ਜਦੋਂ ਨਵੀਂ ਤਕਨੀਕ ਦੀਆਂ ਗੱਡੀਆਂ ਬਣਾਉਣ ਵਾਲੀ ਟੈਸਲਾ ਦਾ ਇੱਕ ਦਾਅਵਾ ਗ਼ਲਤ ਸਾਬਿਤ ਹੋਇਆ

    • ਲੇਖਕ, ਡੇਵ ਲੀ
    • ਰੋਲ, ਤਕਨਾਲੋਜੀ ਪੱਤਰਕਾਰ, ਉੱਤਰੀ ਅਮਰੀਕਾ

ਟੈਸਲਾ ਵੱਲੋਂ ਆਪਣੇ "ਸਾਈਬਰ ਟਰੱਕ" ਜੋ ਕਿ ਇੱਕ ਪਿਕਅਪ ਟਰੱਕ ਹੈ ਦੀ ਘੁੰਡ ਚੁਕਾਈ ਕੀਤੀ ਗਈ ਪਰ ਡੈਮੋ ਦੌਰਾਨ ਹੀ ਟੈਸਲਾ ਦੇ ਕੁਝ ਦਾਅਵੇ ਝੂਠੇ ਪੈਂਦੇ ਨਜ਼ਰ ਆਏ।

ਟੈਸਲਾ ਨੇ ਟਰੱਕ ਬਾਰੇ ਦਾਅਵਾ ਕੀਤਾ ਸੀ ਕਿ ਇਸ ਦੇ ਸ਼ੀਸੇ ਅਟੁੱਟ ਹਨ ਪਰ ਜਦੋਂ ਡੈਮੋ ਦੌਰਾਨ ਉਨ੍ਹਾਂ ਦੀ ਪਰਖ ਕੀਤੀ ਗਈ ਤਾਂ ਸ਼ੀਸ਼ਿਆਂ 'ਚ ਦਰਾੜ ਪੈ ਗਈ।

ਟੈਸਲਾ ਦੇ ਸੀਓ ਏਲੋਨ ਮਸਕ ਨੇ 21 ਨਵੰਬਰ, 2019 ਨੂੰ ਇਸ ਸਾਈਬਰ ਟਰੱਕ ਦਾ ਹਾਅਥਰੋਨ, ਕੈਲੀਫਰੋਨੀਆ ਵਿਖੇ ਡੈਮੋ ਪੇਸ਼ ਕੀਤਾ ਸੀ। ਉਨ੍ਹਾਂ ਨੇ ਬਹੁਤ ਹੀ ਵਿਸ਼ਵਾਸ ਨਾਲ ਦਾਅਵਾ ਕੀਤਾ ਕਿ ਇਸ ਸਾਈਬਰ ਟਰੱਕ 'ਚ ਬਹੁਤ ਖੂਬੀਆਂ ਹਨ ਅਤੇ ਜਿੰਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਇਸ ਦੇ ਸ਼ੀਸੇ ਬੁਲਟਪਰੂਫ ਹਨ।

ਵਹੀਕਲ ਮਾਰਕਿਟਪਲੇਸ ਐਡਮੰਡਸ ਤੋਂ ਪਹੁੰਚੀ ਜੈਸਿਕਾ ਕੈਲਡਵੈਲ ਨੇ ਕਿਹਾ, "ਲੋਕ ਇਸ ਦੀ ਦਿੱਖ ਨੂੰ ਨਜ਼ਰ ਅੰਦਾਜ ਨਹੀਂ ਕਰ ਸਕਣਗੇ।"

ਇਹ ਵੀ ਪੜ੍ਹੋ:

ਟੇਲਸਾ ਲਈ ਪਿਕਅੱਪ ਗੱਡੀਆਂ ਦਾ ਬਾਜ਼ਾਰ ਮਹੱਤਵਪੂਰਣ ਹੈ ਕਿਉਂਕਿ ਇਸ ਨੇ ਆਪਣੀ ਬੈਟਰੀ ਤਕਨਾਲੋਜੀ 'ਚ ਕਾਫੀ ਸੁਧਾਰ ਕੀਤਾ ਹੈ। ਮਤਲਬ ਇਹ ਹੈ ਕਿ ਇਹ ਪਿਕਅਪ ਟਰੱਕ ਲੰਬੀ ਦੂਰੀ ਦੇ ਸਫ਼ਰ 'ਚ ਭਾਰੀ ਸਾਮਾਨ ਲਿਜਾਣਾ ਸੰਭਵ ਹੋ ਸਕੇਗਾ।

ਐਡਮੰਡਸ ਅਨੁਸਾਰ ਵੱਡੇ ਟਰੱਕਾਂ ਦੀ ਵਿਕਰੀ 'ਚ ਇਸ ਸਾਲ ਅਕਤੂਬਰ ਮਹੀਨੇ ਤੱਕ ਸਾਲ 2015 ਦੇ 12.6% ਦੇ ਮੁਕਾਬਲੇ 14.4% ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਾਹਨਾਂ ਦਾ ਔਸਤਨ ਵਿਕਰੀ ਮੁੱਲ 50,000 ਡਾਲਰ ਤੋਂ ਵੀ ਵੱਧ ਹੈ।

ਟੈਸਲਾ ਦੇ 250 ਮੀਲ (402 ਕਿਮੀ.) ਰੇਂਜ ਵਾਲੇ ਮਾਡਲ ਟਰੱਕ ਦਾ ਮੁੱਲ 39,900 ਡਾਲਰ ਹੋਵੇਗਾ। ਜਦਕਿ ਸਭ ਤੋਂ ਮਹਿੰਗਾ ਮਾਡਲ 69,900 ਡਾਲਰ ਦਾ ਬਾਜ਼ਾਰ 'ਚ ਮਿਲੇਗਾ। ਇਸ ਮਾਡਲ ਦੀ ਰੇਂਜ 500 ਮੀਲ ਤੱਕ ਦੀ ਹੋਵੇਗੀ। ਇਸ ਟਰੱਕ 'ਚ 6 ਬਾਲਗ ਸਵਾਰੀਆਂ ਬੈਠ ਸਕਣਗੀਆਂ ਅਤੇ 3,500 ਪੌਂਡ ਮਾਲ ਲੱਦਿਆ ਜਾ ਸਕੇਗਾ।

ਏਲੋਨ ਮਸਕ ਨੇ ਕਿਹਾ ਕਿ ਇਸ ਦਾ ਉਤਪਾਦਨ 2021 ਦੇ ਅੰਤ 'ਚ ਸ਼ੁਰੂ ਹੋ ਸਕੇਗਾ ਪਰ ਪ੍ਰੀਬੁਕਿੰਗ ਕਰਵਾਈ ਜਾ ਸਕੇਗੀ।

ਇਹ ਵੀ ਪੜ੍ਹੋ:

ਹਾਲਾਂਕਿ 48 ਸਾਲਾ ਮਸਕ ਆਪਣੀ ਹੀ ਕਥਨੀ ਅਨੁਸਾਰ ਤੈਅ ਮਿਆਦ ਨੂੰ ਪੂਰਾ ਨਾ ਕਰ ਸਕਣ ਲਈ ਮਸ਼ਹੂਰ ਹਨ।

ਕੈਲਡਵੈਲ ਨੇ ਕਿਹਾ ਕਿ ਸਾਈਬਰ ਟਰੱਕ ਦੀ ਲਾਂਚ ਇਸ "ਅਸਫ਼ਲਤਾ" ਨਾਲ ਪ੍ਰਭਾਵਿਤ ਜ਼ਰੂਰ ਹੋਵੇਗੀ।

ਦਰਅਸਲ ਸਾਈਬਰ ਟਰੱਕ ਦੀ ਡੈਮੋ ਦੌਰਾਨ ਇਸ ਦੀ ਸਟੀਲ ਬਾਡੀ, ਮੈਟਲ (ਧਾਤੂ) ਦੀਆਂ ਖਿੜਕੀਆਂ ਬਾਰੇ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਇਹ ਗੋਲੀਆਂ ਜਾਂ ਫਿਰ ਕਿਸੇ ਵੀ ਹੋਰ ਭਾਰੀ ਜਾਂ ਤੇਜ਼ ਆਉਂਦੀ ਚੀਜ਼ ਦਾ ਕੋਈ ਅਸਰ ਨਹੀਂ ਹੋ ਸਕਦਾ।

ਉਸੇ ਦੌਰਾਨ ਜਦੋਂ ਟੈਸਲਾ ਦੇ ਡਿਜ਼ਾਇਨ ਮੁਖੀ ਫਰਾਨ ਵੋਨ ਹੋਲਜ਼ੌਸੇਨ ਨੇ ਸਾਈਬਰਟਰੱਕ ਦੀ ਖੱਬੇ ਪਾਸੇ ਦੀ ਅਗਲੀ ਖਿੜਕੀ 'ਤੇ ਧਾਤ ਦੀ ਗੇਂਦ ਮਾਰੀ ਤਾਂ ਖਿੜਕੀ ਤਿੜਕ ਗਈ ਅਤੇ ਟਰੱਕ ਬਾਰੇ ਕੀਤੇ ਜਾ ਰਹੇ ਦਾਅਵਿਆਂ 'ਤੇ ਵੀ ਪਾਣੀ ਫਿਰ ਗਿਆ।

ਏਲੋਨ ਮਸਕ ਨੇ ਕਿਹਾ ਕਿ ਇਹ ਗੇਂਦ ਅੰਦਰ ਨਹੀਂ ਗਈ ਹੈ, ਇਸ ਲਈ ਇਹ ਇਸਦਾ ਵਧੀਆ ਪੱਖ ਹੈ।

ਉਨ੍ਹਾਂ ਅੱਗੇ ਕਿਹਾ,“ਸਾਈਬਰ ਟਰੱਕ ਦੀਆਂ ਖਿੜਕੀਆਂ 'ਤੇ ਲੱਗੇ ਸ਼ੀਸ਼ਿਆਂ ਦੀ ਜਾਂਚ ਬਹੁਤ ਹੀ ਕਠਿਨ ਪੜਾਅਵਾਂ 'ਚੋਂ ਹੋ ਕੇ ਕੀਤੀ ਗਈ ਹੈ। ਇੰਨ੍ਹਾਂ 'ਤੇ ਭਾਰੀ ਤੋਂ ਭਾਰੀ ਸਮਾਨ ਸੁੱਟਿਆ ਗਿਆ ਪਰ ਸ਼ੀਸੇ ਨਾ ਟੁੱਟੇ ਪਰ ਹੁਣ ਅਜਿਹਾ ਕਿਉਂ ਹੋਇਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ।”

ਖ਼ਬਰ ਲਿਖੇ ਜਾਣ ਤੱਕ ਟੈਸਲਾ ਦਾ ਸਟਾਕ ਮੁੱਲ ਚਾਰ ਘੰਟਿਆਂ ਬਾਅਦ ਵੀ ਸਥਿਰ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)