You’re viewing a text-only version of this website that uses less data. View the main version of the website including all images and videos.
ਬਾਬੇ ਵਲੋਂ ਸੈਕਸ ਗੁਲਾਮ ਬਣਾਈਆਂ ਔਰਤਾਂ ਨੇ ਅਦਾਲਤ ਅੱਗੇ ਰੱਖੀਆਂ ਹੌਲਨਾਕ ਕਹਾਣੀਆਂ
ਨੇਕਸੀਅਮ ਸੰਪ੍ਰਦਾਇ ਦੇ ਮੁਖੀ ਕੀਥ ਰੀਨੀਏਰੀ ਖ਼ਿਲਾਫ਼ ਸੁਣਵਾਈ ਸ਼ੁਰੂ ਹੋ ਗਈ ਹੈ।
ਸਰਕਾਰੀ ਵਕੀਲਾਂ ਦੀ ਦਲੀਲ ਹੈ ਕਿ ਕੀਥ ਰੀਨੀਏਰੀ ਔਰਤਾਂ ਦਾ ਬਰੇਨਵਾਸ਼ ਕਰ ਕੇ ਆਪਣੇ ਗੁਪਤ ਭਾਈਚਾਰੇ ਵਿੱਚ ਸ਼ਾਮਲ ਕਰਨ ਸਮੇਂ ਆਪਣੇ-ਆਪ ਨੂੰ ਦੁਨੀਆਂ ਦਾ ਸਭ ਤੋਂ ਸਮਾਰਟ ਅਤੇ ਨੈਤਿਕ ਵਿਅਕਤੀ ਦੱਸਦਾ ਸੀ" ਤੇ ਆਪਣੀ ਤੁਲਨਾ ਆਈਨਸਟਾਈਨ ਤੇ ਗਾਂਧੀ ਨਾਲ ਕਰਦਾ ਸੀ।
ਹੁਣ ਕੀਥ ਰੀਨੀਏਰੀ ਖ਼ਿਲਾਫ਼ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ ਕਿ ਉਹ ਔਰਤਾਂ ਨੂੰ ਆਪਣੇ ਭਾਈਚਾਰੇ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਸੈਕਸ ਲਈ ਮਜਬੂਰ ਕਰਦਾ ਸੀ।
ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਮਾਲਕ ਗੁਲਾਮ ਸੰਪ੍ਰਦਾਇ ਪ੍ਰਣਾਲੀ ਬਣਾਈ ਤੇ ਉਸਦੀ ਨਿਗਰਾਨੀ ਕੀਤੀ।
ਕਿਹਾ ਜਾ ਰਿਹਾ ਹੈ ਕਿ ਇਸ ਸੰਪ੍ਰਦਾਇ ਦੇ ਮੈਂਬਰਾਂ ਵਿੱਚ ਹਾਲੀਵੁੱਡ ਆਦਾਕਾਰਾਵਾਂ ਤੋਂ ਲੈ ਕੇ ਮੈਕਸੀਕੋ ਦੇ ਸਾਬਕਾ ਰਾਸ਼ਟਰਪਤੀ ਦਾ ਪੁੱਤਰ ਵੀ ਸ਼ਾਮਲ ਸੀ। ਜਿਨ੍ਹਾਂ ਵਿੱਚੋਂ ਕੁਝ ਮੈਂਬਰ ਹੁਣ ਕੀਥ ਰੀਨੀਏਰੀ ਖ਼ਿਲਾਫ਼ ਗਵਾਹੀ ਦੇਣਗੇ।
ਇਹ ਵੀ ਪੜ੍ਹੋ:
ਅਮਰੀਕਾ ਦਾ "ਨੇਕਸੀਅਮ ਸਮੂਹ" ਆਪਣੇ-ਆਪ ਨੂੰ ਮਨੁੱਖਤਾਵਾਦੀ ਸਿਧਾਂਤਾਂ ਦੇ ਰਾਹ ਤੇ ਚੱਲਣ ਵਾਲਾ ਸਮੂਹ ਦੱਸਦਾ ਸੀ। ਸਮੂਹ ਦਾ ਕਹਿਣਾ ਸੀ ਕਿ ਉਸ ਨਾਲ 16,000 ਲੋਕ ਜੁੜੇ ਹੋਏ ਸਨ ਅਤੇ ਇਸਦੇ ਅਮਰੀਕਾ, ਕੈਨੇਡਾ, ਮੈਕਸੀਕੋ ਅਤੇ ਕੇਂਦਰੀ ਅਮਰੀਕਾ ਵਿੱਚ ਕੇਂਦਰ ਸਨ।
