ਕੋਰੋਨਾਵਾਇਰਸ: ਆਪਣੇ ਮੂੰਹ ਨੂੰ ਹੱਥ ਲਗਾਉਣ ਤੋਂ ਰੋਕਣਾ ਸਾਡੇ ਲਈ ਮੁਸ਼ਕਲ ਕਿਉਂ ਹੈ?

ਤਸਵੀਰ ਸਰੋਤ, Getty Images
ਕਿਸੇ ਵੀ ਬਿਮਾਰੀ ਦੇ ਫੈਲਣ ਦੌਰਾਨ ਮਨੁੱਖ ਦਾ ਸੁਚੇਤ ਹੋ ਜਾਣਾ ਹੀ ਉਸ ਨੂੰ ਦੂਜੀਆਂ ਪ੍ਰਜਾਤੀਆਂ ਨਾਲੋਂ ਨਿਖੇੜਦਾ ਹੈ।
ਸਿਰਫ਼ ਮਨੁੱਖ ਹੀ ਹੈ ਜੋ ਆਪਣੇ ਚਿਹਰੇ ਨੂੰ ਹੱਥ ਲਗਾਉਂਦੇ ਹੈ ਅਤੇ ਅਜਿਹਾ ਕਰਦਿਆਂ ਕਈ ਵਾਰ ਤਾਂ ਉਨ੍ਹਾਂ ਨੂੰ ਖ਼ੁਦ ਵੀ ਪਤਾ ਨਹੀਂ ਲਗਦਾ।
ਮਨੁੱਖ ਦਾ ਚਿਹਰੇ ਨੂੰ ਵਾਰ-ਵਾਰ ਹੱਥ ਲਗਾਉਣਾ ਹੀ ਕੋਵਿਡ-19 ਯਾਨਿ ਕੋਰੋਨਾਵਾਇਰਸ ਦੇ ਫੈਲਣ 'ਚ ਮਦਦਗਾਰ ਹੈ।
ਅਸੀਂ ਅਜਿਹਾ ਕਿਉਂ ਕਰਦੇ ਹਾਂ ਅਤੇ ਅਸੀਂ ਇਸ ਵਿਹਾਰ ਨੂੰ ਕਿਵੇਂ ਕਾਬੂ ਕਰਦੇ ਸਕਦੇ ਹਾਂ?
'ਟਚ ਫੈਸਟ (ਚਿਹਰੇ ਨੂੰ ਛੂਹਣਾ)'
ਅਸੀਂ ਸਾਰੇ ਹੀ ਦਿਨ 'ਚ ਕਈ ਵਾਰ ਆਪਣੇ ਚਿਹਰੇ ਛੂਹਦੇ ਹਾਂ।
2015 'ਚ ਆਸਟ੍ਰੇਲੀਆ 'ਚ ਮੈਡੀਕਲ ਵਿਦਿਆਰਥੀਆਂ ਦਾ ਇਕ ਨਿਰੀਖਣ ਅਧਿਐਨ ਕੀਤਾ ਗਿਆ ਜਿਸ 'ਚ ਦੇਖਿਆ ਗਿਆ ਕਿ ਉਹ ਵੀ ਆਪਣੇ ਆਪ 'ਤੇ ਕਾਬੂ ਪਾਉਣ 'ਚ ਅਸਮਰਥ ਸਨ।
ਇਹ ਵੀ ਪੜ੍ਹੋ-
ਸ਼ਾਇਦ ਮੈਡੀਕਲ ਵਿਦਿਆਰਥੀਆਂ, ਆਮ ਲੋਕਾਂ ਦੀ ਤੁਲਨਾ 'ਚ ਇਸ ਦੇ ਜ਼ੋਖਮ ਬਾਰੇ ਵਧੇਰੇ ਸੁਚੇਤ ਹੋਣੇ ਚਾਹੀਦੇ ਹਨ ਪਰ ਫਿਰ ਵੀ ਉਹ ਇਕ ਘੰਟੇ 'ਚ ਘੱਟੋ-ਘੱਟ 23 ਵਾਰ ਆਪਣੇ ਚਿਹਰੇ ਨੂੰ ਹੱਥ ਲਗਾਉਂਦੇ ਸਨ, ਜਿਸ ਦੌਰਾਨ ਉਨ੍ਹਾਂ ਦਾ ਅੱਖਾਂ, ਮੂੰਹ ਅਤੇ ਨੱਕ ਨਾਲ ਵਧੇਰੇ ਸੰਪਰਕ ਹੁੰਦਾ ਹੈ।
ਵਿਸ਼ਵ ਸਿਹਤ ਸੰਗਠਨ ਸਣੇ ਨਿੱਜੀ ਸਿਹਤ ਸੰਸਥਾਵਾਂ ਤੇ ਪੇਸ਼ੇਵਰਾਂ ਸੰਸਥਾਵਾਂ ਦਾ ਕਹਿਣਾ ਹੈ ਕਿ "ਟਡ ਫੈਸਟ" ਯਾਨਿ ਚਿਹਰੇ ਨੂੰ ਵਾਰ-ਵਾਰ ਹੱਥ ਲਗਾਉਣਾ ਖ਼ਤਰਨਾਕ ਹੈ।

ਤਸਵੀਰ ਸਰੋਤ, Getty Images
ਕੋਵਿਡ-19 ਤੋਂ ਬਚਾਅ ਲਈ ਜਾਰੀ ਕੀਤੀਆਂ ਗਈਆਂ ਹਦਾਇਤ 'ਚ ਸਭ ਵੱਧ ਇਸੇ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਆਪਣੇ ਹੱਥਾਂ 'ਤੇ ਕਾਬੂ ਪਾਓ ਅਤੇ ਨਾਲ ਹੀ ਇਨ੍ਹਾਂ ਸਾਫ਼ ਰੱਖੋ।
ਅਸੀਂ ਅਜਿਹਾ ਕਰਦੇ ਕਿਉਂ ਹਾਂ?
ਮਨੁੱਖ ਅਤੇ ਦੁਧਾਰੂ ਜਾਨਵਰ ਇਸ ਸਬੰਧ 'ਚ ਆਪਣੀ ਮਦਦ ਕਰਨ ਤੋਂ ਅਸਮਰਥ ਹੁੰਦੇ ਹਨ। ਇੰਝ ਲੱਗਦਾ ਹੈ ਕਿ ਜਿਵੇਂ ਇਹ ਸਾਡੇ ਵਿਕਾਸ ਦਾ ਹੀ ਇਕ ਪਹਿਲੂ ਹੈ।
ਜਦਕਿ ਬਹੁਤ ਸਾਰੀਆਂ ਜਾਤੀਆਂ ਆਪਣੇ ਚਿਹਰੇ ਨੂੰ ਸਵਾਰਨ ਜਾਂ ਫਿਰ ਕਿਸੇ ਕੀਟਾਣੂ ਜਾਂ ਜੀਵਾਣੂ ਨੂੰ ਦੂਰ ਕਰਨ ਲਈ ਹੱਥ ਲਗਾਉਂਦੀਆਂ ਹਨ। ਪਰ ਮਨੁੱਖ ਅਤੇ ਦੁਧਾਰੂ ਸ਼੍ਰੇਣੀ ਦੇ ਜਾਨਵਰ ਕਈ ਕਾਰਨਾਂ ਕਰਕੇ ਮੂੰਹ ਨੂੰ ਹੱਥ ਲਗਾਉਂਦੇ ਰਹਿੰਦੇ ਹਨ।
ਅਮਰੀਕਾ ਵਿੱਚ ਯੂਸੀ ਬਾਰਕਲੇ ਵਿੱਚ ਮਨੋਗਿਆਨ ਦੇ ਪ੍ਰੋਫੈਸਰ ਡਾਟਰ ਕੈਲਟਨਰ ਮੁਤਾਬਕ ਕਈ ਵਾਰ ਅਸੀਂ ਸਹਿਜੇ ਹੀ ਜਾਂ ਅਵਚੇਤਨ ਅਵਸਥਾ ਵਿੱਚ ਆਪਣੇ ਚਿਹਰੇ 'ਤੇ ਹੱਥ ਲਗਾ ਲੈਂਦੇ ਹਾਂ।

ਤਸਵੀਰ ਸਰੋਤ, Getty Images
ਵਿਵਹਾਰ ਵਿਗਿਆਨ ਦੇ ਹੋਰਨਾਂ ਮਾਹਿਰਾਂ ਦਾ ਮੰਨਣਾ ਹੈ ਕਿ ਆਪਣੇ ਆਪ ਨੂੰ ਛੂਹਣਾ ਇੱਕ ਤਰ੍ਹਾਂ ਨਾਲ ਆਪਣੀਆਂ ਭਾਵਨਾਵਾਂ ਦੇ ਵੇਗ ਨੂੰ ਕੰਟਰੋਲ ਕਰਨਾ ਹੈ।
ਜਰਮਨੀ ਦੇ ਮਨੋਵਿਗਿਆਨਕ ਅਤੇ ਲੀਅਪਜ਼ਿਗ ਯੂਨੀਵਰਸਿਟੀ 'ਚ ਪ੍ਰੋਫੈਸਰ ਮਾਰਟਿਨ ਗਰੂਨਵਾਲਡ ਦਾ ਕਹਿਣਾ ਹੈ ਕਿ "ਇਹ ਸਾਡੀਆਂ ਪ੍ਰਜਾਤੀਆਂ ਦਾ ਇੱਕ ਮੂਲ ਵਤੀਰਾ ਹੈ।"
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਵੈ-ਇੱਛਾ ਨਾਲ ਆਪਣੇ ਆਪ ਨੂੰ ਹੱਥ ਲਗਾਉਣਾ ਇਕ ਸਵੈ-ਨਿਯਮਿਤ ਹਰਕਤ ਹੈ, ਜੋ ਕਿ ਆਮ ਤੌਰ 'ਤੇ ਸੰਵਾਦ ਲਈ ਨਹੀਂ ਹੁੰਦੀ ਅਤੇ ਇਹ ਬਿਨਾਂ ਕਿਸੇ ਜਾਣਕਾਰੀ ਜਾਂ ਘੱਟ ਜਾਣਕਾਰੀ ਕਾਰਨ ਹੁੰਦੀ ਹੈ।"
ਪ੍ਰੋਫੈਸਰ ਨੇ ਅੱਗੇ ਕਿਹਾ, "ਇਹ ਗਿਆਨਵਾਦੀ ਅਤੇ ਭਾਵਨਾਤਮਕ ਪ੍ਰਕ੍ਰਿਆਵਾਂ 'ਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਹ ਸਾਰੇ ਹੀ ਮਨੁੱਖਾਂ 'ਚ ਹੁੰਦੀਆਂ ਹਨ।"
ਪ੍ਰੋ.ਮਾਰਟਿਨ ਨੇ ਸਾਲ 2017 'ਚ ਇਕ ਕਿਤਾਬ ਵੀ ਲਿਖੀ ਸੀ , ਜਿਸ ਦਾ ਸਿਰਲੇਖ- 'Homo Hapticus: Why we cannot live without a sense of touch' ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਪਣੇ ਆਪ ਨੂੰ ਵਾਰ-ਵਾਰ ਛੂਹਣ ਦੀ ਸਮੱਸਿਆ ਇਹ ਹੈ ਕਿ ਸਾਡੀਆਂ ਅੱਖਾਂ, ਨੱਕ ਅਤੇ ਮੂੰਹ ਰਾਹੀਂ ਛੋਟੇ ਤੋਂ ਛੋਟੇ ਹਾਨੀਕਾਰਕ ਕੀਟਾਣੂ ਸਾਡੇ ਅੰਦਰ ਪਹੁੰਚ ਜਾਂਦੇ ਹਨ।
