You’re viewing a text-only version of this website that uses less data. View the main version of the website including all images and videos.
ਟੈਕਸਸ ਦੀ ਚਰਚ ਵਿੱਚ ਸ਼ੂਟਿੰਗ, 2 ਲੋਕਾਂ ਦੀ ਹੋਈ ਮੌਤ
ਟੈਕਸਸ ਦੇ ਇੱਕ ਚਰਚ ਵਿੱਚ ਗਨਮੈਨ ਨੇ ਤਾਬੜਤੋੜ ਗੋਲੀਆਂ ਚਲਾਈਆਂ, ਇੱਤ ਸ਼ਰਝਾਨੂ ਵਲੋਂ ਮਾਰੇ ਜਾਣ ਤੋਂ ਪਹਿਲਾਂ ਦੋ ਸ਼ਰਧਾਲੂਆਂ ਦੀ ਜਾਨ ਲੈ ਲਈ।
ਵ੍ਹਾਈਟ ਸੈਟਲਮੈਂਟ ਦੀ ਵੈਸਟ ਫ੍ਰੀਵੇਅ ਚਰਚ ਆਫ਼ ਕ੍ਰਾਈਸਟ 'ਚ ਗਨਮੈਨ ਇੱਕ ਬੈਂਚ ਦੇ ਓਹਲੇਂ ਖੜ੍ਹਾ ਹੋਇਆ, ਇੱਕ ਸ਼ਾਟਗਨ ਬਾਹਰ ਕੱਢੀ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਹਮਲਾਵਰ ਦੇ ਉਦੇਸ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।
ਵ੍ਹਾਈਟ ਸੈਟਲਮੈਂਟ ਦੇ ਪੁਲਿਸ ਮੁਖੀ ਜੇਪੀ ਬੇਵਰਿੰਗ ਨੇ ਹਮਲਾਵਰ ਦਾ ਸਾਹਮਣਾ ਕਰਨ ਵਾਲਿਆਂ ਦੀ "ਬਹਾਦਰੀ" ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ
ਸੋਸ਼ਲ ਮੀਡਿਆ ’ਤੇ ਪੂਰੀ ਘਟਨਾ ਹੋਈ ਲਾਈਵ ਸਟ੍ਰੀਮ
ਸ਼ੂਟਿੰਗ ਮੌਰਨਿੰਗ ਸਰਵਿਸ ਦੌਰਾਨ ਲਗਭਗ 11:50 (17:50 GMT) ਵਜੇ ਹੋਈ। ਇਹ ਸਰਵਿਸ ਉਸ ਵੇਲੇ ਸੋਸ਼ਲ ਮੀਡੀਆ 'ਤੇ ਸਿੱਧੀ ਪ੍ਰਸਾਰਿਤ ਕੀਤੀ ਜਾ ਰਹੀ ਸੀ।
ਵੀਡੀਓ ਫੁਟੇਜ ਵਿੱਚ ਦੇਖਿਆ ਗਿਆ ਕਿ ਗਨਮੈਨ ਇੱਕ ਬੈਂਚ ਦੇ ਓਹਲੇਂ ਖੜ੍ਹਾ ਹੋ ਗਿਆ ਅਤੇ ਕੋਲ ਬੈਠੇ ਇੱਕ ਆਦਮੀ ਨੂੰ ਕੁਝ ਕਹਿਣ ਲੱਗ ਪਿਆ, ਜਿਸ ਨੇ ਇਕ ਹੋਰ ਵਿਅਕਤੀ ਵੱਲ ਇਸ਼ਾਰਾ ਕੀਤਾ। ਫਿਰ ਗਨਮੈਨ ਨੇ ਉਸ ਵਿਅਕਤੀ 'ਤੇ ਗੋਲੀ ਚਲਾ ਦਿੱਤੀ ਜਿਸ ਵੱਲ ਉਸਨੇ ਇਸ਼ਾਰਾ ਕੀਤਾ ਸੀ।
ਗਨਮੈਨ ਨੇ ਉਸ ਵਿਅਕਤੀ 'ਤੇ ਦੁਬਾਰਾ ਗੋਲੀਬਾਰੀ ਕੀਤੀ, ਜਿਸ ਨਾਲ ਉਸ ਨੇ ਗੱਲ ਕੀਤੀ ਸੀ। ਨਾਲ ਹੀ, ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ ਸ਼ਰਧਾਲੂ ਨੇ ਹੈਂਡਗਨ ਨਾਲ ਜਵਾਬੀ ਕਾਰਵਾਈ ਕੀਤੀ ਅਤੇ ਤੁਰੰਤ ਹਮਲਾਵਰ ਨੂੰ ਡਿੱਗਾ ਦਿੱਤਾ।
ਚਰਚ ਵਿੱਚ ਆਏ ਹੋਰ ਲੋਕਾਂ ਨੇ ਵੀ ਹੈਂਡਗਨ ਨਾਲ ਹਮਲਾਵਰ ਨੂੰ ਸਬਕ ਸਿਖਾਇਆ। ਵੀਡੀਓ ਫੁਟੇਜ ਤੋਂ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਕਿਸੇ ਹੋਰ ਹਥਿਆਰਬੰਦ ਸ਼ਰਧਾਲੂ ਨੇ ਵੀ ਗੋਲੀਆਂ ਚਲਾਈਆਂ ਸਨ।
ਪੁਲਿਸ ਨੇ ਦੱਸਿਆ ਹਸਪਤਾਲ ਵਿੱਚ ਗੋਲੀ ਲੱਗਣ ਵਾਲੇ ਦੋਹਾਂ ਸ਼ਰਧਾਲੂਆਂ ਦੀ ਮੌਤ ਹੋ ਗਈ।
ਲਗਭਗ ਪੂਰੀ ਚਰਚ ਵਿੱਚ ਸ਼ਰਧਾਲੂ ਲਾਈਵ ਸਟ੍ਰੀਮ ਦੌਰਾਨ ਬੈਂਚਾਂ ਹੇਠਾਂ ਲੁੱਕਦੇ ਨਜ਼ਰ ਆਏ ਅਤੇ ਸਾਰਾ ਕਮਰਾ ਚੀਕਾਂ ਨਾਲ ਭਰ ਗਿਆ।
ਚਰਚ ਦੇ ਸੁਰੱਖਿਆ ਗਾਰਡਜ਼ ਨੇ ਹਮਲਾਵਰ ਨੂੰ ਸਿਖਾਇਆ ਸਬਕ
ਜੈਕ ਕਮਿੰਗਜ਼, ਚਰਚ 'ਚ ਮੌਜੂਦ ਮੰਤਰੀ ਨੇ ਨਿਉਯਾਰਕ ਟਾਈਮਜ਼ ਨੂੰ ਦੱਸਿਆ ਕਿ ਗਨਮੈਨ "ਸ਼ੱਕੀ" ਤਰੀਕੇ ਨਾਲ ਕੰਮ ਕਰ ਰਿਹਾ ਸੀ ਅਤੇ ਚਰਚ ਦੀ ਸੁਰੱਖਿਆ ਟੀਮ ਦਾ ਧਿਆਨ ਉਸ ਵੱਲ ਖਿੱਚਿਆ ਗਿਆ।
ਸੁਰੱਖਿਆ ਟੀਮ ਚਰਚ ਦੇ ਮੈਂਬਰਾਂ ਦੇ ਵਾਲੰਟੀਅਰਾਂ ਤੋਂ ਬਣੀ ਹੈ ਜਿਨ੍ਹਾਂ ਨੂੰ ਹਥਿਆਰ ਚੁੱਕਣ ਦਾ ਲਾਇਸੈਂਸ ਪ੍ਰਾਪਤ ਹੈ। ਕਮਿੰਗਜ਼ ਨੇ ਦੱਸਿਆ, "ਉਨ੍ਹਾਂ ਨੇ ਅੱਜ ਬਹੁਤ ਸਾਰੀਆਂ ਜਾਨਾਂ ਬਚਾਈਆਂ ਨਹੀਂ ਤਾਂ ਇੱਥੇ ਕਤਲੇਆਮ ਹੋ ਸਕਦਾ ਸੀ।"
ਟੈਕਸਸ ਦੇ ਰਾਜਪਾਲ ਗ੍ਰੇਗ ਐਬੋਟ ਨੇ ਇਸ ਗੋਲੀਬਾਰੀ ਨੂੰ "ਹਿੰਸਾ ਦੀ ਮਾੜੀ ਘਟਨਾ" ਆਖਿਆ।
ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, "ਪੂਜਾ ਸਥਾਨ ਪਵਿੱਤਰ ਜਗ੍ਹਾਂ ਹੈ ਅਤੇ ਮੈਂ ਚਰਚ ਦੇ ਉਨ੍ਹਾਂ ਮੈਂਬਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗਨਮੈਨ ਨੂੰ ਦਬੋਚਦਿਆਂ ਤੇ ਹੋਰ ਜਾਨੀ ਨੁਕਸਾਨ ਤੋਂ ਬਚਾਅ ਲਈ ਜਲਦੀ ਜਵਾਬੀ ਕਾਰਵਾਈ ਕੀਤੀ।"
ਚਸ਼ਮਦੀਦ ਈਜ਼ਾਬੇਲ ਅਰੇਰੋਲਾ ਨੇ ਸਥਾਨਕ ਪ੍ਰਸਾਰਕ ਸੀਬੀਐਸ ਡੀਐਫਡਬਲਯੂ ਨੂੰ ਕਿਹਾ, "ਇਹ ਸਭ ਤੋਂ ਡਰਾਉਣੀ ਚੀਜ਼ ਸੀ। ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੇ ਸਾਹਮਣੇ ਖੜ੍ਹੀ ਹੈ। ਮੈਂ ਆਪਣੇ ਬੱਚਿਆ ਲਈ ਬਹੁਤ ਚਿੰਤਤ ਸੀ।"
ਸਤੰਬਰ ਵਿੱਚ, ਟੈਕਸਸ 'ਚ ਇਕ ਨਵਾਂ ਕਾਨੂੰਨ ਲਾਗੂ ਹੋਇਆ ਸੀ ਜੋ ਲਾਇਸੰਸਸ਼ੁਦਾ ਹੈਂਡਗਨ ਮਾਲਕਾਂ ਨੂੰ ਪੂਜਾ ਸਥਾਨਾਂ ਵਿੱਚ ਹਥਿਆਰ ਲੈ ਜਾਣ ਦੀ ਆਗਿਆ ਦਿੰਦਾ ਸੀ।
ਕਈ ਘਾਤਕ ਗੋਲੀਬਾਰੀ ਦੀਆਂ ਘਟਨਾਵਾਂ ਦਾ ਗਵਾਹ ਬਣਿਆ ਟੈਕਸਸ
ਸੂਬੇ ਵਿੱਚ, ਇਸ ਸਾਲ ਕਈ ਘਾਤਕ ਗੋਲੀਬਾਰੀ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ। ਅਗਸਤ ਵਿੱਚ, ਐਲ ਪਾਸੋ ਦੇ ਵਾਲਮਾਰਟ ਸਟੋਰ 'ਤੇ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ 24 ਜ਼ਖਮੀ ਹੋ ਗਏ ਸਨ।
ਉਸੇ ਮਹੀਨੇ ਓਡੇਸਾ-ਮਿਡਲੈਂਡ ਵਿੱਚ ਇੱਕ ਗਨਮੈਨ ਨੇ ਸੱਤ ਨੂੰ ਮਾਰ ਦਿੱਤਾ ਸੀ ਅਤੇ 20 ਜ਼ਖਮੀ ਕੀਤੇ ਸਨ।
ਸਾਲ 2017 ਵਿੱਚ, ਟੈਕਸਸ ਦੇ ਸੁਦਰਲੈਂਡ ਸਪ੍ਰਿੰਗਜ਼ ਦੀ ਇੱਕ ਬੈਪਟਿਸਟ ਚਰਚ ਵਿੱਚ ਇੱਕ ਗਨਮੈਨ ਨੇ ਐਤਵਾਰ ਦੀ ਸਰਵਿਸ ਦੌਰਾਨ ਗੋਲੀਬਾਰੀ ਕਰਦਿਆਂ 26 ਵਿਅਕਤੀਆਂ ਦੀ ਜਾਨ ਲੈ ਲਈ ਸੀ।
ਇਹਵੀਪੜ੍ਹੋ