ਜੇਲ੍ਹ ਜਿੱਥੇ 50 ਗ੍ਰਾਮ ਤੰਬਾਕੂ 43 ਹਜ਼ਾਰ ਰੁਪਏ 'ਚ ਮਿਲਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਕਾਰਲ ਕੈਟਰਮੋਲ
- ਰੋਲ, ਬੀਬੀਸੀ ਕੈਪਿਟਲ
ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕੈਦੀਆਂ ਦੀ ਆਪਣੀ ਵੱਖਰੀ ਦੁਨੀਆਂ ਹੁੰਦੀ ਹੈ। ਇਸ ਵਿੱਚ ਰੋਜ਼ਾਨਾ ਦੀਆਂ ਚੀਜ਼ਾਂ ਦਾ ਲੈਣ-ਦੇਣ ਹੁੰਦਾ ਹੈ। ਨਸ਼ੀਲੀਆਂ ਵਸਤਾਂ ਦੇ ਸੌਦੇ ਹੁੰਦੇ ਹਨ।
ਉੱਥੇ ਕਰਜ਼ੇ ਦਾ ਹੈਰਾਨ ਕਰਨ ਵਾਲਾ ਬੁਰਾ ਕੰਮ ਵੀ ਹੁੰਦਾ ਹੈ, ਜਿਸ ਤੋਂ ਕੈਦੀਆਂ ਦਾ ਬਚਣਾ ਮੁਸ਼ਕਿਲ ਹੈ।
ਇਹ ਕੈਟਰਮੋਲ ਦੀ ਕਿਤਾਬ ''ਪ੍ਰਿਜਨ: ਅ ਸਰਵਾਈਵਲ ਗਾਈਡ'' ਦੇ ਹਿੱਸੇ ਹਨ। ਏਬਰੀ ਪ੍ਰੈੱਸ ਤੋਂ ਛਪੀ ਇਹ ਕਿਤਾਬ ਹਾਲ ਹੀ 'ਚ ਬਾਜ਼ਾਰ ਵਿੱਚ ਆਈ ਹੈ।
ਜੇਲ੍ਹ 'ਚ ਕਮਾਈ
ਇਹ ਦੇਖਣਾ ਮੁਸ਼ਕਿਲ ਨਹੀਂ ਹੈ ਕਿ ਮਹਾਰਾਣੀ ਦੀ ਕੈਦ (ਬ੍ਰਿਟੇਨ ਦੀ ਜੇਲ੍ਹ ਵਿਵਸਥਾ) 'ਚ ਲੋਕ ਕਿਉਂ ਕੁਝ ਕਮਾਈ ਦਾ ਜ਼ਰੀਆ ਬਣਾ ਲੈਂਦੇ ਹਨ।
ਜਦੋਂ ਵੈਧ ਅਰਥਵਿਵਸਥਾ ਨੂੰ ਨਾਮੁਮਕਿਨ ਬਣਾ ਦਿੱਤਾ ਜਾਂਦਾ ਹੈ ਤਾਂ ਲੋਕ ਕਾਲਾਬਾਜ਼ਾਰੀ ਕਰਨ ਲਗਦੇ ਹਨ। ਇਹ ਇੰਝ ਹੀ ਚੱਲਦਾ ਹੈ।
ਕੁਝ ਦਿਨ ਪਹਿਲਾਂ ਤੱਕ (ਜੇਲ੍ਹ 'ਚ) ਤੰਬਾਕੂ ਮੁਦਰਾ ਦੀ ਇੱਕ ਛੋਟੀ ਇਕਾਈ ਹੁੰਦੀ ਸੀ, ਜਦੋਂ ਤੱਕ ਇਸ ਉੱਤੇ ਪਾਬੰਦੀ ਨਹੀਂ ਲਗਾ ਦਿੱਤੀ ਗਈ।
ਇਸ ਲਈ ਹੁਣ ਮੈਂ ਪੂਰੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਜੇਲ੍ਹ ਦੇ ਉਨ੍ਹਾਂ ਕਾਰੋਬਾਰੀ ਕੈਦੀਆਂ ਦੇ ਦਿਨ ਗਏ ਜੋ ਗੋਲਡਨ ਵਰਜੀਨੀਆ (ਤੰਬਾਕੂ) ਦੇ ਪੈਕਟ ਇੰਝ ਸਜਾ ਕੇ ਬੈਠਦੇ ਸਨ ਕਿ ਮੰਨੋ ਜਿਵੇਂ ਉਹ ਸੋਨੇ ਦੇ ਬਿਸਕਟ ਹੋਣ।
ਇਹ ਵੀ ਪੜ੍ਹੋ:

ਤਸਵੀਰ ਸਰੋਤ, urszulasoltys
ਪੈਸੇ ਦਿਓ ਤੇ ਮਾਲ ਲਓ
ਨਵੇਂ ਕਾਰੋਬਾਰੀ (ਕੈਦੀ) ਟੀਨ ਦੇ ਡੱਬੇ 'ਚ ਪੈਕ ਮੱਛੀ ਅਤੇ ਸਾਬਣ-ਤੇਲ ਦੇ ਪੈਕਟ ਲੈ ਕੇ ਬੈਠਦੇ ਹਨ। ਸਟਾਕ ਇੰਨਾਂ ਕਿ ਤੁਸੀਂ ਉਨ੍ਹਾਂ ਦੇ ਸੈੱਲ ਦੀ ਖਿੜਕੀ ਵੀ ਨਹੀਂ ਦੇਖ ਪਾਓਗੇ।
ਟਿਊਨਾ (ਮੱਛੀ) ਦੇ ਇੱਕ ਜਾਂ ਦੋ ਟੀਨ ਦੇ ਬਦਲੇ ਰਸੋਈ ਦੇ ਕਰਮਚਾਰੀ ਤੁਹਾਨੂੰ ਕੁਝ ਕਾਲੀ ਮਿਰਚ ਜਾਂ ਜੜੀ-ਬੂਟੀਆਂ ਦੀ ਤਸਕਰੀ ਕਰਨ ਦੇਣਗੇ।
ਕੱਪੜੇ ਧੋਣ ਅਤੇ ਸੰਭਾਲ ਕੇ ਰੱਖਣ ਵਾਲਿਆਂ ਨੂੰ ਜੇ ਤੁਸੀਂ ਐਨਰਜੀ ਡਰਿੰਕ ਪਿਆਈ ਤਾਂ ਬਦਲੇ ਵਿੱਚ ਉਹ ਇਹ ਪੱਕਾ ਕਰ ਦੇਣਗੇ ਕਿ ਤੁਹਾਡੇ ਕੱਪੜੇ ਸੱਚ ਵਿੱਚ ਸਾਫ਼ ਹੋਣਗੇ।
ਜੇਲ੍ਹ ਵਾਰਡ ਵਿੱਚ ਸਾਮਾਨ ਬਦਲਣ ਦੇ ਪ੍ਰਭਾਰੀ ਨੂੰ ਜੇ ਤੁਸੀਂ ਕੁਝ ਨਿਊਡਲਸ ਦੇ ਦਿੱਤੇ ਤਾਂ ਉਹ ਇਹ ਪੱਕਾ ਕਰ ਦੇਵੇਗਾ ਕਿ ਤੁਹਾਨੂੰ ਵਿਛਾਉਣ ਲਈ ਜੋ ਚਾਦਰ ਮਿਲੇ ਉਹ ਜ਼ਿਆਦਾ ਗੰਦੀ ਨਾ ਹੋਵੇ।
ਹੇਅਰ ਡ੍ਰੈਸਰ ਦਾ ਭਾਅ ਥੋੜ੍ਹਾ ਜ਼ਿਆਦਾ ਹੈ। ਮੁਲਾਕਾਤਾਈਆਂ ਨੂੰ ਮਿਲਣ ਤੋਂ ਪਹਿਲਾਂ ਸਾਰੇ ਲੋਕ (ਕੈਦੀ) ਚਾਹੁੰਦੇ ਹਨ ਕਿ ਉਹ ਸੋਹਣੇ ਦਿਖਣ। ਉਨ੍ਹਾਂ ਦੀ ਦਾੜ੍ਹੀ ਅਤੇ ਵਾਲ ਚੰਗੀ ਤਰ੍ਹਾਂ ਕੱਟੇ ਹੋਣ। ਇਸ ਲਈ ਹੇਅਰ ਡ੍ਰੈਸਰ ਟਿਊਨਾ ਅਤੇ ਸ਼ਾਵਰ ਜੈੱਲ ਦੇ ਬਿਨਾਂ ਨਹੀਂ ਮੰਨਦੇ।
ਮੈਂ ਕੈਂਚੀ ਖਰੀਦਣ ਅਤੇ ਵਿੰਗ ਦਾ ਨਾਈ ਬਣਨ ਦੀ ਸਲਾਹ ਦੇਵਾਂਗਾ, ਪਰ ਚਿਤਾਵਨੀ ਹੈ ਕਿ ਟਿਊਨਾ ਹਾਸਿਲ ਕਰਨ ਲਈ ਝੜਪਾਂ ਹੋ ਸਕਦੀਆਂ ਹਨ (ਇਹ ਮਜ਼ਾਕ ਨਹੀਂ ਹੈ)।
