ਕੀ ਕੋਰੋਨਾਵਾਇਰਸ ਖਾਣੇ ਦੇ ਪੈਕੇਟ ਤੋਂ ਵੀ ਫ਼ੈਲ ਸਕਦਾ ਹੈ

ਤਸਵੀਰ ਸਰੋਤ, Getty Images
ਖ਼ਬਰਾਂ ਹਨ ਕਿ ਹਾਲ ਹੀ ਵਿੱਚ ਚੀਨ ਵਿੱਚ ਦੱਖਣੀ ਅਮਰੀਕਾ ਤੋਂ ਆਈ ਫਰੋਜ਼ਨ ਝੀਂਗਾ ਅਤੇ ਮੁਰਗੇ ਦੇ ਖੰਭਾਂ (ਵਿੰਗਸ) ਦੀ ਆਈ ਖੇਪ 'ਤੇ ਕੋਰੋਨਾਵਾਇਰਸ ਦੇ ਕਣ ਪਾਏ ਗਏ ਹਨ।
ਇਸ ਨੇ ਦੁਬਾਰਾ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਕੋਰੋਨਾਵਾਇਰਸ ਖਾਣੇ ਦੀ ਪੈਕਿੰਗ ਜ਼ਰੀਏ ਵੀ ਫ਼ੈਲ ਸਕਦਾ ਹੈ।
ਸੰਭਾਵਨਾਵਾਂ ਕੀ ਹਨ?
ਸਿਧਾਂਤਕ ਤੌਰ 'ਤੇ ਇਹ ਸੰਭਵ ਹੈ ਕਿ ਸਮਾਨ ਦੀ ਪੈਕਿੰਗ ਤੋਂ ਕੋਵਿਡ-19 ਦੀ ਲਾਗ ਲਗ ਜਾਵੇ ।
ਪ੍ਰਯੋਗਸ਼ਾਲਾ ਵਿੱਚ ਕੀਤੇ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਵਾਇਰਸ ਕੁਝ ਪੈਕਿੰਗ ਸਮੱਗਰੀਆਂ 'ਤੇ ਜੇ ਕੁਝ ਦਿਨ ਨਹੀਂ ਤਾਂ ਕੁਝ ਘੰਟਿਆਂ ਤੱਕ ਤਾਂ ਜਿਉਂਦਾ ਰਹਿ ਹੀ ਸਕਦਾ ਹੈ, ਜ਼ਿਆਦਾਤਰ ਗੱਤੇ ਅਤੇ ਕਈ ਤਰ੍ਹਾਂ ਦੀ ਪਲਾਸਟਿਕ 'ਤੇ।
ਇਹ ਵੀ ਪੜ੍ਹੋ:
ਜ਼ਿਆਦਾਤਰ ਖਾਣ ਵਾਲੀਆਂ ਵਸਤਾਂ ਦੀ ਢੋਆ-ਢੁਆਈ ਨੀਵੇਂ ਤਾਪਮਾਨ ’ਤੇ ਕੀਤੀ ਜਾਂਦੀ ਹੈ ਅਤੇ ਵਾਇਰਸ ਇਸ ਤਾਪਮਾਨ ਉੱਪਰ ਤਾਪਮਾਨ ਉੱਪਰ ਵਧੇਰੇ ਸਥਿਰ ਰਹਿੰਦਾ ਹੈ।
ਹਾਲਾਂਕਿ, ਕਈ ਵਿਗਿਆਨੀਆਂ ਨੇ ਸਵਾਲ ਕੀਤੇ ਹਨ ਕਿ ਕੀ ਨਤੀਜਿਆਂ ਨੂੰ ਪ੍ਰਯੋਗਸ਼ਾਲਾ ਦੇ ਬਾਹਰ ਦੁਹਰਾਇਆ ਜਾ ਸਕਦਾ ਹੈ।