ਮਿਸਾਲ ਵਜੋਂ ਕੋਵਿਡ-19 ਅਜਿਹਾ ਜੀਵਾਣੂ ਹੈ ਜੋ ਕਿ ਸੰਕ੍ਰਮਿਤ ਵਿਅਕਤੀ ਵੱਲੋਂ ਨੱਕ ਜਾਂ ਮੂੰਹ ਰਾਹੀਂ ਕੱਢੀਆਂ ਪਾਣੀਆਂ ਦੀਆਂ ਛੋਟੀਆਂ ਬੂੰਦਾਂ ਰਾਹੀਂ ਦੂਜੇ ਵਿਅਕਤੀਆਂ ਤੱਕ ਸੰਚਾਰਿਤ ਹੋ ਜਾਂਦਾ ਹੈ।
ਪਰ ਇਸ ਦਾ ਇਨਫੈਕਸ਼ਨ ਉਦੋਂ ਵੀ ਫੈਲਦਾ ਹੈ ਜਦੋਂ ਕਿਸੇ ਵਸਤੂ ਜਾਂ ਸਤਹਿ ਨੂੰ ਹੱਥ ਲਗਾ ਲੈਂਦੇ ਹਾਂ, ਜਿਸ 'ਤੇ ਪਹਿਲਾਂ ਹੀ ਰੋਗਾਣੂ ਮੌਜੂਦ ਹੁੰਦੇ ਹਨ।
ਹਾਲਾਂਕਿ ਮਾਹਿਰ ਇਸ ਨਵੇਂ ਵਾਇਰਸ ਦਾ ਅਧਿਐਨ ਕਰ ਰਹੇ ਹਨ। ਕੋਰੋਨਾਵਾਇਰਸ ਲਚਕੀਲੇ ਹੁੰਦੇ ਹਨ ਅਤੇ ਇਹ ਕਿਸੇ ਵੀ ਸਤਹਿ ਅਤੇ ਵਸਤੂ 'ਤੇ ਤਕਰੀਬਨ 9 ਦਿਨਾਂ ਤੱਕ ਜੀਵਿਤ ਰਹਿ ਸਕਦੇ ਹਨ।
ਵਾਇਰਸ ਦੇ ਜੀਵਤ ਰਹਿਣ ਦੀ ਤਾਕਤ
ਵਾਇਰਸ ਦੇ ਜੀਵਤ ਰਹਿਣ ਦੀ ਤਾਕਤ ਅਤੇ ਸਾਡੇ ਚਿਹਰੇ ਨੂੰ ਵਾਰ-ਵਾਰ ਹੱਥ ਲਗਾਉਣ ਦੀ ਆਦਤ, ਇਹ ਖ਼ਤਰਨਾਕ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਅਮਰੀਕੀ ਅਤੇ ਬ੍ਰਾਜ਼ੀਲ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ 2012 'ਚ ਕੁਝ ਲੋਕਾਂ 'ਤੇ ਅਧਿਐਨ ਕੀਤਾ, ਜਿਨ੍ਹਾਂ ਨੇ ਹਰ ਘੰਟੇ 'ਚ ਤਿੰਨ ਤੋਂ ਵੱਧ ਵਾਰ ਇਹ ਜਨਤਕ ਥਾਵਾਂ 'ਤੇ ਪਈਆਂ ਵਸਤਾਂ ਨੂੰ ਹੱਥ ਲਗਾਇਆ ਹੋਵੇ।
