ਅਮਰੀਕੀ ਚੋਣਾ : ਟਰੰਪ ਦੇ ਸਿਆਸੀ ਰਥ ਦਾ ਪਹੀਆ ਰੋਕਣ ਲਈ ਕਿੰਨੀ ਮਦਦਗਾਰ ਹੋ ਸਕੇਗੀ

    • ਲੇਖਕ, ਐਂਥਨੀ ਜਰਚਰ
    • ਰੋਲ, ਬੀਬੀਸੀ ਪੱਤਰਕਾਰ

ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਈਡਨ ਨੇ ਮਾਰਚ ਵਿੱਚ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਉੱਪ ਰਾਸ਼ਟਰਪਤੀ ਲਈ ਕਿਸੇ ਔਰਤ ਨੂੰ ਚੁਣਨਗੇ।

ਇਸ ਤੋਂ ਬਾਅਦ ਹੀ ਰਨਿੰਗ ਮੇਟ (ਯਾਨਿ ਉੱਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ) ਵਜੋਂ ਕਮਲਾ ਹੈਰਿਸ ਦੌੜ ਵਿੱਚ ਕਾਫੀ ਅੱਗੇ ਸਨ।

ਉਹ ਇੱਕ ਸੁਰੱਖਿਅਤ ਅਤੇ ਪ੍ਰੈਕਟੀਕਲ ਚੋਣ ਸੀ ਹੁਣ ਉਹ ਡੈਮੋਕ੍ਰੇਟਿਕ ਪਾਰਟੀ ਦੀ ਉੱਤਰਾਧਿਕਾਰੀ ਬਣਨ ਦੀ ਹੈਸੀਅਤ ਵਿੱਚ ਹਨ।

ਬੇਸ਼ੱਕ ਹੀ ਅਜਿਹਾ ਚਾਰ ਸਾਲ ਬਾਅਦ ਹੋਵੇ। ਜੇਕਰ ਬਾਈਡਨ ਨਵੰਬਰ ਵਿੱਚ ਚੋਣਾਂ ਹਾਰ ਜਾਵੇ ਜਾਂ ਅਗਲੀ ਵਾਰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਨਾ ਲੜਨ ਜਾਂ ਅੱਠ ਸਾਲ ਬਾਅਦ ਜਦੋਂ ਬਾਈਡਨ ਆਪਣੇ ਦੋ ਟਰਮ ਪੂਰੇ ਕਰਨ ਲੈਣ ਤਾਂ ਅਜਿਹਾ ਹੋ ਸਕਦਾ ਹੈ।

ਸ਼ਾਇਦ ਇਸੇ ਕਾਰਨ ਨਾਲ ਦੂਜੇ ਬਦਲ ਵਜੋਂ ਉਮੀਦਵਾਰ ਉਤਾਰਨ ਦੀਆਂ ਪਿਛਲੇ ਇੱਕ ਮਹੀਨੇ ਦੌਰਾਨ ਕਾਫੀ ਕੋਸ਼ਿਸ਼ਾਂ ਹੋਈਆਂ ਹਨ।

ਦਰਅਸਲ, ਅਗਲੇ ਰਾਸ਼ਟਰਪਤੀ ਦੇ ਨਾਮਜ਼ਦਗੀ ਦੇ ਮੁਕਾਬਲੇ ਦੀ ਇਹ ਪਹਿਲੀ ਲੜਾਈ ਹੈ ਅਤੇ ਕਮਲਾ ਹੈਰਿਸ, ਜਿਨ੍ਹਾਂ ਦੇ ਇਰਾਦੇ ਸਾਫ਼ ਹਨ, ਉਹ ਹੁਣ ਇਸੇ ਮੁਕਾਬਲੇ ਵਿੱਚ ਇੱਕ ਕਦਮ ਅੱਗੇ ਖੜੀ ਦਿਖਾਈ ਦਿੰਦੀ ਹੈ।

