You’re viewing a text-only version of this website that uses less data. View the main version of the website including all images and videos.
ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਤਨਖਾਹ ਨੂੰ ਲੈ ਕੇ ਹੜਤਾਲ
ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਨੇ ਤਨਖ਼ਾਹ ਅਤੇ ਸ਼ਰਤਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਦੋ ਦਿਨਾਂ ਦੀ ਹੜਤਾਲ ਕਰ ਦਿੱਤੀ ਹੈ।
ਇਸ ਕਾਰਨ ਕਰੀਬ 1700 ਫਲਾਇਟਾਂ ਰੱਦ ਹੋਈਆਂ ਹਨ ਅਤੇ ਅਜਿਹੇ ਵਿੱਚ ਹਜ਼ਾਰਾਂ ਯਾਤਰੀਆਂ ਨੂੰ ਏਅਰਪੋਰਟ ਨਾ ਜਾਣ ਲਈ ਕਿਹਾ ਗਿਆ ਹੈ।
ਪਾਇਲਟ ਯੂਨੀਅਨ ਬਲਪਾ ਨੇ ਕਿਹਾ ਹੈ ਕਿ ਬ੍ਰਿਟਿਸ਼ ਏਅਰਵੇਜ਼ ਪ੍ਰਬੰਧਨ ਦੀ ਲਾਗਤ ਵਿੱਚ ਕਟੌਤੀ ਅਤੇ ਬਰਾਂਡ ਦੇ "ਡੰਪਿੰਗ ਡਾਊਨ" ਨੇ ਏਅਰਲਾਈਨ 'ਤੇ ਭਰੋਸਾ ਖ਼ਤਮ ਕਰ ਦਿੱਤਾ ਹੈ।
ਤਕਰੀਬਨ 4000 ਪਾਇਲਟ ਹੜਤਾਲ 'ਤੇ ਹਨ। ਬ੍ਰਿਟਿਸ਼ ਏਅਰਵੇਜ਼ ਮੁਖੀ ਐਲੇਕਸ ਕਰੂਜ਼ ਨੇ ਕਿਹਾ ਹੈ ਕਿ ਏਅਰਲਾਈਨ ਵਿੱਚ ਨਿਵੇਸ਼ ਇੰਨਾ ਵੱਡਾ ਕਦੇ ਨਹੀਂ ਸੀ।
ਇਹ ਵੀ ਪੜ੍ਹੋ-
ਹਾਲਾਂਕਿ ਦੋਵੇ ਪੱਖ ਗੱਲਬਾਤ ਕਰਨ ਲਈ ਰਾਜ਼ੀ ਹਨ ਪਰ ਅਜੇ ਤੱਕ ਕੋਈ ਤਰੀਕ ਨਹੀਂ ਮਿਥੀ ਗਈ।
ਫਿਲਹਾਲ ਪਾਇਲਟਾਂ ਨੇ ਅਗਲੀ ਹੜਤਾਲ ਲਈ 20 ਸਤੰਬਰ ਤਰੀਕ ਮਿਥੀ ਹੈ।
ਬਲਪਾ ਦੇ ਜਨਰਲ ਸਕੱਤਰ ਬਰਾਇਨ ਸਟਰੂਟਨ ਨੇ ਕਿਹਾ, "ਵੇਲਾ ਹੈ ਮੁੜ ਗੱਲਬਾਤ ਕਰਨ ਦਾ ਅਤੇ ਕਿਸੇ ਗੰਭੀਰ ਪੇਸ਼ਕਸ਼ ਦਾ ਤਾਂ ਜੋ ਮੁੱਦਾ ਖ਼ਤਮ ਹੋ ਸਕੇ।"
