ਭਾਰਤ-ਪਾਕਿਸਤਾਨ ਮੈਚ: ਕ੍ਰਿਕਟ ਇੱਕ ਪਾਸੇ, ਸਾਂਝ ਪੂਰੀ ਨਜ਼ਰ ਆਈ
ਅਸੀਂ ਇਹ ਲਾਈਵ ਇਸ ਵੀਡੀਓ ਨਾਲ ਇੱਥੇ ਹੀ ਖ਼ਤਮ ਕਰ ਰਹੇ ਹਾਂ, ਮੈਚ ਭਾਵੇਂ ਭਾਰਤ ਆਸਾਨੀ ਨਾਲ ਜਿੱਤ ਗਿਆ ਪਰ ਦੋਵਾਂ ਪਾਸਿਆਂ ਦੇ ਲੋਕ ਕ੍ਰਿਕਟ ਤੋਂ ਅਗਾਂਹ ਵੱਧ ਕੇ ਸਾਂਝ ਦਾ ਵੀ ਸੁਨੇਹਾ ਦੇ ਗਏ, ਜਾਣੋ ਕਿਵੇਂ
You’re viewing a text-only version of this website that uses less data. View the main version of the website including all images and videos.
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ਦੀ ਲਾਈਵ ਕਵਰੇਜ ਇੱਥੇ ਦੇਖੋ
ਅਸੀਂ ਇਹ ਲਾਈਵ ਇਸ ਵੀਡੀਓ ਨਾਲ ਇੱਥੇ ਹੀ ਖ਼ਤਮ ਕਰ ਰਹੇ ਹਾਂ, ਮੈਚ ਭਾਵੇਂ ਭਾਰਤ ਆਸਾਨੀ ਨਾਲ ਜਿੱਤ ਗਿਆ ਪਰ ਦੋਵਾਂ ਪਾਸਿਆਂ ਦੇ ਲੋਕ ਕ੍ਰਿਕਟ ਤੋਂ ਅਗਾਂਹ ਵੱਧ ਕੇ ਸਾਂਝ ਦਾ ਵੀ ਸੁਨੇਹਾ ਦੇ ਗਏ, ਜਾਣੋ ਕਿਵੇਂ
ਰੋਹਿਤ ਸ਼ਰਮਾ ਨੇ ਕੇ ਐੱਲ ਰਾਹੁਲ ਨਾਲ ਮਿਲ ਕੇ ਪਹਿਲੀ ਵਿਕਟ ਲਈ ਸ਼ਾਨਦਾਰ ਸਾਝੇਦਾਰੀ ਕੀਤੀ
ਭਾਰਤ ਨੇ ਪਾਕਿਸਤਾਨ ਨੂੰ ਡਕਵਰਥ-ਲੂਈਸ ਸਿਸਟਮ ਦੇ ਹਿਸਾਬ ਨਾਲ ਤੈਅ ਟੀਚੇ ਮੁਤਾਬਿਕ 89 ਦੌੜਾਂ ਨਾਲ ਹਰਾ ਦਿੱਤਾ ਹੈ।
ਯੁ਼ਜਵੇਂਦਰ ਚਾਹਲਅੱਜ ਖ਼ਾਸ ਨਹੀਂ ਚੱਲ ਸਕੇ, ਮੁਸ਼ਕਿਲ ਨਾਲ ਉਨ੍ਹਾਂ ਨੂੰ ਇੱਕ ਵਿਕਟ ਮਿਲ ਰਹੀ ਸੀ ਪਰ ਕੇ.ਐੱਲ ਰਾਹੁਲ ਨੇ ਉਨ੍ਹਾਂ ਦੀ ਗੇਂਦ ’ਤੇ ਸ਼ਾਦਾਬ ਦਾ ਕੈਚ ਛੱਡ ਦਿੱਤਾ
ਹੁਣ ਮੈਚ 40 ਓਵਰਾਂ ਦਾ ਹੋਇਆ, ਪਾਕਿਸਤਾਨ ਨੂੰ ਬਣਾਉਣੀਆਂ ਹਨ 30 ਗੇਂਦਾਂ ’ਤੇ 130 ਦੌੜਾਂ