ਇਸ ਦੌਰਾਨ ਉਨ੍ਹਾਂ ਨੇ ਆਪਣੇ ਮੂੰਹ ਅਤੇ ਨੱਕ ਨੂੰ ਵੀ ਹਰ ਘੰਟੇ 'ਚ "ਲਗਭਗ 3.6 ਵਾਰ ਹੱਥ ਲਗਾਇਆ" ਜੋ ਕਿ ਆਸਟ੍ਰੇਲੀਆ ਦੇ ਮੈਡੀਕਲ ਵਿਦਿਆਰਥੀਆਂ ਦੀ ਤੁਲਨਾਂ 'ਚ ਪ੍ਰਤੀ ਘੰਟਾ 23 ਵਾਰ ਦੀ ਦਰ ਤੋਂ ਘੱਟ ਸੀ।
ਇਹ ਸ਼ਾਇਦ ਇਸ ਲਈ ਕਿਉਂਕਿ ਉਨ੍ਹਾਂ ਨੂੰ ਲੈਕਚਰ ਦੌਰਾਨ ਵੇਖਿਆ ਗਿਆ ਸੀ ਨਾ ਕਿ ਬਾਹਰ ਜਿੱਥੇ ਉਨ੍ਹਾਂ ਦਾ ਧਿਆਨ ਵੰਡਿਆ ਰਹਿ ਸਕਦਾ ਸੀ।
ਕੁਝ ਸਿਹਤ ਮਾਹਰਾਂ ਲਈ ਆਪਣੇ ਆਪ ਨੂੰ ਛੂਹਣ ਦਾ ਰੁਝਾਨ ਹੀ ਮਾਸਕ ਦੀ ਵਰਤੋਂ ਦਾ ਸਭ ਤੋਂ ਵੱਡਾ ਕਾਰਨ ਹੈ। ਦਰਅਸਲ ਮਾਸਕ ਨੂੰ ਵਾਇਰਸ ਤੋਂ ਬਚਾਅ ਲਈ ਪਹਿਨਿਆ ਜਾਂਦਾ ਹੈ।
ਯੂਨੀਵਰਸਿਟੀ ਆਫ਼ ਲੀਡਜ਼ ਦੇ ਪ੍ਰੋਫੈਸਰ ਸਟੀਫਨ ਗ੍ਰਿਫਿਨ ਨੇ ਦੱਸਿਆ, "ਮਾਸਕ ਪਹਿਣਨ ਨਾਲ ਲੋਕਾਂ 'ਚ ਆਪਣੇ ਚਿਹਰੇ ਨੂੰ ਛੂਹਣ ਦਾ ਰੁਝਾਨ ਆਮ ਨਾਲੋਂ ਘੱਟ ਹੋ ਸਕਦਾ ਹੈ। ਜੇਕਰ ਸਾਡੇ ਹੱਥ ਸਾਫ਼-ਸੁਥਰੇ ਨਹੀਂ ਹਨ ਤਾਂ ਇਹ ਲਾਗ ਦੇ ਫੈਲਣ ਦਾ ਸਭ ਤੋਂ ਪ੍ਰਮੁੱਖ ਸਰੋਤ ਹੋ ਸਕਦਾ ਹੈ।"
ਇਹ ਵੀ ਪੜ੍ਹੋ-
ਸਾਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?
ਆਪਣੇ ਇਸ ਰੁਝਾਨ ਨੂੰ ਘਟਾਉਣ ਲਈ ਅਸੀਂ ਕਿਹੜੇ-ਕਿਹੜੇ ਕਦਮ ਚੁੱਕ ਸਕਦੇ ਹਾਂ ਜਿਸ ਨਾਲ ਕਿ ਅਸੀਂ ਆਪਣੇ ਚਿਹਰੇ ਨੂੰ ਘੱਟ ਤੋਂ ਘੱਟ ਹੱਥ ਲਗਾਈਏ?
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਬਰਤਾਨੀਆ ਵਿੱਚ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ਅਗਵਾਈ ਵਾਲੀ ਸਰਕਾਰ 'ਚ ਨੀਤੀ ਸਲਾਹਕਾਰ ਵੱਜੋਂ ਕੰਮ ਕਰਨ ਵਾਲੇ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਵਹਾਰ ਵਿਗਿਆਨੀ ਪ੍ਰੋਫੈਸਰ ਮਿਛੇਲ ਹਾਲਸਵਰਥ ਦਾ ਕਹਿਣਾ ਹੈ ਕਿ ਇਸ ਮਸ਼ਵਰੇ ਨੂੰ ਅਸਲ 'ਚ ਅਮਲ ਲਿਆਉਣਾ ਬਹੁਤ ਹੀ ਮੁਸ਼ਕਲ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਲੋਕਾਂ ਨੂੰ ਅਜਿਹਾ ਕੁਝ ਨਾ ਕਰਨ ਲਈ ਕਹਿਣਾ ਜੋ ਕਿ ਉਹ ਅਚੇਤ ਹੀ ਕਰਦੇ ਹਨ, ਇਹ ਬਹੁਤ ਹੀ ਮੁਸ਼ਕਲ ਕੰਮ ਹੈ। ਇਸ ਦੀ ਬਜਾਇ ਲੋਕਾਂ ਨੂੰ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ ਲਈ ਕਹਿਣਾ ਜ਼ਿਆਦਾ ਸੌਖਾ ਕੰਮ ਹੈ।"
ਹਾਲਾਂਕਿ ਹਲਸਵਰਥ ਦਾ ਮੰਨਣਾ ਹੈ ਕਿ "ਕੂਹਨੀ" ਦੀ ਮਦਦ ਲੈਣ ਵਾਲੀਆਂ ਤਕਨੀਕਾਂ ਲਾਹੇਵੰਦ ਹੋ ਸਕਦੀਆਂ ਹਨ।
ਇਨ੍ਹਾਂ ਵਿਚੋਂ ਇਸ ਬਾਰੇ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਆਪਣੇ ਚਿਹਰੇ ਨੂੰ ਕਿੰਨੀ ਵਾਰ ਛੂਹਦੇ ਹਾਂ।
ਉਹ ਕਹਿੰਦੇ ਹਨ, "ਮਿਸਾਲ ਵਜੋਂ ਖਾਰਸ਼ ਕਰਨ ਲਈ, ਅਸੀਂ ਕਿਸੇ ਹੋਰ ਤਰੀਕੇ ਦੀ ਵਰਤੋਂ ਕਰ ਸਕਦੇ ਹਾਂ, ਜਿਵੇਂ ਬਾਂਹ ਦੀ ਮਦਦ ਲੈ ਸਕਦੇ ਹਾਂ। ਬੇਸ਼ੱਕ ਇਹ ਆਦਰਸ਼ਕ ਤਰੀਕੇ ਨਹੀਂ ਹਨ ਪਰ ਫਿਰ ਇਸ ਨਾਲ ਜੋਖ਼ਮ ਘੱਟ ਕਰ ਸਕਦੇ ਹਾਂ।"
ਕਾਰਨ ਦੀ ਪਛਾਣ ਕਰਨਾ
ਵਿਵਹਾਰ ਮਾਹਰ ਸਾਨੂੰ ਇਹ ਵੀ ਜਾਨਣ ਦੀ ਸਲਾਹ ਦਿੰਦੇ ਹਨ ਕਿ ਅਸੀਂ ਆਪਣੇ ਆਪ ਇਸ ਤਰ੍ਹਾਂ ਨੂੰ ਕਿਉਂ ਛੂਹ ਰਹੇ ਹਾਂ?
