You’re viewing a text-only version of this website that uses less data. View the main version of the website including all images and videos.
ਤਾਲਿਬਾਨ ਦੇ ਪੈਦਾ ਹੋਣ ਤੇ ਅਫ਼ਗਾਨਿਸਤਾਨ 'ਚ ਛਿੜੀ ਜੰਗ ਦੀ ਕਹਾਣੀ
ਅਮਰੀਕੀ ਰਾਸ਼ਟਰਪਤੀ ਡੋਨਡਲ ਟਰੰਪ ਨੇ ਅਚਾਨਕ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਰੱਦ ਕਰ ਦਿੱਤੀ ਹੈ ਅਤੇ ਸ਼ਾਂਤੀ ਸਮਝੌਤੇ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਤਾਲਿਬਾਨ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਨੂੰ ਹੀ ਹੋਣ ਵਾਲਾ ਹੈ।
ਤਾਲਿਬਾਨ ਨੇ ਅੱਗੇ ਕਿਹਾ ਕਿ ਇਹ ਫੈਸਲਾ ਅਮਰੀਕਾ ਦੇ ਤਜਰਬੇ ਦੀ ਘਾਟ ਨੂੰ ਦਰਸਾਉਂਦਾ ਹੈ।
ਪਰ ਅਮਰੀਕਾ ਅਫ਼ਗਾਨਿਸਤਾਨ ਵਿੱਚ ਲੜਾਈ ਕਿਉਂ ਲੜ ਰਿਹਾ ਹੈ ਅਤੇ ਇਹ ਇਨ੍ਹਾਂ ਲੰਬਾ ਸਮਾਂ ਕਿਉਂ ਚੱਲੀ?
11 ਸਤੰਬਰ 2001 ਵਿੱਚ ਅਮਰੀਕਾ ਵਿੱਚ ਹੋਏ ਇੱਕ ਹਮਲੇ ਦੌਰਾਨ ਲਗਭਗ 3000 ਅਮਰੀਕੀ ਲੋਕ ਮਾਰੇ ਗਏ ਸਨ। ਇਸਲਾਮਿਕ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨੂੰ ਇਸ ਹਮਲੇ ਦਾ ਜ਼ਿੰਮੇਵਾਰ ਮੰਨਿਆ ਗਿਆ ਸੀ।
ਕੱਟੜਪੰਥੀ ਇਸਲਾਮਿਕ ਸੰਗਠਨ ਤਾਲਿਬਾਨ ਨੇ ਬਿਨ ਲਾਦੇਨ ਦੀ ਰੱਖਿਆ ਕੀਤੀ ਅਤੇ ਉਸ ਨੂੰ ਅਮਰੀਕਾ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। 9/11 ਦੇ ਹਮਲੇ ਤੋਂ ਇੱਕ ਮਹੀਨੇ ਬਾਅਦ ਅਮਰੀਕੀ ਨੇ ਅਫ਼ਗਾਨਿਸਤਾਨ ਵਿਰੁੱਧ ਹਵਾਈ ਹਮਲੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ:
ਜਿਵੇਂ ਹੀ ਅਮਰੀਕਾ ਦੇ ਨਾਲ ਹੋਰ ਮੁਲਕਾਂ ਨੇ ਇਸ ਲੜਾਈ ਵਿੱਚ ਸ਼ਮੂਲੀਅਤ ਦਿਖਾਈ ਤਾਂ ਤਾਲਿਬਾਨ ਦਾ ਦਬਦਬਾ ਘੱਟ ਹੋਇਆ। ਪਰ ਤਾਲਿਬਾਨ ਪੂਰੀ ਤਰ੍ਹਾਂ ਗਾਇਬ ਨਹੀਂ ਹੋਇਆ ਅਤੇ ਉਸ ਦਾ ਪ੍ਰਭਾਵ ਪਰਦੇ ਦੇ ਪਿੱਛੇ ਹੋਰ ਵੱਧਦਾ ਗਿਆ।
ਉਦੋਂ ਤੋਂ ਅਮਰੀਕਾ ਅਤੇ ਇਸਦੇ ਹੋਰ ਸਹਿਯੋਗੀ ਮੁਲਕਾਂ ਨੇ ਅਫ਼ਗਾਨਿਸਤਾਨ ਸਰਕਾਰ ਨੂੰ ਡੇਗਣ ਅਤੇ ਤਾਲਿਬਾਨ ਦੇ ਖ਼ਤਰਨਾਕ ਹਮਲਿਆਂ ਨੂੰ ਰੋਕਣ ਲਈ ਸੰਘਰਸ਼ ਕੀਤਾ।
7 ਅਕਤੂਬਰ, 2001 ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਪਹਿਲੇ ਹਵਾਈ ਹਮਲੇ ਦੇ ਐਲਾਨ ਸਮੇਂ ਅਮਰੀਕੀ ਰਾਸ਼ਟਰਪਤੀ ਜੌਰਜ ਡਬਲਿਊ ਬੁਸ਼ ਨੇ ਕਿਹਾ ਸੀ, ''ਅਸੀਂ ਇਸ ਮਿਸ਼ਨ ਲਈ ਨਹੀਂ ਕਿਹਾ, ਪਰ ਅਸੀਂ ਇਸ ਨੂੰ ਪੂਰਾ ਕਰਾਂਗੇ।''
ਇਹ ਹਮਲੇ 9/11 ਦੇ ਅਮਰੀਕੀ ਹਮਲੇ ਦੇ ਜਵਾਬ ਵਿੱਚ ਸਨ, ਜਿਸ ਕਾਰਨ ਅਮਰੀਕਾ ਵਿੱਚ 2977 ਲੋਕਾਂ ਦੀ ਮੌਤ ਹੋਈ ਸੀ।
ਜੌਰਜ ਬੁਸ਼ ਨੇ ਕਿਹਾ ਸੀ, ''ਇਹ ਮਿਸ਼ਨ ਅਫ਼ਗਾਨਿਸਤਾਨ ਜੋ ਇੱਕ ਅੱਤਵਾਦੀ ਬੇਸ ਹੈ, ਨੂੰ ਢਾਹ ਲਾਉਣ ਅਤੇ ਤਾਲਿਬਾਨ ਦੀਆਂ ਮਿਲਟਰੀ ਸਮਰੱਥਾ 'ਤੇ ਹਮਲਾ ਕਰਨ ਲਈ ਕੀਤਾ ਗਿਆ।''
ਪਹਿਲਾ ਨਿਸ਼ਾਨਾ ਉਹ ਮਿਲਟਰੀ ਸਾਈਟਾਂ ਸਨ ਜੋ ਤਾਲਿਬਾਨ ਸੰਗਠਨ ਨਾਲ ਜੁੜੀਆਂ ਸਨ। ਅਲ-ਕਾਇਦਾ ਦੇ ਟ੍ਰੈਨਿੰਗ ਕੈਂਪਾਂ ਅਤੇ 9/11 ਹਮਲੇ ਦੇ ਮਾਸਟਰ ਮਾਈਂਡ ਓਸਾਮਾ ਬਿਨ ਲਾਦੇਨ ਵੱਲੋਂ ਚਲਾਏ ਜਾਂਦੇ ਅੱਤਵਾਦੀ ਸੰਗਠਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਪਰ ਹੁਣ 18 ਸਾਲ ਬੀਤ ਜਾਣ ਤੋਂ ਬਾਅਦ ਵੀ, ਇਹ ਕਹਿਣਾ ਮੁਸ਼ਕਿਲ ਹੈ ਕਿ ਅਮਰੀਕਾ ਦਾ ਮਿਸ਼ਨ ਪੂਰਾ ਹੋਇਆ ਹੈ - ਜੇ ਸ਼ਾਂਤੀ ਵਾਰਤਾ ਸਫ਼ਲ ਰਹਿੰਦੀ ਹੈ ਤਾਂ ਹੋ ਸਕਦਾ ਹੈ ਕਿ ਤਾਲਿਬਾਨ ਅਫ਼ਗਾਨਿਸਤਾਨ ਨੂੰ ਚਲਾਉਣ ਵਿੱਚ ਰੋਲ ਅਦਾ ਕਰੇ।
ਤਾਲਿਬਾਨ ਨੇ ਪਹਿਲਾਂ 1996 ਵਿੱਚ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕੀਤਾ ਤੇ ਮੁਲਕ ਉੱਤੇ ਲਗਭਗ 2 ਸਾਲ ਤੱਕ ਰਾਜ ਕੀਤਾ। ਤਾਲਿਬਾਨ ਨੇ ਇਸਲਾਮ ਦੇ ਕੱਪਟੜਪੰਥੀ ਰੂਪ ਦੀ ਪਾਲਣਾ ਕੀਤੀ ਅਤੇ ਜਨਤਕ ਫਾਂਸੀ ਵਰਗੀਆਂ ਸਜ਼ਾਵਾਂ ਲਾਗੂ ਕੀਤੀਆਂ।
ਅਮਰੀਕਾ ਅਤੇ ਇਸ ਦੇ ਅੰਤਰਰਾਸ਼ਟਰੀ ਤੇ ਅਫਗਾਨ ਸਹਿਯੋਗੀਆਂ ਵੱਲੋਂ ਹਮਲੇ ਸ਼ੁਰੂ ਕਰਨ ਦੇ ਦੋ ਮਹੀਨਿਆਂ ਦੇ ਅੰਦਰ, ਤਾਲਿਬਾਨ ਦਾ ਰਾਜ ਢਹਿ ਢੇਰੀ ਹੋ ਗਿਆ ਅਤੇ ਇਸ ਦੇ ਲੜਾਕੇ ਪਾਕਿਸਤਾਨ ਵੱਲ ਭੱਜ ਗਏ।
2004 ਵਿੱਚ ਅਮਰੀਕਾ ਦੇ ਥਾਪੜੇ ਵਾਲੀ ਨਵੀਂ ਸਰਕਾਰ ਤਾਂ ਆ ਗਈ, ਪਰ ਤਾਲਿਬਾਨ ਨੂੰ ਪਾਕਿਸਤਾਨ ਬਾਰਡਰ ਦੇ ਆਲੇ-ਦੁਆਲੇ ਖ਼ੇਤਰਾਂ ਵਿੱਚ ਚੰਗਾ ਹੁੰਗਾਰਾ ਮਿਲਿਆ ਸੀ। ਇਸੇ ਕਰਕੇ ਤਾਲਿਬਾਨ ਨੇ ਕਈ ਹਜ਼ਾਰਾਂ ਮਿਲੀਅਨ ਡਾਲਰ ਹਰ ਸਾਲ ਨਸ਼ੇ ਦੇ ਕਾਰੋਬਾਰ, ਮਾਈਨਿੰਗ ਅਤੇ ਵਸੂਲੀ ਤੋਂ ਕਮਾਏ।
ਜਦੋਂ ਤਾਲਿਬਾਨ ਨੇ ਵੱਧ ਤੋਂ ਵੱਧ ਆਤਮਘਾਤੀ ਹਮਲੇ ਕੀਤੇ ਤਾਂ ਅਫ਼ਗਾਨ ਫੌਜੀਆਂ ਨਾਲ ਕੰਮ ਕਰ ਰਹੀਆਂ ਅੰਤਰ-ਰਾਸ਼ਟਰੀ ਫੌਜਾਂ ਨੇ ਮੁੜ ਤਾਕਤਵਰ ਸਮੂਹ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕੀਤਾ।
2014 ਵਿੱਚ ਨਾਟੋ ਫੌਜਾਂ ਨੇ ਅਫ਼ਗਾਨਿਸਤਾਨ ਵਿੱਚ ਮਿਸ਼ਨ ਖ਼ਤਮ ਕਰ ਦਿੱਤਾ ਅਤੇ ਤਾਲਿਬਾਨ ਨਾਲ ਲੜਨ ਲਈ ਅਫਗਾਨ ਫੌਜ ਨੂੰ ਛੱਡ ਦਿੱਤਾ।
ਪਰ ਇਸ ਨਾਲ ਤਾਲਿਬਾਨ ਨੂੰ ਰਫ਼ਤਾਰ ਮਿਲੀ, ਕਿਉਂਕਿ ਤਾਲਿਬਾਨ ਨੇ ਇਲਾਕਾ ਆਪਣੇ ਕਬਜ਼ੇ 'ਚ ਕਰ ਲਿਆ ਅਤੇ ਕਈ ਬੰਬ ਧਮਾਕੇ ਕੀਤੇ। ਪਿਛਲੇ ਸਾਲ ਬੀਬੀਸੀ ਨੂੰ ਪਤਾ ਲਿੱਗਿਆ ਕਿ ਤਾਲਿਬਾਨ 70 ਫੀਸਦ ਅਫ਼ਗਾਨਿਸਤਾਨ ਵਿੱਚ ਸਰਗਰਮ ਹੈ।
ਇਹ ਵੀ ਪੜ੍ਹੋ:
ਤਾਲਿਬਾਨ ਆਇਆ ਕਿੱਥੋਂ?
ਅਮਰੀਕਾ ਦੇ ਹਮਲਿਆਂ ਤੋਂ ਵੀ ਪਹਿਲਾ ਅਫ਼ਗਾਨਿਸਤਾਨ ਲਗਾਤਾਰ 20 ਸਾਲਾਂ ਤੋਂ ਜੰਗ ਦੇ ਹਾਲਾਤ 'ਚ ਸੀ।
1979 ਵਿੱਚ ਤਖ਼ਤਾ ਪਲਟ ਤੋਂ ਬਾਅਦ, ਸੋਵੀਅਤ ਫੌਜ ਨੇ ਆਪਣੀ ਕਮਿਊਨਿਸਟ ਸਰਕਾਰ ਦਾ ਸਮਰਥਨ ਕਰਨ ਲਈ ਅਫ਼ਗਾਨਿਸਤਾਨ ਉੱਤੇ ਹਮਲਾ ਕਰ ਦਿੱਤਾ। ਇਸ ਨੇ ਇੱਕ ਮੁਹਿੰਮ ਛੇੜੀ ਜੋ ਮੁਜਾਹਿਦੀਨ ਦੇ ਨਾਂ ਨਾਲ ਜਾਣੀ ਜਾਂਦੀ ਸੀ ਤੇ ਇਸਨੂੰ ਅਮਰੀਕਾ, ਪਾਕਿਸਤਾਨ, ਚੀਨ ਅਤੇ ਸਾਊਦੀ ਅਰਬ ਵਰਗੇ ਮੁਲਕਾਂ ਦਾ ਸਾਥ ਹਾਸਿਲ ਸੀ।
1989 ਵਿੱਚ ਸੋਵੀਅਤ ਫੌਜਾਂ ਪਿੱਛੇ ਹੱਟ ਗਈਆਂ ਪਰ ਘਰੇਲੂ ਜੰਗ ਜਾਰੀ ਰਹੀ। ਇਸ ਤੋਂ ਬਾਅਦ ਹੋਈ ਹਫੜਾ-ਦਫੜੀ ਵਿੱਚ ਤਾਲਿਬਾਨ (ਜਿਸ ਦਾ ਅਰਥ ਵਿਦਿਆਰਥੀ ਹੈ) ਫ਼ੈਲ ਗਿਆ।
ਤਾਲਿਬਾਨ ਨੇ 1994 ਵਿੱਚ ਪਹਿਲਾਂ ਉੱਤਰੀ ਪਾਕਿਸਤਾਨ ਅਤੇ ਦੱਖਣ-ਪੱਛਮੀ ਅਫ਼ਗਾਨਿਸਤਾਨ ਦੇ ਸਰਹੱਦੀ ਖ਼ੇਤਰਾਂ ਵਿੱਚ ਦਬਦਬਾ ਕਾਇਮ ਕੀਤਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਅਤੇ ਸੁਰੱਖਿਆ ਵਿੱਚ ਸੁਧਾਰ ਲਿਆਉਣ ਦਾ ਵਾਅਦਾ ਕੀਤਾ। ਉਸ ਸਮੇਂ ਬਹੁਤ ਸਾਰੇ ਅਫ਼ਗਾਨ ਘਰੇਲੂ ਜੰਗ ਦੌਰਾਨ ਮੁਜਾਹਿਦੀਨ ਦੀਆਂ ਵਧੀਕੀਆਂ ਅਤੇ ਲੜਾਈਆਂ ਤੋਂ ਤੰਗ ਆ ਗਏ ਸਨ।
ਇਹ ਕਿਹਾ ਜਾਂਦਾ ਹੈ ਕਿ ਤਾਲਿਬਾਨ ਨੇ ਪਹਿਲਾਂ ਧਾਰਮਿਕ ਸਕੂਲਾਂ ਵਿੱਚ ਐਂਟਰੀ ਮਾਰੀ, ਇਹ ਸਕੂਲ ਜ਼ਿਆਦਾਤਰ ਸਾਊਦੀ ਅਰਬ ਵੱਲੋਂ ਫੰਡ ਕੀਤੇ ਜਾਂਦੇ ਸੀ, ਜਿਸ ਨੇ ਇਸਲਾਮ ਦੇ ਕੱਟੜਪੰਥੀ ਰੂਪ ਦਾ ਪ੍ਰਚਾਰ ਕੀਤਾ ਸੀ।
ਉਨ੍ਹਾਂ ਨਾ ਆਪਣਾ ਹੀ ਸ਼ਰੀਆ (ਇਸਲਾਮੀ ਕਾਨੂੰਨ) ਲਾਗੂ ਕੀਤਾ ਅਤੇ ਬੇਰਹਿਮ ਸਜ਼ਾਵਾਂ ਦਿੱਤੀਆਂ। ਮਰਦਾਂ ਨੂੰ ਦਾੜ੍ਹੀ ਰੱਖਣ ਨੂੰ ਅਤੇ ਔਰਤਾਂ ਨੂੰ ਬੁਰਕਾ ਪਹਿਨਣ ਨੂੰ ਕਿਹਾ ਜਾ ਰਿਹਾ ਸੀ।
ਤਾਲਿਬਾਨ ਨੇ ਟੀਵੀ, ਸੰਗੀਤ ਅਤੇ ਸਿਨੇਮਾ ਤੇ ਪਾਬੰਦੀ ਲਗਾਈ ਅਤੇ ਕੁੜੀਆਂ ਨੂੰ ਤਾਲੀਮ ਲੈਣ ਤੋਂ ਰੋਕਿਆ।
ਕਿਉਂਕਿ ਤਾਲਿਬਾਨ ਨੇ ਅਲ-ਕਾਇਦਾ ਸਮੂਹ ਦੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ, ਇਸ ਲਈ ਉਨ੍ਹਾਂ ਨੂੰ 9/11 ਹਮਲੇ ਦੇ ਮੱਦੇਨਜ਼ਰ ਅਮਰੀਕਾ, ਅਫ਼ਗਾਨ ਅਤੇ ਅੰਤਰ-ਰਾਸ਼ਟਰੀ ਫੌਜਾਂ ਵੱਲੋਂ ਤੁਰੰਤ ਨਿਸ਼ਾਨਾ ਬਣਾਇਆ ਗਿਆ।
ਲੜਾਈ ਇੰਨੀ ਲੰਬੀ ਕਿਉਂ ਰਹੀ?
ਇਸ ਦੇ ਕਈ ਕਾਰਨ ਹਨ। ਪਰ ਇਨ੍ਹਾਂ ਵਿੱਚ ਤਾਲਿਬਾਨ ਦਾ ਤਿੱਖਾ ਵਿਰੋਧ, ਅਫ਼ਗਾਨ ਫੌਜਾਂ ਅਤੇ ਸ਼ਾਸਨ ਦੀਆਂ ਸੀਮਾਵਾਂ ਅਤੇ ਹੋਰ ਦੇਸ਼ਾਂ ਦੀਆਂ ਫੌਜਾਂ ਦਾ ਅਫ਼ਗਾਨਿਸਤਾਨ ਵਿੱਚ ਵੱਧ ਸਮੇਂ ਲਈ ਰੱਖਣ ਤੋਂ ਹਿਚਕਿਚਾਉਣ ਜਾਂ ਘਬਰਾਉਣ ਦਾ ਸੁਮੇਲ ਸ਼ਾਮਿਲ ਹੈ।
ਪਿਛਲੇ 18 ਸਾਲਾਂ ਵਿੱਚ ਕਈ ਵਾਰ, ਤਾਲਿਬਾਨ ਬੈਕ ਫੁੱਟ 'ਤੇ ਰਿਹਾ। ਸਾਲ 2009 ਦੇ ਅਖੀਰ ਵਿੱਚ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਫੌਜੀ 'ਵਾਧੇ' ਦਾ ਐਲ਼ਾਨ ਕੀਤਾ, ਜਿਸ 'ਚ ਅਫ਼ਗਾਨਿਸਤਾਨ ਵਿੱਚ ਅਮਰੀਕੀ ਫੌਜੀਆਂ ਦੀ ਗਿਣਤੀ ਇੱਕ ਲੱਖ ਪਹੁੰਚ ਗਈ ਸੀ।
ਇਸ ਵਾਧੇ ਨੇ ਤਾਲਿਬਾਨ ਨੂੰ ਦੱਖਣੀ ਅਫ਼ਗਾਨਿਸਤਾਨ ਦੇ ਕੁਝ ਹਿੱਸਿਆਂ ਤੋਂ ਬਾਹਰ ਕੱਢਣ 'ਚ ਮਦਦ ਕੀਤੀ ਪਰ ਇਹ ਲੰਬਾ ਨਹੀਂ ਚੱਲਿਆ।
ਨਤੀਜੇ ਵਜੋਂ ਤਾਲਿਬਾਨ ਮੁੜ ਸੰਗਠਿਤ ਹੋਣ ਦੇ ਯੋਗ ਹੋ ਗਏ। ਜਦੋਂ ਅੰਤਰਰਾਸ਼ਟਰੀ ਫੌਜਾਂ ਲੜਨ ਤੋਂ ਪਿੱਛੇ ਹੱਟ ਗਈਆਂ ਤਾਂ ਅਫ਼ਗਾਨ ਫੌਜਾਂ ਅਗਵਾਈ ਕਰਨ ਲੱਗੀਆਂ।
ਬੀਬੀਸੀ ਵਰਲਡ ਸਰਵਿਸ ਦੇ ਦਾਊਦ ਆਜ਼ਮੀ ਕਹਿੰਦੇ ਹਨ ਕਿ ਲੜਾਈ ਅਜੇ ਤੱਕ ਚੱਲਣ ਦੇ 5 ਮੁੱਖ ਕਾਰਨ ਹਨ। ਜਿਨ੍ਹਾਂ ਵਿੱਚ ਕੁਝ ਇਹ ਹਨ:
- ਹਮਲਿਆਂ ਦੀ ਸ਼ੁਰੂਆਤ ਤੋਂ ਹੀ ਰਾਜਨੀਤਿਕ ਸਪੱਸ਼ਟਤਾ ਦੀ ਘਾਟ ਅਤੇ ਪਿਛਲੇ 18 ਸਾਲਾਂ ਤੋਂ ਅਮਰੀਕੀ ਰਣਨੀਤੀ ਦੇ ਅਸਰ ਬਾਰੇ ਸਵਾਲ
- ਸੱਚਾਈ ਇਹ ਹੈ ਕਿ ਹਰ ਪਾਸਿਓਂ ਇੱਕ ਰੁਕਾਵਟ ਬਣ ਕੇ ਰਹਿ ਗਈ ਹੈ। ਉਧਰ ਤਾਲਿਬਾਨ ਸ਼ਾਂਤੀ ਵਾਰਤਾ ਦੌਰਾਨ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।
- ਅਫ਼ਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਹਿੰਸਾਂ ਵਿੱਚ ਵਾਧਾ - ਇਹ ਅੱਤਵਾਦੀ ਹਾਲ ਹੀ ਵਿੱਚ ਕਈ ਬੇਹੱਦ ਖੂਨੀਂ ਹਮਲਿਆਂ ਦੇ ਪਿੱਛੇ ਸਨ।
ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਗੁਆਂਢੀ ਪਾਕਿਸਤਾਨ ਦੀ ਸ਼ਮੂਲੀਅਤ ਰਹੀ ਹੈ।
ਇਸ ਵਿੱਚ ਕੋਈ ਸ਼ੰਕਾ ਨਹੀਂ ਹੈ ਕਿ ਤਾਲਿਬਾਨ ਦੀਆਂ ਜੜ੍ਹਾਂ ਪਾਕਿਸਤਾਨ ਵਿੱਚ ਹਨ ਅਤੇ ਉਹ ਅਮਰੀਕਾ ਦੇ ਹਮਲੇ ਦੌਰਾਨ ਉੱਥੇ ਮੁੜ ਸੰਗਠਿਤ ਹੋਣ ਦੇ ਯੋਗ ਸਨ। ਪਰ ਪਾਕਿਸਤਾਨ ਨੇ ਉਨ੍ਹਾਂ ਦੀ ਮਦਦ ਜਾਂ ਸੁਰੱਖਿਆ ਤੋਂ ਇਨਕਾਰ ਕੀਤਾ ਹੈ - ਇੱਥੋਂ ਤੱਕ ਕਿ ਅਮਰੀਕਾ ਨੇ ਅੱਤਵਾਦੀਆਂ ਨਾਲ ਲੜਨ ਲਈ ਵੱਧ ਤੋਂ ਵੱਧ ਕਰਨ ਦੀ ਮੰਗ ਕੀਤੀ।
ਤਾਲਿਬਾਨ ਇੰਨਾ ਮਜਬੂਤ ਕਿਵੇਂ ਹੈ?
ਤਾਲਿਬਾਨ ਇੱਕ ਸਾਲ ਵਿੱਚ 1.5 ਬਿਲੀਅਨ ਡਾਲਰ (1.2 ਬਿਲੀਅਨ ਪਾਊਂਡ) ਬਣਾ ਸਕਦਾ ਹੈ, ਪਿਛਲੇ ਦਹਾਕੇ ਅੰਦਰ ਇਹ ਇੱਕ ਵੱਡਾ ਵਾਧਾ ਹੈ। ਇਸ ਵਿੱਚੋਂ ਕੁਝ ਨਸ਼ਿਆਂ ਜ਼ਰੀਏ ਹੈ - ਅਫ਼ਗਾਨਿਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਅਫੀਮ ਉਤਪਾਦਕ ਹੈ ਅਤੇ ਜ਼ਿਆਦਾਤਰ ਅਫ਼ੀਮ ਭੁੱਕੀ, ਹੈਰੋਇਨ ਲਈ ਵਰਤੀ ਜਾਂਦੀ ਹੈ। ਇਹ ਸਭ ਤਾਲਿਬਾਨੀ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ।
ਤਾਲਿਬਾਨ ਉਨ੍ਹਾਂ ਲੋਕਾਂ 'ਤੇ ਟੈਕਸ ਲਗਾ ਕੇ ਪੈਸੇ ਕਮਾਉਂਦਾ ਹੈ ਜੋ ਉਨ੍ਹਾਂ ਦੇ ਇਲਾਕੇ ਵਿੱਚੋਂ ਯਾਤਰਾ ਕਰਦੇ ਹਨ। ਇਸ ਤੋਂ ਇਲਾਵਾ ਦੂਰਸੰਚਾਰ, ਬਿਜਲੀ ਅਤੇ ਖਣਿਜਾਂ ਵਰਗੇ ਕਾਰੋਬਾਰ ਤੋਂ ਪੈਸੇ ਕਮਾਉਂਦਾ ਹੈ।
ਪਾਕਿਸਤਾਨ ਅਤੇ ਈਰਾਨ ਸਣੇ ਵਿਦੇਸ਼ੀ ਦੇਸ਼ਾਂ ਨੇ ਉਨ੍ਹਾਂ ਨੂੰ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਖਿੱਤੇ ਦੇ ਨਿੱਜੀ ਨਾਗਰਿਕਾਂ ਵੱਲੋਂ ਇਨ੍ਹਾਂ ਦੀ ਆਰਥਿਕ ਦਦ ਕੀਤੀ ਮੰਨੀ ਜਾਂਦੀ ਹੈ।
ਲੜਾਈ ਕਿੰਨੀ ਮਹਿੰਗੀ?
ਬਹੁਤ ਹੀ ਜ਼ਿਆਦਾ।
ਇਹ ਕਹਿਣਾ ਮੁਸ਼ਕਿਲ ਹੈ ਕਿ ਕਿੰਨੇ ਅਫ਼ਗਾਨ ਫੌਜੀ ਮਾਰੇ ਗਏ, ਇਸ ਬਾਰੇ ਗਿਣਤੀ ਕਿਤੇ ਛਪੀ ਨਹੀਂ। ਪਰ ਜਨਵਰੀ 2019 ਵਿੱਚ, ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਘਨੀ ਨੇ ਕਿਹਾ 2014 ਤੋਂ ਲੈ ਕੇ ਹੁਣ ਸੁਰੱਖਿਆ ਦਸਤਿਆਂ ਦੇ 45 ਹਜ਼ਾਰ ਮੈਂਬਰਾਂ ਦਾ ਕਤਲ ਹੋਇਆ।
2001 ਦੇ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਗੱਠਜੋੜ ਫੌਜਾਂ ਦੇ ਲਗਭਗ 3500 ਮੈਂਬਰ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ 2300 ਤੋਂ ਵੱਧ ਅਮਰੀਕੀ ਹਨ।
ਅਫ਼ਗਾਨ ਨਾਗਰਿਕਾਂ ਦੇ ਅੰਕੜਿਆਂ ਬਾਰੇ ਹਿਸਾਬ ਲਗਾਉਣਾ ਬੇਹੱਦ ਮੁਸ਼ਕਿਲ ਹੈ। ਫਰਵਰੀ 2019 ਵਿੱਚ ਸੰਯੂਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ 32 ਹਜ਼ਾਰ ਤੋਂ ਵੱਧ ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ। ਬਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਦਾ ਕਹਿਣਾ ਹੈ ਕਿ 42 ਹਜ਼ਾਰ ਵਿਰੋਧੀ ਲੜਾਕਿਆਂ ਦੀ ਮੋਤ ਹੋਈ।
ਇਸੇ ਸੰਸਥਾ ਮੁਤਾਬਕ 2011 ਤੋਂ ਇਰਾਕ, ਸੀਰੀਆ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਹੋਈਆਂ ਲੜਾਈਆਂ 'ਤੇ 5.9 ਟ੍ਰਿਲੀਅਨ ਡਾਲਰ ਦੀ ਕੀਮਤ ਆਈ ਹੈ।
ਰਾਸ਼ਟਰਪਤੀ ਟਰੰਪ ਵੱਲੋਂ ਜੰਗ ਦੀ ਨਿਗਰਾਨੀ ਲਈ ਉਕਸਾਏ ਜਾਣ ਤੋਂ ਬਾਅਦ ਅਮਰੀਕਾ ਅਜੇ ਵੀ ਤਾਲਿਬਾਨ ਖ਼ਿਲਾਫ਼ ਹਵਾਈ ਹਮਲੇ ਕਰ ਰਿਹਾ ਹੈ। ਪਰ ਟਰੰਪ ਨਵੰਬਰ 2020 ਵਿੱਚ ਚੋਣਾਂ ਦੇ ਮੱਦੇਨਜ਼ਰ ਫੌਜ ਦੀ ਗਿਣਤੀ ਘਟਾਉਣ ਦੇ ਇੱਛੁਕ ਹਨ।
2014 ਵਿੱਚ ਜਦੋਂ ਅੰਤਰ-ਰਾਸ਼ਟਰੀ ਫੌਜਾਂ ਨੇ ਅਫ਼ਗਾਨਿਸਤਾਨ ਛੱਡਿਆ ਤਾਂ ਉਦੋਂ ਦੇ ਮੁਕਾਬਲੇ ਹੁਣ ਤਾਲਿਬਾਨ ਉਨ੍ਹਾਂ ਨਾਲੋਂ ਵਧੇਰੇ ਖ਼ੇਤਰ ਵਿੱਚ ਕੰਟਰੋਲ ਰੱਖਦਾ ਹੈ।
ਵਾਸ਼ਿੰਗਟਨ ਅਤੇ ਹੋਰ ਥਾਵਾਂ 'ਤੇ ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਪੂਰਨ ਅਮਰੀਕੀ ਫੌਜਾਂ ਦੀ ਖਿੱਚ-ਧੂਹ ਇੱਕ ਖਲਾਅ ਛੱਡੇਗੀ। ਇਸ ਨਾਲ ਇਹ ਖਲਾਅ ਖਾੜਕੂ ਗਰੁੱਪਾਂ ਵੱਲੋਂ ਪੱਛਮ ਵਿੱਚ ਹਮਲੇ ਦੀ ਸਾਜ਼ਿਸ਼ ਰਚਣ ਦੀ ਇੱਛਾ ਨਾਲ ਭਰੇ ਜਾ ਸਕਦੇ ਹਨ।
ਇਸ ਦੌਰਾਨ, ਅਫ਼ਗਾਨਿਸਤਾਨ ਦੇ ਲੋਕ ਲੰਬੇ ਅਤੇ ਖੂਨੀ ਸੰਘਰਸ਼ ਨੂੰ ਸਹਾਰਦੇ ਰਹਿਣਗੇ।
ਇਹ ਵੀਡੀਓ ਵੀ ਦੇਖੋ: