ਫਰਾਂਸ ਦੀਆਂ ਪਹਾੜੀਆਂ ਤੋਂ ਇੰਦਰਾ ਗਾਂਧੀ ਦੀ ਤਸਵੀਰ ਵਾਲਾ 1966 ਦਾ ਅਖ਼ਬਾਰ ਮਿਲਿਆ

ਯਕੀਨ ਕਰਨਾ ਬੇਹਦ ਮੁਸ਼ਕਿਲ ਹੋਵੇ ਪਰ ਫਰਾਂਸ ਦੇ ਆਲਪਜ਼ ਪਹਾੜੀ ਇਲਾਕੇ ਦੇ ਮੋ ਬਲਾਂ ਗਲੇਸ਼ੀਅਰ ਦੀ ਪਿਘਲਦੀ ਬਰਫ ਵਿੱਚ ਇੱਕ ਭਾਰਤੀ ਅਖ਼ਬਾਰ ਮਿਲਿਆ ਹੈ, ਉਹ ਵੀ 1966 ਦਾ।

ਮੰਨਿਆ ਜਾ ਰਿਹਾ ਹੈ ਕਿ ਇਹ ਅਖ਼ਬਾਰ ਏਅਰ ਇੰਡੀਆ ਦੇ ਉਸ ਹਵਾਈ ਜਹਾਜ਼ ਤੋਂ ਡਿੱਗਿਆ ਹੋਣਾ ਹੈ ਜੋ 24 ਜਨਵਰੀ, 1966 ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਇਸ ਹਾਦਸੇ ਵਿਚ ਜਹਾਜ਼ ਵਿੱਚ ਸਵਾਰ ਸਾਰੇ 117 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਇੰਦਰਾ ਗਾਂਧੀ ਦੇ ਭਾਰਤ ਦੀ ਪ੍ਰਧਾਨ ਮੰਤਰੀ ਬਣਨ ਦੀ ਖ਼ਬਰ ਹੈ।

ਦਰਅਸਲ ਸਥਾਨਕ ਰੈਸਟੋਰੈਂਟ ਚਲਾਉਣ ਵਾਲੇ ਸਖ਼ਸ ਨੂੰ ਨੈਸ਼ਨਲ ਹੈਰਾਲਡ ਅਤੇ ਇਕਨੌਮਿਕ ਟਾਈਮਜ਼ ਦੇ ਦਰਜਨਾਂ ਅਖ਼ਬਾਰ ਮਿਲੇ ਹਨ।

ਟਿਮੋਥੀ ਮੋਟਿਨ ਚੈਮੋਨਿਕਸ ਸਕਾਈ ਰਿਸੌਰਟ ਏਰੀਆ ਵਿੱਚ ਰੈਸਟੋਰੈਂਟ ਚਲਾਉਂਦੇ ਹਨ। ਉਨ੍ਹਾਂ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ, "ਅਖਬਾਰ ਚੰਗੇ ਹਾਲਾਤ ਵਿੱਚ ਹਨ ਤੇ ਤੁਸੀਂ ਉਨ੍ਹਾਂ ਨੂੰ ਪੜ੍ਹ ਸਕਦੇ ਹੋ।

ਅਖ਼ਬਾਰਾਂ ਦੇ ਸੁੱਕ ਜਾਣ ਮਗਰੋਂ ਟਿਮੋਥੀ ਉਨ੍ਹਾਂ ਨੂੰ ਆਪਣੇ ਰੈਸਟੋਰੈਂਟ ਵਿੱਚ ਉਨ੍ਹਾਂ ਵਸਤਾਂ ਦੇ ਵਿਚਾਲੇ ਰੱਖਣਗੇ ਜੋ ਉਨ੍ਹਾਂ ਹਾਦਸੇ ਮਗਰੋਂ ਹੁਣ ਤੱਕ ਬਰਾਮਦ ਕੀਤੀਆਂ।

ਇਨ੍ਹਾਂ ਵਿੱਚ ਸਭ ਤੋਂ ਬੇਸ਼ਕੀਮਤੀ ਸਮਾਨ 2013 ਵਿੱਚ ਬਰਾਮਦ ਹੋਇਆ ਸੀ ਅਤੇ ਉਹ ਸੀ ਕੀਮਤੀ ਪੱਥਰਾਂ ਵਾਲਾ ਇੱਕ ਡਿੱਬਾ।

ਉਸ ਬਕਸੇ ਵਿੱਚ ਪੰਨਾ, ਨੀਲਮ ਅਤੇ ਮਾਣਿਕ ਵਰਗੇ ਪੱਥਰ ਸਨ। ਇਸ ਬਾਕਸ ਦੀ ਅੰਦਾਜ਼ੇ ਨਾਲ ਕੀਮਤ ਕਰੀਬ ਇੱਕ ਲੱਖ 47 ਹਜ਼ਾਰ ਡਾਲਰ ਤੋਂ ਲੈ ਕੇ ਦੋ ਲੱਖ 79 ਹਜ਼ਾਰ ਡਾਲਰ ਦੇ ਵਿਚਾਲੇ ਦੱਸੀ ਗਈ ਸੀ।

ਗਲੋਬਲ ਤਾਪਮਾਨ ਵਧਣ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ। ਬੀਤੇ ਸਿਤੰਬਰ ਮਹੀਨੇ ਵਿੱਚ ਹੀ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਸੀ ਕਿ ਮੋ ਬਲਾਂ ਗਾਰਡੇਂਸ ਦੇ ਕੁਝ ਹਿੱਸੇ ਢਹਿ ਵੀ ਸਕਦੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)