ICC Women’s T20 World Cup 2020: ਹਰਮਨਪ੍ਰੀਤ ਦੀਆਂ ਕੁੜੀਆਂ ਫਾਈਨਲ ਵਿੱਚ ਕੀ ਕਮਾਲ ਦਿਖਾਉਣਗੀਆਂ

ਤਸਵੀਰ ਸਰੋਤ, BCCI
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਦਿਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ ਦੇ ਦੌਰੇ 'ਤੇ ਆਗਰਾ ਜਾਣ ਕਰਕੇ, ਇਹ ਸ਼ਹਿਰ ਚਰਚਾ ਵਿੱਚ ਰਿਹਾ। ਫਿਰ ਉੱਥੇ ਤਾਜ ਮਹਿਲ ਵੀ ਹੈ। ਪਰ ਹੁਣ ਆਗਰਾ ਕਿਸੇ ਹੋਰ ਚੀਜ਼ ਲਈ ਵੀ ਮਸ਼ਹੂਰ ਹੋ ਗਿਆ ਹੈ।
ਇਹ ਕਾਰਨ ਹੈ- ਭਾਰਤ ਦੀਆਂ ਦੋ ਸ਼ਾਨਦਾਰ ਮਹਿਲਾ ਗੇਂਦਬਾਜਾਂ ਲਈ, ਪੂਨਮ ਯਾਦਵ ਤੇ ਦੀਪਤੀ ਸ਼ਰਮਾ।
ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡੇਗੀ। ਇਸ ਵਿੱਚ ਵੱਡਾ ਰੋਲ ਭਾਰਤੀ ਗੇਂਦਬਾਜ਼ਾਂ ਦਾ ਰਿਹਾ।
9 ਵਿਕਟ ਲੈ ਕੇ ਪੂਨਮ ਇਸ ਵਰਲਡ ਕੱਪ ਵਿੱਚ ਆਸਟਰੇਲੀਆ ਦੀ ਮੇਗਨ ਦੇ ਨਾਲ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਖਿਡਾਰੀ ਬਣੀ। ਉਨ੍ਹਾਂ ਦਾ ਕ੍ਰਿਕਟ ਵਿੱਚ ਸਫ਼ਰ ਜਾਣਨ ਲਈ ਥੋੜਾ ਪਿੱਛੇ ਚੱਲਦੇ ਹਾਂ।
ਆਗਰੇ ਦਾ ਇਕਲਵਿਯ ਸਟੇਡੀਅਮ। ਸਟੇਡੀਅਮ ਵਿੱਚ ਸਾਰੇ ਜਦੋਂ ਖਿਡਾਰੀ ਅਭਿਆਸ ਕਰਨ ਆਉਂਦੇ ਤਾਂ ਲੈਗ ਸਪਿਨ ਖੇਡਣ ਵਾਲੀ ਉਹ ਇਕੱਲੀ ਕ੍ਰਿਕਟਰ ਹੁੰਦੀ...ਉਹ ਵੀ ਕੁੜੀ।

ਤਸਵੀਰ ਸਰੋਤ, ICC/Twitter
ਵੱਡੇ ਵੱਡਿਆਂ ਨੂੰ ਆਊਟ ਕਰਨ ਵਾਲੀ 4 ਫੁੱਟ 11 ਇੰਚ ਦੀ ਪੂਨਮ
ਆਫ਼ ਸਪਿਨ ਖੇਡਣ ਵਾਲਿਆਂ ਦੀ ਲਾਈਨ ਲੱਗਦੀ। ਖੱਬੇ ਹੱਥ ਵਾਲੇ ਸਪਿਨਰ ਵੀ ਹੁੰਦੇ ਪਰ ਲੈਗ ਸਪਿਨਰ ਲੱਭਣ 'ਤੇ ਵੀ ਨਹੀਂ ਮਿਲਦਾ।
ਇਹ ਖਿਡਾਰਨ ਪੂਨਮ ਯਾਦਵ ਹਨ ਜਿਨ੍ਹਾਂ ਨੇ ਮਹਿਲਾ ਟੀ-20 ਵਰਲਡ ਕੱਪ ਵਿੱਚ ਆਪਣੀ ਗੇਂਦਬਾਜ਼ੀ ਨਾਲ ਭਾਰਤ ਨੂੰ ਆਸਟਰੇਲੀਆ ਤੇ ਬੰਗਲਾਦੇਸ਼ ਖ਼ਿਲਾਫ਼ ਮੈਚਾਂ ਵਿੱਚ ਜਿੱਤ ਦਵਾਈ।
ਮਹਿਲਾ ਗੇਂਦਬਾਜ਼ਾਂ ਵਿੱਚ ਘਟ ਹੀ ਖਿਡਾਰਨਾਂ ਹਨ ਜੋ ਲੈਗ ਸਪਿਨ ਖੇਡਦੀਆਂ ਹਨ। ਪਰ ਪੂਨਮ ਸ਼ੁਰੂ ਤੋਂ ਹੀ ਅਲੱਗ ਸੀ।

ਤਸਵੀਰ ਸਰੋਤ, BCCI
ਪੂਨਮ ਸਿਰਫ਼ 4 ਫੁੱਟ 11 ਇੰਚ ਲੰਬੀ ਹੈ। ਪਰ ਜਦੋਂ ਉਨ੍ਹਾਂ ਦੇ ਛੋਟੇ ਹੱਥ ਵਿੱਚ ਗੇਂਦ ਆਉਂਦੀ ਹੈ ਤਾਂ ਕਈ ਵੱਡੇ ਖਿਡਾਰੀਆਂ 'ਤੇ ਭਾਰੀ ਪੈਂਦੀ ਹੈ।
ਇਹ ਵੀ ਪੜ੍ਹੋ:
1991 ਵਿੱਚ ਜਨਮੀ ਪੂਨਮ ਦਾ ਪਰਿਵਾਰ ਜਦੋਂ ਪਿੰਡ ਤੋਂ ਆਗਰਾ ਆਇਆ ਤਾਂ ਪੂਨਮ ਦੀ ਦਿਲਚਸਪੀ ਕ੍ਰਿਕਟ ਵਿੱਚ ਬਣੀ। ਪਰ ਸ਼ੁਰੂਆਤ ਵਿੱਚ ਘਰ ਵਾਲੇ ਪੂਨਮ ਦੇ ਇਸ ਫੈਸਲੇ ਨਾਲ ਨਹੀਂ ਸਨ।
ਪਰ ਪੂਨਮ ਦੀ ਜ਼ਿੱਦ ਤੇ ਮਿਹਨਤ ਰੰਗ ਲਿਆਈ। ਉਹ ਥੋੜੇ ਸਮੇਂ ਵਿੱਚ ਹੀ ਯੂਪੀ ਟੀਮ ਲਈ ਖੇਡਣ ਲੱਗੀ। ਉਹ 2013 ਵਿੱਚ ਪਹਿਲੀ ਵਾਰ ਭਾਰਤੀ ਟੀਮ ਲਈ ਖੇਡੀ।
ਪਿਛਲੇ ਦੋ ਸਾਲ ਪੂਨਮ ਲਈ ਬਹੁਤ ਵਧੀਆ ਰਹੇ। 2018-19 ਦੇ ਲਈ ਪੂਨਮ ਨੂੰ ਬੀਸੀਸੀਆਈ ਨੇ ਬੈਸਟ ਮਹਿਲਾ ਕ੍ਰਿਕਟ ਖਿਡਾਰੀ ਚੁਣਿਆ। 2017 ਵਿੱਚ ਵਨ ਡੇਅ ਕੱਪ ਵਿੱਚ ਪੂਨਮ ਦੀ ਗੁੱਗਲੀ ਚਲੀ ਤੇ ਇਹ ਉਨ੍ਹਾਂ ਦੀ ਖਾਸ ਗੱਲ ਬਣ ਗਈ।
ਰੇਲਵੇ ਲਈ ਖੇਡਣ ਵਾਲੀ ਪੂਨਮ ਪਹਿਲਾਂ ਉੱਥੇ ਕਲਰਕ ਸੀ ਤੇ ਹੁਣ ਸੁਪਰੀਟੇਂਨਡੈਂਟ ਹੈ।
ਪੂਨਮ ਨੇ ਆਪਣੇ ਛੋਟੇ ਕੱਦ ਨੂੰ ਆਪਣੀ ਤਾਕਤ ਬਣਾਇਆ। ਉਹ ਬੱਲੇਬਾਜ਼ ਦੇ ਬਹੁਤ ਨੇੜੇ ਗੇਂਦ ਪਾਉਣ ਦੀ ਕਲਾ ਵਿੱਚ ਮਾਹਰ ਹੈ।
ਪੂਨਮ ਨੂੰ ਅਰਜੁਨ ਪੁਰਸਕਾਰ ਮਿਲ ਚੁੱਕਿਆ ਹੈ। ਯੂਪੀ ਦੀ ਕਿਸੇ ਵੀ ਮਹਿਲਾ ਕ੍ਰਿਕਟਰ ਨੂੰ ਪਹਿਲਾਂ ਇਹ ਪੁਰਸਕਾਰ ਨਹੀਂ ਮਿਲਿਆ ਹੈ।
ਪੂਨਮ ਵਨਡੇ ਵਿਸ਼ਵ ਕੱਪ ਰੈਂਕਿੰਗ ਵਿੱਚ 7ਵੇਂ ਨੰਬਰ 'ਤੇ ਸਰਬੋਤਮ ਗੇਂਦਬਾਜ਼ ਹੈ। ਪੂਨਮ ਨੇ ਟੀ -20 ਮੈਚਾਂ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ (92) ਦਾ ਰਿਕਾਰਡ ਆਪਣੇ ਨਾਂ ਕੀਤਾ ਹੋਇਆ ਹੈ।

ਤਸਵੀਰ ਸਰੋਤ, BCCI
ਦੀਪਤੀ ਸ਼ਰਮਾ
ਪੂਨਮ ਯਾਦਵ ਵਾਂਗ ਆਗਰਾ ਵਿੱਚ ਰਹਿਣ ਵਾਲੀ ਦੀਪਤੀ ਸ਼ਰਮਾ ਵੀ ਭਾਰਤੀ ਟੀਮ ਦੀ ਵਧੀਆ ਗੇਂਦਬਾਜ਼ ਹੈ।
ਪਿਛਲੇ ਸਾਲ, ਦੱਖਣੀ ਅਫਰੀਕਾ ਖਿਲਾਫ ਟੀ -20 ਮੈਚ ਵਿੱਚ ਤਿੰਨ ਮੇਡਨ ਓਵਰ ਖੇਡ ਕੇ, ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਬਣੀ।
ਉਹ ਟੀ -20 ਵਿਸ਼ਵ ਰੈਂਕਿੰਗ ਵਿੱਚ ਚੌਥੇ ਨੰਬਰ 'ਤੇ ਹੈ ਅਤੇ ਵਨਡੇ ਆਲਰਾਊਂਡਰ ਰੈਂਕਿੰਗ ਵਿੱਚ ਚੌਥੇ ਨੰਬਰ ਉੱਤੇ ਹੈ।
ਇਹ ਵੀ ਪੜ੍ਹੋ:
ਮੈਨੂੰ ਅਜੇ ਵੀ 2017 ਦੀ ਪਾਰੀ ਯਾਦ ਹੈ। ਦੀਪਤੀ ਨੇ ਆਇਰਲੈਂਡ ਵਿਰੁੱਧ 188 ਦੌੜਾਂ ਬਣਾਈਆਂ ਸੀ। ਇਹ ਕਿਸੇ ਇੱਕ ਰੋਜ਼ਾ ਮੈਚਾਂ ਵਿੱਚ ਇੱਕ ਮਹਿਲਾ ਦਾ ਦੂਜਾ ਸਭ ਤੋਂ ਵੱਡਾ ਸਕੋਰ ਸੀ।
ਆਸਟਰੇਲੀਆ ਵਿੱਚ ਚੱਲ ਰਹੇ ਟੀ -20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਦੀਪਤੀ ਨੇ 46 ਗੇਂਦਾਂ ਵਿੱਚ 49 ਦੌੜਾਂ ਬਣਾਈਆਂ। ਇਸ ਕਾਰਨ ਹੀ ਉਹ 133 ਦੌੜਾਂ ਬਣਾ ਸਕੀ।
ਦੀਪਤੀ ਦੀ ਸਫ਼ਲਤਾ ਵਿੱਚ ਉਸ ਦੇ ਭਰਾ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਆਪਣਾ ਕਰੀਅਰ ਛੱਡ ਦਿੱਤਾ ਅਤੇ ਦੀਪਤੀ ਦਾ ਕਰੀਅਰ ਬਣਾਉਣ ਵਿੱਚ ਮਦਦ ਕੀਤੀ।

ਤਸਵੀਰ ਸਰੋਤ, BCCI
ਸ਼ਿਖਾ ਪਾਂਡੇ
ਪੂਨਮ ਯਾਦਵ ਨਾਲ ਭਾਰਤ ਦੀ ਇੱਕ ਹੋਰ ਮਜ਼ਬੂਤ ਕੜੀ ਦਾ ਨਾਂ ਹੈ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ। ਇਸ ਟੀ-20 ਵਿਸ਼ਵ ਕੱਪ ਵਿੱਚ 7 ਵਿਕਟਾਂ ਲੈ ਕੇ ਸ਼ਿਖਾ ਪੰਜਵੇਂ ਨੰਬਰ 'ਤੇ ਹੈ।
30 ਸਾਲਾ ਆਲ ਰਾਊਂਡਰ ਕ੍ਰਿਕਟਰ ਸ਼ਿਖਾ ਪਾਂਡੇ ਅਸਲ ਵਿੱਚ ਸਕਵਾਡਰਨ ਲੀਡਰ ਸ਼ਿਖਾ ਪਾਂਡੇ ਹੈ ਜੋ ਕਿ ਭਾਰਤੀ ਹਵਾਈ ਸੈਨਾ ਨਾਲ ਜੁੜੀ ਹੋਈ ਹੈ।
ਉਨ੍ਹਾਂ ਦੇ ਪਿਤਾ ਗੋਆ ਦੇ ਕੇਂਦਰੀ ਵਿਦਿਆਲਿਆ ਵਿੱਚ ਹਿੰਦੀ ਪੜ੍ਹਾਉਂਦੇ ਸਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਸੀ, ਪਰ ਉਹ ਪਹਿਲੀ ਵਾਰ ਕਾਲਜ ਵਿੱਚ ਖੇਡੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸ਼ੁਰੂਆਤੀ ਪੜਾਅ ਵਿੱਚ ਕ੍ਰਿਕਟ ਵਿੱਚ ਸਫਲਤਾ ਨਾ ਮਿਲਣ ਕਰਕੇ, ਉਹ ਸਾਲ 2011 ਵਿੱਚ ਹਵਾਈ ਫੌਜ ਵਿੱਚ ਭਰਤੀ ਹੋ ਗਈ। ਉਨ੍ਹਾਂ ਨੇ ਇੱਕ ਏਅਰ ਟ੍ਰੈਫਿਕ ਕੰਟਰੋਲਰ ਦੇ ਤੌਰ 'ਤੇ ਕੰਮ ਕੀਤਾ।
ਆਖਰਕਾਰ 2014 ਵਿੱਚ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ। ਆਸਟਰੇਲੀਆ ਵਿੱਚ ਚੱਲ ਰਹੇ ਟੀ-20 ਵਿਸ਼ਵ ਕੱਪ ਵਿੱਚ, ਸ਼ਿਖਾ ਨੇ ਪਹਿਲੇ ਮੈਚ ਵਿੱਚ ਤਿੰਨ ਅਤੇ ਬੰਗਲਾਦੇਸ਼ ਖ਼ਿਲਾਫ਼ ਮੈਚ ਵਿੱਚ ਦੋ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ।
ਭਾਰਤੀ ਮਹਿਲਾ ਟੀਮ ਦੀ ਗੇਂਦਬਾਜ਼ੀ ਨੂੰ ਬਹੁਤ ਮਜ਼ਬੂਤ ਮੰਨਿਆ ਜਾਂਦਾ ਹੈ। ਇਸ ਵਿਸ਼ਵ ਕੱਪ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਇਹ ਗੱਲ ਸਾਬਤ ਕੀਤੀ ਹੈ।

ਤਸਵੀਰ ਸਰੋਤ, BCCI
ਰਾਧਾ ਯਾਦਵ
19 ਸਾਲਾ ਦੀ ਸਪਿਨਰ ਰਾਧਾ ਯਾਦਵ ਨੇ ਟੀ-20 ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਦੇ ਖ਼ਿਲਾਫ਼ 4 ਵਿਕਟਾਂ ਲਈਆਂ।

ਤਸਵੀਰ ਸਰੋਤ, Mumbai indians/twitter
ਰਾਧਾ ਦਾ ਬਚਪਨ ਗਰੀਬੀ ਵਿੱਚ ਨਿਕਲਿਆ। ਮੁੰਬਈ ਦੇ ਕਾਂਦੀਵਲੀ ਦੇ ਇੱਕ 200-250 ਵਰਗ ਫੁੱਟ ਵਾਲੇ ਮਕਾਨ ਵਿੱਚ ਰਹਿਣ ਵਾਲੀ ਰਾਧਾ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਰਾਧਾ ਨੇ ਭਾਰਤੀ ਟੀਮ ਵਿੱਚ ਜਗ੍ਹਾ ਬਣਾ ਲਈ ਹੈ।
ਸਾਲ 2000 ਵਿੱਚ ਜਨਮੀ ਰਾਧਾ ਦੇ ਪਿਤਾ ਓਮਪ੍ਰਕਾਸ਼ ਯੂਪੀ ਦੇ ਜੌਨਪੁਰ ਤੋਂ ਪੈਸੇ ਕਮਾਉਣ ਲਈ ਮੁੰਬਈ ਆਏ ਸਨ। ਉਹ ਇੱਕ ਛੋਟੇ ਜਿਹੇ ਖੋਖੇ ਵਿੱਚ ਦੁੱਧ ਵੇਚਦੇ ਸਨ।
ਵੀਡੀਓ: ਔਰਤਾਂ ਦੀ ਖੇਡਾਂ 'ਚ ਸ਼ਮੂਲੀਅਤ ਬਾਰੇ ਭਾਰਤੀ ਕੀ ਸੋਚਦੇ?
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 1
ਵਿਸ਼ਵ ਕੱਪ
ਭਾਰਤ ਨੇ ਆਸਟਰੇਲੀਆ ਵਿੱਚ ਹੋ ਰਹੇ ਵਿਸ਼ਵ ਕੱਪ ਵਿੱਚ ਚਾਰ ਮੈਚ ਖੇਡੇ ਹਨ ਅਤੇ ਜ਼ਿਆਦਾਤਰ ਮੈਚਾਂ ਵਿੱਚ ਕਿਸੇ ਨਾ ਕਿਸੇ ਗੇਂਦਬਾਜ਼ ਨੇ ਬਾਜੀ ਮਾਰੀ ਹੈ।
ਰਾਜੇਸ਼ਵਰੀ ਗਾਇਕਵਾੜ, 20 ਸਾਲਾ ਤੇਜ਼ ਗੇਂਦਬਾਜ਼ ਪੂਜਾ ਵਾਸਤਕਰ ਅਤੇ 22 ਸਾਲਾ ਅਰੁੰਧਤੀ ਰੈੱਡੀ ਦੇ ਨਾਲ ਪੁਰਾਣੇ ਗੇਂਦਬਾਜ਼ਾਂ ਨੇ ਭਾਰਤ ਨੂੰ ਵਿਸ਼ਵ ਕੱਪ ਤੱਕ ਪਹੁੰਚਾਇਆ। ਬੱਲੇਬਾਜ਼ਾਂ ਵਿੱਚ ਸਿਰਫ਼ ਸ਼ਿਫਾਲੀ ਯਾਦਵ ਹੀ ਕੁਝ ਕਰ ਸਕੀ।
ਹੁਣ ਨਜ਼ਰ 8 ਮਾਰਚ 'ਤੇ ਹੈ, ਜਿਸ ਦਿਨ ਭਾਰਤ ਦਾ ਫਾਈਨਲ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ:ਕਰਤਾਰਪੁਰ ਜਾਣ ਵਾਲਿਆਂ ਨੂੰ ਪੰਜਾਬ ਦੇ ਸਿਹਤ ਮੰਤਰੀ ਦੀ ਅਪੀਲ
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 2
ਵੀਡੀਓ: ਸਾਬਕਾ ਮੁੱਕੇਬਾਜ਼ ਮੋਨਿਤਾ ਦੇ ਸੰਘਰਸ਼ ਦੀ ਕਹਾਣੀ
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post, 3













