ਟਿਕ ਟੌਕ ਤੇ ਫੇਸਬੁੱਕ ਵਿਚਾਲੇ ਦੌੜ ਦਾ ਤੁਹਾਡੇ ਉੱਤੇ ਕੀ ਅਸਰ ਹੋਵੇਗਾ

    • ਲੇਖਕ, ਰੋਰੀ ਸੈਲਨ ਜੋਨਸ
    • ਰੋਲ, ਬੀਬੀਸੀ ਪੱਤਰਕਾਰ

ਟਿਕਟੌਕ ਦੀ ਦੇਸ ਵਿਦੇਸ਼ ਵਿੱਚ ਵੱਧਦੀ ਪ੍ਰਸਿੱਧੀ ਦੌਰਾਨ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਸ ਨੂੰ ਕਾਫ਼ੀ ਕਮਾਈ ਹੋ ਰਹੀ ਹੈ ਤੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਇਸ ਨੂੰ ਆਪਣੇ ਲਈ ਵੱਡੀ ਚੁਣੌਤੀ ਮੰਨਦੇ ਹਨ।

ਖ਼ਬਰ ਏਜੰਸੀ ਰਾਇਟਰਜ਼ ਤੋਂ ਹਾਸਿਲ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਦੇ ਮਾਲਕ ਬਾਈਟਡਾਂਸ ਨੇ ਸਾਲ ਦੇ ਪਹਿਲੇ ਅੱਧ ਵਿੱਚ 7 ਬਿਲੀਅਨ ਤੋਂ 8.4 ਬਿਲੀਅਨ ਡਾਲਰ ਵਿਚਕਾਰ ਕਮਾਈ ਕੀਤੀ ਹੈ। ਜਦੋਂ ਕਿ ਪਹਿਲਾਂ ਇਹ ਘਾਟੇ ਦਾ ਸਾਹਮਣਾ ਕਰ ਰਹੇ ਸੀ ਪਰ ਇਹ ਜੂਨ ਵਿਚ ਮੁਨਾਫ਼ੇ ਵਿਚ ਤਬਦੀਲ ਹੋ ਗਿਆ ਅਤੇ ਸਾਲ ਦੇ ਦੂਜੇ ਅੱਧ ਵਿਚ ਮੁਨਾਫ਼ਾ ਜਾਰੀ ਰਹਿਣ ਦੀ ਉਮੀਦ ਵੀ ਹੈ।

ਜਦੋਂ ਵੀਵਰਕ, ਊਬਰ ਤੇ ਲਿਫ਼ਟ ਵਰਗੀਆਂ ਕੰਪਨੀਆਂ ਚੇਤਾਵਨੀ ਦੇ ਰਹੀਆਂ ਹਨ ਕਿ ਮੁਨਾਫ਼ੇ ਦਾ ਰਾਹ ਸੌਖਾ ਨਹੀਂ ਹੈ, ਕਾਫ਼ੀ ਲੰਮਾ ਤੇ ਅਨਿਸ਼ਚਿਤ ਹੈ। ਉਸ ਵੇਲੇ ਇੱਕ ਤਕਨੀਕੀ ਕੰਪਨੀ ਦਾ ਮੁਨਾਫ਼ਾ ਕਮਾਉਣਾ ਉਹ ਵੀ ਕੁਝ ਹੀ ਸਾਲਾਂ ਵਿੱਚ ਕਾਫ਼ੀ ਸ਼ਲਾਘਾਯੋਗ ਹੈ।

ਮਾਰਕ ਜ਼ੁਕਰਬਰਗ ਇਸ ਤੋਂ ਸਹਿਮਤ ਲੱਗਦੇ ਹਨ। ਤਕਨੀਕੀ ਨਿਊਜ਼ ਸਾਈਟ 'ਦਿ ਵਰਜ' ਨੇ ਫੇਸਬੁੱਕ ਸਟਾਫ਼ ਦੀ ਇੱਕ ਮੀਟਿੰਗ ਦੀ ਲੀਕ ਹੋਈ ਰਿਕਾਰਡਿੰਗ ਹਾਸਿਲ ਕੀਤੀ ਹੈ। ਇਸ ਵਿੱਚ ਉਹ ਆਪਣੀ ਟੀਮ ਨੂੰ ਦੱਸ ਰਹੇ ਹਨ ਕਿ ਟਿਕਟੌਕ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਇਹ ਵੀ ਪੜ੍ਹੋ:

"ਇਹ ਪਹਿਲਾ ਉਪਭੋਗਤਾ ਇੰਟਰਨੈਟ ਉਤਪਾਦ ਹੈ, ਜਿਸ ਨੂੰ ਇੱਕ ਚੀਨੀ ਤਕਨੀਕੀ ਦਿੱਗਜ ਨੇ ਬਣਾਇਆ ਹੈ ਜੋ ਕਿ ਪੂਰੀ ਦੁਨੀਆ ਵਿਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਇਹ ਅਮਰੀਕਾ ਵਿਚ ਚੰਗਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਰਿਹਾ ਹੈ, ਖ਼ਾਸਕਰ ਨੌਜਵਾਨਾਂ ਵਿਚਾਲੇ। ਇਹ ਭਾਰਤ ਵਿਚ ਵਾਕਈ ਤੇਜ਼ੀ ਨਾਲ ਵੱਧ ਰਿਹਾ ਹੈ। ਮੈਨੂੰ ਲਗਦਾ ਹੈ ਕਿ ਇਸ ਨੇ ਭਾਰਤ ਵਿੱਚ ਇੰਸਟਾਗ੍ਰਾਮ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਤਾਂ ਹਾਂ, ਇਹ ਇੱਕ ਬਹੁਤ ਹੀ ਦਿਲਚਸਪ ਹੈ।"

ਫਿਰ ਉਹ ਮੈਕਸੀਕੋ ਵਿੱਚ ਅਜਿਹਾ ਇੱਕ ਵਰਜ਼ਨ ਲਾਂਚ ਕਰਕੇ ਇਸ "ਦਿਲਚਸਪ ਵਰਤਾਰੇ" ਨੂੰ ਲਾਗੂ ਕਰਨ ਦੀਆਂ ਯੋਜਨਾਵਾਂ ਦੀ ਰੂਪ ਰੇਖਾ ਤਿਆਰ ਕਰਨ ਬਾਰੇ ਸੋਚ ਰਹੇ ਹਨ, ਜਿੱਥੇ ਟਿਕ ਟੌਕ ਨੇ ਅਜੇ ਬਹੁਤਾ ਪ੍ਰਭਾਵ ਨਹੀਂ ਬਣਾਇਆ ਹੈ।

ਤਾਂ ਨੌਜਵਾਨਾਂ ਵਿਚਾਲੇ ਟਿਕਟੌਕ ਕਿੰਨਾ ਵੱਡਾ ਹੈ?

ਜਦੋਂ ਮੈਂ ਕੁਝ ਹਫ਼ਤੇ ਪਹਿਲਾਂ ਸਾਊਥ ਵੇਲਜ਼ ਦੇ ਇੱਕ ਸਕੂਲ ਵਿੱਚ ਭਾਸ਼ਣ ਦਿੱਤਾ ਤਾਂ ਮੈਨੂੰ ਇਸ ਦੇ ਵਾਧੇ ਬਾਰੇ ਕੁਝ ਜਾਣਕਾਰੀ ਮਿਲੀ। ਜਿਵੇਂ ਕਿ ਮੇਰੀ ਆਦਤ ਹੈ, ਮੈਂ ਸਰੋਤਿਆਂ ਦੀਆਂ ਸੋਸ਼ਲ ਮੀਡੀਆ ਦੀਆਂ ਆਦਤਾਂ ਦੀ ਬਾਰੇ ਤੁਰੰਤ ਪੋਲ ਕਰਵਾਈ। ਹਾਲਾਂਕਿ ਫੇਸਬੁੱਕ ਦੇ ਫੈਨ ਘੱਟ ਹੀ ਸੀ, ਇੰਸਟਾਗ੍ਰਾਮ ਅਤੇ ਸਨੈਪਚੈਟ ਲਈ ਕੁਝ ਹੱਥ ਖੜ੍ਹੇ ਹੋਏ।

ਪਰ ਜਦੋਂ ਕੁਝ ਮਹੀਨੇ ਪਹਿਲਾਂ ਜਿਸ ਟਿਕਟੌਕ ਦਾ ਜ਼ਿਕਰ ਵੀ ਨਹੀਂ ਹੋਇਆ ਸੀ, ਇਸ ਵਾਰ ਕਾਫ਼ੀ ਦਰਸ਼ਕ ਇਸ ਵਈ ਮੁਸਕਰਾਉਣ ਤੇ ਸਿਰ ਹਿਲਾਉਣ ਵਾਲੇ ਸਨ।

ਰਿਸਰਚ ਕੰਪਨੀ ਐਪਐਨੀ, ਜੋ ਮੋਬਾਈਲ ਐਪਲੀਕੇਸ਼ਨਾਂ ਦੇ ਡਾਉਨਲੋਡਜ਼ ਦੀ ਨਿਗਰਾਨੀ ਕਰਦੀ ਹੈ, ਉਸ ਪ੍ਰਮਾਣਿਕ ਸਬੂਤ ਨੂੰ ਹੋਰ ਮਜ਼ਬੂਤ ਕਰਦੀ ਹੈ। ਇਸ ਦੇ ਯੂਰਪੀਅਨ ਵਿਸ਼ਲੇਸ਼ਕ ਪੌਲ ਬਾਰਨਸ ਨੇ ਦੱਸਿਆ ਕਿ ਚੀਨ ਤੋਂ ਬਾਹਰ, ਐਂਡਰਾਇਡ ਉਪਭੋਗਤਾਵਾਂ ਨੇ ਅਗਸਤ ਵਿੱਚ ਟਿਕਟੋਕ ਉੱਤੇ 1.1 ਬਿਲੀਅਨ ਘੰਟੇ ਬਿਤਾਏ, ਜੋ ਇੱਕ ਸਾਲ ਪਹਿਲਾਂ ਨਾਲੋਂ 400% ਵੱਧ ਸੀ।

ਪਰ ਦੂਜੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਜਿਸ ਗੱਲ ਦੀ ਚਿੰਤਾ ਹੋਣੀ ਚਾਹੀਦਾ ਹੈ ਉਹ ਇਹ ਹੈ ਕਿ ਟਿਕਟੌਕ ਦੇ ਯੂਜ਼ਰ ਇੰਸਟਾਗਰਾਮ ਤੇ ਫੋਟੋ ਪਾਉਣ ਜਾਂ ਫੇਸਬੁਕ ਤੇ ਸਟੇਟ ਪਾਉਣ ਨਾਲੋਂ ਵਧੇਰੇ ਵਚਨਬੱਧ ਹਨ।

ਉਨ੍ਹਾਂ ਕਿਹਾ, "ਚੰਗੀ ਟਿੱਕਟੋਕ ਵੀਡੀਓ ਬਣਾਉਣ ਲਈ ਕਾਫ਼ੀ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਜੇ ਮੈਂ ਇੱਕ ਵਿਰੋਧੀ ਕੰਪਨੀ ਵਿੱਚ ਹੁੰਦਾ ਤਾਂ ਮੈਂ ਜ਼ਰੂਰ ਈਰਖਾ ਕਰਦਾ ਕਿਉਂਕਿ ਯੂਜ਼ਰ ਆਪਣੀ ਵੀਡੀਓ ਬਣਾਉਣ ਲਈ ਉਸ ਉੱਤੇ ਵਧੇਰੇ ਸਮਾਂ ਲਾਉਂਦੇ ਹਨ ਅਤੇ ਪ੍ਰਤੀਬੱਧਤਾ ਵੀ ਬਹੁਤ ਹੈ।"