ਪਰ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਜਿੱਥੇ ਬ੍ਰਿਟਿਸ਼ ਏਅਰਵੇਜ਼ ਜਨਤਕ ਤੌਰ 'ਤੇ ਗੱਲਬਾਤ ਕਰਨ ਦੀ ਹਾਮੀ ਭਰ ਰਹੀ ਹੈ ਉਥੇ ਹੀ, "ਨਿੱਜੀ ਤੌਰ 'ਤੇ ਉਹ ਕਹਿੰਦੇ ਹਨ ਕਿ ਕਿਸੇ ਤਰ੍ਹਾਂ ਦਾ ਜੋੜ-ਤੋੜ ਨਹੀਂ ਕਰਾਂਗੇ।"
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਮੁਢਲਾ ਵਿਵਾਦ ਤਨਖ਼ਾਹ ਨੂੰ ਲੈ ਕੇ ਹੈ।
ਉਹ ਕਹਿੰਦੇ ਹਨ, "ਕਟੌਤੀਆਂ ਕਰਕੇ ਅਤੇ ਡੰਪਿੰਗ ਡਾਊਨ ਕਰਕੇ ਬ੍ਰਿਟਿਸ਼ ਏਅਰਵੇਜ਼ ਨੇ ਪਾਇਲਟਾਂ ਦਾ ਭਰੋਸਾ ਤੇ ਆਤਮਵਿਸ਼ਵਾਸ਼ ਗੁਆ ਲਿਆ ਹੈ, ਪ੍ਰਬੰਧਨ ਗਾਹਕਾਂ ਅਤੇ ਸਟਾਫ ਦੇ ਆਖ਼ਰੀ ਪੈਸੇ ਨੂੰ ਵੀ ਨਿਚੋੜ ਲੈਣਾ ਚਾਹੁੰਦਾ ਹੈ।"
ਕਰੂਜ਼ ਏਅਰਲਾਈਨ ਦੇ ਹੱਕ ਵਿੱਚ ਬੋਲਦੇ ਕਹਿੰਦੇ ਹਨ ਕਿ ਇਸ ਨੇ ਆਪਣੇ ਇਤਿਹਾਸ ਵਿੱਚ ਕਦੇ ਵੀ ਸੇਵਾਵਾਂ ਅਤੇ ਸਿਖਲਾਈ ਵਿੱਚ ਇੰਨੇ ਵੱਡੇ ਨਿਵੇਸ਼ ਪ੍ਰੋਗਰਾਮ ਦੀ ਸ਼ੁਰੂਆਤ ਨਹੀਂ ਕੀਤੀ।
ਉਨ੍ਹਾਂ ਨੇ ਕਿਹਾ ਕਿ ਏਅਰਲਾਈਨ ਬਲਪਾ ਨਾਲ ਗੱਲਬਾਤ ਕਰਨ ਲਈ ਤਿਆਰ ਹੈ।
ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਬ੍ਰਿਟਿਸ਼ ਏਅਰਲਾਈਨ ਦੇ ਪਾਇਲਟਾਂ ਨੇ ਹੜਤਾਲ ਕੀਤੀ ਹੈ ਅਤੇ ਇਸ ਨਾਲ ਏਅਰਲਾਈਨ ਨੂੰ ਰੋਜ਼ਾਨਾ ਕਰੀਬ 40 ਮਿਲੀਅਨ ਪਾਊਂਡ ਦਾ ਘਾਟਾ ਹੋ ਸਕਦਾ ਹੈ।
ਪਾਈਲਟ ਜੁਲਾਈ ਮਹੀਨੇ ਵਿੱਚ ਤਨਖਾਹਾਂ ਵਿੱਚ 11.5% ਦੇ ਵਾਧੇ ਨੂੰ ਇਨਕਾਰ ਕਰ ਚੁੱਕੇ ਹਨ। ਬਲਪਾ ਮੁਤਾਬਕ ਜਦੋਂ ਏਅਰਲਾਈਨ ਦਾ ਔਖਾ ਸਮਾਂ ਸੀ ਉਸ ਵੇਲੇ ਘੱਟ ਤਨਖਾਹਾਂ 'ਤੇ ਵੀ ਚਲ ਜਾਂਦਾ ਸੀ ਪਰ ਬ੍ਰਿਟਿਸ਼ ਏਅਰਵੇਜ਼ ਦੀ ਮਾਲੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋਈ ਹੈ।
ਦੂਜੇ ਪਾਸੇ ਬ੍ਰਿਟਿਸ਼ ਏਅਰਵੇਜ਼ ਦਾ ਕਹਿਣਾ ਹੈ ਕਿ ਸਾਡੇ ਪਾਈਲਟ ''ਵਰਲਡ ਕਲਾਸ'' ਤਨਖਾਹਾਂ ਲੈ ਰਹੇ ਹਨ।
ਜੇਕਰ ਯਾਤਰੀਆਂ ਦੀ ਫਲਾਇਟ 'ਤੇ ਅਸਰ ਹੁੰਦਾ ਹੈ ਤਾਂ ਉਨ੍ਹਾਂ ਦੇ ਕੀ ਹੱਕ ਹਨ
- ਬ੍ਰਿਟਿਸ਼ ਏਅਰਵੇਜ਼ ਦੀ ਸਲਾਹ ਮੁਤਾਬਕ ਇਸ ਲਈ ਪੂਰੇ ਟਿਕਟ ਦੇ ਪੈਸੇ ਮੰਗੇ ਜਾ ਸਕਦੇ ਹਨ।
- ਅਗਲੇ 355 ਦਿਨਾਂ ਵਿਚਾਲੇ ਕਿਸੇ ਹੋਰ ਸਮੇਂ ਲਈ ਆਪਣੀ ਫਲਾਇਟ ਬੁੱਕ ਕੀਤੀ ਜਾ ਸਕਦੀ ਹੈ।
- ਇੰਨੇ ਹੀ ਪੈਸਿਆਂ ਵਿੱਚ ਕਿਸੇ ਹੋਰ ਥਾਂ ਲਈ ਕਿਰਾਇਆ ਭਰਿਆ ਜਾ ਸਕਦਾ ਹੈ।
- ਜੇਕਰ ਹੜਤਾਲ ਕਰਕੇ ਤੁਹਾਡੀ ਫਲਾਇਟ ਰੱਦ ਹੋ ਜਾਂਦੀ ਹੈ ਤਾਂ ਸਿਵਿਲ ਏਵੀਏਸ਼ਨ ਅਥਾਰਿਟੀ ਮੁਤਾਬਕ ਯਾਤਰੀਆਂ ਨੂੰ ਬ੍ਰਿਟਿਸ਼ ਏਅਰਵੇਜ਼ ਦੇ ਖਰਚੇ 'ਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਦਾ ਕਾਨੂੰਨੀ ਅਧਿਕਾਰ ਹੈ, ਬੇਸ਼ੱਕ ਇਸ ਦੇ ਤਹਿਤ ਕਿਸੇ ਹੋਰ ਏਅਰਲਾਈਨ ਰਾਹੀਂ ਹੀ ਕਿਉਂ ਨਾ ਜਾਣਾ ਹੋਵੇ।
ਪ੍ਰਭਾਵਿਤ ਯਾਤਰੀ ਪਹਿਲਾਂ ਹੀ ਬ੍ਰਿਟਿਸ਼ ਏਅਰਵੇਜ਼ ਦੇ ਸੰਪਰਕ ਵਿੱਚ ਹੋਣਗੇ ਪਰ ਉਨ੍ਹਾਂ ਹਵਾਈ ਅੱਡੇ 'ਤੇ ਪਾਰਕਿੰਗ ਦੀਆੰ ਵਧੇਰੇ ਲਾਗਤਾਂ 'ਤੇ ਵਿਚਾਰ ਨਹੀਂ ਕੀਤਾ ਹੋਣਾ।
ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਸੀਦਾਂ ਰੱਖਣ ਦੀ ਸਲਾਹ ਦਿੱਤੀ ਗਈ ਅਤੇ ਇਸ ਨੂੰ ਮਾਮਲੇ ਦੇ ਆਧਾਰ ਦੇ ਦੇਖਿਆ ਜਾਵੇਗਾ।
ਵਿਸ਼ਲੇਸ਼ਣ ਕੀ ਹੈ
ਬਿਜ਼ਨਸ ਰਿਪੋਰਟਰ ਕੈਟੀ ਪਰੈਸਕੋਟ ਮੁਤਾਬਕ ਅਜਿਹਾ ਨਹੀਂ ਹੈ ਕਿ ਅਜਿਹੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਕਿ ਯਾਤਰੀ ਏਅਰਪੋਰਟ 'ਤੇ ਪਰੇਸ਼ਾਨੀਆਂ ਦੀ ਝੱਲਣਗੇ, ਵਧੇਰੇ ਪਰੇਸ਼ਾਨੀਆਂ ਪਿਛਲੇ ਕੁਝ ਹਫ਼ਤਿਆਂ ਦੌਰਾਨ ਦੇਖੀਆਂ ਗਈਆਂ ਸਨ, ਜਦੋਂ ਯਾਤਰੀ ਆਪਣੀ ਯਾਤਰਾ ਦੇ ਹੋਰ ਇੰਤਜ਼ਾਮ ਕਰਨ 'ਚ ਭੱਜ-ਨੱਠ ਕਰ ਰਹੇ ਸਨ, ਟਿਕਟਾਂ ਮੁੜ ਤੋਂ ਬੁੱਕ ਕਰਵਾ ਰਹੇ ਸਨ ਜਾਂ ਰਿਫੰਡ ਲਈ ਅਪਲਾਈ ਕਰ ਰਹੇ ਸਨ।
ਗੱਲਬਾਤ ਨੂੰ ਲੈ ਕੇ ਦੋਵੇਂ ਧਿਰਾਂ ਤਿਆਰ ਹਨ ਪਰ ਕੋਈ ਵੀ ਦੂਜੇ ਨੂੰ ਜਵਾਬ ਨਹੀਂ ਦੇ ਰਿਹਾ, ਇਸ ਤੋਂ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਆਪਸੀ ਰਿਸ਼ਤਾ ਕਿੰਨਾ ਰੁੱਖ਼ਾ ਹੋ ਗਿਆ ਹੈ।
ਸਿੱਧੇ ਤੌਰ 'ਤੇ ਇਹ ਤਨਖ਼ਾਹ ਨੂੰ ਲੈ ਕੇ ਮਸਲਾ ਹੈ ਪਰ ਕੰਪਨੀ ਦੀਆਂ ਨੀਤੀਆਂ ਨਾਲ ਪਾਇਲਟਾਂ ਦੀ ਅਸੰਤੁਸ਼ਟੀ ਨੂੰ ਬਿਆਨ ਕਰਦਾ ਹੈ।
ਕਈਆਂ ਦਾ ਕਹਿਣਾ ਹੈ ਕਿ ਉਨ੍ਹਾਂ ਬ੍ਰਿਟਿਸ਼ ਏਅਰਵੇਜ਼ ਦੀ ਲਾਗਤ ਵਿੱਚ ਕਟੌਤੀ ਕਰਨ ਦੀ ਕਵਾਇਦ ਪਸੰਦ ਨਹੀਂ ਆਈ ਅਤੇ ਉਹ ਭਾਰ ਮੁਨਾਫ਼ੇ ਦੇ ਵਧੇਰੇ ਲਾਭ ਦੇਖਣਾ ਚਾਹੁੰਦੇ ਹਨ।
ਪਰ ਕੰਪਨੀ ਵਿਚਲੇ ਲੋਕਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਏਅਰਵੇਜ਼ ਨੂੰ ਉਹ ਮੁਨਾਫ਼ੇ ਤਾਂ ਹਾਸਿਲ ਹੋਏ ਹਨ ਕਿਉਂਕਿ ਉਸ ਨੇ ਲਾਗਤਾਂ 'ਚ ਕਟੌਤੀ ਕੀਤੀ ਹੈ।
ਜੇਕਰ ਉਹ ਅਗਲੇ ਕੁਝ ਹਫਤਿਆਂ ਵਿੱਚ ਸਹਿਮਤੀ 'ਤੇ ਨਹੀਂ ਆਉਂਦੇ ਤਾਂ ਅਗਲੀ ਹੜਤਾਲ 27 ਸਤੰਬਰ ਨੂੰ ਮਿਥੀ ਗਈ ਹੈ। ਪਾਇਲਟ ਯੂਨੀਅਨ ਦੀਆਂ ਵੋਟਾਂ ਮੁਤਾਬਕ ਹੜਤਾਲ ਅਗਲੇ ਸਾਲ ਦੀ ਸ਼ੁਰੂਆਤ ਤੱਕ ਜਾ ਸਕਦਾ ਹੈ ਪਰ ਬਲਪਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਮੁੱਦਾ ਉਸ ਤੋਂ ਪਹਿਲਾਂ ਹੀ ਵਧੀਆਂ ਤਰੀਕੇ ਨਾਲ ਹੱਲ ਹੋ ਜਾਵੇਗਾ।
ਇਹ ਵੀ ਪੜ੍ਹੋ-
ਇਹ ਵੀ ਦੇਖੋ: