ਮਾਂ ਨੇ ਕਿਹਾ 'ਰਾਤ 9 ਵਜੇ ਤੋਂ ਪਹਿਲਾਂ ਘਰ ਆ ਜਾਈਂ ਨਹੀਂ ਤਾਂ ਪੁਲਿਸ ਸੱਦਾਂਗੀ'

ਮਾਪੇ

ਤਸਵੀਰ ਸਰੋਤ, iStock

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਜਦੋਂ ਇੱਕ ਕੁੜੀ ਨੇ ਆਨਲਾਈਨ ਇੱਕ ਗਰੁੱਪ ਵਿੱਚ ਮੈਸੇਜ ਪਾ ਕੇ ਸੁਝਾਅ ਦੀ ਅਪੀਲ ਕੀਤੀ ਤਾਂ ਉਸ ਦੀ ਮਦਦ ਲਈ ਇੰਨੇ ਮੈਸੇਜ ਆਏ ਜਿਸ ਦੀ ਉਸ ਨੂੰ ਉਮੀਦ ਹੀ ਨਹੀਂ ਸੀ।

ਅਚਾਨਕ ਹੀ ਲੋਕ ਉਸ ਨੂੰ ਸੁਝਾਅ ਦੇ ਰਹੇ ਸਨ ਤੇ ਦੋਸਤ ਬਣਨਾ ਚਾਹੁੰਦੇ ਸਨ। ਕਈ ਲੋਕਾਂ ਨੇ ਕਿਹਾ ਕਿ ਉਹ ਵੀ ਕਈ ਵਾਰੀ ਅਜਿਹਾ ਮਹਿਸੂਸ ਕਰ ਚੁੱਕੇ ਹਨ।

ਮੈਂ ਉਸ ਨੇ ਫੇਸਬੁੱਕ ਗਰੁੱਪ 'ਸਟਲ ਏਸ਼ੀਅਨ ਟਰੇਟਸ' ਵਿੱਚ ਇੱਕ ਵੱਡੀ ਪੋਸਟ ਪਾਈ ਤਾਂ ਬਹੁਤ ਉਦਾਸ ਸੀ। ਉਸ ਨੇ ਸੋਚਿਆ ਕਿ ਗਰੁੱਪ ਵਿੱਚ ਮੈਂਬਰ ਮੈਨੂੰ ਸਮਝ ਸਕਣਗੇ ਕਿਉਂਕਿ ਸਾਰੇ ਇੱਕੋ ਸੱਭਿਆਚਾਰ ਵਾਲੇ ਲੋਕ ਹਨ।

ਇੱਥੇ ਉਸ ਕੁੜੀ ਦੀ ਪਛਾਣ ਨਹੀਂ ਦੱਸੀ ਗਈ ਹੈ, ਉਹ ਚੀਨੀ ਮੂਲ ਦੀ ਆਸਟਰੇਲੀਆਈ ਕੁੜੀ ਹੈ।

ਉਸਨੇ ਲਿਖਿਆ:

ਹੈਲੋ ਏਸ਼ੀਆਈ ਦੋਸਤੋ।

ਮੈਨੂੰ ਜ਼ਿੰਦਗੀ ਵਿੱਚ ਇੱਕ ਸੁਝਾਅ ਦੀ ਲੋੜ ਹੈ। ਇਸ ਵੇਲੇ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ।

ਮੇਰੇ ਮਾਪੇ ਕੁਝ ਜ਼ਿਆਦਾ ਹੀ ਸਖ਼ਤ ਹਨ। ਮੈਨੂੰ ਯਾਦ ਹੈ ਬਚਪਨ ਵਿੱਚ ਮੈਨੂੰ ਦੋਸਤਾਂ ਘਰ ਜਾਣ ਦੀ ਇਜਾਜ਼ਤ ਨਹੀਂ ਸੀ।

ਮੈਂ ਆਸਟਰੇਲੀਆਈ-ਚੀਨੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਪਰਵਾਸੀ ਹੋਣ ਕਾਰਨ ਸਾਡੇ ਮਾਪੇ ਵਧੇਰੇ ਸਖ਼ਤ ਹਨ ਖ਼ਾਸ ਕਰਕੇ ਕੁੜੀਆਂ ਪ੍ਰਤੀ।

ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ ਪਰ ਮੈਂ ਸੋਚਦੀ ਹਾਂ ਕਿ ਇਸ ਕਾਰਨ ਮੈਨੂੰ ਬਹੁਤ ਨੁਕਸਾਨ ਹੋਇਆ ਹੈ। ਮੈਂ ਸ਼ਰਮੀਲੀ ਤੇ ਅੰਤਰਮੁਖੀ ਹਾਂ ਤੇ ਮੇਰੇ ਦੋਸਤ ਜ਼ਿਆਦਾ ਦੇਰ ਮੇਰੇ ਨਾਲ ਨਹੀਂ ਟਿਕਦੇ।

ਮੈਂ ਟੀਨੇਜ ਵੇਲੇ ਵੀ ਇਕੱਲੀ ਸੀ। ਹੁਣ ਵੀ ਇਕੱਲੀ ਹਾਂ ਕਿਉਂਕਿ ਹੁਣ ਤਾਂ ਦੋਸਤ ਬਣਾਉਣਾ ਹੋਰ ਵੀ ਔਖਾ ਹੋ ਗਿਆ ਹੈ।

ਮੈਂ ਵੀ ਦੋਸਤ ਬਣਾਉਣਾ ਚਾਹੁੰਦੀ ਹਾਂ।

ਮੈਂ ਪਿਛਲੇ ਸਾਲ ਆਪਣੇ ਮਾਪਿਆਂ ਦੇ ਘਰੋਂ ਨਿਕਲ ਗਈ ਪਰ ਜ਼ਿੰਦਗੀ ਬਾਰੇ ਮੈਨੂੰ ਕੁਝ ਨਹੀਂ ਪਤਾ ਸੀ। ਦਫ਼ਤਰ ਵਿੱਚ ਕਿਵੇਂ ਚਲਾਕੀਆਂ ਦਾ ਸਾਹਮਣਾ ਕਰਨਾ, ਡੇਟਿੰਗ ਕਰਨਾ ਜਾਂ ਫਿਰ ਸਮਾਜਿਕ ਤੌਰ-ਤਰੀਕੇ ਮੈਨੂੰ ਕੁਝ ਵੀ ਨਹੀਂ ਪਤਾ ਸੀ।

ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ 'ਤੇ ਆਪਣੀ ਉਮਰ ਨਾਲੋਂ 5 ਸਾਲ ਛੋਟੀ ਹਾਂ।

ਮੈਂ 25 ਸਾਲ ਦੀ ਜਲਦੀ ਹੀ ਹੋ ਜਾਵਾਂਗੀ ਅਤੇ ਮੈਨੂੰ ਲਗਦਾ ਹੈ ਕਿ ਮੈਂ ਹਾਲੇ ਆਪਣੇ ਤਾਬੂਤ 'ਚੋਂ ਬਾਹਰ ਨਿਕਲੀ ਹੀ ਹਾਂ।

ਮੈਂ ਆਪਣੀ ਜ਼ਿੰਦਗੀ ਵਿੱਚ ਬਦਲਾਅ ਚਾਹੁੰਦੀ ਹਾਂ ਪਰ ਮੈਨੂੰ ਨਹੀਂ ਪਤਾ ਕਿਵੇਂ।

ਇਹ ਵੀ ਪੜ੍ਹੋ:

ਘਰ ਦੇ ਬਾਹਰ ਮਾਂ

ਤਸਵੀਰ ਸਰੋਤ, Katie Horwich/BBC

ਤਸਵੀਰ ਕੈਪਸ਼ਨ, ਮੇਰੀ ਮਾਂ ਕਹਿੰਦੀ, "9 ਵਜੇ ਤੋਂ ਪਹਿਲਾਂ ਘਰ ਆ ਜਾਣਾ ਨਹੀਂ ਤਾਂ ਪੁਲਿਸ ਨੂੰ ਬੁਲਾਵਾਂਗੇ"

ਹਾਲਾਂਕਿ ਮੈਂ ਘਰੋਂ ਬਾਹਰ ਨਿਕਲ ਗਈ ਸੀ ਪਰ ਮੇਰੇ ਤੇ 9 ਵਜੇ ਵਾਲਾ ਕਰਫਿਊ ਜਾਰੀ ਸੀ।

ਹਮੇਸ਼ਾ ਸਵਾਲ ਹੁੰਦਾ ਸੀ, "ਤੂੰ ਕਿਸ ਨਾਲ ਬਾਹਰ ਜਾ ਰਹੀ ਹੈਂ? ਤੂੰ ਉੱਥੇ ਕਿਵੇਂ ਜਾਏਗੀ? ਤੈਨੂੰ ਕੌਣ ਲੈਣ ਆ ਰਿਹਾ ਹੈ?"

ਮੇਰੀ ਮਾਂ ਦਰਵਾਜ਼ੇ ਤੇ ਬਾਏ ਕਰਦੇ ਹੋਏ ਕਹਿੰਦੀ, "9 ਵਜੇ ਤੋਂ ਪਹਿਲਾਂ ਘਰ ਆ ਜਾਣਾ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਲਊਂਗੀ।"

ਜਦੋਂ 9 ਵੱਜਣ ਵਾਲੇ ਹੁੰਦੇ ਤਾਂ ਲਗਾਤਾਰ ਮੈਸੇਜ ਕਰਨੇ ਸ਼ੁਰੂ ਕਰ ਦਿੰਦੀ। ਮੇਰੇ ਪਿਤਾ ਉਸੇ ਵੇਲੇ ਮੈਨੂੰ ਈ-ਮੇਲ ਭੇਜਦੇ ਰਹਿੰਦੇ। ਪਰ ਜਦੋਂ ਕੋਈ ਬਾਹਰ ਹੁੰਦਾ ਹੈ ਤਾਂ ਈ-ਮੇਲ ਨਹੀਂ ਦੇਖਦਾ। ਮੈਂ ਅਗਲੇ ਦਿਨ ਇਹ ਈ-ਮੇਲ ਦੇਖਦੀ ਸੀ।

ਪਿਤਾ ਲਿਖਦੇ ਸੀ, "ਹਾਲੇ ਤੱਕ ਵਾਪਿਸ ਕਿਉਂ ਨਹੀਂ ਆਈ!" ਇਸ ਦਾ ਮਤਲਬ ਹੁੰਦਾ ਹੈ ਕਿ ਉਹ ਗੁੱਸੇ ਸਨ।

ਜਾਂ ਫਿਰ ਕਈ ਵਾਰੀ ਥੋੜ੍ਹਾ ਪਿਆਰ ਨਾਲ ਕਹਿੰਦੇ, "ਰਾਤ ਦਾ ਖਾਣਾ ਤਿਆਰ ਹੈ।"

ਜਦੋਂ ਪੁਲਿਸ ਬੁਲਾ ਲਈ

ਜਦੋਂ ਮੈਂ 21 ਸਾਲਾਂ ਦੀ ਸੀ ਤਾਂ ਉਨ੍ਹਾਂ ਸੱਚੀਂ ਪੁਲਿਸ ਸੱਦ ਲਈ ਸੀ। ਮੈਂ ਕੈਨਬਰਾ ਤੋਂ ਸਿਡਨੀ ਤਿੰਨ ਮਹੀਨਿਆਂ ਦੀ ਟਰੇਨਿੰਗ ਲਈ ਗਈ ਸੀ।

ਮੇਰੇ ਮਾਪਿਆਂ ਨੇ ਮੈਨੂੰ ਜਾਣ-ਪਛਾਣ ਦੇ ਦੋਸਤਾਂ ਕੋਲ ਛੱਡਿਆ ਜੋ ਕਿ ਮੇਰੇ ਆਉਣ-ਜਾਣ 'ਤੇ ਨਜ਼ਰ ਰੱਖਦੇ ਸਨ।

ਟਰੇਨਿੰਗ ਖ਼ਤਮ ਹੋਣ 'ਤੇ ਸਾਡੇ ਦਫ਼ਤਰ ਦੀ ਪਾਰਟੀ ਸੀ ਪਰ ਰਿਸ਼ਤੇਦਾਰ ਉਡੀਕ ਕਰਦੇ ਰਹੇ ਤੇ ਮੇਰੇ ਮਾਪਿਆਂ ਨੂੰ ਦੱਸ ਦਿੱਤਾ।

ਮਾਪੇ ਮੈਨੂੰ ਮੈਸੇਜ ਭੇਜਦੇ ਰਹੇ, "ਤੂੰ ਇਸ ਵੇਲੇ ਘਰ ਕਿਉਂ ਨਹੀਂ ਹੈ? ਤੈਨੂੰ ਘਰ ਚਲੇ ਜਾਣਾ ਚਾਹੀਦਾ ਹੈ।"

ਮੈਂ ਉਨ੍ਹਾਂ ਨੂੰ ਮੈਸੇਜ ਕੀਤਾ ਕਿ ਮੈਂ ਦਫ਼ਤਰ ਦੀ ਪਾਰਟੀ ਵਿੱਚ ਹਾਂ ਤੇ ਰੌਲਾ ਬਹੁਤ ਪੈ ਰਿਹਾ ਹੈ। ਪਰ ਮੇਰੀ ਮਾਂ ਨੇ ਮੈਨੂੰ ਫੋਨ ਕਰਨਾ ਜਾਰੀ ਰੱਖਿਆ।

ਮਾਪਿਆਂ ਦੀ ਸਖ਼ਤੀ

ਤਸਵੀਰ ਸਰੋਤ, Katie Horwich/BBC

ਤਸਵੀਰ ਕੈਪਸ਼ਨ, ਮੇਰੇ ਦੋਸਤ ਸਿਰਫ਼ ਕੁੜੀਆਂ ਹੀ ਹੋ ਸਕਦੀਆਂ ਸਨ

ਅਖੀਰ ਮੈਂ ਫੋਨ ਚੁੱਕਿਆ ਤੇ ਉਹ ਚੀਕ ਰਹੀ ਸੀ, "ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੈਨੂੰ ਅਗਵਾ ਕਰ ਲਿਆ ਹੈ ਤੇ ਅਗਵਾਕਾਰ ਤੇਰੀ ਥਾਂ ਤੇ ਤੇਰੇ ਫੋਨ ਤੋਂ ਮੈਸੇਜ ਕਰ ਰਿਹਾ ਹੈ!"

ਹਾਲਾਂਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਠੀਕ ਹਾਂ ਫਿਰ ਵੀ ਉਸ ਨੂੰ ਸ਼ੱਕ ਸੀ ਤੇ ਚੀਕਣਾ ਜਾਰੀ ਰਿਹਾ।

"ਕਿਸੇ ਨੇ ਤੈਨੂੰ ਅਗਵਾ ਕਰ ਲਿਆ ਹੈ!"

ਮੈਂ ਇੰਨੇ ਗੁੱਸੇ ਵਿੱਚ ਆਪਣੀ ਮਾਂ ਨੂੰ ਪਹਿਲੀ ਵਾਰੀ ਦੇਖਿਆ ਸੀ। ਮੇਰੇ ਮਾਪਿਆਂ ਨੇ ਪੁਲਿਸ ਨੂੰ ਸੱਦ ਲਿਆ।

ਪਿਛਲੇ ਸਾਲ ਨਵੇਂ ਸਾਲ ਮੌਕੇ ਮੈਂ ਸਵੇਰੇ ਇੱਕ ਵਜੇ ਤੱਕ ਪਾਰਟੀ ਕਰ ਰਹੀ ਸੀ ਅਤੇ ਮੇਰੇ ਮਾਪਿਆਂ ਨੇ ਫਿਰ ਪੁਲਿਸ ਨੂੰ ਬੁਲਾਉਣ ਦੀ ਧਮਕੀ ਦਿੱਤੀ। ਉਨ੍ਹਾਂ ਨੇ ਸਭ ਨੂੰ ਫੋਨ ਕੀਤਾ ਜੋ ਮੇਰੇ ਨਾਲ ਸਨ। ਇਹ ਕਾਫ਼ੀ ਮਾਯੂਸ ਕਰਨ ਵਾਲਾ ਸੀ ਕਿਉਂਕਿ ਮੈਂ ਬਹੁਤ ਘੱਟ ਪਾਰਟੀ ਕਰ ਪਾਉਂਦੀ ਹਾਂ ਤੇ ਮੈਂ ਬਿਲਕੁਲ ਵੀ ਮਜ਼ਾ ਨਹੀਂ ਕਰ ਸਕੀ ਕਿਉਂਕਿ ਮਾਪੇ ਲਗਾਤਾਰ ਫੋਨ ਕਰ ਰਹੇ ਸਨ।

