You’re viewing a text-only version of this website that uses less data. View the main version of the website including all images and videos.
ਹਾਂਗਕਾਂਗ: ਕਾਨੂੰਨ ਦਾ ਰਾਜ 'ਢਹਿ ਢੇਰੀ' ਹੋਣ ਕੰਢੇ
ਹਾਂਗਕਾਂਗ ਵਿੱਚ 5 ਮਹੀਨਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਹੋਰ ਭੜਕ ਗਏ ਹਨ ਅਤੇ ਇਸ ਕਰਕੇ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਹਾਂਗਕਾਂਗ ਦਾ ਕਾਨੂੰਨੀ ਸ਼ਾਸਨ 'ਢਹਿ-ਢੇਰੀ ਕੰਢੇ' ਹੈ।
ਇਹ ਚਿਤਾਵਨੀ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਇੱਕ ਵਿਅਕਤੀ ਨੂੰ ਗੋਲੀ ਵੀ ਮਾਰੇ ਜਾਣ ਤੋਂ ਇੱਕ ਬਾਅਦ ਇਲਾਕੇ ਵਿੱਚ ਹਿੰਸਾ ਵਧਣ ਤੋਂ ਬਾਅਦ ਸਾਹਮਣੇ ਆਈ ਹੈ।
ਇਸ ਤੋਂ ਬਾਅਦ ਬੀਜਿੰਗ ਸਮਰਥਕ ਵੀ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਨੇ ਅੱਗ ਦੇ ਹਵਾਲੇ ਕਰਨ ਦਿੱਤਾ।
ਮੰਗਲਵਾਰ ਨੂੰ ਵੀ ਪੁਲਿਸ ਅਤੇ ਪ੍ਰਦਰਸ਼ਕਾਰੀਆਂ ਵਿਚਾਲੇ ਝੜਪਾਂ ਚਲਦੀਆਂ ਰਹੀਆਂ।
ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਇੱਟਾਂ ਅਤੇ ਹੋਰ ਵਸਤਾਂ ਸੁੱਟੀਆਂ ਤੇ ਉੱਥੇ ਹੀ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੀ ਵਰਤੋਂ ਕੀਤੀ।
ਜੂਨ ਤੋਂ ਸ਼ੁਰੂ ਹੋਏ ਇਨ੍ਹਾਂ ਪ੍ਰਦਰਸ਼ਨਾਂ 'ਚ ਲੱਖਾਂ ਲੋਕ ਵਿਵਾਦਿਤ ਸਪੁਰਦਗੀ ਕਾਨੂੰਨ ਖਿਲਾਫ਼ ਸੜਕਾਂ 'ਤੇ ਉੱਤਰੇ ਹਨ ਪਰ ਹੁਣ ਇਸ ਨੇ ਵਿਆਪਕ ਰੂਕ ਅਖ਼ਤਿਆਰ ਕਰ ਲਿਆ ਹੈ।
ਇਹ ਵੀ ਪੜ੍ਹੋ:
ਕੀ ਹੈ ਹਵਾਲਗੀ ਕਾਨੂੰਨ?
ਹਾਂਗਕਾਂਗ ਦੀ ਸਰਕਾਰ ਫਰਵਰੀ ਮਹੀਨੇ ਵਿੱਚ ਮੌਜੂਦਾ ਹਵਾਲਗੀ ਕਾਨੂੰਨ ਵਿੱਚ ਸੋਧ ਲੈ ਕੇ ਆਉਣ ਦਾ ਮਤਾ ਲੈ ਕੇ ਆਈ ਸੀ।
ਹਾਂਗਕਾਂਗ ਚੀਨ ਦਾ ਇੱਕ ਖ਼ੁਦਮੁਖ਼ਤਿਆਰ ਦੀਪ ਹੈ ਅਤੇ ਚੀਨ ਇਸ ਨੂੰ ਆਪਣੇ ਦੇਸ ਦਾ ਹਿੱਸਾ ਮੰਨਦਾ ਹੈ।
ਹਾਂਗਕਾਂਗ ਦਾ ਤਾਈਵਾਨ ਦੇ ਨਾਲ ਹਵਾਲਗੀ ਸਮਝੌਤਾ ਨਹੀਂ ਹੈ ਜਿਸ ਕਰਕੇ ਉਸ ਵਿਅਕਤੀ ਨੂੰ ਕਤਲ ਦੇ ਮੁਕੱਦਮੇ ਕਰਕੇ ਤਾਈਵਾਨ ਭੇਜਣਾ ਔਖਾ ਹੈ।
ਇਹ ਕਾਨੂੰਨ ਚੀਨ ਨੂੰ ਉਨ੍ਹਾਂ ਖੇਤਰਾਂ ਵਿੱਚੋਂ ਦੋਸ਼ੀਆਂ ਨੂੰ ਹਵਾਲਗੀ ਕਰਨ ਦੀ ਇਜਾਜ਼ਤ ਦੇਵੇਗਾ ਜਿਨ੍ਹਾਂ ਨਾਲ ਹਾਂਗਕਾਂਗ ਦੇ ਸਮਝੌਤੇ ਨਹੀਂ ਹਨ।
ਮੰਗਲਵਾਰ ਨੂੰ ਪੁਲਿਸ ਦੇ ਬੁਲਾਨੇ ਕੌਂਗ ਵਿੰਗ ਚਿਉਂ ਨੇ ਕਿਹਾ, "ਉਨ੍ਹਾਂ ਕੋਲ ਵਿਦਰੋਹੀਆਂ ਵੱਲੋਂ ਨਿਰੋਦਸ਼ ਲੋਕਾਂ ਅੰਨੇਵਾਹ ਹਮਲਾ ਕਰਨ ਦੇ ਕਈ ਉਦਾਹਰਨ ਹਨ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ, "ਮਾਸਕ ਵਾਲੇ ਪ੍ਰਦਰਸ਼ਨਕਾਰੀਆਂ ਹਾਂਗਕਾਂਗ ਦੇ ਕਾਨੂੰਨੀ ਨਿਯਮਾਂ ਨੂੰ ਪੂਰੀ ਤਰ੍ਹਾਂ ਟੁੱਟਣ ਕੱਢੇ ਪਹੁੰਚਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਇਸ ਨਾਲ ਕੋਈ ਰਸਤਾ ਮਿਲ ਜਾਵੇਗਾ।"
ਪ੍ਰਦਰਸ਼ਨਕਾਰੀ ਅਤੇ ਬੀਜਿੰਗ ਸਮਰਥਕ ਹਸਪਤਾਲ 'ਚ ਦਾਖ਼ਲ ਹਨ, ਉਨ੍ਹਾਂ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਵੇਖੋ