World Cup 2019: ਭਾਰਤੀ ਟੀਮ ਵਰਲਡ ਕੱਪ ਤੋਂ ਬਾਹਰ, ਵਿਰਾਟ ਕੋਹਲੀ ਨੇ ਕਿਹਾ, '45 ਮਿੰਟਾਂ ਦੇ ਮਾੜੇ ਕ੍ਰਿਕਟ ਨੇ ਵਰਲਡ ਕੱਪ ਤੋਂ ਬਾਹਰ ਕੀਤਾ'

ਭਾਰਤ ਦਾ ਵਰਲਡ ਕੱਪ ਦਾ ਸਫਰ ਅੱਜ ਨਿਊਜ਼ੀਲੈਂਡ ਦੇ ਹੱਥੋਂ ਹਾਰ ਦੇ ਬਾਅਦ ਖ਼ਤਮ ਹੋ ਗਿਆ ਹੈ।

ਭਾਰਤ ਦੀ ਟੀਮ 221 ਦੌੜਾਂ ਬਣਾ ਕੇ ਆਊਟ ਹੋ ਗਈ। ਨਿਊਜ਼ੀਲੈਂਡ ਨੇ ਭਾਰਤ ਨੂੰ 240 ਦੌੜਾਂ ਦਾ ਟੀਚਾ ਦਿੱਤਾ ਸੀ।

ਮਹਿੰਦਰ ਸਿੰਘ ਧੋਨੀ 49 ਦੌੜਾਂ ਬਣਾ ਕੇ ਆਊਟ ਹੋ ਗਏ। ਅਗਲੀ ਹੀ ਗੇਂਦ 'ਤੇ ਭੁਵਨੇਸ਼ਵਰ ਕੁੰਮਾਰ ਵੀ ਆਊਟ ਹੋ ਗਏ।

ਰਵਿੰਦਰ ਜੜੇਜਾ ਨੇ 77 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਰਵਿੰਦਰ ਜੜੇਜਾ ਤੇ ਮਹਿੰਦਰ ਸਿੰਘ ਧੋਨੀ ਨੇ 100 ਦੌੜਾਂ ਦੀ ਸਾਂਝੇਦਾਰੀ ਪੂਰੀ ਕਰ ਲਈ ਹੈ।

ਭਾਰਤ ਹੁਣ ਤੱਕ 6 ਵਿਕਟਾਂ ਗੁਆ ਚੁੱਕਿਆ ਹੈ।

ਹਾਰਦਿਕ ਪਾਂਡਿਆ 32 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ ਹਨ। ਭਾਰਤ ਨੇ 30ਵੇਂ ਓਵਰ ਤੱਕ 92 ਦੌੜਾਂ ਬਣਾਈਆਂ ਹਨ।

22ਵੇਂ ਓਵਰ ਵਿੱਚ ਭਾਰਤ ਨੇ ਰਿਸ਼ਬ ਪੰਥ ਦੀ ਵਿਕਟ ਗੁਆ ਲਈ ਹੈ। ਪੰਥ 32 ਦੌੜਾਂ ਬਣਾ ਕੇ ਆਊਟ ਹੋ ਗਏ।

ਇਸ ਤੋਂ ਪਹਿਲਾਂ ਦਿਨੇਸ਼ ਕਾਰਤਿਕ 6 ਦੌੜਾਂ ਬਣਾ ਕੇ ਆਊਟ ਹੋ ਗਏ ਸਨ।

ਇਹ ਵੀ ਪੜ੍ਹੋ:-

ਕੈਪਟਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਬਾਅਦ ਕੇ ਐਲ ਰਾਹੁਲ ਵੀ ਇੱਕ ਰਨ ਬਣਾ ਕੇ ਆਊਟ ਹੋ ਗਏ ਸਨ।

5 ਰਨਾਂ ਤੇ ਭਾਰਤ ਨੇ 3 ਵਿਕਟਾਂ ਗੁਆ ਲਈਆਂ ਸਨ।

ਕੋਹਲੀ ਨੇ ਮੈਚ ਬਾਰੇ ਕੀ ਕਿਹਾ

ਮੈਚ ਦੇ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਵਿਰਾਟ ਕੋਹਲੀ ਨੇ ਕਿਹਾ ਕਿ 45 ਮਿੰਟਾਂ ਦੇ ਮਾੜੇ ਕ੍ਰਿਕਟ ਨੇ ਵਰਲਡ ਕੱਪ ਤੋਂ ਬਾਹਰ ਕੀਤਾ

