ਹੋਲੀ ਹੈ - ਭੰਗ ਪੀਣ ਜਾਂ ਖਾਣ ਦੇ ਇਹ ਫ਼ਾਇਦੇ ਤੇ ਨੁਕਸਾਨ ਹਨ

ਹੋਲੀ ਹੋਵੇ ਅਤੇ ਭੰਗ ਦਾ ਜ਼ਿਕਰ ਨਾ ਹੋਵੇ ਇਹ ਕਿੰਝ ਹੋ ਸਕਦਾ ਹੈ। ਹੋਲੀ 'ਚ ਲੋਕ ਭੰਗ ਨੂੰ ਠੰਡਾਈ 'ਚ ਮਿਲਾ ਕੇ ਪੀਂਦੇ ਹਨ ਜਾਂ ਕਈ ਲੋਕ ਇਸ ਨੂੰ ਪੀਸ ਕੇ ਵੀ ਖਾਂਦੇ ਹਨ।

ਕਈ ਲੋਕ ਭੰਗ ਪੀਣ ਤੋਂ ਬਾਅਦ ਖ਼ੁਸ਼ੀ ਮਹਿਸੂਸ ਕਰਦੇ ਹਨ। ਦਰਅਸਲ, ਭੰਗ ਦੇ ਸੇਵਨ ਨਾਲ ਡੋਪਾਮੀਨ ਹਾਰਮੌਨ ਦਾ ਪੱਧਰ ਵੱਧ ਜਾਂਦਾ ਹੈ।

ਡੋਪਾਮੀਨ ਨੂੰ 'ਹੈਪੀ ਹਾਰਮੌਨ' ਵੀ ਕਹਿੰਦੇ ਹਨ, ਜੋ ਸਾਡੇ ਮੂਡ ਨੂੰ ਕੰਟਰੋਲ ਕਰਦਾ ਹੈ ਅਤੇ ਖ਼ੁਸ਼ੀ ਦੇ ਪੱਧਰ ਨੂੰ ਵਧਾਉਂਦਾ ਹੈ।

ਭੰਗ ਨੂੰ ਅੰਗਰੇਜ਼ੀ 'ਚ ਕੈਨਾਬਿਸ, ਮੈਰਿਜੁਆਨਾ, ਵੀਡ ਵੀ ਕਹਿੰਦੇ ਹਨ। ਇਸ 'ਚ ਟੈਟਰਾ-ਹਾਇਡ੍ਰੋਕਾਰਬਨਬਿਨੋਲ ਹੁੰਦਾ ਹੈ, ਜਿਸ ਨੂੰ ਸੌਖੇ ਸ਼ਬਦਾਂ 'ਚ ਟੀਐੱਚਸੀ ਵੀ ਕਹਿੰਦੇ ਹਨ।

ਭੰਗ ਵਾਧੂ ਮਾਤਰਾ 'ਚ ਲੈਣ ਨਾਲ ਕੀ ਹੁੰਦਾ ਹੈ

  • ਦਿਮਾਗ ਠੀਕ ਤਰੀਕੇ ਕੰਮ ਕਰਨਾ ਬੰਦ ਕਰ ਸਕਦਾ ਹੈ
  • ਫ਼ਿਕਰ ਵੱਧ ਜਾਂਦੀ ਹੈ
  • ਲੋਕ ਕੁਝ ਵੀ ਬੋਲਣ ਲੱਗ ਜਾਂਦੇ ਹਨ
  • ਅਜੀਬ-ਅਜੀਬ ਚੀਜ਼ਾਂ ਦਿਖਣ ਲਗਦੀਆਂ ਹਨ
  • ਹਾਰਟ ਅਟੈਕ ਦੀਆਂ ਸੰਭਾਵਨਾਵਾਂ ਵਧਦੀਆਂ ਹਨ
  • ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ
  • ਅੱਖਾਂ ਲਾਲ ਹੋਣ ਲਗਦੀਆਂ ਹਨ
  • ਸਾਹ ਲੈਣ 'ਚ ਪਰੇਸ਼ਾਨੀ ਵੱਧ ਸਕਦੀ ਹੈ
  • ਔਰਤਾਂ ਨੂੰ ਗਰਭ ਧਾਰਣ ਕਰਨ 'ਚ ਵੀ ਪਰੇਸ਼ਾਨੀ ਹੋ ਸਕਦੀ ਹੈ

ਇਹ ਵੀ ਜ਼ਰੂਰ ਪੜ੍ਹੋ:

ਭੰਗ ਦੇ ਫ਼ਾਇਦੇ

ਵਿਸ਼ਵ ਸਿਹਤ ਸੰਗਠਨ ਮੁਤਾਬਕ ਭੰਗ ਦੇ ਸਹੀ ਇਸਤੇਮਾਲ ਦੇ ਕਈ ਫ਼ਾਇਦੇ ਹਨ।

  • ਭੰਗ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਨੂੰ ਵਧਾਉਂਦੀ ਹੈ
  • ਇਸ ਦੀ ਵਰਤੋਂ ਕਈ ਮਾਨਸਿਕ ਬਿਮਾਰੀਆਂ 'ਚ ਵੀ ਕੀਤੀ ਜਾਂਦੀ ਹੈ
  • ਜਿਨ੍ਹਾਂ ਨੂੰ ਧਿਆਨ ਲਗਾਉਣ 'ਚ ਕਮੀ ਹੁੰਦੀ ਹੈ, ਉਨ੍ਹਾਂ ਨੂੰ ਡਾਕਟਰ ਭੰਗ ਦੀ ਸਹੀ ਮਾਤਰਾ 'ਚ ਵਰਤੋਂ ਦੀ ਸਲਾਹ ਦਿੰਦੇ ਹਨ
  • ਜਿਨ੍ਹਾਂ ਨੂੰ ਵਾਰ-ਵਾਰ ਪੇਸ਼ਾਬ ਦੀ ਬਿਮਾਰੀ ਹੁੰਦੀ ਹੈ, ਉਨ੍ਹਾਂ ਨੂੰ ਭੰਗ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ
  • ਕੰਨ ਦਾ ਦਰਦ ਹੋਣ 'ਤੇ ਭੰਗ ਦੀਆਂ ਪੱਤੀਆਂ ਦੇ ਰਸ ਨੂੰ ਕੰਨ 'ਚ ਪਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
  • ਜਿਨ੍ਹਾਂ ਨੂੰ ਖੰਘ ਹੁੰਦੀ ਹੈ, ਉਨ੍ਹਾਂ ਨੂੰ ਭੰਗੀ ਦੀਆਂ ਪੱਤੀਆਂ ਸੁਕਾ ਕੇ, ਪਿੱਪਲ ਦੀ ਪੱਤੀ, ਕਾਲੀ ਮਿਰਚ ਅਤੇ ਸੋਂਫ਼ ਮਿਲਾ ਕੇ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)