ਫ਼ਿਰ ਥੋੜ੍ਹੀ ਜ਼ਿਆਦਾ ਕੀਮਤ ਦੀਆਂ ਚੀਜ਼ਾਂ ਹਨ। ਸਥਾਨਕ ਕਲਾਕਾਰ ਤੁਹਾਡੇ ਜਨਮਦਿਨ ਲਈ ਬਰਥ-ਡੇਅ ਕਾਰਡ ਬਣਾ ਸਕਦੇ ਹਨ, ਲਵ ਲੈਟਰ ਜਾਂ ਗੈੱਟ ਵੈੱਲ ਸੂਨ ਕਾਰਡ ਤਿਆਰ ਕਰ ਸਕਦੇ ਹਨ।
ਕਾਰੀਗਰ ਤੁਹਾਡੇ ਲਈ ਮਾਚਿਸ ਦੀਆਂ ਤੀਲੀਆਂ ਅਤੇ ਗੂੰਦ ਨਾਲ ਦਰਾਜ ਬਣਾ ਕੇ ਦੇ ਸਕਦੇ ਹਨ।
ਇਹ ਵੀ ਪੜ੍ਹੋ:

ਜੇਲ੍ਹ ਵਿੱਚ ਸੌਦਾ ਬਾਹਰ ਭੁਗਤਾਨ
ਜੇਲ੍ਹ ਵਿੱਚ ਨਾਜਾਇਜ਼ ਸ਼ਰਾਬ ਵੀ ਮਿਲ ਸਕਦੀ ਹੈ, ਜਿਸਦੀ ਕੀਮਤ ਕੁਆਲਿਟੀ ਦੇ ਆਧਾਰ 'ਤੇ ਲਗਭਗ 10 ਪਾਊਂਡ (ਕਰੀਬ 850 ਰੁਪਏ) ਪ੍ਰਤੀ ਲੀਟਰ ਹੋ ਸਕਦੀ ਹੈ।
ਮਹਿੰਗੇ ਸਮਾਨ ਜਿਵੇਂ ਨਸ਼ੀਲੀਆਂ ਵਸਤਾਂ, ਤੰਬਾਕੂ ਜਾਂ ਸਟੀਰੀਓ ਸੈੱਟ ਦੇ ਪੈਸੇ ਜੇਲ੍ਹ ਦੀ ਚਾਰਦੀਵਾਰੀ ਤੋਂ ਬਾਹਰ ਦਿੱਤੇ ਅਤੇ ਲਏ ਜਾਂਦੇ ਹਨ।
50 ਗ੍ਰਾਮ ਤੰਬਾਕੂ ਦੀ ਕੀਮਤ 500 ਪਾਊਂਡ (ਕਰੀਬ 43,000 ਰੁਪਏ) ਤੱਕ ਹੋ ਸਕਦੀ ਹੈ!
ਖ਼ਰੀਦਾਰ ਦਾ ਦੋਸਤ ਵੇਚਣ ਵਾਲੇ ਦੇ ਦੋਸਤ ਨੂੰ ਜੇਲ੍ਹ ਤੋਂ ਬਾਹਰ ਪੈਸੇ ਦਾ ਭੁਗਤਾਨ ਕਰੇਗਾ ਅਤੇ ਪੈਸੇ ਮਿਲਦੇ ਹੀ ਜੇਲ੍ਹ ਵਿੱਚ ਖ਼ਰੀਦਾਰ ਨੂੰ ਸਮਾਨ ਦੇ ਦਿੱਤਾ ਜਾਵੇਗਾ।
ਅਸਲ ਵਿੱਚ, ਕਈ ਲੋਕ ਜੇਲ੍ਹ ਜਾਂਦੇ ਸਿਰਫ਼ ਇਸ ਲਈ ਹਨ ਕਿ ਕੁਝ ਪੈਸੇ ਕਮਾ ਸਕਣ ਜਾਂ ਕਰਜ਼ਾ ਚੁਕਾ ਸਕਣ।
ਉਹ ਜਿੰਨਾਂ ਮੁਮਕਿਨ ਹੋਵੇ, ਓਨਾਂ ਹੀ ਡਰੱਗਸ ਲੈਂਦੇ ਹਨ ਅਤੇ ਜਾਣ-ਬੁੱਝ ਕੇ ਗ੍ਰਿਫ਼ਤਾਰ ਹੋ ਜਾਂਦੇ ਹਨ ਤਾਂ ਜੋ ਜੇਲ੍ਹ ਦੇ ਵਿੰਗ ਵਿੱਚ ਨਸ਼ਾ ਵੇਚ ਸਕਣ।
ਇਹ ਜੀਵਨ-ਸ਼ੈਲੀ ਤੁਹਾਡੀ ਸੋਚ ਤੋਂ ਜ਼ਿਆਦਾ ਅਲਹਿਦਾ ਹੈ। ਕੋਈ ਵੀ ਅਜਿਹਾ ਨਹੀਂ ਕਰਦਾ ਜਦੋਂ ਤੱਕ ਕਿ ਉਨ੍ਹਾਂ ਨੂੰ ਅਸਲ ਵਿੱਚ ਇਸਦੀ ਜ਼ਰੂਰਤ ਨਾ ਹੋਵੇ (ਜਾਂ ਉਨ੍ਹਾਂ ਨੂੰ ਮਜਬੂਰ ਨਾ ਕੀਤਾ ਗਿਆ ਹੋਵੇ)।
ਕਰਜ਼ੇ ਦਾ ਦਲਦਲ

ਜੇਲ੍ਹ ਤੋਂ ਬਾਹਰ ਦੀ ਦੁਨੀਆਂ 'ਚ ਕਰਜ਼ਾ ਦੇਣ ਵਾਲੀਆਂ ਦੁਕਾਨਾਂ ਹਨ, ਸੱਟੇਬਾਜ਼ ਹਨ, ਬੈਂਕ ਹਨ। ਜੇਲ੍ਹ 'ਚ ਉਨ੍ਹਾਂ ਦੀ ਥਾਂ ਕੈਦੀ ਹੈ, ਜੋ ਡਬਲ ਬਬਲ ਸਕੀਮ ਦੇ ਤਹਿਤ ਪੈਸੇ ਉਧਾਰ ਦਿੰਦੇ ਹਨ।
ਡਬਲ ਬਬਲ ਸਕੀਮ ਆਪਣੇ ਨਾਮ ਦੀ ਤਰ੍ਹਾਂ ਹੀ ਹੈ। ਤੁਸੀਂ ਕੁਝ ਉਧਾਰ ਲੈਂਦੇ ਹੋ (ਨਸ਼ੇ ਦੀ ਚੀਜ਼, ਤੰਬਾਕੂ ਦੀ ਪੁੜੀ, ਦਰਦ ਦੀਆਂ ਗੋਲੀਆਂ, ਥਾਣਾ ਜਾਂ ਸਾਬਣ-ਤੇਲ ਆਦਿ) ਤਾਂ ਅਗਲੇ ਹਫ਼ਤੇ ਤੁਹਾਨੂੰ ਉਸਦਾ ਦੁੱਗਣਾ ਚੁਕਾਉਣਾ ਪੈਂਦਾ ਹੈ।

ਜੇ ਤੁਸੀਂ ਨਹੀਂ ਅਦਾ ਕਰ ਸਕੇ ਤਾਂ ਤੁਸੀਂ ਕਰਜ਼ੇ ਹੇਠਾਂ ਦੱਬ ਜਾਓਗੇ, ਜਿੱਥੇ ਤੁਹਾਨੂੰ ਮਜਬੂਰ ਕੀਤਾ ਜਾਵੇਗਾ ਕਿ ਤੁਸੀਂ ਕਰਜ਼ਾ ਚੁਕਾਉਂਦੇ ਹੀ ਜਾਓ, ਬਸ ਚੁਕਾਉਂਦੇ ਹੀ ਜਾਓ।
ਇੰਡਕਸ਼ਨ ਵਿੰਗ (ਜਿੱਥੇ ਨਵੇਂ ਕੈਦੀ ਆਉਂਦੇ ਹਨ) 'ਚ ਇਹ ਚੀਜ਼ ਸਭ ਤੋਂ ਜ਼ਿਆਦਾ ਦਿਖਦੀ ਹੈ, ਕਿਉਂਕਿ ਇਹੀ ਉਹ ਥਾਂ ਹੈ ਜਿੱਥੇ ਰਹਿਣ ਵਾਲਿਆਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਹੁੰਦੀ ਹੈ।
ਜਿੱਥੇ ਕੈਦੀਆਂ ਲਈ ਸਭ ਤੋਂ ਘੱਟ ਇੰਤਜ਼ਾਮ ਹੁੰਦੇ ਹਨ (ਪੈਸੇ ਹੋਣ 'ਤੇ ਵੀ ਪਹਿਲੀ ਕੰਟੀਨ 'ਚ ਜਾਣ ਦੇ ਲ਼ਈ ਉਨ੍ਹਾਂ ਨੂੰ ਇੱਕ ਜਾਂ ਦੋ ਹਫ਼ਤੇ ਇੰਤਜ਼ਾਰ ਕਰਨਾ ਪੈਂਦਾ ਹੈ) ਅਤੇ ਉਹ ਸਭ ਤੋਂ ਜ਼ਿਆਦਾ ਮਾਸੂਮ ਹੁੰਦੇ ਹਨ।
