ਪੇਸ਼ਾਵਰ ਦੀ ਕਪੂਰ ਹਵੇਲੀ ਨੂੰ ਢਾਹੁਣ ਅਤੇ ਬਚਾਉਣ ਵਾਲੀ ਖਿੱਚੋਤਾਣ ਕੀ ਹੈ

ਕਪੂਰ ਹਵੇਲੀ

ਤਸਵੀਰ ਸਰੋਤ, Getty Images/SHAKIL WAHIDULLAH, CULTURE AND HERITA

    • ਲੇਖਕ, ਅਜ਼ੀਜ਼ੁੱਲ੍ਹਾ ਖ਼ਾਨ
    • ਰੋਲ, ਬੀਬੀਸੀ ਉਰਦੂ

ਰਾਜ ਕਪੂਰ ਦੇ ਪਰਿਵਾਰ ਦਾ ਪੇਸ਼ਾਵਰ ਨਾਲ ਅੱਜ ਵੀ ਰਿਸ਼ਤਾ ਕਾਇਮ ਹੈ ਅਤੇ ਇਸ ਪਿੱਛੇ ਮੁੱਖ ਕਾਰਨ ਕਪੂਰ ਪਰਿਵਾਰ ਦੀ ਇਤਿਹਾਸਕ ਹਵੇਲੀ ਹੈ, ਜੋ ਕਿ ਪੇਸ਼ਾਵਰ ਦੇ ਅੰਦਰੂਨੀ ਹਿੱਸੇ 'ਚ ਸਥਿਤ ਹੈ।

ਕਿਸੇ ਸਮੇਂ ਇਹ ਸ਼ਾਨਦਾਰ ਹਵੇਲੀ ਹੁਣ ਬਹੁਤ ਹੀ ਖਸਤਾ ਹਾਲਤ 'ਚ ਹੈ। ਇਸ ਹਵੇਲੀ ਦੇ ਮੌਜੂਦਾ ਮਾਲਕ ਇਸ ਨੂੰ ਢਾਹ ਕੇ ਇਸ ਦੀ ਥਾਂ ਇੱਕ ਪਲਾਜ਼ਾ ਬਣਾਉਣਾ ਚਾਹੁੰਦੇ ਹਨ।

ਪਰ ਪਾਕਿਸਤਾਨ ਦਾ ਪੁਰਾਤੱਤਵ ਮਹਿਕਮਾ ਇਸ ਹਵੇਲੀ ਨੂੰ ਤੋੜਨ ਦੀਆਂ ਤਿੰਨ ਕੋਸ਼ਿਸ਼ਾਂ ਨੂੰ ਨਾਕਾਮ ਕਰ ਚੁੱਕਾ ਹੈ।

ਪੇਸ਼ਾਵਰ ਦੇ ਇਤਿਹਾਸਕ ਬਾਜ਼ਾਰ ਕਿੱਸਾ ਖ਼ਵਾਨੀ 'ਚ ਢਕੀ ਮੋਨੱਵਰ ਸ਼ਾਹ ਸਥਾਨ 'ਤੇ ਬਣੀ ਇੱਹ ਹਵੇਲੀ ਅੱਜ ਵੀ ਇਤਿਹਾਸਕ ਵਿਰਾਸਤ ਦੀ ਨਿਸ਼ਾਨੀ ਹੈ।

ਉਂਝ ਤਾਂ ਇਸ ਹਵੇਲੀ ਦੀ ਆਪਣੀ ਹੀ ਅਹਿਮੀਅਤ ਹੈ ਪਰ ਕਪੂਰ ਪਰਿਵਾਰ ਨਾਲ ਸਬੰਧ ਹੋਣ ਕਰਕੇ ਇਸ ਹਵੇਲੀ ਦਾ ਮਹੱਤਵ ਹੋਰ ਵੱਧ ਜਾਂਦਾ ਹੈ।

ਰਾਜ ਕਪੂਰ ਦੇ ਪਿਤਾ ਪ੍ਰਿਥਵੀਰਾਜ ਕਪੂਰ, ਜਿੰਨ੍ਹਾਂ ਨੇ ਮੁਗ਼ਲ-ਏ-ਆਜ਼ਮ ਫ਼ਿਲਮ 'ਚ ਅਕਬਰ ਦੀ ਭੂਮਿਕਾ ਨਿਭਾਈ ਸੀ, ਉਹ ਆਪਣੇ ਆਪ ਨੂੰ ਪਹਿਲਾ ਹਿੰਦੂ ਪਠਾਨ ਕਹਿੰਦੇ ਸਨ।

ਉਹ ਬਾਲੀਵੁੱਡ 'ਚ ਕਲਾਕਾਰਾਂ ਦੇ ਪਹਿਲੇ ਪਰਿਵਾਰ ਦੇ ਜਨਕ ਸਨ, ਜਿੰਨ੍ਹਾਂ ਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਇਸ ਇੰਡਸਟਰੀ 'ਚ ਕੰਮ ਕਰ ਰਹੀਆਂ ਹਨ। ਉਹ ਬਹੁਤ ਵਾਰ ਪੇਸ਼ਾਵਰ ਦੀ ਹਿੰਦਕੋ ਭਾਸ਼ਾ ਬੋਲਿਆ ਕਰਦੇ ਸਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੀ ਕਹਿਣਾ ਹੈ ਪਾਕ ਸਰਕਾਰ ਦਾ?

ਖੈਬਰ ਪਖਤੂਨਖਵਾ ਦੇ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਅਬਦੁਸਮਦ ਖ਼ਾਨ ਨੇ ਬੀਬੀਸੀ ਨੂੰ ਦੱਸਿਆ ਕਿ ਸਰਕਾਰ ਨੇ ਹੀ ਅਜੇ ਤੱਕ ਇਸ ਹਵੇਲੀ ਨੂੰ ਬਚਾ ਕੇ ਰੱਖਿਆ ਹੋਇਆ ਹੈ। ਜੇਕਰ ਸਰਕਾਰ ਇਸ 'ਚ ਦਿਲਚਸਪੀ ਨਾ ਵਿਖਾਉਂਦੀ ਤਾਂ ਇਸ ਹਵੇਲੀ ਨੂੰ ਕਦੋਂ ਦਾ ਢਾਹ ਦਿੱਤਾ ਜਾਂਦਾ।

ਉਨ੍ਹਾਂ ਅੱਗੇ ਕਿਹਾ ਕਿ ਇਸ ਹਵੇਲੀ ਦੇ ਮੌਜੂਦਾ ਮਾਲਕਾਂ ਨੇ ਤਿੰਨ ਵਾਰ ਇਸ ਨੂੰ ਢਾਹੁਣ ਦੇ ਯਤਨ ਕੀਤੇ ਪਰ ਪੁਰਾਤੱਤਵ ਵਿਭਾਗ ਨੇ ਸਮੇਂ ਰਹਿੰਦਿਆਂ ਕਾਰਵਾਈ ਕਰਕੇ ਇਸ ਨੂੰ ਡਿੱਗਣ ਤੋਂ ਬਚਾ ਲਿਆ ਅਤੇ ਨਾਲ ਹੀ ਵਿਭਾਗ ਨੇ ਮਾਲਕਾਂ ਨੂੰ ਆਗਾਹ ਕੀਤਾ ਹੈ ਕਿ ਉਹ ਇਸ ਹਵੇਲੀ ਨੂੰ ਮੁੜ ਤੋੜਣ ਦੀ ਕੋਸ਼ਿਸ਼ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਹਵੇਲੀ ਦੀ ਇਮਾਰਤ ਇੰਨ੍ਹੀ ਖਸਤਾ ਨਹੀਂ ਸੀ ਪਰ ਇਸ ਨੂੰ ਅੰਦਰੋਂ ਤੋੜਨ ਦੇ ਕੀਤੇ ਗਏ ਯਤਨ ਸਦਕਾ ਇਸ ਦੀ ਪੂਰੀ ਇਮਾਰਤ ਹਿੱਲ ਚੁੱਕੀ ਹੈ।

ਸਰਕਾਰ ਨੇ ਇਸ ਇਮਾਰਤ ਨੂੰ ਅਜ਼ਾਇਬ ਘਰ 'ਚ ਤਬਦੀਲ ਕਰਨ ਦਾ ਐਲਾਨ ਵੀ ਕੀਤਾ ਸੀ।

ਕਪੂਰ ਖ਼ਾਨਦਾਨ

ਤਸਵੀਰ ਸਰੋਤ, SHAKIL WAHIDULLAH, CULTURE AND HERITAGE SECRETARY

ਤਸਵੀਰ ਕੈਪਸ਼ਨ, ਪੇਸ਼ਾਵਰ ਦੇ ਇਤਿਹਾਸਕ ਬਾਜ਼ਾਰ ਕਿੱਸਾ ਖ਼ਵਾਨੀ 'ਚ ਹੈ ਇਹ ਹਵੇਲੀ

ਖ਼ਬਰ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬਾਲੀਵੁੱਡ ਅਦਾਕਾਰ ਅਤੇ ਰਾਜ ਕਪੂਰ ਦੇ ਪੁੱਤਰ ਰਿਸ਼ੀ ਕਪੂਰ ਨਾਲ ਇੱਕ ਮੁਲਾਕਾਤ 'ਚ ਕਿਹਾ ਸੀ ਕਿ ਇਸ ਹਵੇਲੀ ਨੂੰ ਅਜ਼ਾਇਬ ਘਰ 'ਚ ਤਬਦੀਲ ਕੀਤਾ ਜਾਵੇਗਾ।

ਜਨਾਬ ਖ਼ਾਨ ਨੇ ਦੱਸਿਆ ਕਿ ਸਰਕਾਰ ਨੇ ਐਲਾਨ ਤਾਂ ਜ਼ਰੂਰ ਕੀਤਾ ਹੈ ਪਰ ਇਸ ਸਮੇਂ 4-5 ਹਜ਼ਾਰ ਸਾਲ ਪੁਰਾਣੀਆਂ ਇਮਾਰਤਾਂ ਨੂੰ ਸੁਰੱਖਿਅਤ ਰੱਖਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਮੁਤਾਬਕ ਕਪੂਰ ਹਵੇਲੀ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।

ਪੇਸ਼ਾਵਰ ਦੀ ਖੂਬਸੁਰਤੀ ਨੂੰ ਧਿਆਨ 'ਚ ਰੱਖਦਿਆਂ ਨਗਰ ਪਾਲਿਕਾ ਦੀ ਯੋਜਨਾ ਤਹਿਤ ਸ਼ਹਿਰ ਅੰਦਰ ਮਿਊਜ਼ਿਅਮ ਵੀ ਬਣਾਏ ਜਾਣਗੇ।

ਪਰ ਇਸ ਕਾਰਜ ਲਈ ਅਜੇ ਤੱਕ ਫੰਡ ਦਾ ਐਲਾਨ ਨਹੀਂ ਹੋਇਆ ਹੈ।ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਹਵੇਲੀ ਨੂੰ ਅਜ਼ਾਇਬ ਘਰ ਬਣਾਉਣ ਦੀ ਯੋਜਨਾ 'ਤੇ ਵਿਚਾਰ ਹੋ ਰਹੀ ਹੈ।

ਕੋਰੋਨਾਵਾਇਰਸ

ਇਹ ਵੀ ਪੜ੍ਹੋ

ਕੋਰੋਨਾਵਾਇਰਸ

ਮੌਜੂਦਾ ਮਾਲਕ ਦਾ ਕੀ ਹੈ ਕਹਿਣਾ?

ਕਹਿੰਦੇ ਨੇ ਕਿ ਇਸ ਹਵੇਲੀ ਨੂੰ 1968 'ਚ ਚਾਰਸੱਦਾ ਦੇ ਇੱਕ ਵਿਅਕਤੀ ਨੇ ਪਹਿਲੀ ਵਾਰ ਖ੍ਰੀਦਿਆ ਸੀ

ਤਸਵੀਰ ਸਰੋਤ, SHAKIL WAHIDULLAH, CULTURE AND HERITAGE SECRETARY

ਤਸਵੀਰ ਕੈਪਸ਼ਨ, ਕਹਿੰਦੇ ਨੇ ਕਿ ਇਸ ਹਵੇਲੀ ਨੂੰ 1968 'ਚ ਚਾਰਸੱਦਾ ਦੇ ਇੱਕ ਵਿਅਕਤੀ ਨੇ ਪਹਿਲੀ ਵਾਰ ਖ੍ਰੀਦਿਆ ਸੀ

ਇਸ ਸਮੇਂ ਇਸ ਹਵੇਲੀ ਦਾ ਮਾਲਕਾਨਾ ਹੱਕ ਇੱਕ ਸਥਾਨਕ ਸੁਨਿਆਰੇ ਹਾਜੀ ਇਸਰਾਰ ਖ਼ਾਨ ਕੋਲ ਹੈ। ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਾ ਹੋ ਸਕਿਆ।

ਬਾਅਦ 'ਚ ਉਨ੍ਹਾਂ ਦੇ ਭਰਾ ਨਾਲ ਟੈਲੀਫੋਨ 'ਤੇ ਗੱਲ ਹੋਈ ਅਤੇ ਜਦੋਂ ਉਨ੍ਹਾਂ ਤੋਂ ਇਸ ਹਵੇਲੀ ਦੇ ਸਬੰਧ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਇਹ ਹੁਣ ਕਪੂਰ ਹਵੇਲੀ ਨਹੀਂ ਬਲਕਿ ਖੁਸ਼ਹਾਲ ਹਵੇਲੀ ਹੈ।

ਜਦੋਂ ਉਨ੍ਹਾਂ ਤੋਂ ਜਨਾਬ ਇਸਰਾਰ ਖ਼ਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੁੱਝ ਨਾ ਦੱਸਿਆ।

ਮੀਡੀਆ 'ਚ ਹਾਸਲ ਜਾਣਕਾਰੀ ਅਨੁਸਾਰ ਇਸ ਹਵੇਲੀ ਨੂੰ 1968 'ਚ ਚਾਰਸੱਦਾ ਦੇ ਇੱਕ ਵਿਅਕਤੀ ਨੇ ਖ੍ਰੀਦਿਆ ਸੀ ਅਤੇ ਬਾਅਦ 'ਚ ਉਨ੍ਹਾਂ ਨੇ ਪੇਸ਼ਾਵਰ ਦੇ ਇੱਕ ਵਿਅਕਤੀ ਨੂੰ ਇਹ ਹਵੇਲੀ ਵੇਚ ਦਿੱਤੀ ਸੀ।

ਇਸ ਹਵੇਲੀ ਦੇ ਮੌਜੂਦਾ ਮਾਲਕ ਜਨਾਬ ਇਸਰਾਰ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਇਹ ਹਵੇਲੀ 1980 'ਚ ਖਰੀਦੀ ਸੀ।

ਕਦੋਂ ਬਣੀ ਸੀ ਹਵੇਲੀ?

ਇਹ ਹਵੇਲੀ ਆਪਣੇ ਸਮੇਂ 'ਚ ਬਹੁਤ ਹੀ ਸ਼ਾਨਦਾਰ ਹਵੇਲੀ ਸੀ ਪਰ ਹੁਣ ਇਸ ਹਵੇਲੀ ਦੀ ਹਾਲਤ ਬਹੁਤ ਬਦਤਰ ਹੈ

ਤਸਵੀਰ ਸਰੋਤ, SHAKIL WAHIDULLAH, CULTURE AND HERITAGE SECRETARY

ਤਸਵੀਰ ਕੈਪਸ਼ਨ, ਇਹ ਹਵੇਲੀ ਆਪਣੇ ਸਮੇਂ 'ਚ ਬਹੁਤ ਹੀ ਸ਼ਾਨਦਾਰ ਹਵੇਲੀ ਸੀ ਪਰ ਹੁਣ ਇਸ ਹਵੇਲੀ ਦੀ ਹਾਲਤ ਬਹੁਤ ਬਦਤਰ ਹੈ

ਜ਼ਿਕਰਯੋਗ ਹੈ ਕਿ ਕਪੂਰ ਹਵੇਲੀ ਰਾਜ ਕਪੂਰ ਦੇ ਦਾਦਾ ਬਸ਼ੇਸਰ ਨਾਥ ਨੇ 1922 'ਚ ਬਣਵਾਈ ਸੀ।

ਪੇਸ਼ਾਵਰ ਨਾਲ ਸਬੰਧ ਰੱਖਣ ਵਾਲੇ ਮਸ਼ਹੂਰ ਲੇਖਕ ਇਬਰਾਹਿਮ ਜ਼ਿਆ ਨੇ 'ਪੇਸ਼ਾਵਰ ਕੇ ਫਨਕਾਰ' ਨਾਂਅ ਦੀ ਇੱਕ ਕਿਤਾਬ ਲਿਖੀ ਹੈ।

ਇਸ ਕਿਤਾਬ 'ਚ ਉਨ੍ਹਾਂ ਨੇ ਰਾਜ ਕਪੂਰ ਦੇ ਪਿਤਾ ਪ੍ਰਿਥਵੀਰਾਜ ਕਪੂਰ ਤੋਂ ਲੈ ਕੇ ਸ਼ਾਹਰੁਖ਼ ਖ਼ਾਨ ਤੱਕ ਪੇਸ਼ਾਵਰ ਨਾਲ ਸਬੰਧ ਰੱਖਣ ਵਾਲੇ ਲਗਭਗ ਸਾਰੇ ਹੀ ਕਲਾਕਾਰਾਂ ਦਾ ਜ਼ਿਕਰ ਕੀਤਾ ਹੈ।

ਇਬਰਾਹਿਮ ਜ਼ਿਆ ਨੇ ਬੀਬੀਸੀ ਨੂੰ ਦੱਸਿਆ ਕਿ ਭਾਵੇਂ ਕਿ ਇਹ ਹਵੇਲੀ ਆਪਣੇ ਸਮੇਂ 'ਚ ਬਹੁਤ ਹੀ ਸ਼ਾਨਦਾਰ ਹਵੇਲੀ ਸੀ ਪਰ ਹੁਣ ਇਸ ਹਵੇਲੀ ਦੀ ਹਾਲਤ ਬਹੁਤ ਬਦਤਰ ਹੈ। ਇਸ 'ਚ ਬਹੁਤ ਸਾਰੇ ਕਮਰੇ ਅਤੇ ਵਰਾਂਡੇ ਸਨ।

ਉਨ੍ਹਾਂ ਦੱਸਿਆ ਕਿ ਕਪੂਰ ਹਵੇਲੀ ਦੇ ਨੇੜੇ ਹੀ ਭਾਰਤੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਘਰ ਵੀ ਸਥਿਤ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਸੇਠੀ ਭਵਨ ਦੀ ਤਰ੍ਹਾਂ ਇੰਨ੍ਹਾਂ ਘਰਾਂ ਨੂੰ ਵੀ ਸੁਰੱਖਿਅਤ ਕੀਤਾ ਜਾਵੇ।

ਤਿੰਨ ਮੰਜ਼ਿਲਾ ਇਸ ਇਮਾਰਤ 'ਚ ਸੋਹਣੀ ਬਾਲਕੋਨੀ ਅਤੇ ਖੁੱਲੀਆਂ ਖਿੜਕੀਆਂ ਸਨ ਪਰ ਹੁਣ ਇਸ ਦੀ ਹਾਲਤ ਬਹੁਤ ਖਰਾਬ ਹੈ। ਇਸ ਦੀ ਸੁੰਦਰਤਾ ਜਿਵੇਂ ਭੰਗ ਹੋ ਗਈ ਹੈ।

ਕੋਰੋਨਾਵਾਇਰਸ

ਇਹ ਵੀ ਪੜ੍ਹੋ

ਕੋਰੋਨਾਵਾਇਰਸ
ਰਾਜ ਕਪੂਰ ਦੇ ਪੁੱਤਰ ਰਿਸ਼ੀ ਕਪੂਰ ਅਤੇ ਰਣਧੀਰ ਕਪੂਰ ਅਤੇ ਰਾਜ ਕਪੂਰ ਦੇ ਭਰਾ ਸ਼ਸ਼ੀ ਕਪੂਰ ਨੇ 90 ਦੇ ਦਹਾਕੇ 'ਚ ਪੇਸ਼ਾਵਰ ਦਾ ਦੌਰਾ ਕੀਤਾ ਸੀ

ਤਸਵੀਰ ਸਰੋਤ, SHAKIL WAHIDULLAH, CULTURE AND HERITAGE SECRETARY

ਤਸਵੀਰ ਕੈਪਸ਼ਨ, ਰਾਜ ਕਪੂਰ ਦੇ ਪੁੱਤਰ ਰਿਸ਼ੀ ਕਪੂਰ ਅਤੇ ਰਣਧੀਰ ਕਪੂਰ ਅਤੇ ਰਾਜ ਕਪੂਰ ਦੇ ਭਰਾ ਸ਼ਸ਼ੀ ਕਪੂਰ ਨੇ 90 ਦੇ ਦਹਾਕੇ 'ਚ ਪੇਸ਼ਾਵਰ ਦਾ ਦੌਰਾ ਕੀਤਾ ਸੀ

