ਚੀਨੀ ਜਾਸੂਸ, ਜਿਸ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ

ਸਿੰਗਾਪੁਰ ਮੂਲ ਦੇ ਡਿਕਸਨ ਯੇਓ, ਜਿਸ ਉੱਤੇ ਚੀਨ ਲਈ ਅਮਰੀਕਾ ਦੀ ਜਾਸੂਸੀ ਕਰਨ ਦਾ ਇਲਜ਼ਾਮ ਹੈ , ਨੂੰ ਹਾਲ ਹੀ ਵਿਚ 14 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। 2015 ਤੋਂ ਚੀਨੀ ਖੁਫ਼ੀਆ ਏਜੰਸੀਆਂ ਨਾਲ ਕੰਮ ਕਰਨ ਵਾਲੇ ਜੁਨ ਵੇਈ ਯੇਓ ਨੂੰ ਡਿਕਸਨ ਯੇਓ ਵੀ ਕਹਿੰਦੇ ਹਨ।

ਯੇਓ ਉੱਤੇ ਇਲਜ਼ਾਮ ਸੀ ਕਿ ਉਸ ਨੇ ਅਮਰੀਕਾ ਦੇ ਵਾਸ਼ਿੰਗਟਨ ਵਿਚ ਇੱਕ ਉੱਚ ਪੱਧਰੀ ਸਕਿਊਰਿਟੀ ਕਲੀਅਰੈਂਸ ਏਜੰਸੀ ਬਣਾਈ ਅਤੇ ਖਾਸ ਤਰ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ।

(ਜੁਲਾਈ 2020 ਵਿਚ ਜਦੋਂ ਡਿਕਸਨ ਉੱਤੇ ਕੇਸ ਸ਼ੁਰੂ ਹੋਇਆ ਉਦੋਂ ਬੀਬੀਸੀ ਵਲੋਂ ਉਸ ਬਾਰੇ ਇੱਕ ਵਿਸਥਾਰਤ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਨੂੰ ਪਾਠਕਾਂ ਦੀ ਰੂਚੀ ਲਈ ਦੁਬਾਰਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।)

ਅਭਿਲਾਸ਼ੀ ਅਤੇ ਪਿਛਲੇ ਸਮੇਂ ਦੌਰਾਨ ਪੀਐੱਚਡੀ ਵਿੱਚ ਦਾਖ਼ਲਾ ਲੈਣ ਵਾਲੇ ਸਿੰਗਾਪੁਰ ਦੇ ਵਿਦਿਆਰਥੀ ਜੁਨ ਵੇਈ ਯੇਓ ਉਸ ਵੇਲੇ ਬੇਹੱਦ ਖੁਸ਼ ਹੋ ਗਏ ਜਦੋਂ ਉਨ੍ਹਾਂ ਨੂੰ 2015 ਵਿੱਚ ਬੀਜਿੰਗ ਵਿੱਚ ਚੀਨ ਵਿੱਚ ਪ੍ਰੇਜੈਂਨਟੇਸ਼ਨ ਦੇਣ ਲਈ ਬੁਲਾਇਆ ਗਿਆ।

ਡਾਕਟਰੇਟ 'ਚ ਉਨ੍ਹਾਂ ਦੀ ਰਿਸਰਚ ਚੀਨ ਦੀ ਵਿਦੇਸ਼ ਨੀਤੀ ਨਾਲ ਜੁੜੀ ਹੋਈ ਸੀ। ਉਨ੍ਹਾਂ ਨੂੰ ਉਭਰਦੇ ਹੋਏ ਸੁਪਰਪਾਵਰ ਮੁਲਕ ਬਾਰੇ ਸਿੱਧੇ ਤੌਰ 'ਤੇ ਜਾਣਨ ਦਾ ਮੌਕਾ ਮਿਲ ਰਿਹਾ ਸੀ।