ਮੇਰਾ ਮਤਲਬ ਇਹ ਹੈ ਕਿ ਬਹੁਤ ਸਾਰੇ ਲੋਕ ਉਧਾਰ ਲੈਂਦੇ ਹਨ ਅਤੇ ਵਾਪਸ ਚੁਕਾ ਵੀ ਦਿੰਦੇ ਹਨ। ਪਰ ਜੇ ਤੁਸੀਂ ਵਾਪਸ ਨਹੀਂ ਕਰਜ਼ਾ ਮੋੜਿਆ ਤਾਂ ਤੁਹਾਡੇ ਨਾਲ ਬਹੁਤ ਹੀ ਬੁਰਾ ਹੋਵੇਗਾ।
ਸਖ਼ਤੀ ਨਾਲ ਵਸੂਲੀ
ਤੁਹਾਨੂੰ ਕੁੱਟਿਆ ਜਾਵੇਗਾ, ਉਂਗਲਾਂ ਨੂੰ ਸੈੱਲ ਦੇ ਦਰਵਾਜ਼ੇ 'ਚ ਫਸਾ ਕੇ ਦੱਬਿਆ ਜਾਵੇਗਾ ਅਤੇ ਹੋ ਸਕਦਾ ਹੈ ਕਿ ਤੁਸੀਂ ਮਜ਼ਾਕ ਬਣ ਕੇ ਰਹਿ ਜਾਓ।
ਮਾੜੇ ਹਾਲਾਤ 'ਚ ਲੋਕ ਸਿਰਫ਼ ਖੀਰੇ ਖਾਕੇ ਖ਼ੁਦ ਨੂੰ ਕਮਜ਼ੋਰ ਕਰ ਲੈਂਦੇ ਹਨ ਅਤੇ ਕਮਜ਼ੋਰ ਕੈਦੀਆਂ ਦੇ ਵਾਰਡ ਵਿੱਚ ਜਾਂ ਦੂਜੀ ਜੇਲ੍ਹ 'ਚ ਤਬਾਦਲੇ ਦੀ ਕੋਸ਼ਿਸ਼ ਕਰਦੇ ਹਨ।
ਪਰ ਜੇਲ੍ਹ ਦੇ ਵੱਡੇ ਕੈਦੀ ਮੂਰਖ਼ ਨਹੀਂ ਹਨ। ਉਹ ਦੇਣਦਾਰਾਂ ਦੇ ਪਰਿਵਾਰ ਦੀ ਪੂਰੀ ਜਾਣਕਾਰੀ ਰੱਖਦੇ ਹਨ। ਜੇ ਦੇਣਦਾਰ ਤੋਂ ਪੈਸੇ ਨਹੀਂ ਮਿਲਦੇ ਤਾਂ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਬੈਂਕ ਅਤੇ ਵਿੱਤੀ ਸੰਸਥਾਵਾਂ ਕਰਜ਼ਾ ਵਸੂਲੀ ਦੇ ਲਈ ਕਾਨੂੰਨੀ ਤੌਰ 'ਤੇ ਸਰਕਾਰੀ ਵਰਦੀਧਾਰੀਆਂ ਨੂੰ ਭੇਜ ਸਕਦੇ ਹਨ, ਪਰ ਜੇਲ੍ਹ ਦੇ ਲੋਕ ਇਹੀ ਕੰਮ ਆਪਣੇ ਗੁੰਡਿਆਂ ਤੋਂ ਕਰਵਾਉਂਦੇ ਹਨ।
ਸੱਚ ਕਿਹਾ ਜਾਣਾ ਚਾਹੀਦਾ ਹਾ, ਭਾਵੇਂ ਕਿ ਓਨਾਂ ਵੱਡਾ ਫ਼ਰਕ ਨਾ ਹੋਵੇ।
(ਬੀਬੀਸੀ ਕੈਪਿਟਲ ਦੀ ਇਸ ਸਟੋਰੀ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ)
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












