ਇਟਲੀ ਦਾ ਉਹ ਪਿੰਡ ਜਿੱਥੇ ਸਿਰਫ਼ 80 ਰੁਪਏ ਦਾ ਮਕਾਨ!

- ਲੇਖਕ, ਐਂਡਰੀਆ ਸਾਵੋਰਾਨੀ ਨੇਰੀ
- ਰੋਲ, ਬੀਬੀਸੀ ਵਰਕਲਾਈਫ਼
ਇਟਲੀ ਵਿੱਚ ਜਾ ਕੇ ਰਹਿਣ ਦਾ ਲੋਕਾਂ ਦਾ ਸੁਪਨਾ ਹੋ ਸਕਦਾ ਹੈ। ਹੁਣ ਇਟਲੀ ਦੇ ਦੀਪ ਸਿਸਿਲੀ ਦੀ ਇੱਕ ਨਗਰ ਪਰਿਸ਼ਦ ਵਿਦੇਸ਼ੀਆਂ ਦੀ ਉੱਥੇ ਵਸਣ ਵਿੱਚ ਮਦਦ ਕਰ ਹੀ ਹੈ।
ਇਹ ਸਭ ਬੇਹੱਦ ਮਾਮੂਲੀ ਕੀਮਤ 'ਤੇ ਕੀਤਾ ਜਾ ਰਿਹਾ ਹੈ। ਇਸ ਖਾਸ ਪਿੰਡ ਵਿੱਚ ਵਸਣ ਦੀ ਕੀਮਤ ਹੈ ਇੱਕ ਯੂਰੋ ਯਾਨਿ ਕਰੀਬ 80 ਰੁਪਏ।
ਸਿਸਿਲੀ ਦੇ ਪੇਂਡੂ ਇਲਾਕੇ ਵਿੱਚ ਇੱਕ ਪਿੰਡ ਸੰਬੂਕਾ ਦੇ ਅਧਿਕਾਰੀਆਂ ਨੇ 2019 'ਚ ਲਗਾਤਾਰ ਘੱਟ ਹੁੰਦੀ ਆਬਾਦੀ ਦੀ ਸਮੱਸਿਆ ਤੋਂ ਨਿਪਟਣ ਲਈ ਇੱਕ ਖ਼ਾਸ ਯੋਜਨਾ ਦਾ ਐਲਾਨ ਕੀਤਾ ਸੀ।
ਉਨ੍ਹਾਂ ਨੇ ਤੈਅ ਕੀਤਾ ਹੈ ਕਿ ਪਿੰਡ ਵਿੱਚ ਖਾਲੀ ਪਏ ਪੁਰਾਣੇ ਖਸਤਾਹਾਲ ਮਕਾਨਾਂ ਨੂੰ ਸਿਰਫ਼ ਇੱਕ ਯੂਰੋ ਯਾਨੀ ਲਗਭਗ 80 ਰੁਪਏ ਵਿੱਚ ਵੇਚ ਦਿੱਤਾ ਜਾਵੇ।
ਇਹ ਵੀ ਪੜ੍ਹੋ:
ਯੂਰਪ ਦੇ ਕਈ ਛੋਟੇ ਕਸਬਿਆਂ ਅਤੇ ਪਿੰਡਾਂ ਦੀ ਤਰ੍ਹਾਂ ਸੰਬੂਕਾ ਵਿੱਚ ਵੀ ਸਮੇਂ ਦੇ ਨਾਲ ਆਬਾਦੀ ਬਹੁਤ ਘਟ ਗਈ ਹੈ ਅਤੇ ਫਿਲਹਾਲ ਇਸ ਪਿੰਡ ਦੀ ਆਬਾਦੀ ਸਿਰਫ਼ 5800 ਹੈ ਕਿਉਂਕਿ ਇੱਥੋਂ ਦੇ ਸਥਾਨਕ ਲੋਕ ਜਾਂ ਤਾਂ ਨਜ਼ਦੀਕੀ ਸ਼ਹਿਰਾਂ ਜਾਂ ਫਿਰ ਵਿਦੇਸ਼ਾਂ ਵਿੱਚ ਵਸਣ ਚਲੇ ਗਏ ਹਨ।
ਇਸ ਲਈ ਸੰਬੂਕਾ ਦੀ ਨਗਰ ਪਰਿਸ਼ਦ ਨੇ ਪੁਰਾਣੇ ਖਾਲੀ ਪਏ ਮਕਾਨ ਖ਼ਰੀਦ ਕੇ ਦੁਨੀਆਂ ਭਰ ਦੇ ਲੋਕਾਂ ਨੂੰ ਇਹ ਮਕਾਨ ਘੱਟ ਕੀਮਤ 'ਤੇ ਵੇਚਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਨਵੇਂ ਲੋਕਾਂ ਨੂੰ ਇੱਥੇ ਵਸਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਸੋਹਣਾ ਘਰ ਵਸਾਉਣ ਦਾ ਸੁਪਨਾ
ਨਤੀਜੇ ਵਜੋਂ ਦੁਨੀਆਂ ਦੇ ਦੂਜੇ ਇਲਾਕਿਆਂ ਅਤੇ ਭਾਈਚਾਰਿਆਂ ਦੇ ਲੋਕਾਂ ਨੂੰ ਇੱਥੇ ਆ ਕੇ ਆਪਣੇ ਸੁਪਨਿਆਂ ਦਾ ਘਰ ਵਸਾਉਣ ਦਾ ਮੌਕਾ ਮਿਲਿਆ।
ਸੰਬੂਕਾ ਦੇ ਮਹਾਪੋਰ ਲਿਓਨਾਰਡੋ ਸਿਕਾਸੀਓ ਕਹਿੰਦੇ ਹਨ, "ਪਹਿਲਾਂ ਨਗਰ ਪਰਿਸ਼ਦ ਨੇ ਕਾਨੂੰਨੀ ਕਾਰਵਾਈ ਪੂਰੀ ਕਰਕੇ ਇਹ ਮਕਾਨ ਖਰੀਦੇ। ਉਸ ਤੋਂ ਬਾਅਦ ਪਹਿਲਾਂ 16 ਮਕਾਨ ਨੀਲਾਮ ਕੀਤੇ। ਇਹ ਸਾਰੇ ਮਕਾਨ ਵਿਦੇਸ਼ੀਆਂ ਨੇ ਖਰੀਦੇ ਹਨ।"
"ਇਹ ਯੋਜਨਾ ਸਫਲ ਹੋਈ। ਦੁਨੀਆਂ ਭਰ ਤੋਂ ਕਈ ਕਲਾਕਾਰਾਂ ਨੇ ਇਸ ਵਿੱਚ ਦਿਲਚਸਪੀ ਦਿਖਾਈ ਤੇ ਇੱਥੇ ਆ ਕੇ ਵਸਣ ਲੱਗੇ।"
ਸੰਬੂਕਾ ਦੇ ਉਪ ਮਹਾਪੋਰ ਅਤੇ ਆਰਕੇਟੈਕਟ ਜਿਊਸੇਪ ਕੈਸੀਯੋਪੋ ਕਹਿੰਦੇ ਹਨ, "ਜਿਨ੍ਹਾਂ ਲੋਕਾਂ ਨੇ ਇਹ ਮਕਾਨ ਖਰੀਦੇ ਹਨ ਉਨ੍ਹਾਂ ਵਿੱਚ ਕਈ ਸੰਗੀਤਕਾਰ ਅਤੇ ਡਾਂਸ ਕਲਾਕਾਰ ਹਨ, ਪੱਤਰਕਾਰ ਤੇ ਲੇਖਕ ਹਨ ਅਤੇ ਇਹ ਚੰਗੇ ਵਿਚਾਰਾਂ ਵਾਲੇ ਲੋਕ ਹਨ।''
ਸੰਬੂਕਾ ਦੀ ਇੱਕ ਨਿਵਾਸੀ ਮਾਰੀਸਾ ਮੋਂਟਲਬਾਨੋ ਕਹਿੰਦੀ ਹੈ, "ਦੁਨੀਆਂ ਭਰ ਦੇ ਲੋਕਾਂ ਨੇ ਸਾਡੇ ਪਿੰਡ ਅਤੇ ਸਾਡੇ ਸੱਭਿਆਚਾਰ ਵਿੱਚ ਦਿਲਚਸਪੀ ਦਿਖਾਈ। ਹੁਣ ਤੱਕ 60 ਮਕਾਨ ਵੇਚੇ ਜਾ ਚੁੱਕੇ ਹਨ।"
ਇੱਥੇ ਐਨੀ ਸਸਤੀ ਕੀਮਤ 'ਤੇ ਮਕਾਨ ਖਰੀਦਣ ਦੀ ਸਿਰਫ਼ ਇੱਕ ਸ਼ਰਤ ਇਹ ਹੈ ਕਿ ਨਵੇਂ ਖਰੀਦਦਾਰ ਮਕਾਨ ਦੀ ਮੁਰੰਮਤ ਕਰਵਾਉਣ ਵਿੱਚ ਪੈਸੇ ਲਗਾਉਣ।
ਮੁਰੰਮਤ ਕਰਵਾਉਣ ਵਿੱਚ ਮਕਾਨ ਦੇ ਖਰੀਦਦਾਰ ਦੇ ਕਾਫ਼ੀ ਪੈਸੇ ਲੱਗ ਸਕਦੇ ਹਨ ਅਤੇ ਉਨ੍ਹਾਂ ਨੂੰ ਇਹ ਕੰਮ ਕਰਵਾਉਣ ਲਈ ਤਿੰਨ ਸਾਲ ਦਾ ਸਮਾਂ ਦਿੱਤਾ ਜਾਂਦਾ ਹੈ।

ਇੱਕ ਯੂਰੋ ਦਾ ਮਕਾਨ
'ਇੱਕ ਯੂਰੋ' ਦੇ ਮਕਾਨ ਦੀ ਇਸ ਯੋਜਨਾ ਦੇ ਚਲਦੇ ਸੰਬੂਕਾ ਰਾਤੋਂ-ਰਾਤ ਦੁਨੀਆਂ ਭਰ ਵਿੱਚ ਮਸ਼ਹੂਰ ਹੋ ਗਿਆ। ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੁਣ ਤੱਕ 40 ਮਕਾਨ ਵਿੱਕ ਚੁੱਕੇ ਹਨ।
ਸੰਬੂਕਾ ਵਿੱਚ ਮਕਾਨ ਖਰੀਦਣ ਵਾਲਿਆਂ ਵਿੱਚ ਸਿਰਫ਼ ਵਿਦੇਸ਼ੀ ਹੀ ਨਹੀਂ ਸਗੋਂ ਇਟਲੀ ਦੇ ਲੋਕ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਇੱਕ ਹੈ ਗਲੋਰੀਆ ਓਰਿਜੀ ਜੋ ਪਹਿਲਾਂ ਇਟਲੀ ਦੇ ਮਿਲਾਨ ਸ਼ਹਿਰ ਵਿੱਚ ਰਹਿੰਦੀ ਸੀ ਪਰ ਫਿਰ ਪੈਰਿਸ ਜਾ ਕੇ ਵਸ ਗਏ।
ਇਹ ਵੀ ਪੜ੍ਹੋ:
ਸੰਬੁਕਾ ਵਿੱਚ ਮਕਾਨ ਖਰੀਦਣ ਦੇ ਫ਼ੈਸਲੇ ਬਾਰੇ ਉਹ ਕਹਿੰਦੀ ਹੈ, "ਮੈਂ ਕਈ ਸਾਲ ਫਰਾਂਸ ਵਿੱਚ ਰਹੀ ਪਰ ਹਮੇਸ਼ਾ ਹੀ ਮੇਰੀ ਇੱਛਾ ਸੀ ਕਿ ਇਟਲੀ ਵਿੱਚ ਮੇਰਾ ਇੱਕ ਘਰ ਹੋਵੇ।”
“ਸੰਬੂਕਾ ਦੇ ਬਾਰੇ ਮੈਨੂੰ ਸਭ ਤੋਂ ਵੱਧ ਚੰਗੀ ਲੱਗੀ ਇੱਥੋਂ ਦੀ ਖ਼ੂਬਸੂਰਤੀ, ਇੱਥੋਂ ਦੇ ਲੋਕਾਂ ਦੀ ਮਿਲਣਸਾਰਤਾ ਜੋ ਹੋਰ ਥਾਂ 'ਤੇ ਘੱਟ ਹੀ ਵੇਖਣ ਨੂੰ ਮਿਲਦੀ ਹੈ। ਇੱਥੋਂ ਦੇ ਲੋਕ ਖੁੱਲ੍ਹੇ ਦਿਲ ਦੇ ਹਨ ਇਸ ਲਈ ਮੈਂ ਇੱਥੇ ਮਕਾਨ ਖਰੀਦਣ ਦਾ ਫ਼ੈਸਲਾ ਕੀਤਾ ਹੈ।"
ਮਾਰਿਸਾ ਮੋਂਟਲਬਾਨੋ ਵੀ ਸੰਬੂਕਾ ਦੀ ਨਵੀਂ ਨਿਵਾਸੀ ਹੈ। ਉਹ ਕਹਿੰਦੀ ਹੈ, "ਮੈਂ ਬਚਪਨ ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ ਅਮਰੀਕਾ ਚਲੀ ਗਈ ਸੀ। ਮੈਂ 11 ਸਾਲ ਸ਼ਿਕਾਗੋ ਵਿੱਚ ਰਹੀ। ਉਸ ਤੋਂ ਬਾਅਦ ਜਦੋਂ ਸੰਬੂਕਾ ਪਰਤੀ ਤਾਂ ਸ਼ੁਰੂਆਤ ਵਿੱਚ ਇੱਥੇ ਰਹਿਣ 'ਚ ਦਿੱਕਤ ਆਈ। ਪਰ ਫਿਰ ਮੈਂ ਦੇਖਿਆ ਕਿ ਇੱਥੇ ਦੀ ਸੁੰਦਰਤਾ ਅਤੇ ਜੀਵਨਸ਼ੈਲੀ ਸੱਚਮੁੱਚ ਚੰਗੀ ਹੈ।''

ਇਟਲੀ ਦੇ ਲੋਕ
ਸੰਬੂਕਾ ਦੇ ਮਹਾਪੋਰ ਲਿਓਨਾਰਡੋ ਸਿਕਾਸੀਓ ਇਸ ਗੱਲ ਨਾਲ ਕਾਫ਼ੀ ਖੁਸ਼ ਹਨ ਕਿ ਇੱਥੋਂ ਦੇ ਖਾਲੀ ਪਏ ਘਰਾਂ ਵਿੱਚ ਮੁੜ ਤੋਂ ਲੋਕ ਵਸ ਰਹੇ ਹਨ।
ਉਹ ਕਹਿੰਦੇ ਹਨ, "ਇਹ ਯੋਜਨਾ ਕਾਫ਼ੀ ਸਫਲ ਰਹੀ ਹੈ।"
ਸੰਬੂਕਾ ਦੀ ਇਸ ਯੋਜਨਾ ਦੀ ਸਫਲਤਾ ਨਾਲ ਇਟਲੀ ਦੇ ਦੂਜੇ ਅਜਿਹੇ ਪਿੰਡ ਵੀ ਪ੍ਰੇਰਿਤ ਹੋਏ ਹਨ ਜਿੱਥੇ ਆਬਾਦੀ ਘਟਦੀ ਜਾ ਰਹੀ ਹੈ। ਉਹ ਵੀ ਇਸ ਤਰ੍ਹਾਂ ਦੀ ਯੋਜਨਾ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੇ ਹਨ।
ਪਰ ਇਸ ਯੋਜਨਾ ਦੀ ਸਫਲਤਾ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕੀ ਵਿਦੇਸ਼ੀਆਂ ਦੇ ਨਾਲ-ਨਾਲ ਇਟਲੀ ਦੇ ਲੋਕ ਵੀ ਇਸ ਤੋਂ ਉਤਸ਼ਾਹਿਤ ਹੋ ਕੇ ਵਾਪਿਸ ਪਰਤਣ ਦਾ ਮਨ ਬਣਾਉਣਗੇ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












