Coronavirus : ਉਸ ਫਲੂ ਦੀ ਕਹਾਣੀ ਜਿਸਨੇ ਲਈ ਸੀ 5 ਕਰੋੜ ਲੋਕਾਂ ਦੀ ਜਾਨ

ਚੀਨ ਦੇ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਜ਼ਿਆਦਾ ਤਰ ਕੇਸ ਚੀਨ ਵਿੱਚ ਦਰਜ ਕੀਤੇ ਗਏ ਹਨ

ਸੌ ਸਾਲ ਪਹਿਲਾਂ, ਦੁਨੀਆ ਪਹਿਲੇ ਵਿਸ਼ਵ ਯੁੱਧ ਵਿੱਚ ਮਰਨ ਵਾਲੇ 2 ਕਰੋੜ ਲੋਕਾਂ ਦੇ ਦੁੱਖ ਤੋਂ ਉਭਰ ਹੀ ਰਹੀ ਸੀ ਕਿ ਉਸੇ ਵੇਲੇ ਉਨ੍ਹਾਂ ਨੂੰ ਇੱਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਇਹ ਖ਼ਤਰਾਨਾਕ ਚੀਜ਼ ਸੀ: ਇੱਕ ਫਲੂ।

ਇਹ ਮਹਾਮਾਰੀ ਨੂੰ ਸਪੈਨਿਸ਼ ਫਲੂ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਮੰਨਿਆ ਜਾਂਦਾ ਹੈ ਕਿ ਇਸ ਫਲੂ ਦੀ ਸ਼ੁਰੂਆਤ ਭੀੜ-ਭੜਾਕੇ ਵਾਲੇ ਜੰਗ ਦੇ ਪੱਛਮੀ ਮੋਰਚੇ 'ਤੇ ਸਥਿਤ ਫ਼ੌਜੀ ਟ੍ਰੇਨਿੰਗ ਕੈਂਪਾਂ ਵਿੱਚ ਹੋਈ।

ਫਰਾਂਸ ਦੀ ਸਰਹੱਦ ਦੇ ਨਾਲ ਲੱਗਦੇ ਹਿੱਸਿਆਂ ਵਿੱਚ ਮਾੜੇ ਸਾਫ਼-ਸਫ਼ਾਈ ਵਾਲੇ ਹਾਲਾਤਾਂ ਕਾਰਨ ਇਹ ਫਲੂ ਉੱਥੇ ਪੈਦਾ ਹੋਇਆ ਤੇ ਫੈਲਣਾ ਸ਼ੁਰੂ ਹੋ ਗਿਆ।

News image

ਨਵੰਬਰ 1918 ਵਿੱਚ ਜੰਗ ਖ਼ਤਮ ਹੋ ਗਈ। ਪਰ ਖਤਰਾ ਨਹੀਂ ਟਲਿਆ। ਇਹ ਖਤਰਾ ਸੀ, ਫ਼ੌਜੀਆਂ ਦੁਆਰਾ ਲਿਆਂਦੀ ਗਈ ਬਿਮਾਰੀ ਦਾ। ਇਸ ਫਲੂ ਕਾਰਨ ਕਾਫ਼ੀ ਭਾਰੀ ਨੁਕਸਾਨ ਹੋਇਆ ਜਿਸ ਕਰਕੇ 5 ਕਰੋੜ ਤੋਂ 10 ਕਰੋੜ ਦੇ ਵਿਚਕਾਰ ਲੋਕਾਂ ਦੀ ਮੌਤ ਦਾ ਅੰਦਾਜ਼ਾ ਹੈ।

ਦੁਨੀਆ ਵਿੱਚ ਪਹਿਲਾਂ ਵੀ ਕਈ ਵਾਰ ਮਹਾਮਾਰੀ ਫੈਲੀ। ਇਨ੍ਹਾਂ ਵਿੱਚ ਤਿੰਨ ਖ਼ਤਰਨਾਕ ਫਲੂ ਵੀ ਸਨ। ਪਰ ਇਹ ਮਹਾਮਾਰੀ ਕਿਸੇ ਵੀ ਹੋਰ ਫਲੂ ਨਾਲੋਂ ਸਭ ਤੋਂ ਵੱਧ ਖਤਰਨਾਕ ਸੀ। ਇਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਬਾਕੀ ਬਿਮਾਰੀਆਂ ਦੇ ਮੁਕਾਬਲੇ ਕੀਤੇ ਜ਼ਿਆਦਾ ਸੀ।

ਹਾਲ ਹੀ ਵਿੱਚ ਕੋਰੋਨਾਵਾਇਰਸ ਦੇ ਫੈਲਣ 'ਤੇ ਬੀਬੀਸੀ ਨੇ ਪਿਛਲੇ ਸਮਿਆਂ ਵਿੱਚ ਫੈਲੀਆਂ ਬਿਮਾਰੀਆਂ ਉੱਤੇ ਨਜ਼ਰ ਮਾਰੀ। ਇਹ ਦੇਖਿਆ ਗਿਆ ਕਿ ਅਸੀਂ ਪਹਿਲਾਂ ਹੋਈਆਂ ਮਹਾਮਾਰੀਆਂ ਤੋਂ ਕੀ ਸਿਖਿਆ ਹੈ।

ਕੋਰੋਨਾਵਾਇਰਸ ਨਾਲ ਪੀੜਤ ਅੱਧੇ ਨਾਲੋਂ ਜ਼ਿਆਦਾ ਮਰੀਜ਼ 40-59 ਉਮਰ ਦੇ ਵਿਚਕਾਰ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਨਾਲ ਪੀੜਤ ਅੱਧੇ ਨਾਲੋਂ ਜ਼ਿਆਦਾ ਮਰੀਜ਼ 40-59 ਉਮਰ ਦੇ ਵਿਚਕਾਰ ਹਨ

ਨਮੂਨੀਆ ਨਾਲ ਮੌਤ ਦਾ ਖਤਰਾ

ਕੋਵਿਡ-19 ਨਾਲ ਮਰਨ ਵਾਲੇ ਲੋਕ ਇੱਕ ਤਰ੍ਹਾਂ ਦੇ ਨਮੂਨੀਆ ਨਾਲ ਜੂਝਦੇ ਹਨ। ਸਰੀਰ ਵਿੱਚ ਵਾਇਰਸ ਦੇ ਫੈਲਣ ਕਰਕੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਤੇ ਨਮੂਨੀਆ ਨਾਲ ਲੜ੍ਹਣ ਵਿੱਚ ਅਸਮਰੱਥ ਰਹਿੰਦਾ ਹੈ। ਇਹੋ ਚੀਜ਼ ਸਪੈਨਿਸ਼ ਫਲੂ ਵਿੱਚ ਵੀ ਦੇਖਣ ਨੂੰ ਮਿਲਦੀ ਸੀ।

ਹਾਲਾਂਕਿ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਸਪੈਨਿਸ਼ ਫਲੂ ਕਰਕੇ ਹੋਈਆਂ ਮੌਤਾਂ ਨਾਲੋਂ ਕੀਤੇ ਘੱਟ ਹੈ। ਕੋਰੋਨਾਵਾਇਰਸ ਵਿੱਚ ਜ਼ਿਆਦਾਤਰ ਬਜ਼ੁਰਗ ਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਤ ਲੋਕ, ਇਸ ਤਰ੍ਹਾਂ ਦੇ ਨਮੂਨੀਆ ਦਾ ਸ਼ਿਕਾਰ ਹੁੰਦੇ ਹਨ।

ਇਹ ਵੀ ਪੜ੍ਹੋ:

ਕੁਝ ਥਾਵਾਂ 'ਤੇ ਕਿਵੇਂ ਹੋਇਆ ਬਚਾਅ

ਜਦੋਂ ਸਪੈਨਿਸ਼ ਫਲੂ ਫੈਲਿਆ, ਉਸ ਵੇਲੇ ਹਵਾਈ ਉਡਾਨ ਆਪਣੀ ਹੋਂਦ ਦੇ ਮੁੱਢਲੇ ਸਾਲਾਂ ਵਿੱਚ ਹੀ ਸੀ। ਇਸ ਕਰਕੇ ਦੁਨੀਆ ਦੇ ਕੁਝ ਹਿੱਸੇ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚੇ ਰਹੇ। ਰੇਲਗੱਡੀਆਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਨਾਲ ਇਹ ਬਿਮਾਰੀ ਮੱਧਮ ਦਰ ਉੱਤੇ ਦੁਨੀਆ ਦੇ ਕਈ ਸ਼ਹਿਰਾਂ ਵਿੱਚ ਫੈਲੀ। ਕਈ ਥਾਵਾਂ ਉੱਤੇ ਤਾਂ ਫਲੂ ਨੇ ਆਪਣੀ ਹੋਂਦ ਦੇ ਕਈ ਮਹੀਨਿਆਂ ਤੇ ਸਾਲਾਂ ਬਾਅਦ ਕਹਿਰ ਮਚਾਇਆ।

ਕੋਰੋਨਾਵਾਇਰਸ ਸਪੈਨਿਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਸਪੈਨਿਸ਼ ਫਲੂ ਨਾਲੋਂ ਕੀਤੇ ਘਟ ਖਤਰਨਾਕ ਹੈ

ਪਰ ਕਈ ਦੇਸਾਂ ਨੇ ਸਾਵਧਾਨੀ ਵਰਤ ਕੇ ਇਸ ਫਲੂ ਨੂੰ ਆਪਣੇ ਤੋਂ ਦੂਰ ਰੱਖਿਆ। ਇਨ੍ਹਾਂ ਆਮ ਸਾਵਧਾਨੀ ਦੀਆਂ ਗੱਲਾਂ ਦਾ ਅੱਜ ਵੀ 100 ਸਾਲਾਂ ਬਾਅਦ ਧਿਆਨ ਰੱਖਿਆ ਜਾਂਦਾ ਹੈ।

ਅਲਾਸਕਾ ਦੇ ਬ੍ਰਿਸਟਲ ਬੇਅ ਵਿੱਚ ਰਹਿਣ ਵਾਲੀ ਇੱਕ ਬਰਾਦਰੀ ਨੇ ਇਸ ਬਿਮਾਰੀ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਸਾਰੇ ਸਕੂਲ ਬੰਦ ਕਰ ਦਿੱਤੇ ਸਨ। ਨਾ ਉਹ ਪਬਲਿਕ ਥਾਵਾਂ ਉੱਤੇ ਕਿਸੇ ਨੂੰ ਇੱਕਠੇ ਹੋਣ ਦਿੰਦੇ ਤੇ ਨਾ ਹੀ ਆਪਣੇ ਪਿੰਡ ਵਿੱਚ ਬਾਹਰੋਂ ਕਿਸੇ ਨੂੰ ਆਉਣ ਦਿੰਦੇ ਸਨ।

ਵੀਡੀਓ: ਵਾਇਰਸ ਤੋਂ ਬਚਣ ਲਈ ਆਪਣੇ ਹੱਥ ਇੰਝ ਧੋਵੋ

Skip Facebook post, 1

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 1

ਇਹ ਆਧੁਨਿਕ ਸਮੇਂ ਵਿੱਚ ਯਾਤਰਾ ਉੱਤੇ ਲਾਈਆਂ ਪਾਬੰਦੀਆਂ ਦਾ ਇੱਕ ਛੋਟਾ ਤੇ ਪੁਰਾਤਨ ਨਮੂਨਾ ਸੀ। ਕੋਰੋਨਾਵਾਇਰਸ ਦੇ ਫੈਲਣ ਮਗਰੋਂ ਵੱਡੇ ਪੱਧਰ ਉੱਤੇ ਇਹੋ ਜਿਹੀਆਂ ਪਾਬੰਦੀਆਂ ਚੀਨ ਦੇ ਹੁਬਈ ਤੇ ਇਟਲੀ ਵਿੱਚ ਲਾਈਆਂ ਗਈਆਂ ਹਨ।

ਕੋਵਿਡ-19

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦਾ ਨਾਂ ਵਾਇਰਸ ਦੇ ਪਰਤ 'ਤੇ ਨਿਕਲ ਰਹੇ ਛੋਟੇ-ਛੋਟੇ ਕਰਾਉਨ (ਮੁਕਟਾਂ) ਕਰਕੇ ਰੱਖਿਆ ਗਿਆ

ਵੱਖਰੇ ਵਾਇਰਸਾਂ ਦੁਆਰਾ ਵੱਖਰੇ ਲੋਕਾਂ ਉੱਤੇ ਹਮਲਾ

ਡਾਕਟਰਾਂ ਮੁਤਾਬਕ, ਸਪੈਨਿਸ਼ ਫਲੂ ਨਾਲ 'ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ' ਹੋਈ ਹੈ। ਇਸ ਬਿਮਾਰੀ ਨਾਲ ਨਾ ਸਿਰਫ਼ ਵਧੇਰੇ ਲੋਕਾਂ ਦੀ ਮੌਤ ਹੋਈ, ਪਰ ਮਰਨ ਵਾਲਿਆਂ ਵਿੱਚੋਂ ਵੱਡੀ ਗਿਣਤੀ ਲੋਕ ਜਵਾਨ ਤੇ ਤੰਦਰੁਸਤ ਸਨ।

ਅਕਸਰ ਮਨੁੱਖ ਦਾ ਇਮਿਊਨ ਸਿਸਟਮ ਕਿਸੇ ਵੀ ਤਰ੍ਹਾਂ ਦੇ ਫਲੂ ਨਾਲ ਆਸਾਨੀ ਨਾਲ ਲੜ੍ਹ ਲੈਂਦਾ ਹੈ। ਪਰ ਸਪੈਨਿਸ਼ ਫਲੂ ਵਿੱਚ ਫੈਲਣ ਵਾਲਾ ਵਾਇਰਸ ਇੰਨੀ ਤੇਜ਼ੀ ਨਾਲ ਇਮਿਊਨ ਸਿਸਟਮ ਉੱਤੇ ਹਮਲਾ ਕਰਦਾ ਸੀ ਕਿ ਇਸ ਦੀ ਤੁਲਨਾ ਇੱਕ ਤੂਫ਼ਾਨ ਨਾਲ ਕਰਦਿਆਂ, ਇਸ ਦੇ ਹਮਲੇ ਨੂੰ 'ਕਾਏਟੋਕਾਇਨ ਸਟਰੋਮ' ਕਿਹਾ ਜਾਣ ਲੱਗਾ।

ਇਸ ਬਿਮਾਰੀ ਨਾਲ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ, ਜਿਸ ਕਰਕੇ ਹੋਰ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ।

ਸਪੈਨਿਸ਼ ਫਲੂ ਤੋਂ ਬਜ਼ੁਰਗਾਂ ਨੂੰ ਘਟ ਖਤਰਾ ਸੀ ਕਿਉਂਕਿ ਉਨ੍ਹਾਂ ਨੇ 1830 ਦੇ ਦਹਾਕੇ ਵਿੱਚ ਫੈਲੀਆਂ ਇਹੋ ਜਿਹੀਆਂ ਕੁਝ ਬਿਮਾਰੀਆਂ ਦਾ ਸਾਹਮਣਾ ਕੀਤਾ ਹੋਇਆ ਸੀ।

ਪਰ ਇਸ ਦੇ ਉਲਟ ਕੋਰੋਨਾਵਾਇਰਸ ਜ਼ਿਆਦਾਤਰ ਬਜ਼ੁਰਗਾਂ ਵਿੱਚ ਫੈਲ ਰਿਹਾ ਹੈ। ਇਸ ਨਾਲ ਮਰਨ ਵਾਲੇ ਵਧੇਰੇ ਲੋਕਾਂ ਦੀ ਗਿਣਤੀ 80 ਸਾਲਾ ਤੋਂ ਵਧ ਉਮਰ ਦੇ ਬਜ਼ੁਰਗਾਂ ਦੀ ਹੈ।

ਡਾਕਟਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਨਾਲ ਮਰਨ ਵਾਲੇ 14.8 % ਲੋਕਾਂ ਦੀ ਉਮਰ 80 ਤੋਂ ਵਧ ਹੈ

ਲੋਕਾਂ ਦੀ ਸਹਿਤ ਦਾ ਧਿਆਨ

ਜਦੋਂ ਸਪੈਨਿਸ਼ ਫਲੂ ਫੈਲਿਆ, ਉਸ ਵੇਲੇ ਪਹਿਲਾ ਵਿਸ਼ਵ ਯੁੱਧ ਖਤਮ ਹੋ ਕੇ ਹੱਟਿਆ ਸੀ। ਉਸ ਵੇਲੇ ਬਹੁਤੇ ਸਰੋਤ ਲੋਕਾਂ ਦੀ ਭਲਾਈ ਦੀ ਬਜਾਏ ਜੰਗ ਵਿੱਚ ਲਾਏ ਗਏ। ਜਨਤਕ ਸਹਿਤ ਦੀ ਗੱਲ ਕਰੀਏ ਤਾਂ ਉਸ ਵੇਲੇ ਕੁਝ ਮੱਧ ਵਰਗ ਤੇ ਉੱਚੇ ਵਰਗ ਲੋਕਾਂ ਤੋਂ ਇਲਾਵਾ ਕੋਈ ਵੀ ਡਾਕਟਰਾਂ ਕੋਲ ਨਹੀਂ ਜਾਂਦਾ ਸੀ।