ਟਿਕਟੌਕ ਤੇ ਸੈਂਸਰਸ਼ਿਪ

ਪਰ ਇਸ ਬਾਰੇ ਵੀ ਚਰਚਾ ਜ਼ੋਰਾਂ ਤੇ ਹੈ ਕਿ ਟਿਕ ਟੌਕ ਕਿੰਨਾ ਸੁਰੱਖਿਅਤ ਹੈ। ਬੀਬੀਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟਿਕ ਟੌਕ ਕੁਝ ਬਾਲਗ ਯੂਜ਼ਰਜ਼ ਦੇ ਅਕਾਊਂਟ ਨਹੀਂ ਹਟਾ ਸਕਿਆ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਸੈਕਸੁਅਲ ਮੈਸੇਜ ਭੇਜੇ ਹਨ।

ਟਿਕ ਟੌਕ ਦਾ ਕਹਿਣਾ ਹੈ, "ਆਪਣੇ ਯੂਜ਼ਰਜ਼ ਨੂੰ ਸੁਰੱਖਿਅਤ ਤੇ ਸਕਾਰਤਮਕ ਵਾਤਾਵਰਨ ਮੁਹੱਈਆ ਕਰਵਾਉਣਾ ਸਾਡਾ ਮੁੱਢਲਾ ਮਕਸਦ ਹੈ।"

ਇਹ ਵੀ ਸਪੱਸ਼ਟ ਹੈ ਕਿ ਇਹ ਚੀਨੀ ਕੰਪਨੀ ਹੈ, ਜੋ ਕਿ ਸੈਂਸਰਸ਼ਿਪ ਦੇ ਮਾਮਲੇ ਵਿੱਚ ਸ਼ਾਮਲ ਹੈ। ਗਾਰਡੀਅਨ ਨੇ ਹਾਲ ਹੀ ਵਿੱਚ ਅੰਦਰੂਨੀ ਦਸਤਾਵੇਜ਼ਾਂ ਦੀ ਇੱਕ ਲੀਕ ਰਿਪੋਰਟ ਛਾਪੀ ਸੀ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਸੰਚਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਤਿਆਨਮੈਨ ਸਕੇਅਰ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਦਾ ਜ਼ਿਕਰ ਕਰਦੇ ਵੀਡੀਓ ਹਟਾਏ ਜਾਣ। ਇਹ ਵੀ ਸ਼ੰਕੇ ਹਨ ਕਿ ਹਾਂਗਕਾਂਗ ਵਿਚ ਹੋਏ ਪ੍ਰਦਰਸ਼ਨ ਦੀ ਚਰਚਾ ਨੂੰ ਸੈਂਸਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਪਰ ਇਹ ਸ਼ੱਕੀ ਹੈ ਕਿ ਯੂਰਪ ਅਤੇ ਸੰਯੁਕਤ ਰਾਸ਼ਟਰ ਦੇ ਲੱਖਾਂ ਉਪਭੋਗਤਾ ਇਸ ਤੋਂ ਸ਼ਾਇਦ ਹੀ ਜਾਣੂ ਹਨ ਕਿ ਟਿਕਟੋਕ ਇੱਕ ਚੀਨੀ ਕੰਪਨੀ ਹੈ। ਜਦੋਂ ਅਸੀਂ ਲੰਡਨ ਦੇ ਇੱਕ ਫੈਸ਼ਨ ਸਟੋਰ ਦੇ ਬਾਹਰ ਨੌਜਵਾਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਤਾਂ ਉਹਨਾਂ ਨੇ ਇਸ ਨੂੰ 'ਮਜ਼ੇਦਾਰ', 'ਆਕਰਸ਼ਕ', 'ਮਜ਼ਾਕੀਆ', ਅਤੇ 'ਟਰੈਂਡੀ' ਦੱਸਿਆ।"

ਸ਼ਾਇਦ ਇਸ ਤਰ੍ਹਾਂ ਦੇ ਸ਼ਬਦ ਅੱਜਕੱਲ੍ਹ ਫੇਸਬੁੱਕ ਜਾਂ ਇੰਸਟਾਗਰਾਮ ਲਈ ਕੋਈ ਯੂਜ਼ਰ ਨਾ ਵਰਤੇ। ਇਸੇ ਕਾਰਨ ਸ਼ਾਇਦ ਮਾਰਕ ਜ਼ੁਕਰਬਰਗ ਵੀ ਚਿੰਤਤ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)