ਪਰ, ਭਵਿੱਖ ਦੇ ਡੈਮੋਕ੍ਰੇਟਿਕ ਉਮੀਦਵਾਰ ਨੂੰ ਤੈਅ ਕਰਨਾ ਬਾਅਦ ਦੀ ਲੜਾਈ ਹੈ। ਫਿਲਹਾਲ ਪਾਰਟੀ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਹੈਰਿਸ ਕਿਸ ਤਰ੍ਹਾਂ ਨਾਲ ਬਾਈਡਨ ਨੂੰ ਵ੍ਹਾਈਟ ਹਾਊਸ ਤੱਕ ਪਹੁੰਚਣ ਵਿੱਚ ਉਨ੍ਹਾਂ ਮਦਦ ਕਰ ਸਕਦੀ ਹੈ।

ਇੱਥੇ ਉਨ੍ਹਾਂ ਦੀਆਂ ਕੁਝ ਖ਼ਾਸੀਅਤਾਂ ਅਤੇ ਡੈਮੇਕ੍ਰੇਟਿਸ ਦੇ ਮਨ ਵਿੱਚ ਉਨ੍ਹਾਂ ਨੂੰ ਲੈ ਕੇ ਚਿੰਤਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਖ਼ਾਸੀਅਤਾਂ

ਵਿਭਿੰਨਤਾ ਵੱਲ ਜ਼ੋਰ

ਖੁੱਲ੍ਹ ਕੇ ਕਿਹਾ ਜਾਵੇ ਤਾਂ ਮੌਜੂਦਾ ਡੈਮੋਕ੍ਰੇਟਿਕ ਪਾਰਟੀ ਜੋਅ ਬਾਈਡਨ ਵਰਗੀ ਦਿਖਦੀ ਨਹੀਂ ਹੈ। ਇਹ ਨੌਜਵਾਨ ਹੈ ਅਤੇ ਇਸ ਵਿੱਚ ਵੱਖ-ਵੱਖ ਜਾਤੀ ਅਤੇ ਨਸਲ ਦੇ ਆਗੂ ਹਨ।

ਅਜਿਹੇ ਵਿੱਚ ਵੱਡੇ ਤੌਰ 'ਤੇ ਇਹ ਸੁਭਾਵਿਕ ਸੀ ਕਿ ਅਜਿਹੇ ਉਮੀਦਵਾਰ ਦੀ ਤਲਾਸ਼ ਕੀਤੀ ਜਾਵੇ, ਜੋ ਉਨ੍ਹਾਂ ਨੂੰ ਵੋਟ ਦੇਣ ਵਾਲਿਆਂ ਦੀ ਅਗਵਾਈ ਕਰੇ।

ਹੈਰਿਸ ਦੇ ਪਿਤਾ ਜਮਾਇਕਾ ਤੋਂ ਸਨ ਅਤੇ ਮਾਂ ਭਾਰਤ ਦੀ ਸੀ। ਉਹ ਇਸ ਖ਼ਾਸ ਲੋੜ ਨੂੰ ਪੂਰਾ ਕਰਦੀ ਹੈ। ਉਹ ਪਹਿਲੀ ਕਾਲੀ ਔਰਤ ਅਤੇ ਪਹਿਲੀ ਏਸ਼ਿਆਈ ਦੋਵੇਂ ਹੈ, ਜੋ ਇੱਕ ਵੱਡੀ ਪਾਰਟੀ ਲਈ ਉੱਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣ ਰਹੀ ਹੈ।

ਹਾਲਾਂਕਿ, 55 ,ਸਾਲ ਦੀ ਉਮਰ ਵਿੱਚ ਉਹ ਨੌਜਵਾਨ ਨਹੀਂ ਮੰਨੀ ਜਾਵੇਗੀ, ਪਰ 77 ਸਾਲ ਦੇ ਜੋਅ ਬਾਈਡਨ ਦੇ ਮੁਕਾਬਲੇ ਉਹ ਕਾਫੀ ਫੁਰਤੀਲੀ ਹੈ।

ਬਾਈਡਨ ਦੀ ਪਸੰਦ ਵਜੋਂ ਉਨ੍ਹਾਂ ਦੇ ਨਾਮ ਦਾ ਐਲਾਨ ਹੋਣ ਤੋਂ ਪਹਿਲਾਂ ਹੈਰਿਸ ਨੇ ਪਾਰਟੀ ਦੀ ਆਗਵਾਈ ਵਿੱਚ ਵਿਭਿੰਨਤਾ ਦੀ ਲੋੜ ਨੂੰ ਲੈ ਕੇ ਟਵੀਟ ਕੀਤਾ ਸੀ।

ਉਨ੍ਹਾਂ ਲਿਖਿਆ ਸੀ, "ਕਾਲੀਆਂ ਔਰਤਾਂ ਹਾਸ਼ੀਏ 'ਤੇ ਮੌਜੂਦ ਔਰਤਾਂ ਲੰਬੇ ਸਮੇਂ ਤੋਂ ਸੰਸਦ ਵਿਚ 'ਚ ਘੱਟ ਨੁਮਾਇੰਦਗੀ ਰੱਖਦੀਆਂ ਹੈ। ਨਵੰਬਰ ਵਿੱਚ ਸਾਡੇ ਕੋਲ ਇਸ ਨੂੰ ਬਦਲਣ ਦਾ ਮੌਕਾ ਹੋਵੇਗਾ।"

ਹੁਣ ਹੈਰਿਸ ਇਨ੍ਹਾਂ ਬਦਲਾਵਾਂ ਵਿੱਚੋਂ ਇੱਕ ਕੁਝ ਲਈ ਖ਼ੁਦ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋ ਸਕਦੀ ਹੈ।

ਹਮਲੇ ਦੀ ਜ਼ਿੰਮੇਵਾਰੀ

ਉੱਪ ਰਾਸ਼ਟਰਪਤੀ ਅਹੁਦੇ ਲਈ ਲੜ ਵਾਲੇ ਰਨਿੰਗ ਮੇਟ ਦੀ ਰਵਾਇਤੀ ਤੌਰ 'ਤੇ ਜ਼ਿੰਮੇਵਾਰੀ ਇਹ ਵੀ ਹੁੰਦੀ ਹੈ ਕਿ ਉਹ ਵਿਰੋਧੀ ਧਿਰ 'ਤੇ ਜੰਮ੍ਹ ਕੇ ਹਮਲਾ ਕਰੇ ਅਤੇ ਇਸ ਵਿੱਚ ਕਿਸੇ ਵੀ ਪੱਧਰ ਤੱਕ ਜਾਵੇ।

2008 ਵਿੱਚ ਜੌਨ ਮੈਕੇਨ ਦੀ ਰਨਿੰਗ ਮੇਟ ਸਾਰਾ ਪੈਲਿਨ ਨੇ ਮਿਸਾਲ ਵਜੋਂ ਆਪਣੇ ਨਿਕਨੇਮ ਤੋਂ ਕਿਤੇ ਜ਼ਿਆਦਾ ਖ਼ੁਦ ਨੂੰ ਸਾਬਿਤ ਕੀਤਾ ਸੀ।

ਜੇਕਰ ਹੈਰਿਸ 'ਤੇ ਇਹ ਜ਼ਿੰਮੇਵਾਰੀ ਆਉਂਦੀ ਹੈ, ਤਾਂ ਅਤੀਤ ਨੂੰ ਜੇਕਰ ਦੇਖੀਏ ਤਾਂ ਉਹ ਇਸ ਕੰਮ ਨੂੰ ਆਰਾਮ ਤੋਂ ਪੂਰਾ ਕਰ ਲਵੇਗੀ।

ਬਾਈਡਨ ਨੂੰ ਨਿਸ਼ਚਿਤ ਤੌਰ 'ਤੇ ਯਾਦ ਹੋਵੇਗਾ ਕਿ ਕਿਸ ਤਰ੍ਹਾਂ ਨਾਲ ਹੈਰਿਸ ਜੋਸ਼ ਨਾਲ ਜੁਲਾਈ 2019 ਵਿੱਚ ਪਹਿਲੀ ਡੈਮੇਕ੍ਰੇਟਿਕ ਪ੍ਰਾਈਮਰੀ ਡਿਬੇਟ ਵਿੱਚ ਉਨ੍ਹਾਂ ਦੇ ਨਾਲ ਲੱਗੀ ਸੀ। ਉਹ ਪੂਰੀ ਤਾਕਤ ਨਾਲ ਉਨ੍ਹਾਂ ਦੇ ਵਿਰੋਧੀਆਂ ਦੀ ਆਲੋਚਨਾ ਕਰ ਰਹੀ ਸੀ।

ਯੂਐੱਸ ਸੀਨੇਟ ਵਿੱਚ ਆਪਣੇ ਦੌਰ 'ਚ ਉਹ ਬੇਹੱਦ ਦ੍ਰਿੜ ਅਤੇ ਹਮਲਾਵਰ ਸਵਾਲ ਕਰਨ ਵਾਲੀ ਵੀ ਸਾਬਿਤ ਹੋਈ ਹੈ। ਡੌਨਲਡ ਟਰੰਪ ਇਸ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹੋਣਗੇ।

ਟਰੰਪ ਨੂੰ ਬੇਸ਼ੱਕ ਹੀ ਇਹ ਚੰਗਾ ਨਾ ਲੱਗੇ, ਪਰ ਬਾਈਡਨ ਅਜਿਹੇ ਹੀ ਕਠੋਰ ਸ਼ਖ਼ਸ ਦੀ ਭਾਲ ਵਿੱਚ ਸਨ।

ਲਗਾਤਾਰ ਲੱਗੇ ਰਹਿਣਾ

ਹਾਲਾਂਕਿ, ਹੈਰਿਸ ਦੀ 2020 ਦੀ ਰਾਸ਼ਪਤੀ ਅਹੁਦੇ ਲਈ ਕੋਸ਼ਿਸ਼ ਸਫ਼ਲ ਨਹੀਂ ਹੋਈ, ਪਰ ਉਹ ਇਹ ਜਾਮਦੀ ਹੈ ਕਿ ਇਸ ਤਰ੍ਹਾਂ ਦੀ ਮੁਸ਼ਕਲ ਲੜਾਈ ਲੜਨਾ ਕਿਹੋ ਜਿਹਾ ਹੁੰਦਾ ਹੈ।

ਜਨਵਰੀ 2019 ਵਿੱਚ ਜਦੋਂ ਉਨ੍ਹਾਂ ਨੇ ਹਜ਼ਾਰਾਂ ਸਮਰਥਕਾਂ ਦੇ ਸਾਹਮਣੇ ਆਪਣੇ ਕੈਂਪੇਨ ਦੀ ਸ਼ੁਰੂਆਤ ਕੀਤੀ ਸੀ, ਉਸ ਵੇਲੇ ਉਨ੍ਹਾਂ ਨੇ ਉੱਚ ਦਰਜੇ ਦਾ ਰਾਸ਼ਟਰਪਤੀ ਅਹੁਦੇ ਦਾ ਦਾਅਵੇਦਾਰ ਮੰਨਿਆ ਗਿਆ ਸੀ।

ਇਹ ਵੀ ਪੜ੍ਹੋ-

ਹੈਰਿਸ ਇਸ ਕੈਂਪੇਨ ਦੀ ਜਟਿਲਤਾ ਅਤੇ ਮੁਸ਼ਕਲਾਂ ਨੂੰ ਜਾਣਦੀ ਹੈ। ਕਿਉਂਕਿ ਉਹ ਰਾਸ਼ਟਰਪਤੀ ਅਹੁਦੇ ਲਈ ਜ਼ੋਰ ਲਗਾ ਚੁੱਕੀ ਹੈ, ਅਜਿਹੇ ਵਿੱਚ ਬਹੁਤ ਸਾਰੇ ਅਮਰੀਕੀ ਉਨ੍ਹਾਂ ਨੂੰ ਭਵਿੱਖ ਦੇ ਰਾਸ਼ਟਰਪਤੀ ਵਜੋਂ ਦੇਖਦੇ ਵੀ ਹੋਣਗੇ।

ਕੈਲੀਫੋਰਨੀਆ ਦੀ ਸੀਨੇਟਰ ਹੈਰਿਸ ਬੇਸ਼ੱਕ ਹੀ 2019 ਦੀਆਂ ਚੋਣਾਂ ਕੈਂਪੇਨ ਵਿੱਚ ਸਭ ਤੋਂ ਸ਼ਕਤੀਸਾਲੀ ਉਮੀਦਵਾਰ ਨਾ ਰਹੀ ਹੋਵੇ ਅਤੇ ਨਿਸ਼ਚਿਤ ਤੌਰ 'ਤੇ ਉਹ ਕਮਜ਼ੋਰ ਕੈਂਡੀਡੇਟ ਵੀ ਨਹੀਂ ਹੈ, ਪਰ ਉਹ ਅੱਜ ਵੇਲੇ ਵਿੱਚ ਇੱਕ ਪਛਾਣਿਆ ਚਿਹਰਾ ਹੈ।

ਬਾਈਡਨ ਨੂੰ ਇੱਕ ਅਜਿਹੇ ਚਿਹਰੇ ਦੀ ਜ਼ਰੂਰਤ ਆਪਣੇ ਕੈਂਪੇਨ ਲਈ ਸੀ।

ਨੁਕਸਾਨ

ਹੈਰਿਸ ਇੱਕ ਪੁਲਿਸਵਾਲੀ ਹੈ

ਉੱਪ ਰਾਸ਼ਟਰਪਤੀ ਅਹੁਦੇ ਕਿਸੇ ਵੀ ਦੂਜੇ ਉਮੀਦਵਾਰ ਦੇ ਮੁਕਾਬਲੇ ਹੈਰਿਸ ਦਾ ਕਾਨੂੰਨ ਦਾ ਪਾਲਣ ਕਰਵਾਉਣ ਵਾਲੇ ਦੀ ਪਿੱਠਭੂਮੀ ਹੈ।

ਪੁਲਿਸ ਦੀ ਕਰੂਰਤਾ ਖ਼ਿਲਾਫ਼ ਹਾਲੀਆ ਵਿਰੋਧ-ਪ੍ਰਦਰਸ਼ਨਾਂ ਅਤੇ ਲਾ ਐਨਫੋਰਸਮੈਂਟ ਵਿੱਚ ਨਸਲਵਾਦ ਲੋਕਾਂ ਵਿੱਚ ਚਿੰਤਾ ਪੈਦਾ ਕਰ ਸਕਦਾ ਹੈ।

ਹੈਰਿਸ ਦੀਆਂ ਰਾਸ਼ਟਰਪਤੀ ਚੋਣਾਂ ਦੀ ਕੈਂਪੇਨ ਦੌਰਾਨ ਵੀ ਅਜਿਹਾ ਹੀ ਹੋਇਆ ਸੀ। ਉਸ ਵੇਲੇ 'ਹੈਰਿਸ ਇਜ ਏ ਕੌਪ' ਦੇ ਇਲਜ਼ਾਮ ਉਨ੍ਹਾਂ 'ਤੇ ਇੱਕ ਤੋਂ ਜ਼ਿਆਦਾ ਵਾਰ ਲੱਗੇ ਸਨ।

ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਆਟਰਨੀ ਅਤੇ ਕੈਲੀਫੋਰਨੀਆ ਦੇ ਆਟਰਨੀ ਜਨਰਲ ਦੇ ਤੌਰ 'ਤੇ ਹੈਰਿਸ ਨੇ ਦੋਸ਼ੀਆਂ ਦੀ ਬਜਾਇ ਪੁਲਿਸ ਦਾ ਪੱਖ ਹੀ ਲਿਆ।

ਹਾਲਾਂਕਿ, ਉਹ ਮੌਤ ਦੀ ਸਜ਼ਾ ਨੂੰ ਲੈ ਕੇ ਨਿੱਜੀ ਵਿਰੋਧ ਜ਼ਾਹਿਰ ਕਰ ਚੁੱਕੀ ਹੈ ਪਰ ਜਦੋਂ ਉਹ ਦਫ਼ਤਰ ਵਿੱਚ ਸੀ, ਉਦੋਂ ਉਨ੍ਹਾਂ ਨੇ ਇਸ ਦਾ ਸਮਰਥਨ ਕੀਤਾ ਸੀ।

ਜੁਰਮ ਨਾਲ ਲੜਾਈ ਲੜਨ ਵਾਲਾ ਸ਼ਖ਼ਸ ਹੋਣਾ ਬੇਸ਼ੱਕ ਹੀ ਸੁਤੰਤਰ ਅਤੇ ਕੰਜਰਵੇਟਿਲ ਰੁਝਾਨ ਵਾਲੇ ਵੋਟਰਾਂ ਲਈ ਇੱਕ ਆਕਰਸ਼ਕ ਚੀਜ਼ ਹੈ, ਪਰ ਜੇਕਰ ਇਹ ਸਮਰਥਨ ਬਾਈਡਨ-ਹੈਰਿਸ ਲਈ ਲੈਫ਼ਟ ਦੇ ਉਤਸ਼ਾਹ ਦੀ ਕੀਮਤ 'ਤੇ ਮਿਲਦਾ ਹੈ, ਤਾਂ ਇਹ ਸ਼ਾਇਦ ਓਨਾਂ ਫਾਇਦੇਮੰਦ ਨਾ ਹੋਵੇ।

ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੀ ਹੈਰਿਸ ਲੌਅ-ਇਨਫਾਰਮੈਂਟ ਰਿਫਾਰਮ ਦੀ ਵਕਾਲਤ ਕਰ ਰਹੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਕੁਝ ਪ੍ਰਗਤੀਵਾਦੀਆਂ ਦਾ ਸਮਰਥ ਵੀ ਹਾਸਿਲ ਹੋਇਆ ਹੈ, ਪਰ, ਅਜੇ ਵੀ ਇਸ ਤਬਕੇ ਨੂੰ ਉਨ੍ਹਾਂ ਨੂੰ ਲੈ ਕੇ ਕੁਝ ਖਦਸ਼ੇ ਹਨ।

ਮਾਨਤਾਵਾਂ ਬਦਲਣਾ

ਹੈਰਿਸ ਦਾ ਰਾਸ਼ਟਰਪਤੀ ਅਹੁਦੇ ਲਈ ਲੜਨਾ ਉਨ੍ਹਾਂ ਦੇ ਪੱਖ ਵਿੱਚ ਗਿਆ ਹੈ। ਪਰ, ਇਸ ਦਾ ਇੱਕ ਦੂਜਾ ਪਹਿਲੂ ਵੀ ਹੈ। ਭਲੇ ਹੀ ਉਨ੍ਹਾਂ ਦਾ ਕੈਂਪੇਨ ਜ਼ੋਰਦਾਰ ਅਤੇ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋਇਆ, ਪਰ ਇਸ ਵਿੱਚ ਕੁਝ ਖ਼ਾਮੀਆਂ ਵੀ ਸਨ। ਇਨ੍ਹਾਂ ਵਿੱਚੋਂ ਕੁਝ ਖ਼ਾਮੀਆਂ ਖ਼ੁਦ ਉਮੀਦਵਾਰ ਨਾਲ ਸਬੰਧਤ ਸਨ।

ਹਾਲਾਂਕਿ, ਬਤੌਰ ਸੀਨੇਟਰ ਅਤੇ ਅਟਾਰਨੀ ਜਨਰਲ ਹੈਰਿਸ ਦਾ ਠੀਕ-ਠੀਕ ਰਿਕਾਰਡ ਰਿਹਾ ਹੈ, ਪਰ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਦੇ ਕੈਂਪੇਨ ਦੌਰਾਨ ਲੈਫਟ ਵੱਲੋਂ ਹੋਰ ਰੁਝਾਨ ਦਿਖਾਇਆ ਹੈ।

ਉਹ ਮੁਫ਼ਤ ਸਕੂਲੀ ਸਿੱਖਿਆ, ਗ੍ਰੀਨ ਨਿਊ ਡੀਲ ਐਵਾਇਰਮੈਂਟਲ ਪ੍ਰੌਗਰਾਮ ਅਤੇ ਯੂਨੀਵਰਸਲ ਹੈਲਥਕੇਅਰ ਦੇ ਪੱਖ ਵਿੱਚ ਰਹੀ ਹੈ, ਪਰ ਉਹ ਕਦੇ ਵੀ ਇਸ ਨੂੰ ਲੈ ਕੇ ਠੋਸ ਰੂਪ ਨਾਲ ਦ੍ਰਿੜ ਨਹੀਂ ਦਿਖਾਈ ਦਿੱਤੀ ਹੈ।

ਨਿਜੀ ਬੀਮਾ ਕੰਪਨੀਆਂ 'ਤੇ ਬੈਨ ਲਗਣਾ ਚਾਹੀਦਾ ਹੈ ਜਾਂ ਨਹੀਂ, ਜਿਵੇਂ ਸਵਾਲਾਂ 'ਤੇ ਉਹ ਖ਼ਾਸ ਤੌਰ 'ਤੇ ਅਟਕਦੀ ਦਿਖਾਈ। ਇੱਕ ਇੰਟਰਵਿਊ ਵਿੱਚ ਉਹ ਇਸ ਦੇ ਜਵਾਬ ਵਿੱਚ, "ਲੈਟਸ ਮੂਵ ਆਨ" ਬੋਲਦੀ ਹੈ।

ਇਸ ਵੇਲੇ ਅਤੇ ਉਨ੍ਹਾਂ ਵਿੱਚ ਕਿਸੇ ਸਿਆਸੀ ਆਗੂ ਦਾ ਵੋਟਰਾਂ ਦੀ ਮੰਗ ਦੇ ਹਿਸਾਬ ਨਾਲ ਆਪਣੀ ਵੈਲਿਊਜ਼ ਅਤੇ ਮਾਨਤਾਵਾਂ ਨੂੰ ਬਦਲਣਾ ਕਾਫੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਹੈਰਿਸ ਦਾ ਇੱਕ ਉਦਾਰਵਾਦੀ ਤੋਂ ਲੈਫ਼ਟ ਵੱਲ ਜਾਣਾ ਅਤੇ ਫਿਰ ਤੋਂ ਵਾਪਸ ਆਉਣਾ ਤਾਂ ਜੋ ਬਾਈਡਨ ਦਾ ਸਾਥ ਦਿੱਤਾ ਜਾ ਸਕੇ, ਕੁਝ ਵੋਟਰਾਂ ਨੂੰ ਸ਼ੱਕ ਵਿੱਚ ਪਾ ਦਿੰਦਾ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)