You’re viewing a text-only version of this website that uses less data. View the main version of the website including all images and videos.
CAA Protest: ਰੰਗੋਲੀ ਬਣਾਉਣ ਵਾਲੀ ਕੁੜੀਆਂ ਨੂੰ ਕੱਟਣੀ ਪਈ ਹਿਰਾਸਤ
ਚੇੱਨਈ ਦੇ ਬੇਸੈਂਟ ਨਗਰ ਵਿੱਚ ਪੁਲਿਸ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਸੱਤ ਜਣਿਆਂ ਨੂੰ ਹਿਰਾਸਤ ਵਿੱਚ ਰੱਖਣ ਮਗਰੋਂ ਰਿਹਾਅ ਕਰ ਦਿੱਤਾ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਨ੍ਹਾਂ ਵਿੱਚੋਂ ਪੰਜ ਜਣਿਆਂ ਨੇ ਰੰਗੋਲੀ ਬਣਾਈ ਸੀ ਤੇ ਦੋ ਵਕੀਲਾਂ ਨੇ ਇਨ੍ਹਾਂ ਦਾ ਸਾਥ ਦਿੱਤਾ ਸੀ।
ਪੁਲਿਸ ਨੇ ਇਨ੍ਹਾਂ ਸੱਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਪੁਲਿਸ ਨੇ ਇਨ੍ਹਾਂ ਹਿਰਾਸਤੀਆਂ ਨੂੰ ਸ਼ਾਸ਼ਤਰੀ ਨਗਰ ਥਾਣੇ ਦੇ ਕੋਲ ਬਣੇ ਇੱਕ ਸੋਸ਼ਲ ਸੈਂਟਰ ਵਿੱਚ ਰੱਖਿਆ। ਜਿੱਥੋਂ ਉਨ੍ਹਾਂ ਨੂੰ ਡੇਢ ਘੰਟੇ ਬਾਅਦ ਰਿਹਾਅ ਕਰ ਦਿੱਤਾ ਗਿਆ।
ਰੰਗੋਲੀ ਬਣਾਉਣ ਵਾਲੇ ਪੰਜ ਜਣਿਆਂ ਦੇ ਨਾਮ— ਆਰਤੀ, ਕਲਿਆਣੀ, ਪ੍ਰਗਤੀ, ਅਰੁਣ ਹਨ।
ਇਨ੍ਹਾਂ ਨੇ ਰੰਗੋਲੀ ਵਿੱਚ ਨੋ ਸੀਏਏ ਤੇ ਨੋ ਐੱਨਆਰਸੀ ਦੇ ਨਾਅਰੇ ਲਿਖੇ ਸਨ।
ਇਹ ਵੀ ਪੜ੍ਹੋ:
ਪਿਛਲੇ ਹਫ਼ਤੇ ਤੋਂ ਹੀ ਸੀਏਏ ਤੇ ਐੱਨਆਰਸੀ ਖ਼ਿਲਾਫ ਰੋਸ ਮੁਜ਼ਾਹਰੇ ਹੋ ਰਹੇ ਹਨ। ਸ਼ਹਿਰ ਦੇ ਚੇਪਕ ਇਲਾਕੇ ਵਿੱਚ ਸੰਗੀਤ ਤੇ ਕਲਾ ਰਾਹੀਂ ਲੋਕਾਂ ਨੇ ਇਨ੍ਹਾਂ ਦੋਵਾਂ ਮਸਲਿਆਂ 'ਤੇ ਵਿਰੋਧ ਪ੍ਰਗਟਾਇਆ।
ਇਨ੍ਹਾਂ ਰੋਸ ਮੁਜ਼ਾਹਰਿਆਂ ਵਿੱਚ ਡੀਐੱਮਕੇ ਦੀ ਸੰਸਦ ਕਨੀਮੋਜ਼ੀ ਸਮੇਤ ਤਾਮਿਲ ਫ਼ਿਲਮ ਸਨਅਤ ਨਾਲ ਜੁੜੀਆਂ ਕਈ ਸ਼ਖ਼ਸ਼ੀਅਤਾਂ ਨੇ ਵੀ ਹਿੱਸਾ ਲਿਆ।
ਇਸੇ ਪ੍ਰਸੰਗ ਵਿੱਚ ਸ਼ਨਿੱਚਰਵਾਰ ਨੂੰ ਮੁਸਲਿਮ ਸਮਾਜ ਵੱਲੋਂ ਇੱਕ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਮੁਜ਼ਾਹਰਾਕਾਰੀ ਆਪਣੇ ਸਿਰਾਂ ਉੱਪਰ 650 ਫੁੱਟ ਲੰਬਾ ਤਿਰੰਗਾ ਲੈ ਕੇ ਤੁਰੇ।
ਇੱਕ ਮੁਸਲਮ ਸੰਗਠਨ ਟੀਐੱਨਜੇ ਨੇ ਕਿਹਾ ਸੀ ਕਿ ਉਹ ਜਲੂਸ ਨੂੰ ਰਾਜ ਭਵਨ ਤੱਕ ਲੈ ਕੇ ਜਾਣਗੇ ਪਰ ਉਨ੍ਹਾਂ ਨੂੰ ਅਜਿਹਾ ਕਰਨ ਦੀ ਪ੍ਰਸਾਸ਼ਨ ਵੱਲੋਂ ਆਗਿਆ ਨਹੀਂ ਦਿੱਤੀ ਗਈ।
ਇਸੇ ਦੌਰਾਨ ਐੱਮ ਕੇ ਸਟਾਲਿਨ ਨੇ ਵੀ ਰੰਗੋਲੀ ਬਣਾਉਣ ਵਾਲਿਆਂ ਨੂੰ ਹਿਰਸਤ ਵਿੱਚ ਲਏ ਜਾਣ ਦੀ ਇੱਕ ਟਵੀਟ ਰਾਹੀਂ ਨਿੰਦਾ ਕੀਤੀ।
ਇੱਕ ਪੁਲਿਸ ਅਫ਼ਸਸਰ ਨੇ ਇਸ ਬਾਰੇ ਦੱਸਿਆ ਕਿ ਸੀਏਏ ਦਾ ਵਿਰੋਧ ਕਰਨ ਵਾਲਿਆਂ ਨੂੰ ਕੰਟਰੋਲ ਕਰਨ ਦਾ ਪੁਲਿਸ ਕੋਲ ਪੂਰਾ ਅਖ਼ਤਿਆਰ ਹੈ। ਉਹ ਛੋਟਾ ਸਮੂਹ ਹੋ ਸਕਦਾ ਹੈ ਪਰ ਜੇ ਕੰਟਰੋਲ ਨਾ ਕੀਤਾ ਜਾਂਦਾ ਤਾਂ ਇਹ ਵੱਡਾ ਵੀ ਹੋ ਸਕਦਾ ਸੀ।
ਜਿਸ ਨਾਲ ਬਾਅਦ ਵਿੱਚ ਅਮਨ-ਕਾਨੂੰਨ ਦੀ ਸਮੱਸਿਆ ਖੜ੍ਹੀ ਹੋ ਸਕਦੀ ਸੀ। ਜਿਸ ਕਾਰਨ ਇਨ੍ਹਾਂ ਨੂੰ ਸ਼ੁਰੂ ਵਿੱਚ ਹੀ ਰੋਕਣਾ ਜ਼ਰੂਰੀ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