ਆਪਣੇ ਸਲੋਗਨ ਮੁਤਾਬਕ ਕੀਥ ਰੀਨੀਏਰੀ ਤੇ ਉਨ੍ਹਾਂ ਦਾ ਸੰਗਠਨ "ਇੱਕ ਬਿਹਤਰ ਦੁਨੀਆਂ ਬਣਾਉਣ ਲਈ ਕੰਮ ਕਰ ਰਹੇ ਸਨ।"
ਆਪਣੀ ਜ਼ਿੰਦਗੀ ਦਾ ਮਕਸਦ ਤਲਾਸ਼ਣ ਵਿੱਚ ਮਦਦ ਕਰਨ ਵਾਲੇ ਇਸ 58 ਸਾਲਾ ਗੁਰੂ ਦੇ ਮੁਕੱਦਮੇ ਦੀ ਸੁਣਵਾਈ ਤੋਂ ਹੇਠ ਲਿਖੇ ਕੁਝ ਵੇਰੇਵੇ ਸਾਹਮਣੇ ਆਏ ਹਨ।
ਮੁਖੀ ਦੇ ਜਨਮ ਦਿਨ ਵਾਲਾ ਹਫ਼ਤਾ
ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਹਰ ਸਾਲ ਅਗਸਤ ਮਹੀਨੇ ਇਸ ਸੰਪ੍ਰਦਾਇ ਦੇ ਮੈਂਬਰ 2000 ਡਾਲਰ ਦਾ ਚੰਦਾ ਇਕੱਠਾ ਕਰਕੇ ਸਿਲਵਰ ਬੇਅ, ਨਿਊਯਾਰਕ ਵਿੱਚ ਕੀਥ ਰੀਨੀਏਰੀ ਦੇ ਜਨਮ ਦਿਨ ਵਾਲੇ ਹਫ਼ਤੇ ਨੂੰ ਮਨਾਉਂਦੇ ਸਨ।
ਸੰਪ੍ਰਦਾਇ ਦੇ ਇੱਕ ਪੁਰਾਣੇ ਮੈਂਬਰ ਨੇ ਆਪਣੀ ਗਵਾਹੀ ਵਿੱਚ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਕੀਥ ਰੀਨੀਏਰੀ, ਜਿਨ੍ਹਾਂ ਨੂੰ ਮੈਂਬਰ 'ਦਿ ਵੈਨਗਾਰਡ' ਕਹਿੰਦੇ ਸਨ, ਨੂੰ ਭੇਟਾ ਪੇਸ਼ ਕੀਤੀਆਂ ਜਾਂਦੀਆਂ ਸਨ।
ਵੈਨਗਾਰਡ ਹਫ਼ਤੇ ਦੌਰਾਨ ਕੀਤੀਆਂ ਜਾਂਦੀਆਂ ਰਸਮਾਂ ਦੌਰਾਨ ਪੂਰੇ ਅਮਰੀਕਾ ਤੇ ਕੈਨੇਡਾ ਤੋਂ ਵੀ ਮੈਂਬਰ ਪਹੁੰਚਦੇ ਸਨ।
ਦਿ ਟਾਈਮਜ਼ ਯੂਨੀਅਨ ਮੁਤਾਬਕ, ਇੱਕ ਗਵਾਹ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਜਸ਼ਨਾਂ ਦੌਰਾਨ ਕੇਂਦਰਾਂ ਵੱਲੋਂ ਕੀਥ ਦੇ ਕੰਮ ਨੂੰ ਸਮਰਪਿਤ ਮਨੋਰੰਜਨ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਇਨ੍ਹਾਂ ਪ੍ਰੋਗਰਾਮਾਂ ਵਿੱਚ ਗਾਇਕ ਵੀ ਸੱਦੇ ਜਾਂਦੇ ਸਨ।
