You’re viewing a text-only version of this website that uses less data. View the main version of the website including all images and videos.
ਭੰਗ ਦੀ ਵਰਤੋਂ ਦੇ 2500 ਸਾਲ ਪੁਰਾਣੇ ਸਬੂਤ ਮਿਲੇ
ਖੋਜੀਆਂ ਨੇ ਪੱਛਮੀ ਚੀਨ ਦੀਆਂ ਕਬਰਾਂ 'ਚੋਂ ਭੰਗ ਦੀ ਵਰਤੋਂ ਦੇ ਸਦੀਆਂ ਪੁਰਾਣੇ ਸਬੂਤ ਮਿਲਣ ਦਾ ਦਾਅਵਾ ਕੀਤਾ ਹੈ।
ਅਧਿਐਨ ਮੁਤਾਬਕ ਭੰਗ ਦਾ ਨਸ਼ਾ ਕਰੀਬ 2500 ਸਾਲ ਪਹਿਲਾਂ ਵੀ ਕੀਤਾ ਜਾਂਦਾ ਸੀ। ਉਸ ਸਮੇਂ ਭੰਗ ਸ਼ਾਇਦ ਕਿਸੇ ਧਾਰਿਮਕ ਰੀਤੀ-ਰਿਵਾਜ਼ ਜਾਂ ਸੱਭਿਆਚਾਰ ਦਾ ਹਿੱਸਾ ਵੀ ਰਹੀ ਹੋ ਸਕਦੀ ਹੈ।
ਖੋਜੀਆਂ ਨੂੰ ਇਸ ਦੇ ਨਿਸ਼ਾਨ ਕਬਰਾਂ ਵਿਚੋਂ ਮਿਲੇ ਹਨ ਅਤੇ ਇਹ ਕਬਰਾਂ ਪਾਮੀਰ ਪਹਾੜ 'ਤੇ ਜੀਰਜ਼ੰਕਲ ਕਬਰਿਸਤਾਨ ਵਿੱਚ ਮਿਲੀਆਂ ਹਨ।
ਭੰਗ ਦੇ ਸਾਈਕੋਐਕਟਿਵ ਕੰਪਾਊਂਡ ਟੀਐੱਚਸੀ ਤੋਂ ਪਤਾ ਲਗਦਾ ਹੈ ਕਿ ਉਸ ਵੇਲੇ ਲੋਕ ਇਸ ਦੇ ਪ੍ਰਭਾਵਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਸਨ।
ਪੱਛਮੀ ਏਸ਼ੀਆ 'ਚ ਭੰਗ ਦੀ ਖੇਤੀ ਉਸ ਦੇ ਤੇਲ ਵਾਲੇ ਬੀਜਾਂ ਅਤੇ ਫਾਈਬਰ ਕਰਕੇ ਕਰੀਬ 4000 ਈਸਾ ਪੂਰਵ ਕੀਤੀ ਗਈ।
ਇਹ ਵੀ ਪੜ੍ਹੋ-
ਪਰ ਭੰਗ ਦੀ ਸ਼ੁਰੂਆਤੀ ਖੇਤੀ ਦੀਆਂ ਕਿਸਮਾਂ ਦੇ ਨਾਲ-ਨਾਲ ਵਧੇਰੇ ਜੰਗਲੀ ਆਬਾਦੀ 'ਚ ਟੀਐੱਚਸੀ ਅਤੇ ਹੋਰ ਸਾਈਓਐਕਟਿਵ ਕੰਪਾਊਂਡਸ ਦਾ ਪੱਧਰ ਘੱਟ ਸੀ।
ਵਿਗਿਆਨੀਆਂ ਦੀ ਮੰਨਣਾ ਹੈ ਕਿ ਪ੍ਰਾਚੀਨ ਲੋਕ ਭੰਗ ਦੇ ਪੱਤੇ ਅਤੇ ਗਰਮ ਪੱਥਰਾਂ ਨੂੰ ਕਬਰਾਂ 'ਚ ਸੁੱਟ ਦਿੰਦੇ ਸਨ, ਜਿਸ ਕਾਰਨ ਧੂੰਆਂ ਨਿਕਲਦਾ ਸੀ।
ਇਹ ਸੰਭਵ ਹੈ ਕਿ ਉਚਾਈ ਵਾਲੇ ਵਾਤਾਵਰਨ ਕਾਰਨ ਇਸ ਇਲਾਕੇ 'ਚ ਭੰਗ ਦੀ ਖੇਤੀ 'ਚ ਕੁਦਰਤੀ ਤੌਰ 'ਤੇ ਹੀ ਟੀਐੱਚਸੀ ਦਾ ਪੱਧਰ ਉੱਚਾ ਹੁੰਦਾ ਹੋਵੇ।
ਪਰ ਇਸ ਦੇ ਨਾਲ ਹੀ ਇਹ ਵੀ ਹੋ ਸਕਦਾ ਹੈ ਕਿ ਲੋਕਾਂ ਨੇ ਜਾਣਬੁੱਝ ਕੇ ਜੰਗਲੀ ਪੌਦਿਆਂ ਦੀ ਤੁਲਨਾ 'ਚ ਉੱਚ ਪੱਧਰ ਦੇ ਟੀਐੱਚਸੀ ਵਾਲੇ ਪੌਦਿਆਂ ਨੂੰ ਉਗਾਇਆ ਹੋਵੇ।
ਇਹ ਵੀ ਪੜ੍ਹੋ-
ਇਹ ਭੰਗ ਦੇ ਸਭ ਤੋਂ ਸਪੱਸ਼ਟ ਸ਼ੁਰੂਆਤੀ ਸਬੂਤ ਹਨ ਕਿ ਇਹ ਇਸ ਦੀ ਵਰਤੋਂ ਮਨੋਵਿਗਿਆਨਕ ਗੁਣਾਂ ਕਰਕੇ ਕੀਤੀ ਜਾਂਦੀ ਸੀ।
ਇਨ੍ਹਾਂ ਨੂੰ ਦੇਖ ਕੇ ਲਗਦਾ ਹੈ ਕਿ ਜਿਵੇਂ ਇਹ ਪੌਦੇ ਅੰਤਿਮ ਸੰਸਕਾਰ ਦੌਰਾਨ ਵਿੱਚ ਸੁੱਟੇ ਗਏ ਹੋਣ।
ਕਬਰਾਂ ਵਿਚੋਂ ਮਿਲੇ ਸੁਰੱਖਿਅਤ ਤੱਤਾਂ ਨੂੰ ਵੱਖ ਕਰਨ ਲਈ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਵਿਗਿਆਨੀਆਂ ਨੇ ਕ੍ਰੋਮੋਟੋਗਰਾਫੀ-ਮਾਸ ਸਪੈਕਟਰਮ ਵਿਧੀ ਦੀ ਵਰਤੋਂ ਕੀਤੀ।
ਹੈਰਾਨੀ ਵਾਲੀ ਇਹ ਹੈ ਕਿ ਵੱਖ ਕੀਤੇ ਗਏ ਤੱਤਾਂ ਦੇ ਰਸਾਇਣ ਬਿਲਕੁੱਲ ਭੰਗ ਦੇ ਰਸਾਇਣਕ ਤੱਤਾਂ ਨਾਲ ਮੇਲ ਖਾਂਦੇ ਸਨ।
ਇਹ ਨਤੀਜੇ ਹੋਰਨਾਂ ਥਾਵਾਂ, ਚੀਨ ਦੇ ਸ਼ਿੰਨਜਿਆਗ ਇਲਾਕੇ ਅਤੇ ਰਸ਼ੀਆ ਦੇ ਅਲਟਾਈ ਪਹਾੜਾਂ 'ਤੇ ਮਿਲੇ ਭੰਗ ਦੀ ਸ਼ੁਰੂਆਤੀ ਖੇਤੀ ਦੇ ਸਬੂਤਾਂ ਨਾਲ ਵੀ ਮਿਲਦੇ ਹਨ।
ਜਰਮਨੀ ਦੇ ਮਾਸ ਪਲਾਂਕ ਇੰਸਚੀਟਿਊਟ ਫਾਰ ਸਾਇੰਸ ਆਫ ਹਿਊਮੈਨ ਹਿਸਟਰੀ ਇਨ ਜੇਨਾ ਦੇ ਡਾਇਰੈਕਟਰ ਨਿਕੋਲ ਬੋਇਵਿਨ ਮੁਤਾਬਕ, "ਨਤੀਜੇ ਇਸ ਵਿਚਾਰ ਦਾ ਸਮਰਥਨ ਕਰਦੇ ਹਨ ਕਿ ਪੱਛਮੀ ਕੇਂਦਰੀ ਏਸ਼ੀਆ ਦੇ ਪਹਾੜੀ ਇਲਾਕਿਆਂ 'ਚ ਭੰਗ ਦੇ ਪੌਦਿਆਂ ਦੀ ਪਹਿਲੀ ਵਾਰ ਵਰਤੋਂ ਉਸ ਦੇ ਮਨੋਵਿਗਿਆਨਕ ਤੱਤਾਂ ਕਰਕੇ ਕੀਤੀ ਜਾਂਦੀ ਸੀ, ਜੋ ਇਸ ਤੋਂ ਬਾਅਦ ਦੁਨੀਆਂ ਦੇ ਹੋਰ ਇਲਾਕਿਆਂ 'ਚ ਵੀ ਫੈਲ ਗਿਆ।"
ਇਹ ਅਧਿਐਨ ਸਾਇੰਸ ਐਡਵਾਂਸ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਜ਼ਰੂਰ ਦੇਖੋ