You’re viewing a text-only version of this website that uses less data. View the main version of the website including all images and videos.
ਤਾਲੀਬਾਨ ਨੇ ਬੇਟੀ ਨੂੰ ਮਾਰਿਆ, ਪਤਨੀ ਦਾ ਬਲਾਤਕਾਰ ਕੀਤਾ: ਜੋਸ਼ੂਆ ਬੁਆਇਲ
ਪੰਜ ਸਾਲ ਤਾਲੀਬਾਨ ਦੇ ਕਬਜ਼ੇ 'ਚ ਰਹੇ ਕਨੇਡੀਅਨ ਜੋਸ਼ੂਆ ਬੁਆਇਲ ਨੇ ਆਪਣੇ ਦੇਸ ਪਹੁੰਚ ਕੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਬਲਾਤਕਾਰ ਕੀਤਾ ਗਿਆ।
ਜੋਸ਼ੂਆ ਅਤੇ ਉਸ ਦੀ ਅਮਰੀਕੀ ਪਤਨੀ ਕੈਟਲੇਨ ਕੋਲਮੈਨ ਨੂੰ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਪਾਕਿਸਤਾਨੀ ਫੌਜ ਨੇ ਅਮਰੀਕਾ ਵੱਲੋਂ ਸੁਨੇਹਾ ਮਿਲਣ 'ਤੇ ਅਫ਼ਗਾਨ ਸਰਹੱਦ ਨੇੜੇ ਇੱਕ ਅਪਰੇਸ਼ਨ ਦੌਰਾਨ ਬਚਾਇਆ ਸੀ।
ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜੋਸ਼ੂਆ ਨੇ ਤਾਲੀਬਾਨ ਦੇ "ਪਾਗਲਪਨ ਅਤੇ ਬੁਰਾਈਆਂ" ਬਾਰੇ ਦੱਸਿਆ।
2012 ਵਿੱਚ ਤਾਲੀਬਾਨ ਸਮਰਥੀਤ ਹੱਕਾਨੀ ਸੰਗਠਨ ਨੇ ਅਫ਼ਗਾਨੀਸਤਾਨ ਆਏ ਬੁਆਇਲ ਅਤੇ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਸੀ।
ਮਾਪਿਆਂ ਨੇ ਚੁੱਕੇ ਅਫ਼ਗਾਨੀਸਤਾਨ ਜਾਣ ਤੇ ਸਵਾਲ
ਮੰਨਿਆ ਜਾ ਰਿਹਾ ਹੈ ਕਿ ਜੋਸ਼ੂਆ ਆਪਣੀ ਪਤਨੀ ਨਾਲ ਅਫ਼ਗਾਨੀਸਤਾਨ ਘੁਮਣ ਗਏ ਸੀ। ਜੋਸ਼ੂਆ ਅਤੇ ਕੈਟਲੇਨ ਦੇ ਮਾਪਿਆਂ ਪਹਿਲਾਂ ਹੀ ਉਨ੍ਹਾਂ ਦੇ ਅਫ਼ਗਾਨੀਸਤਾਨ ਜਾਣ ਤੇ ਸਵਾਲ ਚੁਕਦੇ ਆਏ ਹਨ।
ਕੈਟਲੇਨ ਦੇ ਪਿਤਾ ਜਿਮ ਕੋਲਮੈਨ ਨੇ ਏਬੀਸੀ ਨਿਊਜ਼ ਨੂੰ ਕਿਹੇ, "ਉੱਕ ਖ਼ਤਰਨਾਕ ਦੇਸ ਜਾਣ ਦਾ ਜੋਸ਼ਊਆ ਦਾ ਫੈਸਲਾ ਸਮਝਦਾਰੀ ਭਰਿਆ ਨਹੀਂ ਸੀ। ਉਹ ਨਾਲ ਆਪਣੀ ਗਰਭਵਤੀ ਪਤਨੀ ਨੂੰ ਲੈ ਗਿਆ, ਇਹ ਠੀਕ ਨਹੀਂ ਸੀ। "
ਕਨੇਡਾ ਪਹੁੰਚ ਕੇ ਜੋਸ਼ੂਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਉਹ ਅਫ਼ਗਾਨੀਸਤਾਨ ਵਿੱਚ ਤਾਲੀਬਾਨ ਦੇ ਕਬਜ਼ੇ ਵਾਲੇ ਉਸ ਇਲਾਕੇ ਵਿੱਚ ਰਾਹਤ ਦਾ ਸਮਾਨ ਪਹੁੰਚਾ ਰਹੇ ਸੀ "ਜਿੱਥੇ ਨਾ ਕੋਈ ਐਨਜੀਓ, ਸਰਕਾਰ ਜਾਂ ਰਾਹਤਕਰਮੀ ਪਹੁੰਚ ਸਕੇ ਸੀ"।
ਅਗਵਾ ਹੋਣ ਦੇ ਸਮੇ ਕੈਟਲੇਨ ਆਪਣੇ ਪਹਿਲੇ ਬੱਚੇ ਨਾਲ ਗਰਭਵਤੀ ਸੀ। ਹੁਣ ਉਨ੍ਹਾਂ ਦੇ ਤਿੰਨ ਬੱਚੇ ਹਨ ਜੋ ਕੈਦ ਦੇ ਦੌਰਾਨ ਪੈਦਾ ਹੋਏ। ਸਭ ਤੋਂ ਛੋਟੇ ਬੱਚੇ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ।
ਜੋਸ਼ੂਆ ਦੀ ਪਹਿਲੀ ਪਤਨੀ ਕੱਟੜ ਮੁਸਲਮਾਨ ਸੀ
ਆਪਣੇ ਬਿਆਨ ਵਿੱਚ ਜੋਸ਼ੀਆ ਨੇ ਇਸ਼ਾਰਾ ਕੀਤਾ ਕਿ ਉਨ੍ਹਾਂ ਦਾ ਚੌਥਾ ਬੱਚਾ ਸੀ ਜੋ ਇੱਕ ਕੁੜੀ ਸੀ। ਇਸ ਨੂੰ ਮਾਰ ਦਿੱਤਾ ਗਿਆ।
ਜੋਸ਼ੂਆ ਨੇ ਕਿਹਾ, ਹੱਕਾਨੀ ਨੈਟਵਰਕ ਦਾ ਸਾਨੂੰ ਅਗਵਾ ਕਰਨਾ ਪਾਗਲਪਨ ਸੀ। ਉਨ੍ਹਾਂ ਮੇਰੀ ਬੇਟੀ ਦੀ ਹੱਤਿਆ ਵੀ ਕੀਤੀ। ਉਨ੍ਹਾਂ ਮੇਰੀ ਪਤਨੀ ਨਾਲ ਬਲਾਤਕਾਰ ਕੀਤਾ। ਇਹ ਇੱਕਲੇ ਸੈਨਿਕ ਦਾ ਕੰਮ ਨਹੀਂ ਸੀ, "ਸੈਨਿਕਾਂ ਦਾ ਕਪਤਾਨ ਵੀ ਇਸ ਵਿੱਚ ਸ਼ਾਮਿਲ ਸੀ ਅਤੇ ਕਮਾਂਨਡੈਂਟ ਵੀ ਉਥੇ ਹੀ ਸੀ।"
ਸ਼ੁਰੂਆਤੀ ਰਿਪੋਰਟਾਂ ਮੁਤਾਬਕ ਜੋਸ਼ੂਆ ਨੇ ਪਾਕਿਸਤਾਨ ਤੋਂ ਬਾਹਰ ਜਾਣ ਵਾਲੇ ਅਮਰੀਕੀ ਫ਼ੌਜ ਦੇ ਹਵਾਈ ਜਹਾਜ ਵਿੱਚ ਬੈਠਣ ਤੋਂ ਮਨਾ ਕੀਤਾ ਸੀ।
ਕੈਟਲੇਨ ਤੋਂ ਪਹਿਲਾਂ ਜੋਸ਼ੂਆ ਦਾ ਵਿਆਹ ਇੱਕ ਕੱਟੜ ਮੁਸਲਮਾਨ ਔਰਤ ਨਾਲ ਹੋਇਆ ਸੀ ਜੋ ਗਵਾਤਨਾਮੋ ਬੇ ਵਿੱਚ ਕੈਦੀ ਰਹਿ ਚੁੱਕੇ ਓਮਰ ਖ਼ਦ੍ਰ ਦੀ ਭੈਣ ਸੀ।
ਜੋਸ਼ੂਆ ਨੂੰ ਡਰ ਸੀ ਕਿ ਅਮਰੀਕਾ ਵਿੱਚ ਉਨ੍ਹਾਂ ਤੇ ਮੁਕੱਦਮਾ ਹੋ ਸਕਦਾ ਹੈ। ਹਾਂਲਾਕਿ ਜੋਸ਼ੂਆ ਨੇ ਇਸ ਤੋਂ ਇਨਕਾਰ ਕੀਤਾ ਹੈ।