ਉਨ੍ਹਾਂ ਨੇ ਕਿਹਾ ਕਿ ਖੇਡ ਦਾ ਪਹਿਲਾ ਹਿੱਸਾ ਉਨ੍ਹਾਂ ਲਈ ਵਧੀਆ ਸੀ ਤੇ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇੰਨੇ ਰਨ ਬਣ ਸਕਦੇ ਹਨ।

ਕੋਹਲੀ ਨੇ ਨਿਊਜ਼ੀਲੈਂਡ ਦੀ ਟੀਮ ਦੇ ਪ੍ਰਦਰਸ਼ਨ ਦੀ ਤਾਰੀਫ ਦੇ ਨਾਲ ਰਵਿੰਦਰ ਜਡੇਜਾ ਦੀ ਵੀ ਤਾਰੀਫ ਕੀਤੀ।

ਨਿਊਜ਼ੀਲੈਂਡ ਨੇ ਦਿੱਤਾ 240 ਰਨ ਦਾ ਟੀਚਾ

ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਵਿਸ਼ਵ ਕੱਪ ਸੈਮੀ-ਫਾਈਨਲ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 240 ਦੌੜਾਂ ਦਾ ਟੀਚਾ ਦਿੱਤਾ ਹੈ।

ਦੂਸਰੇ ਦਿਨ ਮੈਚ ਸ਼ੁਰੂ ਹੋਣ ਤੋਂ ਬਾਅਦ, 48 ਓਵਰ ਦੀ ਆਖਰੀ ਗੇਂਦ ਤੇ ਨਿਊਜ਼ੀਲੈਂਡ ਨੇ ਆਪਣਾ ਛੇਵਾਂ ਵਿਕਟ ਗੁਆਇਆ।

ਰਵਿੰਦਰ ਜਡੇਜਾ ਨੇ ਗੇਂਦ ਸਿੱਧੀ ਗਿੱਲੀਆਂ ਤੇ ਮਾਰ ਕੇ ਰਾਸ ਟੇਲਰ ਨੂੰ ਪਵੀਲੀਅਨ ਪਹੁੰਚਾਇਆ। ਜਸਪ੍ਰੀਤ ਭੁਮਰਾ ਗੇਂਦਬਾਜ਼ੀ ਕਰ ਰਹੇ ਸੀ।

49ਵੇਂ ਓਵਰ ਦੀ ਪਹਿਲੀ ਗੇਂਦ 'ਤੇ ਟਾਮ ਲੈਥਮ ਆਊਟ ਹੋਏ। ਭੁਵਨੇਸ਼ਵਰ ਕੁਮਾਰ ਗੇਂਦਬਾਜ਼ੀ ਕਰ ਰਹੇ ਸਨ ਅਤੇ ਕੈਚ ਰਵਿੰਦਰ ਜਡੇਜਾ ਨੇ ਫੜਿਆ।

ਅੱਠਵਾਂ ਵਿਕਟ ਸੀ ਹੈਨਰੀ ਦਾ। ਭੁਵਨੇਸ਼ਵਰ ਕੁਮਾਰ ਦੀ ਗੇਂਦ 'ਤੇ ਵਿਰਾਟ ਕੋਹਲੀ ਨੇ ਕੈਚ ਫੜਿਆ।

ਮੰਗਲਵਾਰ ਨੂੰ ਮੀਂਹ ਕਾਰਨ ਰੋਕਿਆ ਗਿਆ ਸੀ ਮੈਚ

ਲਗਾਤਾਰ ਮੀਂਹ ਪੈਣ ਕਾਰਨ ਮੰਗਲਵਾਰ ਨੂੰ ਫੈਸਲਾ ਲਿਆ ਗਿਆ ਸੀ ਕਿ ਮੈਚ ਹੁਣ ਜੁਲਾਈ 9 (ਬੁੱਧਵਾਰ) ਨੂੰ ਖੇਡਿਆ ਜਾਵੇਗਾ।

ਹੁਣ ਤੱਕ 46.1 ਓਵਰ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 211 ਦੌੜਾਂ ਬਣਾਈਆਂ ਸਨ।

ਨਿਊਜ਼ੀਲੈਂਡ ਆਪਣੀ ਪਾਰੀ ਉੱਥੋਂ ਹੀ ਸ਼ੁਰੂ ਕਰੇਗਾ ਜਿੱਥੇ ਬਾਰਿਸ਼ ਕਾਰਨ ਰੁਕ ਗਈ ਸੀ।

ਇਸ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਨੇ ਕੋਲਿਨ ਡਿ ਗ੍ਰੈਂਡਹੋਮ ਨੂੰ 16 ਦੌੜਾਂ ਬਣਾਉਣ ਤੋਂ ਬਾਅਦ ਪਵੀਲੀਅਨ ਭੇਜ ਦਿੱਤਾ ਸੀ।

ਚੌਥੀ ਵਿਕਟ ਹਾਰਦਿਕ ਪਾਂਡਿਆ ਦੀ ਗੇਂਦ 'ਤੇ ਜੇਮਜ਼ ਨੀਸ਼ਮ 12 ਦੌੜਾਂ ਬਣਾ ਕੇ ਆਊਟ ਹੋ ਗਏ ਸਨ।

ਨੀਸ਼ਮ ਦਾ ਕੈਚ ਦਿਨੇਸ਼ ਕਾਰਤਿਕ ਨੇ ਫੜਿਆ ਸੀ।

ਯੁਜਵੇਂਦਰ ਚਾਹਲ ਨੇ ਕਪਤਾਨ ਕੇਨ ਵਿਲੀਅਮਸਨ ਨੂੰ 67 ਦੌੜਾਂ ਤੇ ਆਊਟ ਕਰ ਕੇ ਨਿਊਜ਼ੀਲੈਂਡ ਦੀ ਤੀਜੀ ਵਿਕਟ ਲਿੱਤੀ ਸੀ।

ਨਿਊਜ਼ੀਲੈਂਡ ਦਾ ਤੀਜਾ ਵਿਕਟ 134 ਦੌੜਾਂ 'ਤੇ ਡਿੱਗਿਆ।

ਇਹ ਵੀ ਪੜ੍ਹੋ:-

ਦੂਜੀ ਵਿਕਟ ਰਵਿੰਦਰ ਜਡੇਜਾ ਨੇ ਲਿੱਤੀ ਸੀ ਜਦੋਂ ਉਨ੍ਹਾਂ ਦੀ ਗੇਂਦ 'ਤੇ ਹੈਨਰੀ ਨਿਕੋਲਸ ਬੋਲਡ ਹੋ ਗਏ ਹਨ।

ਇਸ ਨਾਲ 71 ਦੌੜਾਂ ਦੇ ਸਕੋਰ 'ਤੇ ਨਿਊਜ਼ੀਲੈਂਡ ਦੇ ਦੋ ਬੱਲੇਬਾਜ਼ ਆਊਟ ਹੋ ਗਏ ਹਨ।

ਨਿਕੋਲਸ ਅਤੇ ਕੇਨ ਵਿਲੀਅਮਸਨ ਦੀ ਜੋੜੀ ਮੈਦਾਨ ਵਿੱਚ ਟਿੱਕ ਗਈ ਸੀ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਇੱਕ ਦੌੜ ਬਣਾ ਕੇ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਆਊਟ ਹੋ ਗਏ ਸਨ।

ਉਨ੍ਹਾਂ ਦਾ ਕੈਚ ਵਿਰਾਟ ਕੋਹਲੀ ਨੇ ਫੜਿਆ।

ਨਿਊਜ਼ੀਲੈਂਡ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

2019 ਕ੍ਰਿਕਟ ਵਿਸ਼ਵ ਕੱਪ ਦੇ ਪ੍ਰੰਬੰਧਨ ਦੇ ਹਿਸਾਬ ਨਾਲ ਭਾਰਤੀ ਟੀਮ ਸ਼ਾਨਦਾਰ ਨਜ਼ਰ ਆਉਂਦੀ ਹੈ ਅਤੇ ਹੁਣ ਤੱਕ ਦੇ ਪ੍ਰਦਰਸ਼ਨ ਦੇ ਲਿਹਾਜ਼ ਨਾਲ ਕਾਗਜ਼ਾਂ ਉੱਪਰ ਵੀ ਉਸ ਦਾ ਪੱਲੜਾ ਭਾਰਾ ਹੈ।

ਨਿਊਜ਼ੀਲੈਂਡ ਕੋਲ ਰੌਸ ਟੇਲਰ, ਮਾਰਟਿਨ ਗੁਟਿਲ ਅਤੇ ਟਾਮ ਲਾਥਮ ਵਰਗੇ ਅਨੁਭਵੀ ਅਤੇ ਧਮਾਕੇਦਾਰ ਬੱਲੇਬਾਜ਼ ਹਨ ਪਰ ਇਸ ਵਿਸ਼ਵ ਕੱਪ ਵਿੱਚ ਤਿੰਨਾਂ ਦਾ ਬੱਲਾ ਕਮਾਲ ਨਹੀਂ ਕਰ ਸਕਿਆ ਹੈ।

ਤਿੰਨੇਂ ਆਮ ਤੌਰ ’ਤੇ ਮਿਲ ਕੇ ਜਿੰਨੀਆਂ ਦੌੜਾਂ ਬਣਾਉਂਦੇ ਹਨ ਇਸ ਵਾਰ ਉਸ ਦੇ 60 ਫੀਸਦੀ ਹੀ ਬਣਾ ਸਕੇ ਹਨ। ਇਸ ਦੀ ਭਰਪਾਈ ਵਿਲੀਅਮਸਨ ਨੇ ਕੀਤੀ ਹੈ ਅਤੇ ਟੀਮ ਲਈ 30.28 ਫੀਸਦੀ ਦੌੜਾਂ ਆਪ ਬਣਾ ਦਿੱਤੀਆਂ ਹਨ।

ਇਹ ਵੀ ਪੜ੍ਹੋ:

ਜਦੋਂ ਕੋਹਲੀ ਅਤੇ ਵਿਲੀਅਮਸਨ ਸਨ ਅੰਡਰ-19 ਦੇ ਕਪਤਾਨ

11 ਸਾਲ ਪਹਿਲਾਂ ਅੰਡਰ-19 ਵਿਸ਼ਵ ਕੱਪ ਵਿੱਚ ਜਦੋਂ ਭਾਰਤ ਅਤੇ ਨਿਊਜ਼ੀਲੈਂਡ ਦਾ ਮੁਕਾਬਲਾ ਹੋਇਆ ਸੀ ਤਾਂ ਵਿਰਾਟ ਕੋਹਲੀ ਅਤੇ ਕੇਨ ਵਿਲੀਅਮਸਨ ਹੀ ਆਪੋ- ਆਪਣੀਆਂ ਟੀਮਾਂ ਦੇ ਕਪਤਾਨ ਸਨ।

ਉਸ ਮੈਚ ਵਿੱਚ ਆਪਣੇ ਹਰਫਨਮੌਲਾ ਪ੍ਰਦਰਸ਼ਨ ਨਾਲ ਵਿਰਾਟ ਕੋਹਲੀ ਨੇ ਟੀਮ ਨੂੰ ਜਿੱਤ ਦਿਵਾਈ ਸੀ ਅਤੇ ਕੇਨ ਦਾ ਵਿਕਟ ਵੀ ਉਨ੍ਹਾਂ ਨੇ ਹੀ ਲਿਆ ਸੀ।

ਸੈਮੀ ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਜਦੋਂ ਪ੍ਰੈੱਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਇਹ ਗੱਲ ਯਾਦ ਕਰਾਈ ਤਾਂ ਉਨ੍ਹਾਂ ਕਿਹਾ, "ਕੀ ਸੱਚੀਂ ਮੈਂ ਹੀ ਵਿਕਟ ਲਿਆ ਸੀ? ਓਹ! ਮੈਨੂੰ ਨਹੀਂ ਪਤਾ ਕਿ ਮੁੜ ਅਜਿਹਾ ਹੋ ਸਕਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)