ਲੈਸਟਰ ਯੂਨੀਵਰਸਿਟੀ ਵਿੱਚ ਸਾਹ ਵਿਗਿਆਨ ਦੀ ਅਸੈਸੀਏਟ ਪ੍ਰੋਫ਼ੈਸਰ ਡਾਕਟਰ ਜੂਲੀਆਂ ਟਾਂਗ ਕਹਿੰਦੀ ਹੈ, ਬਾਹਰੀ ਸੰਸਾਰ ਵਿੱਚ, ਵਾਤਾਵਰਣ ਦੀਆਂ ਸਥਿਤੀਆਂ ਬਹੁਤ ਤੇਜ਼ੀ ਨਾਲ ਬਦਲਦੀਆਂ ਹਨ, ਮਤਲਬ ਵਾਇਰਸ ਬਹੁਤੀ ਦੇਰ ਜਿਊਂਦਾ ਨਹੀਂ ਰਹਿ ਸਕਦਾ।
ਰਟਜਰਸ ਯੂਨੀਵਰਸਿਟੀ ਵਿੱਚ ਮਾਈਕ੍ਰੋਬਾਇਓਲੋਜੀ ਦੇ ਪ੍ਰੋਫੈਸਰ, ਇਮੈਨੁਅਲ ਗੋਲਡਮੈਨ ਨੇ ਇਹ ਵੀ ਦੱਸਿਆ ਕਿ ਪ੍ਰਯੋਗਸ਼ਾਲਾ ਵਿੱਚ ਅਧਿਐਨਾਂ ਲਈ ਇੱਕ ਕਰੋੜ ਤੱਕ ਦੇ ਵਾਇਰਲ ਕਣਾਂ ਦੇ ਨਮੂਨਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦਕਿ ਵਾਇਰਲ ਕਣ, ਉਦਾਹਰਣ ਵੱਜੋਂ ਛਿੱਕਣ 'ਤੇ ਕਿਸੇ ਸਤਹ ਉੱਤੇ ਪਈ ਬੂੰਦ ਵਿੱਚ ਹੋਣ ਦੀ ਸੰਭਾਵਨਾ ਸਿਰਫ਼ 100 ਫੀਸਦੀ ਹੈ।
ਲੈਨਸੇਟ ਜਰਨਲ ਦੇ ਜੁਲਾਈ ਅੰਕ ਵਿੱਚ ਉਨ੍ਹਾਂ ਨੇ ਲਿਖਿਆ, "ਮੇਰੀ ਰਾਇ ਵਿੱਚ, ਕਿਸੇ ਨਿਰਜੀਵ ਸਤਹ ਤੋਂ ਲਾਗ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ, ਅਤੇ ਸਿਰਫ਼ ਅਜਿਹੇ ਮਾਮਲੇ ਹਨ ਜਿੰਨ੍ਹਾਂ ਵਿੱਚ ਕਿਸੇ ਲਾਗ ਪ੍ਰਭਾਵਿਤ ਵਿਅਕਤੀ ਨੇ ਕਿਤੇ ਖੰਘਿਆ ਜਾਂ ਛਿਕਿਆ ਹੋਵੇ, ਅਤੇ ਉਸ ਤੋਂ ਤੁਰੰਤ ਮਗਰੋਂ (ਇੱਕ ਜਾਂ ਦੋ ਘੰਟਿਆਂ ਦੇ ਅੰਦਰ) ਕਿਸੇ ਹੋਰ ਨੇ ਉਸ ਸਤਹ ਨੂੰ ਛੂਹਿਆ ਹੋਵੇ"।

ਤਸਵੀਰ ਸਰੋਤ, Getty Images
ਵਾਇਰਸ ਕਿਸ ਤਰ੍ਹਾਂ ਫੈਲ ਸਕਦਾ ਹੈ?
