ਕੁੜੀ ਨੂੰ ਘੂਰਨਾ ਤੁਹਾਨੂੰ ਜੇਲ੍ਹ ਭੇਜ ਸਕਦਾ ਹੈ, ਇਸ ਬਾਰੇ ਕਾਨੂੰਨ ਕੀ ਕਹਿੰਦਾ ਹੈ

ਸ਼ਨੀਵਾਰ ਨੂੰ ਅਦਾਕਾਰਾ ਈਸ਼ਾ ਗੁਪਤਾ ਨੇ ਟਵੀਟ ਕੀਤਾ ਕਿ ਉਹ ਆਪਣੇ ਦੋਸਤਾਂ ਨਾਲ ਡਿਨਰ 'ਤੇ ਗਈ ਸੀ ਅਤੇ ਉੱਥੇ ਇੱਕ ਸ਼ਖ਼ਸ ਉਨ੍ਹਾਂ ਨੂੰ ਲਗਾਤਾਰ ਘੂਰਦਾ ਰਿਹਾ, ਇਸ ਨਾਲ ਉਹ ਕਾਫ਼ੀ ਅਸਹਿਜ ਹੋ ਗਈ।

ਇਸਦੇ ਨਾਲ ਹੀ ਟਵਿੱਟਰ 'ਤੇ ਬਹਿਸ ਛਿੜ ਗਈ ਹੈ, ਕਿ ਕੀ ਕੂੜੀ ਨੂੰ ਘੂਰਨਾ ਜੁਰਮ ਦੀ ਸ਼੍ਰੇਣੀ ਵਿੱਚ ਆਉਂਦਾ ਹੈ।

ਇਸ ਨੂੰ ਲੈ ਕੇ ਕਾਨੂੰਨ ਕੀ ਕਹਿੰਦਾ ਹੈ...

ਸਾਲ 2012 ਵਿੱਚ ਹੋਏ ਨਿਰਭਿਆ ਕੇਸ ਤੋਂ ਬਾਅਦ ਔਰਤਾਂ ਨਾਲ ਜੁੜੇ ਕਾਨੂੰਨ ਵਿੱਚ ਬਦਲਾਅ ਕੀਤੇ ਗਏ ਅਤੇ ਛੇੜਖਾਨੀ ਨਾਲ ਜੁੜੀ ਆਈਪੀਸੀ ਦੀ ਧਾਰਾ 354 ਵਿੱਚ ਚਾਰ ਸਬ-ਸੈਕਸ਼ਨ 354A, 354B, 354C ਅਤੇ 354D ਜੋੜਿਆ ਗਿਆ। ਇਸਦੇ ਨਾਲ ਹੀ ਰੇਪ ਦੀ ਪਰਿਭਾਸ਼ਾ ਵਿੱਚ ਵੀ ਬਦਲਾਅ ਕੀਤਾ ਗਿਆ।

ਇਹ ਵੀ ਪੜ੍ਹੋ:

ਧਾਰਾ 354 ਕੀ ਕਹਿੰਦੀ ਹੈ

ਧਾਰਾ 354 ਦੇ ਮੁਤਾਬਕ ਜੇਕਰ ਕੋਈ ਸ਼ਖ਼ਸ ਕਿਸੇ ਔਰਤ ਨਾਲ ਛੇੜਛਾੜ ਕਰਦਾ ਹੈ, ਸਰੀਰਕ ਤਾਕਤ ਦੀ ਵਰਤੋਂ ਕਰਦਾ ਹੈ ਤਾਂ ਆਈਪੀਸੀ ਦੀ ਧਾਰਾ 354 ਦੇ ਅਧੀਨ ਉਸ ਨੂੰ ਦੋਸ਼ੀ ਮੰਨਿਆ ਜਾਵੇਗਾ। ਇਹ ਇੱਕ ਗ਼ੈਰ-ਜ਼ਮਾਨਤੀ ਜੁਰਮ ਹੈ। ਅਜਿਹੇ ਮਾਮਲੇ ਵਿੱਚ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਲਗਦਾ ਹੈ ਜਾਂ ਫਿਰ ਸਿਰਫ਼ ਸਜ਼ਾ ਹੀ ਹੁੰਦੀ ਹੈ।

354A- ਜੇਕਰ ਕੋਈ ਆਦਮੀ ਔਰਤ ਦੇ ਨਾਲ ਸਰੀਰਕ ਸੰਪਰਕ ਜਾਂ ਅਣਚਾਹੀ ਸੈਕਸੂਅਲ ਪਹਿਲ ਕਰਦਾ ਹੈ

  • ਜੇਕਰ ਸੈਕਸੂਅਲ ਫੇਵਰ ਦੀ ਮੰਗ ਕਰਦਾ ਹੈ
  • ਔਰਤ ਦੀ ਮਰਜ਼ੀ ਤੋਂ ਬਿਨਾਂ ਉਸ ਨੂੰ ਪੋਰਨੋਗ੍ਰਾਫੀ ਦਿਖਾਉਂਦਾ ਹੈ
  • ਸੈਕਸੂਅਲ ਸੰਕੇਤਾਂ ਵਾਲੀ ਟਿੱਪਣੀ ਕਰਦਾ ਹੈ, ਤਾਂ ਇਹ ਸਰੀਰਕ ਸ਼ੋਸ਼ਣ ਦੀ ਕੈਟੇਗਰੀ ਵਿੱਚ ਆਉਂਦਾ ਹੈ

ਉਂਝ ਤਾਂ ਆਈਪੀਸੀ ਦੀ ਇਸ ਧਾਰਾ ਵਿੱਚ ਘੂਰਨ ਵਰਗੇ ਸ਼ਬਦ ਦਾ ਜ਼ਿਕਰ ਨਹੀਂ ਹੈ ਅਤੇ ਨਾ ਹੀ ਇਸ ਨਾਲ ਜੁੜਿਆ ਕੋਈ ਕਾਨੂੰਨ ਹੈ ਪਰ ਵਕੀਲਾਂ ਦਾ ਮੰਨਣਾ ਹੈ ਕਿ ਇਸ ਸ਼੍ਰੇਣੀ ਵਿੱਚ ਘੂਰਨ ਵਰਗੀ ਹਰਕਤ ਸ਼ਾਮਲ ਕੀਤੀ ਜਾ ਸਕਦੀ ਹੈ।

ਪਰ ਇਹ ਦੇਖਣਾ ਹੋਵੇਗਾ ਕਿ ਜਦੋਂ ਕੂੜੀ ਨੂੰ ਘੂਰਿਆ ਜਾ ਰਿਹਾ ਸੀ ਤਾਂ ਉਸ ਨੇ ਕਿੰਨੇ ਪ੍ਰਭਾਵੀ ਢੰਗ ਨਾਲ ਆਪਣਾ ਇਨਕਾਰ ਜਤਾਇਆ ਅਤੇ ਉਹ ਕਿਹੋ ਜਿਹਾ ਮਹਿਸੂਸ ਕਰ ਰਹੀ ਸੀ, ਉਹ ਕਿਸ ਤਰ੍ਹਾਂ ਦੀ ਥਾਂ ਉੱਤੇ ਸੀ।

ਇਸ ਨੂੰ ਜੁਰਮ ਮੰਨਣ ਦੇ ਕਈ ਸਾਰੇ ਫੈਕਟਰ ਮਾਅਨੇ ਰੱਖਦੇ ਹਨ। ਇੱਕ ਮਿੱਥ ਇਹ ਵੀ ਹੈ ਕਿ 5 ਸੈਕਿੰਡ, 14 ਸੈਕਿੰਡ ਤੋਂ ਵੱਧ ਘੂਰਨਾ ਜੁਰਮ ਹੈ ਪਰ ਅਜਿਹਾ ਕੋਈ ਵੀ ਪ੍ਰੋਵੀਜ਼ਨ ਕਾਨੂੰਨ ਵਿੱਚ ਨਹੀਂ ਹੈ।

ਇਨ੍ਹਾਂ ਵਿੱਚੋਂ ਸ਼ੁਰੂਆਤੀ ਤਿੰਨ ਮਾਮਲਿਆਂ ਵਿੱਚ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਜਾਂ ਸਿਰਫ਼ ਸਜ਼ਾ ਦਾ ਪ੍ਰਬੰਧ ਹੈ।

ਸਰੀਰਕ ਟਿੱਪਣੀ ਕਰਨ ਦੇ ਮਾਮਲੇ ਵਿੱਚ ਇੱਕ ਸਾਲ ਤੱਕ ਦੀ ਸਜ਼ਾ ਅਤੇ ਜ਼ੁਰਮਾਨੇ ਦਾ ਪ੍ਰਬੰਧ ਹੈ।

ਇਹ ਵੀ ਪੜ੍ਹੋ:

354B- ਜੇਕਰ ਕੋਈ ਆਦਮੀ ਕਿਸੇ ਔਰਤ ਨੂੰ ਕੱਪੜੇ ਲਾਹੁਣ 'ਤੇ ਮਜਬੂਰ ਕਰਦਾ ਹੈ ਜਾਂ ਅਜਿਹਾ ਕਰਨ ਲਈ ਸਰੀਰਕ ਤਾਕਤ ਦੀ ਵਰਤੋਂ ਕਰਦਾ ਹੈ ਤਾਂ ਘੱਟੋ-ਘੱਟ ਤਿੰਨ ਸਾਲ ਅਤੇ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਲਗਦਾ ਹੈ।

354C- ਜੇਕਰ ਕੋਈ ਆਦਮੀ ਕਿਸੇ ਔਰਤ ਨੂੰ ਲੁਕ ਕੇ ਦੇਖਦਾ ਹੈ, ਉਸਦੀ ਪ੍ਰਾਈਵੇਟ ਤਸਵੀਰ ਗ਼ਲਤ ਇਰਾਦੇ ਨਾਲ ਲੈਂਦਾ ਹੈ। ਉਦਹਾਰਣ ਦੇ ਤੌਰ 'ਤੇ ਪ੍ਰਾਈਵੇਟ ਪਾਰਟਸ ਦੀ ਤਸਵੀਰ ਲੈਣਾ, ਨਿਊਡ ਤਸਵੀਰਾਂ ਲੈਣਾ, ਵਾਸ਼ਰੂਮ ਜਾਂ ਡਰੈਸਿੰਗ ਰੂਮ ਵਿੱਚ ਲੁਕਾ ਕੇ ਲਗਾਏ ਗਏ ਕੈਮਰਿਆਂ ਨਾਲ ਔਰਤਾਂ ਦੀਆਂ ਤਸਵੀਰਾਂ ਲੈਣਾ ਵੀ ਸਰੀਰਕ ਸ਼ੋਸ਼ਣ ਦੇ ਦਾਇਰੇ ਵਿੱਚ ਆਉਂਦਾ ਹੈ।

ਇਸ ਮਾਮਲੇ ਵਿੱਚ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਜ਼ੁਰਮਾਨਾ ਦੇਣਾ ਪੈ ਸਕਦਾ ਹੈ।

ਜੇਕਰ ਕੋਈ ਸ਼ਖ਼ਸ ਕੁੜੀ ਦੀਆਂ ਅਜਿਹੀਆਂ ਤਸਵੀਰਾਂ ਦਾ ਪ੍ਰਚਾਰ ਕਰਦਾ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਇਹ ਗੈਰ-ਜ਼ਮਾਨਤੀ ਜੁਰਮ ਹੈ।

354D- ਸਟੌਕ ਕਰਨਾ ਯਾਨਿ ਪਿੱਛਾ ਕਰਨਾ।

ਜੇਕਰ ਕੋਈ ਆਦਮੀ ਮਹਿਲਾ ਦਾ ਪਿੱਛਾ ਕਰਦਾ ਹੈ ਅਤੇ ਔਰਤ ਦੇ ਇਨਕਾਰ ਦੇ ਬਾਅਦ ਵੀ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕਰਦਾ ਹੈ। ਇੰਟਰਨੈੱਟ, ਮੇਲ ਅਤੇ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਜ਼ਰੀਏ ਔਰਤ ਦੀ ਨਿਗਰਾਨੀ ਕਰਦਾ ਹੈ।

ਤਾਂ ਅਜਿਹੇ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ ਅਤੇ ਜੇਕਰ ਉਹ ਸ਼ਖ਼ਸ ਮੁੜ ਅਜਿਹਾ ਕਰਦਾ ਹੈ ਤਾਂ ਉਸ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)