ਕੁੱਝ ਸਮਾਂ ਪਹਿਲਾਂ ਇਸ ਹਵੇਲੀ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਰਾਤੱਤਵ ਵਿਭਾਗ ਦੇ ਦਖਲ ਤੋਂ ਬਾਅਦ ਅਜਿਹਾ ਨਾ ਹੋ ਸਕਿਆ ਅਤੇ ਇਮਾਰਤ ਨੂੰ ਢਾਹੁਣ ਵਾਲੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਵੀ ਲਿਆ ਸੀ।

ਸਭਿਆਚਾਰ ਵਿਰਾਸਤ ਕੌਂਸਲ ਦੇ ਸਕੱਤਰ ਸ਼ਕੀਲ ਵਹੀਦੁੱਲਾ ਖ਼ਾਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਨੂੰ ਬਹੁਤ ਵਾਰ ਕਿਹਾ ਹੈ ਕਿ ਪੇਸ਼ਾਵਰ 'ਚ ਮੌਜੂਦ 100 ਸਾਲ ਪੁਰਾਣੀਆਂ ਸਾਰੀਆਂ ਹੀ ਇਮਾਰਤਾਂ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ, ਕਿਉਂਕਿ ਕੁੱਝ ਲੋਕਾਂ ਵੱਲੋਂ ਇੰਨ੍ਹਾਂ ਇਮਾਰਤਾਂ 'ਤੇ ਕਬਜ਼ਾ ਕਰਕੇ ਇੰਨ੍ਹਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਪੂਰ ਹਵੇਲੀ ਅਤੇ ਦਿਲੀਪ ਕੁਮਾਰ ਦਾ ਘਰ ਇਸ ਸਮੇਂ ਖਸਤਾ ਹਾਲਤ 'ਚ ਹੈ। ਇੰਨ੍ਹਾਂ ਇਮਾਰਤਾਂ ਦੀ ਹਾਲਤ ਇਹ ਹੈ ਕਿ ਭੂਚਾਲ ਆਉਣ 'ਤੇ ਇਹ ਕਿਸੇ ਵੀ ਸਮੇਂ ਡਿੱਗ ਸਕਦੀਆਂ ਹਨ।

ਹਵੇਲੀ

ਤਸਵੀਰ ਸਰੋਤ, Manoj kumar

ਸ਼ਕੀਲ ਵਹੀਦੁੱਲਾ ਨੇ ਅੱਗੇ ਕਿਹਾ ਕਿ ਇਸ ਸਬੰਧ 'ਚ ਉਹ ਪਖਤੂਨਖਵਾ ਦੇ ਮੁੱਖ ਮੰਤਰੀ ਨੂੰ ਵੀ ਇੱਕ ਚਿੱਠੀ ਲਿਖਣਗੇ ਅਤੇ ਇੰਨ੍ਹਾਂ ਇਮਾਰਤਾਂ ਨੂੰ ਸੁਰੱਖਿਅਤ ਰੱਖਣ ਦੀ ਮੰਗ ਰੱਖਣਗੇ।

ਉਮੀਦ ਕਰਦੇ ਹਾਂ ਕਿ ਸਰਕਾਰ ਇਸ ਵੱਲ ਜਲਦੀ ਆਪਣਾ ਧਿਆਨ ਦੇਵੇਗੀ, ਨਹੀਂ ਤਾਂ ਫਿਰ ਅਸੀਂ ਇਸ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ।

ਰਾਜ ਕਪੂਰ ਦੇ ਪੁੱਤਰ ਰਿਸ਼ੀ ਕਪੂਰ ਅਤੇ ਰਣਧੀਰ ਕਪੂਰ ਅਤੇ ਰਾਜ ਕਪੂਰ ਦੇ ਭਰਾ ਸ਼ਸ਼ੀ ਕਪੂਰ ਨੇ 90 ਦੇ ਦਹਾਕੇ 'ਚ ਪੇਸ਼ਾਵਰ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਨੇ ਉੱਚੇਚੇ ਤੌਰ 'ਤੇ ਆਪਣੀ ਹਵੇਲੀ ਵੇਖਣ ਦੀ ਇੱਛਾ ਜ਼ਾਹਰ ਕੀਤੀ ਸੀ।

ਵਾਪਸੀ ਮੌਕੇ ਰਿਸ਼ੀ ਕਪੂਰ ਇਸ ਹਵੇਲੀ ਦੀ ਮਿੱਟੀ ਆਪਣੇ ਨਾਲ ਲਿਆਏ ਸਨ।

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਪੇਸ਼ਾਵਰ ਵਿੱਚ ਰਾਜ ਕਪੂਰ ਦੀ ਜੱਦੀ ਹਵੇਲੀ ਕਿਸ ਹਾਲ ਵਿੱਚ ਹੈ

ਸ਼ਕੀਲ ਵਹੀਦੁੱਲਾ ਪੇਸ਼ਾਵਰ ਨਾਲ ਸਬੰਧ ਰੱਖਣ ਵਾਲੇ ਜ਼ਿਆਦਾਤਰ ਅਦਾਕਾਰਾਂ ਅਤੇ ਕਲਾਕਾਰਾਂ ਦੇ ਸੰਪਰਕ 'ਚ ਹਨ। ਉਨ੍ਹਾਂ ਦੱਸਿਆ ਕਿ 2009 ਅਤੇ ਉਸ ਤੋਂ ਬਾਅਦ ਉਨ੍ਹਾਂ ਕਈ ਵਾਰ ਭਾਰਤ ਦਾ ਦੌਰਾ ਕੀਤਾ ਅਤੇ ਪੇਸ਼ਾਵਰ ਨਾਲ ਸਬੰਧ ਰੱਖਣ ਵਾਲੇ ਕਲਾਕਾਰਾਂ ਨਾਲ ਮੁਲਾਕਾਤ ਕੀਤੀ।

ਇਸ 'ਚ ਕਪੂਰ ਪਰਿਵਾਰ, ਦਿਲੀਪ ਕੁਮਾਰ ਅਤੇ ਹੋਰ ਕਈ ਪਰਿਵਾਰ ਸ਼ਾਮਲ ਸਨ।

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਵੀ ਉਨ੍ਹਾਂ ਨੂੰ ਰਿਸ਼ੀ ਕਪੂਰ ਦੇ ਉਹ ਸ਼ਬਦ ਯਾਦ ਹਨ, ਜਿਸ 'ਚ ਉਨ੍ਹਾਂ ਇੱਛਾ ਪ੍ਰਗਟ ਕੀਤੀ ਸੀ ਕਿ ਉਨ੍ਹਾਂ ਦੀ ਪੁਸ਼ਤੈਨੀ ਹਵੇਲੀ ਨੂੰ ਅਜ਼ਾਇਬ ਘਰ 'ਚ ਤਬਦੀਲ ਕੀਤਾ ਜਾਵੇ ਅਤੇ ਇਸ ਅਜ਼ਾਇਬ ਘਰ 'ਚ ਪ੍ਰਿਥਵੀਰਾਜ ਕਪੂਰ, ਰਾਜ ਕਪੂਰ ਅਤੇ ਕਪੂਰ ਪਰਿਵਾਰ ਦੇ ਫ਼ਿਲਮੀ ਜੀਵਨ ਨਾਲ ਸਬੰਧਤ ਸਮਾਨ ਅਤੇ ਨਿਸ਼ਾਨੀਆਂ ਨੂੰ ਅਜ਼ਮਾਇਸ਼ ਲਈ ਰੱਖਿਆ ਜਾਵੇ।

ਇਸ ਤਰ੍ਹਾਂ ਭਾਰਤ-ਪਾਕਿ ਸਬੰਧ ਕਾਇਮ ਰਹੇਗਾ ਅਤੇ ਪੇਸ਼ਾਵਰ ਨਾਲ ਉਨ੍ਹਾਂ ਦੀ ਮੁਹੱਬਤ ਵੀ ਜ਼ਿੰਦਾ ਰਹੇਗੀ।

ਕੋਰੋਨਾਵਾਇਰਸ

ਇਹ ਵੀ ਪੜ੍ਹੋ

ਕੋਰੋਨਾਵਾਇਰਸ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)