ਮੈਨੂੰ ਲੱਗਦਾ ਹੈ ਕਿ ਦੋਸਤ ਘੱਟ ਬਨਣ ਵਿੱਚ ਮੇਰੇ ਮਾਪਿਆਂ ਨੇ ਬਹੁਤ ਰੁਕਾਵਟ ਪਾਈ ਹੈ।

ਜਦੋਂ ਮੈਂ ਪ੍ਰਾਈਮਰੀ ਸਕੂਲ ਵਿੱਚ ਸੀ ਤਾਂ ਮੈਨੂੰ ਕਿਸੇ ਦੋਸਤ ਘਰ ਜਾਣ ਦੀ ਮਨਾਹੀ ਸੀ ਕਿਉਂਕਿ ਮੈਂ ਕੁੜੀ ਹਾਂ।

ਉਨ੍ਹਾਂ ਨੇ ਵੀਅਤਨਾਮ ਦੀ ਕੁੜੀ ਨਾਲ ਘੁੰਮਣ ਦਿੱਤਾ ਕਿਉਂਕਿ ਉਹ ਉਸ ਦੇ ਮਾਪਿਆਂ ਨੂੰ ਜਾਣਦੇ ਸਨ।

ਇੱਕ ਹੋਰ ਕੁੜੀ ਮੇਰੀ ਦੋਸਤ ਸੀ ਲਿਬਨਾਨ ਦੀ। ਮਾਪਿਆਂ ਨੂੰ ਲੱਗਦਾ ਸੀ ਕਿ ਉਹ ਪੜ੍ਹਾਕੂ ਹੈ।

ਮੇਰੀਆਂ ਦੋਸਤ ਸਿਰਫ਼ ਕੁੜੀਆਂ ਹੀ ਹੋ ਸਕਦੀਆਂ ਸਨ।

ਜਦੋਂ ਮੈਂ 13 ਸਾਲਾਂ ਦੀ ਸੀ ਤਾਂ ਉਹ ਹਰ ਉਹ ਸ਼ਖ਼ਸ ਬਾਰੇ ਜਾਣਕਾਰੀ ਰੱਖਦੇ ਸਨ ਜਿਨ੍ਹਾਂ ਨਾਲ ਮੈਂ ਆਨਲਾਈਨ ਗੱਲ ਕਰਦੀ ਸੀ।

ਮੇਰੇ ਈ-ਮੇਲ ਵਿੱਚੋਂ ਉਹ ਸੈਂਕੜੇ ਈਮੇਲ ਡਿਲੀਟ ਕਰ ਦਿੰਦੇ ਸਨ।

ਜਦੋਂ ਮੈਂ 15 ਸਾਲਾਂ ਦੀ ਸੀ ਤਾਂ ਮੇਰੀ ਮਾਂ ਸੜਕ ਪਾਰ ਕਰਦੇ ਹੋਏ ਮੇਰਾ ਹੱਥ ਪੜ੍ਹ ਲੈਂਦੀ ਸੀ।

ਮਾਪੇ

ਤਸਵੀਰ ਸਰੋਤ, iStock

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਸਖ਼ਤੀ ਦਾ ਹੋਰ ਕਿਸ 'ਤੇ ਅਸਰ ਪਿਆ?

ਸਾਡੇ ਸਾਰਿਆਂ ਵਿੱਚੋਂ ਸਭ ਤੋਂ ਵੱਧ ਪ੍ਰਭਾਵਿਤ ਮੇਰਾ ਵੱਡਾ ਭਰਾ ਹੋਇਆ ਹੈ। ਉਹ ਤਕਰੀਬਨ 30 ਸਾਲ ਦਾ ਹੈ ਪਰ ਕੋਈ ਨੌਕਰੀ ਨਹੀਂ ਕਰਦਾ। ਉਹ ਘਰੋਂ ਬਾਹਰ ਹੀ ਨਹੀਂ ਨਿਕਲਦਾ ਤੇ ਸਿਰਫ਼ ਵੀਡੀਓ ਗੇਮਜ਼ ਖੇਡਦਾ ਰਹਿੰਦਾ ਹੈ।

ਉਹ ਮੇਰੇ ਮਾਪਿਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ ਕਿਉਂਕਿ ਉਹ ਪਹਿਲਾ ਬੱਚਾ ਸੀ ਤੇ ਸਾਰੀਆਂ ਉਮੀਦਾਂ ਵੀ ਉਸ ਤੋਂ ਹੀ ਸਨ।

ਪ੍ਰਖਿਆ ਵਿੱਚ ਉਸ ਦੇ ਨੰਬਰ 96/100 ਆਉਂਦੇ ਸਨ ਤਾਂ ਉਸ ਨੂੰ ਝਿੜਕਾਂ ਪੈਂਦੀਆਂ ਸਨ ਕਿ ਚੰਗੇ ਨੰਬਰ ਨਹੀਂ ਆਏ।

ਉਹ ਚੰਗੀ ਯੂਨੀਵਰਸਿਟੀ ਵਿੱਚ ਪੜ੍ਹਿਆ ਤੇ ਮਾਸਟਰਜ਼ ਡਿਗਰੀ ਹਾਸਿਲ ਕੀਤੀ। ਉਸ ਤੋਂ ਬਾਅਦ ਉਸ ਨੇ ਘੱਟ ਪੈਸਿਆਂ ਵਾਲੀ ਪ੍ਰਸ਼ਾਸਨਿਕ ਨੌਕਰੀ ਕਰਨ ਤੋਂ ਇਨਕਾਰ ਕਰ ਦਿੱਤਾ। ਮੇਰੀ ਮਾਂ ਨੇ ਵੀ ਇਸ ਦਾ ਸਮਰਥਨ ਦਿੱਤਾ।

ਮੇਰੇ ਪਿਤਾ ਨੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕੀਤੀ- ਰਿਟੇਲ, ਫਾਸਟ ਫੂਡ ਕੋਈ ਵੀ। ਪਰ ਮੇਰੀ ਮਾਂ ਇਸ ਦੇ ਖਿਲਾਫ਼ ਸੀ ਕਿਉਂਕਿ ਉਸ ਨੇ 'ਐਮਏ ਕੀਤੀ ਹੋਈ ਸੀ।'

ਹਾਲਾਂਕਿ ਉਹ 29 ਸਾਲਾਂ ਦਾ ਹੋ ਗਿਆ ਸੀ ਫਿਰ ਵੀ ਮਾਪਿਆਂ 'ਤੇ ਨਿਰਭਰ ਸੀ।

ਉਸ ਨੂੰ ਨਾ ਮਨਜ਼ੂਰ ਨਹੀਂ ਅਤੇ ਨਾ ਹੀ ਦੁਨੀਆਂ ਵਿੱਚ ਵਿਚਰਨ ਲਈ ਗੱਲਬਾਤ ਕਰਨ ਦੀ ਤਾਕਤ।

ਜੇ ਮੇਰੇ ਮਾਪੇ ਕਰੂਜ਼ 'ਤੇ ਵੀ ਜਾਂਦੇ ਹਨ ਤਾਂ ਵੀ ਉਸ ਨੂੰ ਨਾਲ ਲੈ ਜਾਂਦੇ ਹਨ ਕਿਉਂਕਿ ਉਹ 'ਬੱਚਾ' ਹੈ।

ਮੇਰੇ ਦੂਜੇ ਭਰਾ ਦੇ ਸਕੂਲ ਵਿੱਚ ਜ਼ਿਆਦਾ ਨੰਬਰ ਨਹੀਂ ਆਉਂਦੇ ਸਨ ਇਸ ਲਈ ਉਸ 'ਤੇ ਦਬਾਅ ਘੱਟ ਸੀ। ਉਹ ਯੂਨੀਵਰਸਿਟੀ ਵੀ ਨਹੀਂ ਗਿਆ ਤੇ 16 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਫਾਈਨੈਂਸ਼ੀਅਲ ਐਨਾਲਿਸਟ ਹੈ ਤੇ ਔਸਤ ਤੋਂ ਵੱਧ ਆਮਦਨ ਹੈ।

ਉਹ ਹੁਣ 27 ਸਾਲਾਂ ਦਾ ਹੈ ਤੇ ਮਾਪਿਆਂ ਨਾਲ ਲਗਾਅ ਨਹੀਂ ਹੈ।

ਮੇਰੀ ਛੋਟੀ ਭੈਣ ਨੂੰ ਪਤਾ ਹੈ ਕਿ ਕਿਵੇਂ ਮਾਪਿਆਂ ਨਾਲ ਪਿਆਰ ਨਾਲ ਗੱਲਾਂ ਕਰਕੇ ਕੰਮ ਕੱਢਵਾਉਣਾ ਹੈ। ਉਸ ਨੂੰ ਪਤਾ ਹੈ ਕਿਵੇਂ ਝੂਠ ਬੋਲਣਾ ਹੈ ਇਸ ਲਈ ਉਹ ਥੋੜ੍ਹੀ ਆਜ਼ਾਦੀ ਮਾਣ ਲੈਂਦੀ ਹੈ।

ਇਹ ਵੀ ਪੜ੍ਹੋ:

ਮਾਪਿਆਂ ਦੀ ਸਖ਼ਤੀ

ਤਸਵੀਰ ਸਰੋਤ, Katie Horwich/BBC

ਇੱਕ ਵਾਰੀ ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਕਦੋਂ ਤੱਕ ਉਹ ਇਸੇ ਤਰ੍ਹਾਂ ਮੇਰੇ ਨਾਲ ਕਰਦੇ ਰਹਿਣਗੇ?

ਤਾਂ ਜਵਾਬ ਮਿਲਿਆ ਕਿ, "ਜੇ 40 ਸਾਲਾਂ ਦੀ ਵੀ ਹੋ ਜਾਵੇਂਗੀ ਤਾਂ ਵੀ ਮੈਂ ਅਜਿਹਾ ਹੀ ਕਰਾਂਗੀ।"

ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਸਾਰੀ ਉਮਰ ਕੁਆਰੀ ਹੀ ਰਹਿਣ ਵਾਲੀ ਹਾਂ।

ਮੈਂ ਫ਼ਿਲਮਾਂ ਵਿੱਚ ਦੇਖਿਆ ਹੈ ਕਿ ਕੁੜੀਆਂ ਨੂੰ ਕੁਝ ਚੈਟ ਗਰੁੱਪਜ਼ ਵਿੱਚ ਮਦਦ ਤੇ ਸੁਝਾਅ ਮਿਲ ਜਾਂਦੇ ਹਨ।

ਜੇ ਮੇਰੇ ਦੋਸਤ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਪਿਆਰ ਦੇ ਰਿਸ਼ਤੇ ਵਿੱਚ ਗਲਤੀਆਂ ਕੀਤੀਆਂ ਹੁੰਦੀਆਂ।

ਮੈਨੂੰ ਵੀ ਬਹੁਤ ਸਾਰੇ ਲੋਕਾਂ ਨੇ ਸੁਝਾਅ ਲਿਖੇ ਹਨ।

ਇੱਕ ਮੁੰਡੇ ਨੇ ਮੈਨੂੰ ਦੱਸਿਆ ਕਿ ਉਸ ਦੇ ਮਾਪੇ ਵੀ ਕਾਫ਼ੀ ਸਖ਼ਤ ਸਨ ਇਸ ਲਈ ਉਹ ਬਾਗੀ ਹੋ ਗਿਆ। ਉਹ ਘਰੋਂ ਨਿਕਲ ਗਿਆ ਤੇ ਹਰ ਚੀਜ਼ ਦਾ ਤਜ਼ੁਰਬਾ ਲਿਆ- ਡਰਗਜ਼, ਸ਼ਰਾਬ, ਵਨ-ਨਾਈਟ-ਸਟੈਂਡ। ਅਸੀਂ ਫੋਨ ਤੇ ਦੋ ਘੰਟੇ ਗੱਲਬਾਤ ਕੀਤੀ। ਮੈਨੂੰ ਲੱਗਦਾ ਹੈ ਕਿ ਉਹ ਮੇਰੀ ਮਦਦ ਕਰੇਗਾ।

ਕਈ ਲੋਕਾਂ ਨੇ ਕਈ ਕਿਤਾਬਾਂ ਦਾ ਵੀ ਸੁਝਾਅ ਦਿੱਤਾ ਹੈ।

ਇੱਕ ਸੁਝਾਅ ਸੀ ਕਿ ਮੈਂ ਮਨੋਵਿਗਿਆਨੀ ਨੂੰ ਮਿਲਾਂ ਤੇ ਆਪਣੀ ਮਾਨਸਿਕ ਹਾਲਤ ਬਾਰੇ ਕਿਸੇ ਨਾਲ ਗੱਲ ਕਰਨ ਤੋਂ ਨਾ ਝਿਜਕਾਂ। ਮੈਨੂੰ ਇਹ ਬਹੁਤ ਚੰਗਾ ਲੱਗਿਆ।

ਮੈਨੂੰ ਪਤਾ ਹੈ ਕਿ ਮੈਨੂੰ ਆਪਣੇ ਅਰਾਮ ਵਾਲੇ ਖੇਤਰ 'ਚੋਂ ਬਾਹਰ ਆਉਣਾ ਪਏਗਾ। ਮੇਰਾ ਮਕਸਦ ਹੈ ਖੁਸ਼ੀ ਪਰ ਇਹ ਹਾਸਿਲ ਕਰਨਾ ਸੌਖਾ ਨਹੀਂ ਹੈ।

ਪਰ ਜੇ ਮੇਰਾ ਮਕਸਦ ਕਿਸੇ ਚੁਣੌਤੀ ਨੂੰ ਪਾਰ ਕਰਨਾ ਹੈ ਤਾਂ ਮੈਨੂੰ ਖੁਸ਼ੀ ਤੇ ਦੋਸਤ ਮਿਲ ਸਕਦੇ ਹਨ।

ਕੁਝ ਲਾਹੇਵੰਦ ਟਿਪਸ

  • ਜੇ ਕੋਈ ਟੀਵੀ ਦੀ ਲੜੀ ਪਸੰਦ ਹੈ ਤਾਂ ਫੈਨ ਕਲੱਬ ਜਾਂ ਗਰੁੱਪ ਨਾਲ ਜੁੜੋ। ਉੱਥੇ ਕਈ ਚੀਜ਼ਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ ਜੋ ਤੁਹਾਨੂੰ ਵੀ ਪਸੰਦ ਹੋਣਗੀਆਂ। ਇਸ ਤਰ੍ਹਾਂ ਨਵੇਂ ਦੋਸਤ ਵੀ ਬਣ ਸਕਦੇ ਹਨ।
  • ਇੱਕ ਮਨੋਵਿਗਿਆਨੀ ਤਰੀਕਾ ਮਾਪਿਆਂ ਨਾਲ ਵਰਤ ਸਕਦੇ ਹੋ। ਕੋਈ ਵੀ ਗੱਲ ਕਰਨ ਤੋਂ ਬਾਅਦ ਕਹੋ 'ਮੇਰੇ ਤੇ ਵਿਸ਼ਵਾਸ ਕਰੋ' ਤੇ ਗੱਲ ਕਰਦੇ ਹੋਏ ਮੁਸਕਰਾਓ।
  • ਕਿਸੇ ਕਿਤਾਬਾਂ ਦੇ ਕਲੱਬ ਨਾਲ ਜੁੜੋ, ਦਾਨ ਕਰਨ ਵਾਲੀ ਸੰਸਥਾ ਵਿੱਚ ਮਦਦ ਕਰੋ। ਕਈ ਅਜਿਹੇ ਕੰਮ ਵੀ ਕਰੋ ਜੋ ਤੁਹਾਨੂੰ ਲੱਗਦਾ ਹੈ ਕਿ ਮਜ਼ਾ ਨਹੀਂ ਆਏਗਾ।
  • ਜਿੰਨਾ ਦੁਨੀਆਂ ਦੇ ਸੰਪਰਕ ਵਿੱਚ ਆਓਗੇ ਉੰਨਾ ਹੀ ਤੁਹਾਡੀ ਸ਼ਖ਼ਸੀਅਤ ਦਾ ਵਿਕਾਸ ਹੋਏਗਾ।
  • ਬਹਾਦਰ ਬਣੋ ਤੇ ਘੁੰਮਣ ਜਾਣ ਬਾਰੇ ਪੁੱਛੋ। ਜੇ ਉਹ ਨਾਂਹ ਕਹਿਣ ਤਾਂ ਮੰਨ ਤੇ ਨਾ ਲਓ।
  • ਜੇ ਤੁਸੀਂ ਬਾਹਰਮੁਖੀ ਨਹੀਂ ਹੋ ਤਾਂ ਹੌਲੀ-ਹੌਲੀ ਦੋਸਤ ਬਣਾਓ, ਮਨਪਸੰਦ ਦੇ ਗਰੁੱਪ ਵਿੱਚ ਸ਼ਾਮਿਲ ਹੋਵੋ।
  • ਡੇਟਿੰਗ ਤੇ ਜਾਓ, ਖੁਦ ਦੀ ਸੰਭਾਲ ਕਰੋ। ਖੁਦ ਨਾਲ ਜਿੰਨਾ ਆਤਮਵਿਸ਼ਵਾਸ ਨਾਲ ਭਰਪੂਰ ਹੋਵੋਗੇ ਉੰਨਾ ਹੀ ਲੋਕ ਵੀ ਤੁਹਾਡੇ ਨੇੜੇ ਆਉਣਗੇ।

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)