ਇਸ ਫਲੂ ਨਾਲ ਮਰਨ ਵਾਲੇ ਵਧੇਰੇ ਲੋਕ ਗਰੀਬ ਸਨ। ਉਹ ਮਾੜੇ ਹਾਲਾਤਾਂ ਵਿੱਚ ਰਹਿੰਦੇ ਸਨ। ਉਨ੍ਹਾਂ ਕੋਲ ਨਾ ਤਾਂ ਚੰਗਾ ਭੋਜਨ ਸੀ ਤੇ ਨਾ ਰਹਿਣ ਲਈ ਸਾਫ਼-ਸੁਧਰਾ ਮਹੌਲ।

ਮਾਸਕ ਪਾਏ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਪੈਨਿਸ਼ ਫਲੂ ਤੋਂ ਬਚਣ ਲਈ ਮਾਸਕ ਵਰਤੇ ਜਾਂਦੇ ਸਨ

ਇਸ ਬਿਮਾਰੀ ਦੇ ਫੈਲਣ ਮਗਰੋਂ ਹੀ ਲੋਕਾਂ ਦੀ ਸਹਿਤ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਵਿਗਿਆਨੀਆਂ ਤੇ ਸਰਕਾਰਾਂ ਨੇ ਮਹਾਮਾਰੀਆਂ ਨਾਲ ਜੂਝਣ ਲਈ ਲੋਕਾਂ ਨੂੰ ਵਧੀਆ ਪ੍ਰਬੰਦ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ। ਉਨ੍ਹਾਂ ਦਾ ਮੰਨਣਾ ਸੀ ਕਿ ਪਹਿਲਾਂ ਨਾਲੋਂ ਹੁਣ ਮਹਾਮਾਰੀਆਂ ਦੇ ਫੈਲਣ ਦਾ ਖਤਰਾ ਵਧ ਗਿਆ ਹੈ।

ਇੱਕ-ਇੱਕ ਮਰੀਜ਼ ਨੂੰ ਬਿਮਾਰੀ ਤੋਂ ਬਚਾਉਣ ਦੀ ਥਾਂ ਜ਼ਰੂਰੀ ਸੀ ਕਿ ਸਰਕਾਰ ਆਪਣੇ ਸਾਰੇ ਸਰੋਤ ਲੋਕਾਂ ਨੂੰ ਬਚਾਉਣ ਵਿੱਚ ਲਾਵੇ।

ਜ਼ਰੂਰੀ ਸੀ ਕਿ ਮਹਾਮਾਰੀ ਦੀ ਸਥਿਤੀ ਨੂੰ ਵੀ ਕਿਸੇ ਜੰਗ ਤੋਂ ਘਟ ਨਾ ਸਮਝਿਆ ਜਾਵੇ । ਬਿਮਾਰੀ ਨਾਲ ਪੀੜਤ ਲੋਕਾਂ ਨੂੰ ਬਾਕੀਆਂ ਤੋਂ ਵੱਖਰਾ ਕਰ ਦਿੱਤਾ ਜਾਵੇ, ਤੇ ਲੋਕਾਂ ਨੂੰ ਘਟ ਤੋਂ ਘਟ ਘਰੋਂ ਨਿਕਲਣ ਦੀ ਇਜ਼ਾਜਤ ਦਿੱਤੀ ਜਾਵੇ।

ਕੋਰੋਨਾਵਾਇਰਸ ਤੋਂ ਬਚਣ ਲਈ ਜਿਹੜੇ ਕਦਮ ਅੱਜ ਚੁੱਕੇ ਜਾ ਰਹੇ ਹਨ, ਉਹ ਸਪੈਨਿਸ਼ ਫਲੂ ਦੀ ਹੀ ਦੇਣ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ:ਕੋਰੋਨਾਵਾਇਰਸ ਬਾਰੇ 5 ਅਹਿਮ ਤੱਥ: ਪੀੜਤ ਹੋਣ ਦੀ ਕਿੰਨੀ ਸੰਭਾਵਨਾ ਤੇ ਬਚਾਅ ਦੇ ਕੀ ਹਨ ਤਰੀਕੇ

Skip Facebook post, 2

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 2

ਵੀਡੀਓ: Coronavirus ਚੀਜ਼ ਕੀ ਹੈ?

Skip Facebook post, 3

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)