ਸੰਗਠਨ ਵੱਲੋਂ ਜਿਸ ਤਰ੍ਹਾਂ 26 ਅਗਸਤ ਨੂੰ ਕੀਥ ਦਾ ਜਨਮ ਦਿਨ ਮਨਾਇਆ ਜਾਂਦਾ, ਉਸ ਤੋਂ ਇਹੀ ਸਮਝਿਆ ਜਾ ਸਕਦਾ ਹੈ ਕਿ ਇਹ ਸੰਪ੍ਰਦਾਇ ਆਪਣੇ ਮੁਖੀ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਆਹਰ ਵਿੱਚ ਲੱਗੀ ਹੋਈ ਸੀ।
ਐੱਫਬੀਆਈ ਦੇ ਸੈਪਸ਼ਲ ਏਜੰਟ ਮਾਈਕਲ ਲੈਵਰ ਨੇ ਆਪਣੇ ਹਲਫ਼ਨਾਮੇ ਵਿੱਚ ਅਦਾਲਤ ਨੂੰ ਦੱਸਿਆ ਹੈ ਕਿ ਕੀਥ ਦਾ 15-20 ਔਰਤਾਂ ਦਾ ਹਰਮ ਸੀ, ਜਿਨ੍ਹਾਂ ਨਾਲ ਉਹ ਵਾਰੋ-ਵਾਰੀ ਸਰੀਰਕ ਸੰਬੰਧ ਬਣਾਉਂਦਾ ਸੀ।
ਇਨ੍ਹਾਂ ਔਰਤਾਂ ਉੱਪਰ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾਉਣ ਦੀ ਪੂਰਨ ਪਾਬੰਦੀ ਸੀ ਤੇ ਨਾ ਹੀ ਉਹ ਕੀਥ ਨਾਲ ਆਪਣੇ ਰਿਸ਼ਤਿਆਂ ਬਾਰੇ ਕਿਸੇ ਬਾਹਰਲੇ ਵਿਅਕਤੀ ਨਾਲ ਗੱਲ ਕਰ ਸਕਦੀਆਂ ਸਨ।
ਪੰਥ ਦੀਆਂ ਸਿੱਖਿਆਵਾਂ ਦਾ ਮੈਂਬਰ ਪੂਰਾ ਪਾਲਣ ਕਰਦੇ ਸਨ। ਇਨ੍ਹਾਂ ਸਿੱਖਿਆਵਾਂ ਵਿੱਚ ਸ਼ਾਮਲ ਸੀ ਕਿ ਪੁਰਸ਼ਾਂ ਦੇ ਇੱਕ ਤੋਂ ਵਧੇਰੇ ਜਿਣਸੀ ਸਾਥੀ ਹੋਣੇ ਚਾਹੀਦੇ ਹਨ ਜਦਕਿ ਔਰਤਾਂ ਨੂੰ ਇੱਕ ਨਾਲ ਹੀ ਵਫ਼ਾਦਾਰ ਰਹਿਣਾ ਚਾਹੀਦਾ ਹੈ।
ਨਾਬਾਲਗ ਨੂੰ ਸੈਕਸ ਲਈ ਤਿਆਰ ਕਰਨਾ
ਕਥਿਤ ਸੈਕਸ ਸੰਪ੍ਰਦਾਇ ਦੀ ਇੱਕ ਪੁਰਾਣੀ ਮੈਂਬਰ (ਜਿਸ ਦੀ ਪਛਾਣ ਸਰਕਾਰੀ ਪੱਖ ਨੇ ਡੈਨੀਏਲਾ ਕੀਤੀ ਗਈ ਹੈ) ਨੇ ਗਵਾਹੀ ਵਿੱਚ ਦੱਸਿਆ ਕਿ ਕੀਥ ਨੇ ਉਸਦੇ 18ਵੇਂ ਜਨਮ ਦਿਨ ਮੌਕੇ ਉਸ ਨਾਲ ਸੈਕਸ ਕੀਤਾ ਤੇ ਉਸਦੀ ਦਾ ਕੁਆਰਾਪਣ ਭੰਗ ਕੀਤਾ।
ਡੈਨੀਏਲਾ ਨੇ ਦੱਸਿਆ ਕਿ ਉਸ ਤੋਂ ਕਈ ਹਫ਼ਤੇ ਪਹਿਲਾਂ ਹੀ ਉਸ ਨੂੰ "ਇਸ ਲਈ" ਤਿਆਰ ਕੀਤਾ ਗਿਆ।
ਡੈਨੀਏਲਾ ਦਾ ਪਰਿਵਾਰ ਕੀਥ ਅਤੇ ਉਸਦੀ ਸੰਪ੍ਰਦਾਇ ਬਾਰੇ ਸੁਣ ਕੇ ਹੀ ਮੈਕਸੀਕੋ ਤੋਂ ਅਮਰੀਕੀ ਆ ਕੇ ਵਸਿਆ ਸੀ।
ਉਸ ਸਮੇਂ ਡੇਨੀਏਲਾ ਦੀ ਉਮਰ 16 ਸਾਲ ਸੀ। ਛੇ ਮੈਂਬਰਾਂ ਦਾ ਪਰਿਵਾਰ, ਅਲਬਾਨੀ, ਨਿਊ ਯਾਰਕ ਦੇ ਦੋ ਕਮਰਿਆਂ ਦੇ ਇੱਕ ਘਰ ਵਿੱਚ ਰਿਹ ਰਿਹਾ ਸੀ।
"ਡੈਨੀਏਲਾ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਮੈਨੂੰ ਕਿਸੇ ਨੇ ਕਦੇ ਚੁੰਮਿਆ ਤੱਕ ਨਹੀਂ ਸੀ ਅਤੇ ਨਾ ਹੀ ਪਹਿਲਾਂ ਮੇਰਾ ਕਿਸੇ ਨਾਲ ਜਿਸਮਾਨੀ ਰਿਸ਼ਤਾ ਹੀ ਰਿਹਾ ਸੀ।"
"ਮੈਂ ਕੀਥ ਨੂੰ ਉਸ ਤਰ੍ਹਾਂ ਨਹੀਂ ਦੇਖਦੀ ਸੀ ਪਰ ਮੈਂ ਸਮਝ ਸਕਦੀ ਸੀ ਕਿ ਉਹ ਮੇਰੇ ਨਾਲ ਛੇੜ-ਛਾੜ ਕਰ ਰਿਹਾ ਸੀ। ਹੁਣ ਮੈਨੂੰ ਲਗਦਾ ਹੈ ਕਿ ਉਹ ਮੈਨੂੰ ਤਿਆਰ ਕਰ ਰਹੇ ਸਨ।"
ਕੁਝ ਸਮੇਂ ਬਾਅਦ ਰੀਨੇਰੇ ਨੇ ਡੈਨੀਏਲਾ ਦੇ ਬਾਲਗ ਹੋਣ ਮਗਰੋਂ ਕੀਤੇ ਜਾਣ ਵਾਲੇ ਸੈਕਸ ਬਾਰੇ ਬਾਰੇ ਖੁੱਲ੍ਹ ਕੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਪਰ ਨਾਲ ਹੀ ਇਹ ਵੀ ਕਿਹਾ ਕਿ ਡੈਨੀਏਲਾ ਨੂੰ ਆਪਣਾ ਭਾਰ ਘਟਾਉਣਾ ਪਵੇਗਾ।
ਡੈਨੀਏਲਾ ਨੇ ਅਦਾਲਤ ਨੂੰ ਦੱਸਿਆ ਕਿ ਕੀਥ ਨੇ ਕਿਹਾ ਕਿ ਉਹ "ਕਿਸੇ ਭਾਰੇ ਵਿਅਕਤੀ ਨਾਲ ਆਪਣੀ ਸੈਕਸੂਅਲ ਊਰਜਾ ਸਾਂਝੀ ਨਹੀਂ ਕਰ ਸਕਦੇ।"
ਦਿ ਡੇਲੀ ਬੀਸਟ ਦੀ ਰਿਪੋਰਟਮੁਤਾਬਕ, ਉਸ ਦੇ 18 ਸਾਲ ਦੀ ਹੁੰਦੇ ਹੀ ਕੀਥ ਨੇ ਕਿਹਾ ਕਿ ਸਮਾਂ ਆ ਗਿਆ ਹੈ। ਉਸ ਤੋਂ ਬਾਅਦ ਕੀਥ ਉਸ ਨੂੰ ਇੱਕ ਦਫ਼ਤਰ ਦੀ ਇਮਾਰਤ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਡੈਨੀਏਲਾ ਨਾਲ ਸੈਕਸ ਕੀਤਾ।
ਉਸ ਤੋਂ ਬਾਅਦ ਡੈਨੀਏਲਾ ਨੇ ਦੱਸਿਆ ਕਿ ਕਈ ਵਾਰ ਤਾਂ ਉਨ੍ਹਾਂ ਨੂੰ ਰੈਨੀਏਰੀ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਵੀ ਓਰਲ ਸੈਕਸ ਕਰਨ ਲਈ ਕਿਹਾ ਜਾਂਦਾ।
ਡੈਨੀਏਲਾ ਦੀ ਇੱਕ ਭੈਣ ਦੇ ਕੀਥ ਤੋਂ ਬੱਚਾ ਵੀ ਹੋਇਆ। ਡੇਨੀਏਲਾ ਨੇ ਕੀਥ ਰੈਨੀਏਰੀ ਉੱਪਰ ਬਾਲ ਪੋਰਨੋਗ੍ਰਫ਼ੀ ਦੇ ਇਲਜ਼ਾਮ ਵੀ ਲਾਏ ਹਨ।
ਦੋਵਾਂ ਭੈਣਾਂ ਨੇ ਇਲਜ਼ਾਮ ਲਾਇਆ ਕਿ ਕੀਥ ਨੇ ਉਨ੍ਹਾਂ ਨੂੰ ਸਮੂਹਕ ਸੈਕਸ ਲਈ ਮਜਬੂਰ ਕੀਤਾ ਸੀ। ਡੈਨੀਏਲਾ ਨੇ ਅਦਾਲਤ ਨੂੰ ਦੱਸਿਆ "ਅਸੀਂ ਸਾਰਾ ਸਮਾਂ ਰੋਂਦੀਆਂ ਰਹਿੰਦੀਆਂ ਸੀ।"
ਭਾਰ ਵਧਾਉਣ ਕਾਰਨ ਦੋ ਸਾਲਾਂ ਦੀ ਨਜ਼ਰਬੰਦੀ
42 ਸਾਲਾ ਲੌਰੀਨ ਸੈਲਜ਼ਮੈਨ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਡੈਨੀਏਲਾ ਨੂੰ ਦੋ ਸਾਲ ਇੱਕ ਬੈੱਡਰੂਮ ਵਿੱਚ ਬੰਦ ਰੱਖਿਆ ਗਿਆ। ਉਸ ਦਾ ਗੁਨਾਹ ਸੀ ਕਿ ਉਸ ਨੇ ਭਾਰ ਵਧਾ ਲਿਆ ਸੀ ਤੇ ਉਹ ਰੀਨੀਏਰੀ ਤੋਂ ਇਲਾਵਾ ਕਿਸੇ ਹੋਰ ਨੂੰ ਮਿਲਣਾ ਚਾਹੁੰਦੀ ਸੀ।
ਸੈਲਜ਼ਮੈਨ ਨੇ ਦੱਸਿਆ ਕਿ ਰੀਨੀਏਰੀ ਨੂੰ ਲੱਗਿਆ ਕਿ ਇਸ ਨਾਲ ਡੈਨੀਏਲਾ ਦਾ ਬੁਰਾ ਵਿਹਾਰ ਠੀਕ ਹੋ ਜਾਵੇਗਾ।
ਡੇਲੀ ਬੀਸਟ ਮੁਤਾਬਕ, "ਕੀਥ ਰੈਨੀਏਰੀ ਨੇ ਮੈਨੂੰ ਦੱਸਿਆ ਕਿ ਉਹ ਚੋਰੀ ਕਰ ਰਹੀ ਸੀ ਤੇ ਉਸ ਨੇ ਮੈਨੂੰ ਦੱਸਿਆ ਸੀ ਕਿ ਉਹ ਭਾਰ ਘਟਾਵੇਗੀ ਉਲਟਾ ਉਸ ਨੇ 40 ਪੌਂਡ ਭਾਰ ਵਧਾ ਲਿਆ।"
ਡੈਨੀਏਲਾ ਆਪਣੀ ਨਜ਼ਰਬੰਦੀ ਦੌਰਾਨ ਆਪਣੇ ਪਰਿਵਾਰ ਨਾਲ ਹੀ ਰਹਿ ਰਹੀ ਸੀ ਪਰ ਉਨ੍ਹਾਂ ਨੂੰ ਮਿਲ ਨਹੀਂ ਸੀ ਸਕਦੀ।
ਡੈਨੀਏਲਾ ਨੂੰ ਧਮਕਾਇਆ ਗਿਆ ਕਿ ਜੇ ਉਸ ਨੇ ਰੀਨੀਏਰੀ ਅਤੇ ਸੈਲਜ਼ਮੈਨ ਦੀਆਂ ਜ਼ਰੂਰਤਾਂ ਪੂਰੀਆਂ ਨਾ ਕੀਤੀਆਂ ਤਾਂ ਉਨ੍ਹਾਂ ਨੂੰ ਪਰਿਵਾਰ ਸਮੇਤ ਮੈਕਸੀਕੋ ਵਾਪਸ ਭੇਜ ਦਿੱਤਾ ਜਾਵੇਗਾ।
ਸੈਲਜ਼ਮੈਨ ਨੇ ਅਦਾਲਤ ਵਿੱਚ ਮੰਨਿਆ ਕਿ ਉਨ੍ਹਾਂ ਨੇ ਡੈਨੀਏਲਾ ਦਾ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਅਤੇ ਇਸ ਮਾਮਲੇ ਵਿੱਚ ਜੋ ਵੀ ਜੁਲਮ ਕਰੇ ਉਨ੍ਹਾਂ ਵਿੱਚੋਂ ਸਭ ਤੋਂ ਮਾੜਾ ਵਿਹਾਰ ਉਨ੍ਹਾਂ ਨੇ ਡੇਨੀਏਲਾ ਨਾਲ ਕੀਤਾ।
ਬਾਅਦ ਵਿੱਚ ਇਹ ਜਾਣਦੇ ਹੋਏ ਕਿ ਸ਼ਾਇਦ ਦੁਬਾਰਾ ਆਪਣੇ ਪਰਿਵਾਰ ਨੂੰ ਕਦੇ ਨਾ ਮਿਲ ਸਕਣ ਇਸ ਕੈਦ ਤੋਂ ਬਚਣ ਲਈ ਡੈਨੀਏਲਾ ਮੈਕਸੀਕੋ ਚਲੀ ਗਈ।
ਅਦਾਲਤ ਦੇ ਸਸਤਾਵੇਜ਼ਾਂ ਮੁਤਾਬਕ ਇਸ ਸੰਪ੍ਰਦਾਇ ਵਿੱਚ ਇੱਕ ਹੋਰ ਵੀ ਸ਼ਾਖ਼ਾ ("DOS" ਜਾਂ "Vow") ਸੀ।
ਇਹ ਵੀ ਪੜ੍ਹੋ:
ਨੇਕਸੀਅਮ ਦੇ ਸੰਗਠਨ ਦੀ ਬਣਤਰ ਇੱਕ ਪਿਰਾਮਿਡ ਵਰਗੀ ਸੀ। ਇਸ ਵਿੱਚ ਗੁਲਾਮਾਂ ਦਾ ਪ੍ਰਬੰਧ ਕੁਝ ਵਿਅਕਤੀਆਂ ਵੱਲੋਂ ਜਿਨ੍ਹਾਂ ਨੂੰ 'ਮਾਸਟਰਜ਼' ਕਿਹਾ ਜਾਂਦਾ ਸੀ, ਵੱਲੋਂ ਕੀਤਾ ਜਾਂਦਾ ਸੀ।
ਇਸ ਸੰਪ੍ਰਦਾਇ ਦਾ ਸਭ ਤੋਂ ਸਿਖਰਲਾ ਮਾਸਟਰ ਰੀਨੀਏਰੀ ਆਪ ਸੀ ਅਤੇ ਉਹ ਸਭ ਤੋਂ ਉੱਪਰਲੇ ਦਰਜੇ ਦੀਆਂ ਗੁਲਾਮਾਂ ਨੂੰ ਰੱਖਦੇ ਸਨ।
ਇਹ ਗੁਲਾਮ ਅੱਗੇ ਹੋਰ ਗੁਲਾਮ ਭਰਤੀ ਕਰਦੀਆਂ ਸਨ, ਜੋ ਘੁੰਮ-ਫਿਰ ਕੇ ਰੀਨੀਏਰੀ ਨੂੰ ਹੀ ਸੰਤੁਸ਼ਟ ਕਰਦੀਆਂ ਸਨ।
ਸਮੂਹ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਨੂੰ ਜ਼ਮਾਨਤ ਵਜੋਂ ਆਪਣੀਆਂ ਨਗਨ ਤਸਵੀਰਾਂ ਸਮੇਤ ਆਪਣੇ ਬਾਰੇ ਹੋਰ ਗੁਪਤ ਜਾਣਕਾਰੀ ਦੇਣੀ ਪੈਂਦੀ ਸੀ।
ਇਸ ਜਾਣਕਾਰੀ ਦੀ ਵਰਤੋਂ ਗੁਲਾਮ ਵੱਲੋਂ ਸੰਪ੍ਰਦਾਇ ਦਾ ਭਾਂਡਾ ਭੰਨੇ ਜਾਣ ਦੀ ਸੂਰਤ ਵਿੱਚ ਉਸ ਦੇ ਖ਼ਿਲਾਫ ਕੀਤੀ ਜਾ ਸਕਦੀ ਸੀ।
ਐੱਫਬੀਆਈ ਸੈਪਸ਼ਲ ਏਜੰਟ ਮਾਈਕਲ ਲੈਵਰ ਨੇ ਆਪਣੇ ਹਲਫ਼ਨਾਮੇ ਵਿੱਚ ਅਦਾਲਤ ਨੂੰ ਦੱਸਿਆ ਕਿ DOS ਦੀਆਂ ਇਨ੍ਹਾਂ ਗੁਲਾਮਾਂ ਨੂੰ ਸਮਝ ਹੁੰਦੀ ਸੀ ਕਿ ਜੇ ਉਨ੍ਹਾਂ ਨੇ ਸੰਪ੍ਰਦਾਇ ਦੇ ਭੇਤ ਬਾਹਰ ਦੱਸੇ ਜਾਂ ਸੰਪ੍ਰਦਾਇ ਵੱਲੋਂ ਉਨ੍ਹਾਂ ਜਿੰਮੇ ਲਾਏ ਕੰਮ ਪੂਰੇ ਨਾ ਕੀਤੇ ਤਾਂ ਇਹ ਜਾਣਕਾਰੀ ਉਨ੍ਹਾਂ ਦੇ ਖ਼ਿਲਾਫ਼ ਵਰਤੀ ਜਾਵੇਗੀ।
ਇਨ੍ਹਾਂ ਗੁਲਾਮਾਂ ਦੀਆਂ ਜ਼ਿੰਮੇਂਵਾਰੀਆਂ ਵਿੱਚ ਆਪਣੇ ਮਾਸਟਰਜ਼ ਦੇ ਛੋਟੇ-ਮੋਟੇ ਕੰਮ ਕਰਨੇ, ਜਿਵੇਂ ਉਨ੍ਹਾਂ ਲਈ ਕੌਫ਼ੀ ਬਣਾਉਣਾ ਤੇ ਘਰ ਦੀ ਸਫ਼ਾਈ ਤੇ ਸਭ ਤੋਂ ਉੱਪਰ ਰੀਨੀਏਰੀ ਲਈ ਹੋਰ ਔਰਤਾਂ ਤਿਆਰ ਕਰਨਾ ਸ਼ਾਮਲ ਸੀ।