ਆਪਣੀ ਪ੍ਰੇਜੈਂਟੇਸ਼ਨ ਤੋਂ ਬਾਅਦ ਜੁਨ ਵੇਈ, ਜਿਨ੍ਹਾਂ ਨੂੰ ਅਮਰੀਕੀ ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਡਿਕਸਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੇ ਕੋਲ ਕਈ ਲੋਕ ਆਏ ਜਿਨ੍ਹਾਂ ਨੇ ਦੱਸਿਆ ਕਿ ਉਹ ਚੀਨੀ ਥਿੰਕ ਟੈਂਕ ਲਈ ਕੰਮ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਰਾਜਨੀਤਕ ਰਿਪੋਰਟਾਂ ਅਤੇ ਜਾਣਕਾਰੀਆਂ ਮੁਹੱਈਆ ਕਰਵਾਉਣ ਲਈ ਭੁਗਤਾਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਬਾਅਦ ਵਿੱਚ ਦੱਸਿਆ ਕਿ ਉਹ ਉਨ੍ਹਾਂ ਕੋਲੋਂ ਕੀ ਚਾਹੁੰਦੇ ਹਨ, "ਸ਼ਟਲਬਟ" ਅਫ਼ਵਾਹਾਂ ਅਤੇ ਅੰਦਰੂਨੀ ਜਾਣਕਾਰੀਆਂ।

ਇਹੀ ਵੀ ਪੜ੍ਹੋ :

ਸਹੁੰ ਚੁੱਕ ਅਦਾਲਤ ਵਿੱਚ ਦਿੱਤੀ ਗਈ ਗਵਾਹੀ ਮੁਤਾਬਕ ਛੇਤੀ ਹੀ ਇਹ ਸਮਝ ਗਏ ਕਿ ਇਹ ਚੀਨੀ ਇੰਟੈਲੀਡੈਂਸ ਏਜੰਟ ਹੈ, ਪਰ ਉਹ ਉਨ੍ਹਾਂ ਦੇ ਸੰਪਰਕ ਵਿੱਚ ਰਹੇ।

ਪਹਿਲਾਂ ਉਨ੍ਹਾਂ ਕੋਲੋਂ ਦੱਖਣੀ ਪੂਰਬ ਏਸ਼ੀਆ ਦੇ ਦੇਸ਼ਾਂ 'ਤੇ ਫੋਕਸ ਕਰਨ ਨੂੰ ਕਿਹਾ ਗਿਆ, ਪਰ ਬਾਅਦ ਵਿੱਚ ਉਨ੍ਹਾਂ ਦੀ ਦਿਲਚਸਪੀ ਹਟ ਕੇ ਅਮਰੀਕੀ ਸਰਕਾਰ 'ਤੇ ਟਿਕ ਗਈ।

ਇਸ ਤਰ੍ਹਾਂ ਡਿਕਸਨ ਚੀਨੀ ਏਜੰਟ ਬਣ ਗਏ। ਉਹ ਪੇਸ਼ੇਵਰ ਨੈਟਵਰਕਿੰਗ ਸਾਈਟ ਲਿੰਕਡਇਨ ਦਾ ਇਸਤੇਮਾਲ ਕਰਨ ਲੱਗੇ, ਉਨ੍ਹਾਂ ਨੇ ਇੱਕ ਫੇਕ ਕੰਸਲਟਿੰਗ ਕੰਪਨੀ ਦਾ ਸਹਾਰਾ ਲਿਆ ਅਤੇ ਅਮਰੀਕੀ ਟਾਰਗੇਟਸ ਨੂੰ ਜਾਲ ਵਿੱਚ ਫਸਾਉਣ ਲਈ ਇੱਕ ਜਿਗਿਆਸੂ ਅਧਿਆਪਕ ਦਾ ਪਰਦਾ ਪਾ ਕੇ ਇਸ ਵੈਬਸਾਈਟ ਦਾ ਇਸਤੇਮਾਲ ਕੀਤਾ।

5 ਸਾਲ ਬਾਅਦ ਸ਼ੁੱਕਰਵਾਰ ਨੂੰ ਯੂਐੱਸ ਅਤੇ ਚੀਨ ਵਿਚਾਲੇ ਡੂੰਘੇ ਤਣਾਅ ਅਤੇ ਅਮਰੀਕਾ ਦੇ ਚੀਨ ਦੇ ਜਾਸੂਸਾਂ ਨੂੰ ਲੱਭ ਕੇ ਵਚਨਬੱਧਤਾ ਵਿਚਾਲੇ ਯੇਓ ਨੇ ਇੱਕ ਅਮਰੀਕੀ ਅਦਾਲਤ ਵਿੱਚ "ਇੱਕ ਵਿਦੇਸ਼ੀ ਤਾਕਤ ਦੇ ਗ਼ੈਰ-ਕਾਨੂੰਨੀ ਏਜੰਟ" ਹੋਣ ਦਾ ਦੋਸ਼ ਮੰਨ ਲਿਆ ਹੈ।

39 ਸਾਲ ਦੇ ਯੇਓ ਨੂੰ 10 ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਕੀ ਕਹਿੰਦੇ ਹਨ ਪੁਰਾਣੇ ਸਾਥੀ

ਸਿੰਗਾਪੁਰ ਦੇ ਲੀ ਕੁਆਨ ਯੂ ਸਕੂਲ ਆਫ ਪਬਲਿਕ ਪਾਲਿਸੀ (ਐਲਕੇਵਾਈਏੱਸਪੀਪੀ) ਦੇ ਸਾਬਕਾ ਵਿਦਿਆਰਥੀ ਇਸ ਖ਼ਬਰ ਨੂੰ ਸੁਣ ਕੇ ਸਦਮੇ ਵਿੱਚ ਹਨ।

ਇਹ ਸੰਸਥਾਨ ਏਸ਼ੀਆ ਦੇ ਕੁਝ ਮੋਹਰੀ ਨੌਕਰਸ਼ਾਹਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੰਦਾ ਹੈ।

ਨਾਮ ਨਾ ਛਾਪਣ ਦੀ ਸ਼ਰਤ 'ਤੇ ਇੱਕ ਸਾਬਕਾ ਪੋਸਟ-ਗ੍ਰੇਜੂਏਟ ਸਟੂਡੈਂਟ ਨੇ ਕਿਹਾ, "ਉਹ ਕਲਾਸ ਦਾ ਕਾਫੀ ਸਰਗਰਮ ਵਿਦਿਆਰਥੀ ਸੀ। ਮੈਂ ਉਸ ਨੂੰ ਹਮੇਸ਼ਾ ਇੱਕ ਬੁੱਧੀਮਾਨ ਸ਼ਖ਼ਸ ਵਜੋਂ ਦੇਖਦਾ ਸੀ।"

ਉਨ੍ਹਾਂ ਨੇ ਦੱਸਿਆ ਕਿ ਉਹ ਅਕਸਰ ਸਾਮਾਜਕ ਅਸਮਾਨਤਾ ਬਾਰੇ ਗੱਲ ਕਰਦੇ ਸਨ ਅਤੇ ਦੱਸਦੇ ਸਨ ਕਿ ਜਦੋਂ ਉਹ ਬੱਚੇ ਸਨ ਤਾਂ ਉਨ੍ਹਾਂ ਦੇ ਪਰਿਵਾਰ ਨੇ ਕਿਸ ਤਰ੍ਹਾਂ ਨਾਲ ਆਰਥਿਕ ਤੰਗੀ ਦਾ ਸਾਹਮਣਾ ਕੀਤਾ ਸੀ।

ਸੰਸਥਾਨ ਦੇ ਇੱਕ ਸਾਬਕਾ ਸਟਾਫ ਨੇ ਇੱਕ ਵੱਖਰੀ ਕਹਾਣੀ ਦੱਸੀ। ਉਨ੍ਹਾਂ ਨੇ ਕਿਹਾ ਕਿ ਯੇਓ ਨੂੰ ਲਗਦਾ ਸੀ ਕਿ ਉਹ ਜ਼ਰੂਰਤ ਤੋਂ ਵੱਧ ਮਹੱਤਵਪੂਰਨ ਹਨ।

ਯੇਓ ਦੇ ਪੀਐੱਚਡੀ ਸੁਪਰਵਾਈਜਰ ਹੁਆਂਗ ਜਿੰਗ ਸਨ ਜੋ ਕਿ ਇੱਕ ਹਾਈ ਪ੍ਰੋਫਾਈਲ ਚੀਨੀ ਅਮਰੀਕੀ ਪ੍ਰੋਫੈਸਰ ਹਨ। ਉਨ੍ਹਾਂ ਨੂੰ ਇੱਕ ਵਿਦੇਸ਼ੀ ਏਜੰਟ ਹੋਣ ਕਰਕੇ ਸਿੰਗਾਪੁਰ ਤੋਂ 2017 ਵਿੱਚ ਕੱਢ ਦਿੱਤਾ ਗਿਆ ਸੀ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹੁਆਂਗ ਜਿੰਗ ਨੇ ਹਮੇਸ਼ਾ ਇਨ੍ਹਾਂ ਇਲਜ਼ਾਮਾਂ ਨੂੰ ਖਰਾਜ ਕੀਤਾ ਹੈ। ਸਿੰਗਾਪੁਰ ਛੱਡਣ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਵਾਸ਼ਿੰਗਟਨ ਡੀਸੀ ਵਿੱਚ ਕੰਮ ਕੀਤਾ ਅਤੇ ਹੁਣ ਉਹ ਬੀਜਿੰਗ ਵਿੱਚ ਕੰਮ ਕਰ ਰਹੇ ਹਨ।

ਯੇਓ ਦੇ ਦੋਸ਼ ਸਵੀਕਾਰ ਕਰਨ ਦੇ ਨਾਲ ਕੋਰਟ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ ਮੁਤਾਬਕ, ਵਿਦਿਆਰਥੀ ਨੇ ਚੀਨ ਵਿੱਚ ਦਰਜਨਾਂ ਵਾਰ ਆਪਣੇ ਚੀਨੀ ਹੈਂਡਲਰਾਂ ਨਾਲ ਵੱਖ-ਵੱਖ ਥਾਵਾਂ 'ਤੇ ਮੁਲਾਕਾਤ ਕੀਤੀ।

ਇੱਕ ਮੀਟਿੰਗ ਦੌਰਾਨ ਉਨ੍ਹਾਂ ਨੂੰ ਯੂਐੱਸ ਡਿਪਾਰਟਮੈਂਟ ਆਫ ਕਾਮਰਸ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਚੀਨ-ਅਮਰੀਕਾ ਟਰੇਡ ਵਾਰ ਬਾਰੇ ਜਾਣਕਾਰੀਆਂ ਹਾਸਲ ਕਰਨ ਲਈ ਕਿਹਾ ਗਿਆ ਸੀ।

ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਵਿੱਚ ਸਾਬਕਾ ਸਥਾਈ ਸਕੱਤਕ ਬਿਲਾਹਾਰੀ ਕੋਸਿਕਾਨ ਨੇ ਕਿਹਾ ਹੈ ਉਨ੍ਹਾਂ ਨੂੰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਿਕਸਨ ਨੂੰ ਇਹ ਪਤਾ ਸੀ ਕਿ ਉਹ ਚੀਨੀ ਇੰਟੈਲੀਜੈਂਸ ਸੇਵਾਵਾਂ ਲਈ ਕੰਮ ਕਰ ਰਹੇ ਹਨ।

ਲਿੰਕਡ-ਇਨ ਦੀ ਵਰਤੋਂ

ਯੇਓ ਨੇ ਲਿੰਕਡ-ਇਨ ਦੀ ਵਰਤੋਂ ਕਰਕੇ ਆਪਣੇ ਅਹਿਮ ਸੰਪਰਕ ਬਣਾਏ, ਇਸ ਸਾਈਟ ਦਾ ਇਸਤੇਮਾਲ 70 ਕਰੋੜ ਤੋਂ ਵੱਧ ਲੋਕ ਕਰਦੇ ਹਨ।

ਸਾਬਕਾ ਸਰਕਾਰੀ ਅਤੇ ਸੈਨਿਕ ਕਰਮਚਾਰੀ ਅਤੇ ਕਾਨਟ੍ਰੈਕਸਟ ਇਸ ਸਾਈਟ 'ਤੇ ਜਨਤਕ ਤੌਰ 'ਤੇ ਆਪਣੇ ਪਹਿਲਾ ਕੀਤੇ ਗਏ ਕੰਮਾਂ ਦਾ ਬਿਓਰਾ ਦੇਣ ਵਿੱਚ ਕੋਈ ਸੰਕੋਚ ਨਹੀਂ ਕਰਦੇ ਹਨ। ਇਸ ਰਾਹੀਂ ਉਨ੍ਹਾਂ ਦਾ ਮਕਸਦ ਨਿੱਜੀ ਸੈਕਟਰ ਵਿੱਚ ਮੋਟੀ ਤਨਖਾਹ ਵਾਲੀਆਂ ਨੌਕਰੀਆਂ ਹਾਸਲ ਕਰਨਾ ਹੁੰਦਾ ਹੈ।

ਇਹ ਵਿਦੇਸ਼ੀ ਖੁਫੀਆ ਏਜੰਸੀਆਂ ਲਈ ਇੱਕ ਸੋਨੇ ਦੀ ਖਾਣ ਵਰਗਾ ਹੈ। ਪਿਛਲੇ ਸਾਲ ਮਈ ਵਿੱਚ ਇੱਕ ਸਾਬਕਾ ਸੀਆਈਏ ਅਫਸਰ ਕੇਵਿਨ ਮੇਲੋਰੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਕਿਉਂਕਿ ਉਨ੍ਹਾਂ ਨੇ ਇੱਕ ਚੀਨੀ ਏਜੰਟ ਨੂੰ ਗੁਪਤ ਸੈਨਿਕ ਸੂਚਨਾਵਾਂ ਮੁਹੱਈਆਂ ਕਰਵਾਈਆਂ ਸਨ। ਇਸ ਅਫ਼ਸਰ ਨੂੰ ਲਿੰਕਡ-ਇਨ 'ਤੇ ਹੀ ਨਿਸ਼ਾਨਾ ਬਣਾਇਆ ਗਿਆ ਸੀ।

2017 ਵਿੱਚ ਜਰਮਨੀ ਦੀ ਇੰਟੈਲੀਜੈਂਸ ਏਜੰਸੀ ਨੇ ਕਿਹਾ ਹੈ ਕਿ ਚੀਨੀ ਏਜੰਟ ਨੇ ਘੱਟੋ-ਘੱਟ 10,000 ਜਰਮਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਲਿੰਕਡ-ਇਨ ਦਾ ਸਹਾਰਾ ਲਿਆ ਸੀ।

ਲਿੰਕਡ-ਇਨ ਨੇ ਇਸ ਸਟੋਰੀ 'ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਉਸ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਇਸ ਤਰ੍ਹਾਂ ਦੀਆਂ ਗ਼ਲਤ ਗਤੀਵਿਧੀਆਂ ਨੂੰ ਰੋਕਣ ਲਈ ਕਈ ਉਪਾਅ ਕਰ ਰਹੀ ਹੈ।

ਇਹ ਵੀ ਪੜ੍ਹੋ:

ਅਮਰੀਕੀ ਸੈਨਾ ਨੇ ਜੁੜੇ ਲੋਕਾਂ ਨਾਲ ਸੰਪਰਕ

ਜਿਨ੍ਹਾਂ ਨਾਲ ਸੰਪਰਕ ਕੀਤਾ ਗਿਆ ਉਨ੍ਹਾਂ ਵਿੱਚੋਂ ਇੱਕ ਯੂਐੱਸ ਏਅਰਫੋਰਸ ਦੇ ਐੱਫ-35 ਫਾਈਟਰ ਜੈੱਟ ਪ੍ਰੋਗਰਾਮ 'ਤੇ ਕੰਮ ਕਰ ਚੁੱਕੇ ਸਨ ਅਤੇ ਉਸ ਨੂੰ ਪੈਸਿਆਂ ਦੀ ਦਿੱਕਤ ਰਹੀ ਸੀ। ਇੱਕ ਹੋਰ ਸ਼ਖ਼ਸ ਯੂਐੱਸ ਆਰਮੀ ਦਾ ਅਫ਼ਸਰ ਸੀ ਜੋ ਦਿ ਪੈਂਟਾਗਨ ਵਿੱਚ ਰਹਿ ਚੁੱਕਿਆ ਸੀ।

ਇਸ ਤਰ੍ਹਾਂ ਦੇ ਕਾਨਟ੍ਰੈਕਟਸ ਨੂੰ ਲੱਭਣ ਵਿੱਚ ਯੇਓ ਨੂੰ ਲਿੰਕਡ-ਇਨ ਐਲਗੋਰਿਦਮ ਦੀ ਮਦਦ ਮਿਲੀ। ਹਰ ਵਾਰ ਜਦੋਂ ਵੀ ਯੇਓ ਕਿਸੇ ਦਾ ਪ੍ਰੋਫਾਈਲ ਦੇਖਦੇ ਤਾਂ ਉਨ੍ਹਾਂ ਨੇ ਇਸੇ ਤਰ੍ਹਾਂ ਦੇ ਅਨੁਭਵ ਵਾਲੇ ਦੂਜੇ ਕਾਨਟ੍ਰੈਕਟਸ ਵੀ ਸੁਝਾਅ ਵਿੱਚ ਮਿਲਦੇ ਸਨ।

ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ, ਉਨ੍ਹਾਂ ਦੇ ਹੈਂਡਲਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਟਾਰਗੇਟਸ ਤੋਂ ਪੁੱਛਣ ਕਿ ਕੀ ਉਹ ਆਪਣੇ ਕੰਮ ਤੋਂ ਸੰਤੁਸ਼ਟ ਹਨ ਜਾਂ ਉਨ੍ਹਾਂ ਕਿਸੇ ਤਰ੍ਹਾਂ ਦੀ ਵਿੱਤੀ ਸਮੱਸਿਆ ਹੋ ਰਹੀ ਹੈ।

2018 ਵਿੱਚ ਯੇਓ ਨੇ ਆਪਣੀ ਕੰਸਲਟੈਂਸੀ ਫਰਮ ਲਈ ਇੱਕ ਫਰਜ਼ੀ ਆਨਲਾਈਨ ਜੌਬ ਐਡ ਪੋਸਟ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 400 ਤੋਂ ਜ਼ਿਆਦਾ ਸੀਵੀ ਮਿਲੇ ਜਿਨ੍ਹਾਂ ਵਿੱਚੋਂ 90 ਫੀਸਦੀ ਸਿਕਿਓਰਿਟੀ ਕਲੀਅਰੈਂਸ ਹਾਸਲ ਕਰ ਵਾਲੇ ਯੂਐੱਸ ਮਿਲੀਟਰੀ ਅਤੇ ਸਰਕਾਰੀ ਕਰਮੀਆਂ ਵੱਲੋਂ ਸਨ। ਇਨ੍ਹਾਂ ਵਿੱਚੋਂ ਕੁਝ ਸੀਲੀ ਨੂੰ ਉਨ੍ਹਾਂ ਦੇ ਚੀਨੀ ਹੈਂਡਲਰਾਂ ਨੂੰ ਭੇਜਿਆ ਗਿਆ।

ਚਾਈਨਜ਼ ਕਮਿਊਨਿਟੀ ਐਸਪਿਓਨੇਜ: ਇਨ ਇੰਟੈਲੀਜੈਂਸ ਪ੍ਰਾਈਮਰ ਦੇ ਸਹਿਲੇਖਕ ਮੈਥਿਊ ਬ੍ਰਾਜ਼ੀਲ ਕਹਿੰਦੇ ਹਨ ਕਿ ਲਿੰਕਡ-ਇਨ ਦੀ ਵਰਤੋਂ ਖੁੱਲਮਖੁੱਲ੍ਹਾ ਹੋ ਰਹੀ ਹੈ, ਪਰ ਇਸ ਵਿੱਚ ਹੈਰਾਨ ਕਰਨ ਵਾਲਾ ਕੁਝ ਵੀ ਨਹੀਂ ਹੈ।

ਉਹ ਕਹਿੰਦੇ ਹਨ ਕਿ ਕੰਸਲਟੈਂਟ ਰਿਪਰੋਟਾਂਸ ਹਾਸਲ ਕਰਨਾ ਏਜੰਟਾਂ ਦੇ ਨਿਸ਼ਾਨਿਆਂ ਨੂੰ ਆਪਣੇ ਨਾਲ ਜੋੜ ਦਾ ਇੱਕ ਜ਼ਰੀਆ ਹੁੰਦਾ ਹੈ।

ਨੈਸ਼ਨਲ ਸਿਕਿਊਰਿਟੀ ਲਈ ਯੂਐੱਸ ਅਸਿਸਟੈਂਟ ਅਟਾਰਨੀ ਜਨਰਲ ਜੌਨ ਡੀਮਰਸ ਕਹਿੰਦੇ ਹਨ ਕਿ ਇਹ ਮਾਮਲਾ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਚੀਨ ਅਮਰੀਕੀ ਸਮਾਜ ਦੇ ਖੁੱਲ੍ਹਪਨ ਦਾ ਫਾਇਦਾ ਚੁੱਕ ਰਿਹਾ ਹੈ।

ਐਤਵਾਰ ਨੂੰ ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਦੇਸ਼ ਦੀ ਸੁਰੱਖਿਆ ਦੇ ਲਈ ਕੋਈ ਸਿੱਧਾ ਖ਼ਤਰਾ ਨਹੀਂ ਪਤਾ ਨਹੀਂ ਲੱਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਡਿਕਸਨ ਨੇ ਆਪਣੇ ਸੰਪਰਕਾਂ ਨਾਲ ਉਸ ਤਰ੍ਹਾਂ ਦਾ ਕੰਮ ਨਹੀਂ ਲਿਆ ਜਿਵੇਂ ਉਨ੍ਹਾਂ ਦੇ ਹੈਂਡਲਰ ਚਾਹੁੰਦੇ ਸਨ।

ਪਰ 2019 ਵਿੱਚ ਉਹ ਇਨ੍ਹਾਂ ਨਿਰਦੇਸ਼ਾਂ ਦੇ ਨਾਲ ਯੂਐੱਸ ਗਏ ਕਿ ਉਹ ਸੈਨਾ ਅਧਿਕਾਰੀ ਨੂੰ ਸੂਚਨਾਵਾਂ ਦਾ ਇੱਕ ਸਥਾਈ ਜ਼ਰੀਆ ਬਣਾਉਣਗੇ।

ਉਹ ਅਜਿਹਾ ਕਰਨ ਤੋਂ ਪਹਿਲਾਂ ਹੀ ਫੜੇ ਗਏ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)