ਜੇ ਮੀਂਹ ਕਰਕੇ ਹੀ ਮੈਚ ਇੱਥੇ ਹੀ ਖ਼ਤਮ ਹੁੰਦਾ ਹੈ ਤਾਂ ਭਾਰਤ ਜੇਤੂ ਰਹੇਗਾ। ਡਕਵਰਥ-ਲੂਈਸ ਸਿਸਟਮ ਦੇ ਹਿਸਾਬ ਨਾਲ ਪਾਕਿਸਤਾਨ ਨੇ 252 ਦੌੜਾਂ ਬਣਾਉਣੀਆਂ ਸਨ ਪਰ ਹੁਣ ਪਾਕਿਸਤਾਨ 86 ਦੌੜਾਂ ਪਿੱਛੇ ਹੈ।
ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਵੀ ਆਊਟ ਹੋ ਗਏ ਹਨ। 35 ਓਵਰ ਮੁੱਕਣ ਤੇ ਸਕੋਰ ਹੈ 166/6; 15 ਓਵਰ ਬਚੇ ਹਨ ਤੇ ਰਨ ਚਾਹੀਦੇ ਹਨ 171 ਹੋਰ।
ਸਰਫ਼ਰਾਜ਼ ਨੂੰ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਜਵਾਬ ਦੇਣਾ ਪੈ ਸਕਦਾ ਹੈ ਕਿਉਂਕਿ ਇਮਰਾਨ ਨੇ ਸਲਾਹ ਦਿੱਤੀ ਸੀ ਕਿ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ, ਪਰ ਸਰਫ਼ਰਾਜ਼ ਨੇ ਗੇਂਦਬਾਜ਼ੀ ਲੈ ਲਈ।
ਇਮਰਾਨ ਨੇ ਹੀ ਪਾਕਿਸਤਾਨ ਨੂੰ ਉਸ ਦਾ ਹੁਣ ਤੱਕ ਦਾ ਇੱਕੋ-ਇੱਕ ਵਰਲਡ ਕੱਪ (1992) ਜਿਤਾਇਆ ਹੈ।
ਕੁਲਦੀਪ ਯਾਦਵ ਨੇ ਤਕੜੇ ਨਜ਼ਰ ਆ ਰਹੇ ਬਾਬਰ ਆਜ਼ਮ ਤੇ ਫ਼ਖ਼ਰ ਜ਼ਮਾਂ ਨੂੰ ਆਊਟ ਕਰ ਦਿੱਤਾ ਹੈ।
ਹਾਰਦਿਕ ਪਾਂਡਿਆ ਨੇ ਮੁਹੰਮਦ ਹਫੀਜ਼ ਤੇ ਸ਼ੋਏਬ ਮਲਿਕ ਨੂੰ ਆਊਟ ਕਰਕੇ ਮੈਚ ਨੂੰ ਪਲਟਿਆ
ਯੁਜ਼ਵੇਂਦਰ ਚਹਿਲ ਨੂੰ ਚਾਰ ਓਵਰਾਂ ਵਿੱਚ 24 ਰਨ ਪੈ ਚੁੱਕੇ ਹਨ ਅਤੇ ਉਹ ਆਪਣੀ ਗੇਂਦਬਾਜ਼ੀ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਓਵਰ ਮੁੱਕਣ ’ਤੇ ਸਿਰ ਝਟਕਾ ਕੇ ਨਿਰਾਸ਼ਾ ਵਿਖਾ ਰਹੇ ਹਨ।
ਪਾਕਿਸਤਾਨ ਦੇ ਫ਼ਖ਼ਰ ਜ਼ਮਾਂ ਨੇ ਅਰਧ ਸੈਂਕੜਾ ਜੜ ਦਿੱਤਾ ਹੈ ਤੇ ਉਨ੍ਹਾਂ ਨਾਲ ਬਾਬਰ ਆਜ਼ਮ ਮਜ਼ਬੂਤੀ ਨਾਲ ਚੱਲ ਰਹੇ ਹਨ।
ਪਾਕਿਸਤਾਨ ਨੇ 22ਵੇਂ ਓਵਰ ਵਿੱਚ 100 ਤੋਂ ਵੱਧ ਦੌੜਾਂ ਬਣਾ ਲਈਆਂ ਹਨ ਅਤੇ ਟੀਚਾ ਹੈ 337।
ਭਾਰਤ ਦੇ ਤੇਜ਼ ਗੇਂਦਬਾਜ਼ ਭੁਵੇਨਸ਼ਵਰ ਕੁਮਾਰ ਦੀ ਮਾਸਪੇਸ਼ੀ ਖਿੱਚੀ ਗਈ ਹੈ ਅਤੇ ਇਸੇ ਲਈ ਉਹ ਓਵਰ ਵਿੱਚ ਛੱਡ ਕੇ ਚਲੇ ਗਏ।
ਨਾਮੀ ਕ੍ਰਿਕਟ ਵੈੱਬਸਾਈਟ ਕ੍ਰਿਕਇਨਫੋ ਮੁਤਾਬਕ ਉਹ ਇਸ ਮੈਚ ਵਿੱਚ ਮੁੜ ਖੇਡਣ ਦੀ ਹਾਲਤ ਵਿੱਚ ਨਹੀਂ ਹਨ।
ਪਾਕਿਸਤਾਨ ਲਈ ਫਿਲਹਾਲ ਸਟਾਰ ਖਿਡਾਰੀ ਬਾਬਰ ਆਜ਼ਮ ਕ੍ਰੀਜ਼ ’ਤੇ ਹਨ ਅਤੇ ਉਮੀਦਾਂ ਬਾਕੀ ਹਨ।
13 ਓਵਰ ਤੋਂ ਬਾਅਦ ਪਾਕਿਸਤਾਨ ਦਾ ਰਨ ਰੇਟ (ਦੌੜਾਂ ਪ੍ਰਤੀ ਓਵਰ) ਚਾਰ ਤੋਂ ਵੀ ਥੱਲੇ ਹੈ ਜਦਕਿ ਲੋੜ ਹੈ 7 ਤੋਂ ਵੱਧ ਰਨ ਪ੍ਰਤੀ ਓਵਰ ਬਣਾਉਣ ਦੀ।
ਵਿਜੇ ਸ਼ੰਕਰ, ਜਿਨ੍ਹਾਂ ਨੇ ਪਾਕਿਸਤਾਨ ਦੀ ਇੱਕ ਵਿਕਟ ਲੈ ਲਈ ਹੈ, ਨੂੰ ਜਦੋਂ ਟੀਮ ਵਿੱਚ ਲਿਆ ਗਿਆ ਸੀ ਤਾਂ ਸਵਾਲ ਉੱਠੇ ਸਨ। ਕਿਹਾ ਗਿਆ ਸੀ ਕਿ ਰਿਸ਼ਭ ਪੰਤ ਨੂੰ ਲੈਣਾ ਚਾਹੀਦਾ ਸੀ। ਸ਼ੰਕਰ ਨੇ ਹੁਣ ਆਲ-ਰਾਉਂਡਰ ਵਜੋਂ ਆਪਣੀ ਅਹਿਮੀਅਤ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਪੰਤ ਨੂੰ ਵੀ ਇੰਗਲੈਂਡ ਬੁਲਾ ਲਿਆ ਗਿਆ ਹੈ ਕਿਉਂਕਿ ਸ਼ਿਖਰ ਧਵਨ ਜ਼ਖਮੀ ਹਨ। ਪਰ ਪੰਤ ਨੂੰ ਅਜੇ ਰਸਮੀ ਤੌਰ ’ਤੇ ਭਾਰਤੀ ਖੇਡ ਦਲ ਵਿੱਚ ਸ਼ਾਮਲ ਨਹੀਂ ਕੀਤਾ ਹੈ, ਇਸ ਲਈ ਉਹ ਟੀਮ ਵਿੱਚ ਨਹੀਂ ਖੇਡ ਸਕਦੇ। ਟੀਮ ਨੂੰ ਉਮੀਦ ਹੈ ਕਿ ਧਵਨ ਸੈਮੀਫਾਈਨਲ ਤੱਕ ਸਿਹਤਮੰਦ ਹੋ ਜਾਣਗੇ।
ਹਾਲਾਂਕਿ ਪੱਤਰਕਾਰ ਤੇ ਟੀਵੀ ਲੇਖਿਕਾ ਹਰਨੀਤ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਹੁਣ ਸ਼ੰਕਰ ਨੂੰ ਇੱਕ ਹੋਰ ਆਊਟ ਕਰ ਕੇ ਸਾਬਤ ਕਰਨਾ ਪਵੇਗਾ ਕਿ ਉਹ ਕੋਈ ਤੁੱਕਾ ਨਹੀਂ!