ਔਰਤਾਂ ਤਿਆਰ ਕਰਨ ਵਿੱਚ ਡਾਈਟਿੰਗ ਕਰਾ ਕੇ ਉਨ੍ਹਾਂ ਦਾ ਭਾਰ ਘਟਵਾਉਣਾ ਕਿਉਂਕਿ ਰੀਨੀਏਰੀ ਨੂੰ ਪਤਲੀਆਂ ਔਰਤਾਂ ਖ਼ਾਸ ਪੰਸਦ ਸਨ।
ਔਰਤਾਂ ਦੇ ਸੰਪ੍ਰਦਾਇ ਮੁਖੀ ਦਾ ਨਾਮ ਦਾਗਣਾ
ਗਰੁੱਪ ਦੀਆਂ ਮੈਂਬਰਾਂ ਦੇ ਗੁਪਤ ਅੰਗ ਕੋਲ ਰੀਨੀਏਰੀ ਦਾ ਨਾਮ ਖੁਣਿਆ ਜਾਂਦਾ ਸੀ। ਅਜਿਹਾ ਖ਼ਾਸ ਰਸਮਾਂ ਰਾਹੀਂ ਕੀਤਾ ਜਾਂਦਾ ਸੀ, ਜਿਸ ਦੀ ਸੰਪ੍ਰਦਾਇ ਦੇ ਮੈਂਬਰ ਫ਼ਿਲਮ ਵੀ ਬਣਾਉਂਦੇ ਸਨ।
ਕੁਝ ਪੀੜਤਾਂ ਨੇ ਦੱਸਿਆ ਕਿ ਖੁਣਨ (ਦਾਗਣ) ਵਿੱਚ ਚਾਰ ਤੱਤ ਸ਼ਾਮਲ ਮੰਨੇ ਜਾਂਦੇ ਸਨ। ਹਵਾ, ਧਰਤੀ ਤੇ ਪਾਣੀ ਜਦਕਿ ਦਾਗਣ ਵਾਲਾ ਪੈੱਨ ਅੱਗ ਦਾ ਪ੍ਰਤੀਕ ਮੰਨਿਆ ਜਾਂਦਾ ਸੀ।
ਸਰਕਾਰੀ ਪੱਖ ਦੀ ਦਲੀਲ ਹੈ ਕਿ ਇਸ ਵਿੱਚ ਸੰਪ੍ਰਦਾਇ ਮੁਖੀ ਰੀਨੀਏਰੀ ਦੇ ਨਾਮ ਦੇ ਅੱਖਰ 'ਕੇ' ਅਤੇ 'ਆਰ' ਸਨ।
ਰੀਨੀਏਰੀ ਦੀ ਗ੍ਰਿਫ਼ਤਾਰੀ
ਮਿਸ ਸੈਲਜ਼ਮੈਨ ਨੇ ਬਰੂਕਲਿਨ ਫੈਡਰਲ ਅਦਾਲਤ ਵਿੱਚ ਦੱਸਿਆ ਕਿ ਰੀਨੀਏਰੀ ਆਪਣੀਆਂ ਗੁਲਾਮਾਂ ਨਾਲ ਆਪਣੇ ਮੈਕਸੀਕਨ ਘਰ ਵਿੱਚ ਸੀ। ਉਹ "ਰੀ-ਕਮਿਟਮੈਂਟ ਸੈਰੇਮਨੀ" ਦੀ ਤਿਆਰੀ ਕਰ ਰਹੇ ਸਨ, ਜਦੋਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਆ।
"ਰੀ-ਕਮਿਟਮੈਂਟ ਸੈਰਮਨੀ" ਵਿੱਚ ਗੁਲਾਮ ਇਹ ਸਹੁੰ ਦੁਹਰਾਉਂਦੀਆਂ ਸਨ ਕਿ ਉਹ ਰੇਨੀਏਰੀ ਪ੍ਰਤੀ ਆਪਣੀ ਨਿਸ਼ਠਾ ਕਾਇਮ ਤੇ ਜਾਰੀ ਰੱਖਣਗੀਆਂ।
ਮਿਸ ਸੈਲਜ਼ਮੈਨ ਰੀਨੀਏਰੀ ਨਾਲ ਲਗਭਗ ਇੱਕ ਦਹਾਕਾ ਰਿਸ਼ਤੇ ਵਿੱਚ ਰਹੇ, ਉਨ੍ਹਾਂ ਨੂੰ ਉਮੀਦ ਸੀ ਕਿ ਰੀਨੀਏਰੀ ਉਨ੍ਹਾਂ ਤੋਂ ਔਲਾਦ ਪੈਦਾ ਕਰੇਗਾ।
ਸੈਲਜ਼ਮੈਨ ਨੇ ਮੰਨਿਆ ਕਿ ਉਨ੍ਹਾਂ ਨੇ ਰੀਨੀਏਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਉਨ੍ਹਾਂ ਦੀ ਸੁਭਾਵਿਕ ਪ੍ਰਤੀਕਿਰਿਆ ਸੀ। ਉਨ੍ਹਾਂ ਕਿਹਾ, "ਜਿਵੇਂ ਰੀਨੀਏਰੀ ਨੇ ਸਾਨੂੰ ਸਿਖਾਇਆ ਸੀ, ਮੈਂ ਪਿਆਰ ਨੂੰ ਸਭ ਕਾਸੇ ਤੋਂ ਉੱਪਰ ਮੰਨਿਆ।"
ਮਿਸ ਸੈਲਜ਼ਮੈਨ ਨੇ ਦੱਸਿਆ ਕਿ ਉਹ ਅਤੇ ਅਦਾਕਾਰਾ ਐਲੀਸਨ ਮੈਕ ਸਿਖ਼ਰਲੇ ਦਰਜੇ ਦੀਆਂ ਸੱਤ ਗੁਲਾਮਾਂ ਵਿੱਚੋਂ ਸਨ।
ਅਦਾਕਾਰਾ ਐਲੀਸਨ ਮੈਕ ਰੈਨੀਏਰੀ ਦੇ ਸਭ ਤੋਂ ਨਜ਼ਦੀਕੀ ਸਹਾਇਕ ਸਨ।
ਸੈਲਜ਼ਮੈਨ ਨੇ ਦੱਸਿਆ ਕਿ ਉਹ DOS ਵਿੱਚ ਭਰਤੀ ਕੀਤੀਆਂ ਗਈਆਂ ਪਹਿਲੀਆਂ ਗੁਲਾਮਾਂ ਵਿੱਚੋਂ ਸਨ।
ਡੇਲੀ ਬੀਸਟ ਮੁਤਾਬਕ, ਸੈਲਜ਼ਮੈਨ ਨੇ ਵੀ ਉਸ "ਰੀ-ਕਮਿਟਮੈਂਟ ਸੈਰਮਨੀ" ਵਿੱਚ ਸ਼ਾਮਲ ਹੋਣ ਵਾਲੀ ਸੀ। ਇਸ ਰਸਮ ਵਿੱਚ ਰੇਨੀਏਰੀ ਨੂੰ ਖ਼ਾਸ ਭੇਟ ਵਜੋਂ "ਗਰੁੱਪ ਓਰਲ ਸੈਕਸ" ਦਿੱਤਾ ਜਾਣਾ ਸੀ।
ਰਸਮ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਮੈਕਸੀਕੋ ਪੁਲਿਸ ਨੇ ਘਰ ਨੂੰ ਘੇਰ ਲਿਆ ਤੇ ਰੇਨੀਏਰੀ ਨੂੰ ਗ੍ਰਿਫ਼ਤਾਰ ਕਰ ਲਿਆ।
ਮਿਸ ਸੈਲਜ਼ਮੈਨ ਜੋ ਕਿ ਸੰਪ੍ਰਦਾਇ ਦੀ ਸਹਿ-ਸੰਸਥਾਪਕ ਨੈਨਸੀ ਸੈਲਜ਼ਮੈਨ ਦੀ ਬੇਟੀ ਹੈ। ਰੇਨੀਏਰੀ ਦੀ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਨੂੰ ਸਮਝ ਆਇਆ ਕਿ ਰੈਨੀਏਰੀ ਇੱਕ ਡਰਪੋਕ ਇਨਸਾਨ ਸੀ, ਨਾ ਕਿ ਰਾਖਾ ਜਿਵੇਂ ਕਿ ਉਹ ਬਚਪਨ ਤੋਂ ਸਮਝਦੇ ਰਹੇ ਸਨ।
ਉਨ੍ਹਾਂ ਦੱਸਿਆ, "ਮੇਰੇ ਦਿਮਾਗ ਵਿੱਚ ਕਦੇ ਇਹ ਵਿਚਾਰ ਆਇਆ ਹੀ ਨਹੀਂ ਕਿ ਮੈਂ ਕੀਥ ਨੂੰ ਚੁਣਾਂਗੀ ਤੇ ਕੀਥ, ਕੀਥ ਨੂੰ ਚੁਣਨਗੇ।"
ਰੈਨੀਏਰੀ ਦੇ ਵਕੀਲ ਅਦਾਲਤ ਵਿੱਚ ਕਹਿ ਚੁੱਕੇ ਹਨ ਕਿ ਇਸ ਪੂਰੇ ਮਾਮਲੇ ਵਿੱਚ ਜਿਹੜੇ ਵੀ ਸਰੀਰਕ ਸੰਬੰਧ ਬਣਾਏ ਗਏ ਉਹ ਸਹਿਮਤੀ ਨਾਲ ਬਣਾਏ ਸਨ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