ਲਾਗ ਦੀ ਸੰਭਾਵਨਾ ਲਈ ਆਮ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਕਿ ਖਾਧ ਵਸਤਾਂ ਦੀ ਪੈਕਿਜਿੰਗ ਕਰਨ ਵਾਲੇ ਪਲਾਂਟ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਲਾਗ ਪ੍ਰਭਾਵਿਤ ਸਤਹ ਨੂੰ ਛੂਹਿਆ ਹੋਵੇ ਅਤੇ ਫ਼ਿਰ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਹੱਥ ਲਾਇਆ ਹੋਵੇ।
ਵਿਗਿਆਨੀ ਨਹੀਂ ਸੋਚਦੇ ਕਿ ਕੋਵਿਡ-19 ਦੇ ਵਧੇਰੇ ਮਾਮਲਿਆਂ ਵਿੱਚ ਲਾਗ ਇਸ ਤਰੀਕੇ ਨਾਲ ਫ਼ੈਲਿਆ ਹੈ।
ਅਮਰੀਕਾ ਦੀ ਸਿਹਤ ਏਜੰਸੀ ਸੈਂਟਰਜ਼ ਫ਼ਾਰ ਡੀਜ਼ੀਜ ਕੰਟਰੋਲ ਦੀ ਵੈੱਬਸਾਈਟ ਮੁਤਾਬਕ, "ਇਹ ਸੰਭਾਵਨਾ ਹੈ ਕਿ ਕਿਸੇ ਵਿਅਕਤੀ ਨੂੰ ਵਾਇਰਸ ਵਾਲੀ ਸਤਹ ਨੂੰ ਛੂਹਣ ਨਾਲ ਕੋਵਿਡ-19 ਹੋ ਗਿਆ ਹੋਵੇ। ਹਾਲਾਂਕਿ, ਇਸ ਨੂੰ ਵਾਇਰਸ ਦੇ ਫ਼ੈਲਾਅ ਦਾ ਮੁੱਖ ਜ਼ਰੀਆ ਹੋਣ ਬਾਰੇ ਨਹੀਂ ਸੋਚਿਆ ਜਾਂਦਾ"।
ਬਲਕਿ, ਇਹ ਸੋਚਿਆ ਜਾਂਦਾ ਹੈ ਇਹ ਵਿਅਕਤੀ ਤੋਂ ਵਿਅਕਤੀ ਤੱਕ ਸਿੱਧੇ ਤੌਰ 'ਤੇ ਫ਼ੈਲਦਾ ਹੈ।
•ਉਨ੍ਹਾਂ ਲੋਕਾਂ ਵਿੱਚ ਜੋ ਇੱਕ ਦੂਸਰੇ ਦੇ ਨਜ਼ਦੀਕੀ ਸੰਪਰਕ ਵਿੱਚ ਹੋਣ (ਦੋ ਮੀਟਰ ਜਾਂ ਛੇ ਫੁੱਟ)
•ਕਿਸੇ ਲਾਗ ਪ੍ਰਭਾਵਿਤ ਵਿਅਕਤੀ ਦੇ ਖੰਗਣ, ਛਿੱਕਣ, ਜਾਂ ਗੱਲ ਕਰਨ ਵੇਲੇ ਪੈਦਾਂ ਹੋਈਆਂ ਛਿੱਟਿਆਂ ਤੋਂ।
•ਜਦੋਂ ਇਹ ਛਿੱਟੇ ਨਜ਼ਦੀਕੀ ਲੋਕਾਂ ਦੇ ਮੂੰਹ ਜਾਂ ਨੱਕ 'ਤੇ ਪੈਣ (ਜਾਂ ਉਹ ਸਾਹ ਲੈਂਦਿਆਂ ਫ਼ੇਫੜਿਆਂ ਤੱਕ ਚਲੇ ਜਾਣ)
ਡਾਕਟਰ ਟਾਂਗ ਕਹਿੰਦੇ ਹਨ, ਕਿ ਇਹ ਸਿੱਧ ਕਰਨਾ ਔਖਾ ਹੈ ਕਿ ਕਿਸੇ ਨੇ ਪੈਕਜਿੰਗ ਜ਼ਰੀਏ ਲਾਗ ਲਵਾ ਲਈ ਹੈ।
ਇਹ ਜ਼ਰੂਰੀ ਹੈ ਕਿ ਤਾਜ਼ਾ ਕਾਰਣਾਂ ਨੂੰ ਕਿਸੇ ਵੀ ਹੋਰ ਸਾਧਨ ਤੋਂ ਬਾਹਰ ਰੱਖਿਆ ਜਾਵੇ, ਇਸ ਵਿੱਚ ਬਿਨ੍ਹਾਂ ਲੱਛਣਾ ਵਾਲੇ ਸਮਾਜਿਕ ਸੰਪਰਕ ਵੀ ਸ਼ਾਮਿਲ ਹਨ, ਨਿਸ਼ਚਿਤ ਹੈ ਫ਼ੂਡ ਪੈਕਿਜਿੰਗ ਵੀ -ਸੰਬੰਧਿਤ ਐਕਸਪੋਜਰ ਕਿਸੇ ਲਾਗ ਦਾ ਅਸਲ ਕਾਰਣ ਹੈ।
ਮੈਂ ਸੁਰੱਖਿਅਤ ਕਿਵੇਂ ਰਹਾਂ?
ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ, "ਫ਼ਿਲਹਾਲ ਭੋਜਨ ਜਾਂ ਭੋਜਨ ਪੈਕਜਿੰਗ ਰਾਹੀਂ ਕੋਵਿਡ-19 ਦੇ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ।" ਹਾਲਾਂਕਿ ਸੰਗਠਨ ਨੇ ਬਹੁਤ ਸਾਰੀਆਂ ਸਾਵਧਾਨੀਆਂ ਦੀ ਸੂਚੀ ਤਿਆਰ ਕੀਤੀ ਹੈ ਜਿਨਾਂ ਨਾਲ ਤੁਸੀਂ ਕਰੌਸ ਕੰਨਟੈਮੀਨੇਸ਼ਨ (ਇੱਕ ਤੋਂ ਦੂਸਰੇ ਨੂੰ ਲੱਗਣ ਵਾਲੀ ਲਾਗ) ਤੋਂ ਬਚ ਸਕਦੇ ਹੋ।
ਸੰਗਠਨ ਮੁਤਾਬਕ ਭੋਜਨ ਪੈਕਿਜਿੰਗ ਨੂੰ ਰੋਗਾਣੂ ਮੁਕਤ ਕਰਨ ਦੀ ਜ਼ਰੂਰਤ ਨਹੀਂ ਹੈ, ਪਰ "ਭੋਜਨ ਪੈਕੇਜ ਨੂੰ ਰੱਖਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਣੇ ਬਹੁਤ ਜ਼ਰੂਰੀ ਹਨ"।
ਜੇ ਤੁਸੀਂ ਰਾਸ਼ਨ ਖਰੀਦ ਰਹੇ ਹੋ ਤਾਂ ਦੁਕਾਨ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ, ਅਤੇ ਜੇ ਸੰਭਵ ਹੋਵੇ ਤਾਂ ਬਾਅਦ ਵਿੱਚ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ, ਅਤੇ ਆਪਣੇ ਖਰੀਦੇ ਹੋਏ ਸਮਾਨ ਨੂੰ ਸੰਭਾਲਣ ਤੋਂ ਬਾਅਦ ਵੀ।
ਇਹ ਵੀ ਸੁਰੱਖਿਅਤ ਹੈ ਕਿ ਰਾਸ਼ਨ ਮੰਗਵਾਇਆ ਜਾਵੇ, ਜੇਕਰ ਡਲਿਵਰੀ ਕਰਨ ਵਾਲੇ ਕਰਮਚਾਰੀ ਆਪਣੀ ਨਿੱਜੀ ਸਾਫ਼-ਸਫ਼ਾਈ ਅਤੇ ਭੋਜਨ ਸੰਬੰਧੀ ਸਾਫ਼ ਸੁਥਰੇ ਵਤੀਰੇ ਦਾ ਧਿਆਨ ਰੱਖਦੇ ਹਨ।
ਤੁਸੀਂ ਮੰਗਵਾਏ ਗਏ ਰਾਸ਼ਨ ਅਤੇ ਭੋਜਨ ਨੂੰ ਲੈਣ ਤੋਂ ਬਾਅਦ ਵੀ ਹੱਥ ਜ਼ਰੂਰ ਧੋਵੋ। ਕੁਝ ਮਾਹਿਰਾਂ ਨੇ ਪਲਾਸਟਿਕ ਦੇ ਲਿਫਾਫ਼ਿਆਂ ਦੀ ਸਿਰਫ਼ ਇੱਕ ਵਾਰ ਇਸਤੇਮਾਲ ਕਰਨ ਦੀ ਸਿਫ਼ਾਰਿਸ਼ ਵੀ ਕੀਤੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