ਹਲਸਵਰਥ ਕਹਿੰਦੇ ਹਨ, "ਜੇਕਰ ਅਸੀਂ ਇਸ ਦਾ ਪਤਾ ਲਗਾ ਲੈਂਦੇ ਹਾਂ ਤਾਂ ਅਸੀਂ ਇਸ ਦਾ ਕੋਈ ਹੀਲਾ ਕਰ ਸਕਦੇ ਹਾਂ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
"ਜੋ ਲੋਕ ਆਪਣੀਆਂ ਅੱਖਾਂ ਨੂੰ ਹੱਥ ਲਗਾਉਂਦੇ ਹਨ, ਉਹ ਐਨਕਾਂ ਪਹਿਨ ਸਕਦੇ ਹਨ, ਜਾਂ ਫਿਰ ਆਪਣੇ ਹੱਥਾਂ ਨੂੰ ਕੰਟ੍ਰੋਲ 'ਚ ਰੱਖੋ।"
ਅਸੀਂ ਆਪਣੇ ਹੱਥਾਂ ਨੂੰ ਰੁੱਝੇ ਰੱਖਣ ਲਈ ਅਜਿਹੇ ਹੋਰ ਕਈ ਤਰੀਕਿਆਂ ਦੀ ਵਰਤੋਂ ਕਰ ਸਕਦੇ ਹਾਂ।
ਆਪਣੇ ਆਪ ਨੂੰ ਯਾਦ ਦਿਵਾਉਣਾ ਕਿ ਆਪਣੇ ਚਿਹਰੇ ਨੂੰ ਹੱਥ ਨਹੀਂ ਲਗਾਉਣਾ ਇਹ ਮਦਦਗਾਰ ਸਾਬਿਤ ਹੋ ਸਕਦਾ ਹੈ।
ਹਲਸਵਰਥ ਨੇ ਮਸ਼ਵਰਾ ਦਿੱਤਾ, "ਜੇਕਰ ਕਿਸੇ ਨੂੰ ਪਤਾ ਹੈ ਕਿ ਉਹ ਇਸ ਰੁਝਾਨ ਨੂੰ ਰੋਕਣ ਤੋਂ ਬੇਬਸ ਹੈ ਤਾਂ ਉਹ ਆਪਣੇ ਦੋਸਤ ਜਾਂ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਸੁਚੇਤ ਕਰਨ ਲਈ ਆਖ ਸਕਦਾ ਹੈ।"
ਯਾਦ ਰੱਖਣ ਲਈ ਦਸਤਾਨੇ ਪਹਿਨਣ ਬਾਰੇ ਕੀ ਵਿਚਾਰ?
ਦਸਤਾਨਿਆਂ ਦਾ ਪ੍ਰਯੋਗ ਕੋਈ ਮਾੜਾ ਵਿਚਾਰ ਨਹੀਂ ਹੈ ਪਰ ਉਨ੍ਹਾਂ ਨੂੰ ਵੀ ਜਾਂ ਤਾਂ ਸਮੇਂ-ਸਮੇਂ 'ਤੇ ਬਦਲਿਆਂ ਜਾਂ ਫਿਰ ਧੋਇਆ ਜਾਵੇ, ਕਿਉਂਕਿ ਅਜਿਹਾ ਨਾ ਕੀਤੇ ਜਾਣ 'ਤੇ ਦਸਤਾਨੇ ਵੀ ਬਿਮਾਰੀ ਦਾ ਘਰ ਬਣ ਸਕਦੇ ਹਨ।
ਹੱਥ ਧੋਣਾ ਹੀ ਸਹੀ ਤਰੀਕਾ ਹੈ
ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਲਗਾਤਾਰ ਆਪਣੇ ਹੱਥ ਸਾਫ਼ ਰੱਖੋ ਅਤੇ ਵਧੇਰੇ ਧਿਆਨ ਦੇਵੋ।
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰਸ ਅਧਾਨੋਮ ਘੇਬਰੇਈਸਸ ਨੇ 28 ਫਰਵਰੀ ਨੂੰ ਇੱਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ "ਸਾਨੂੰ ਟੀਕਾਕਰਨ ਅਤੇ ਇਲਾਜ ਦੇ ਇੰਤਜ਼ਾਰ ਕਰਨ ਦੀ ਕੋਈ ਲੋੜ ਨਹੀਂ।"
ਉਨ੍ਹਾਂ ਅੱਗੇ ਕਿਹਾ, "ਅਜੋਕੇ ਸਮੇਂ 'ਚ ਹਰੇਕ ਵਿਅਕਤੀ ਆਪਣੇ ਅਤੇ ਦੂਜਿਆਂ ਲਈ ਨੂੰ ਸੁਰੱਖਿਅਤ ਰੱਖਣ ਲਈ ਕੁਝ ਕਰ ਸਕਦਾ ਹੈ।"
ਇਹ ਵੀ ਪੜ੍ਹੋ-
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4

End of YouTube post, 5

End of YouTube post, 6