ਜੇਕਰ ਤੁਹਾਡਾ ਬਰੇਕ-ਅਪ ਹੋਇਆ ਹੈ ਜਾਂ ਹੋਣ ਵਾਲਾ ਹੈ ਤਾਂ ਇਹ ਪੜ੍ਹੋ - 5 ਅਸਰਦਾਰ ਤਰੀਕੇ ਜਾਣੋ

ਪ੍ਰੇਮ-ਪਿਆਰ ਦੇ ਰਿਸ਼ਤੇ ਵਿਚ ਤੋੜ ਵਿਛੋੜਾ ਜਾਂ ਬਰੇਕਅਪ ਬਹੁਤ ਹੀ ਭਾਵੁਕ ਮਸਲਾ ਹੈ ਅਤੇ ਸਾਨੂੰ ਬਹੁਤ ਦੁੱਖ ਦਿੰਦਾ ਹੈ।

ਦੁੱਖ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਇਨ੍ਹਾਂ ਰਿਸ਼ਤਿਆਂ ਵਿੱਚ ਅਸੀਂ ਸਮਾਂ ਅਤੇ ਭਾਵਨਾਵਾਂ ਦੋਵੇਂ ਲਾਉਂਦੇ ਹਾਂ।

ਫਿਰ ਜਦੋਂ ਇਹ ਰਿਸ਼ਤਾ ਟੁੱਟਦਾ ਹੈ ਤਾਂ ਇਨਸਾਨ ਬਸ ਦੁੱਖ ਵਿੱਚ ਹੀ ਡੁੱਬਿਆ ਰਹਿੰਦਾ ਹੈ।

ਇਨਸਾਨ ਕਈ ਦਿਨ, ਰਾਤਾਂ, ਹਫ਼ਤੇ ਅਤੇ ਮਹੀਨੇ ਇਸ ਬਰੇਕ-ਅਪ ਨਾਲ ਜੂਝਦਾ ਰਹਿੰਦਾ ਹੈ।

ਇਹ ਵੀ ਪੜ੍ਹੋ :

ਸਾਡੇ ਅੰਦਰ ਹੋ ਰਹੀ ਇਸ ਟੁੱਟ-ਭੱਜ ਦਾ ਅਸਰ ਅਸੀਂ ਸਾਡੇ ਰੋਜ਼ ਦੇ ਕੰਮਕਾਜ 'ਤੇ ਵੀ ਦੇਖ ਸਕਦੇ ਹਾਂ। ਇਸਦੀ ਵਜ੍ਹਾ ਕੋਈ ਹੋਰ ਨਹੀਂ ਸਗੋਂ ਅਸੀਂ ਖੁਦ ਹੀ ਹੁੰਦੇ ਹਾਂ, ਜੋ ਉਸ ਅਤੀਤ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ।

ਇਕੱਲੇ ਬੈਠ ਕੇ ਬਸ ਇਹੀ ਸੋਚਦਾ ਰਹਿੰਦਾ ਹੈ ਕਿ ਅਖੀਰ ਅਜਿਹਾ ਕਿਉਂ ਹੋਇਆ, ਮੈਂ ਕੀ ਗਲਤ ਕੀਤਾ, ਉਸਨੇ ਅਜਿਹਾ ਕਿਉਂ ਕੀਤਾ ਵਗੈਰਾ-ਵਗੈਰਾ

ਤਾਂ ਕਿਉਂ ਨਾ ਇਸ ਨੂੰ ਇੱਕ ਨਵਾਂ ਮੋੜ ਦੇਈਏ।

ਆਓ ਅੱਜ ਅਸੀਂ ਇਸ ਬਰੇਕ-ਅਪ ਦੀ ਕਹਾਣੀ ਨੂੰ ਹੀ ਬਦਲ ਦਿੰਦੇ ਹਾਂ...

ਬਰੇਕ-ਅਪ ਤੋਂ ਕਿਵੇਂ ਉੱਭਰਿਆ ਜਾਵੇ, ਇਸ ਬਾਰੇ ਅਸੀਂ ਲਾਈਫ ਕੋਚ ਅਲਕਾ ਸ਼ਰਮਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬਰੇਕ-ਅਪ ਫੇਜ਼ ਤੋਂ ਬਾਹਰ ਆਉਣ ਲਈ ਪੰਜ ਨੁਕਤੇ ਦੱਸੇ।

1. 'ਸਮਾਂ ਲਓ'

ਜਿਵੇਂ ਜੋ ਰਿਸ਼ਤਾ ਤੁਸੀਂ ਬਣਾਇਆ ਸੀ, ਉਸ ਵਿੱਚ ਸਮਾਂ ਲੱਗਿਆ ਸੀ, ਸਮਾਂ ਬਿਤਾਇਆ ਸੀ ਤਾਂ ਉਸ ਨੂੰ ਭੁੱਲਣ ਵਿੱਚ ਵੀ ਸਮਾਂ ਲੱਗਣਾ ਸੁਭਾਵਿਕ ਹੈ।

ਇਸ ਲਈ ਜੇ ਤੁਸੀਂ ਇਹ ਸੋਚਦੇ ਹੋ ਕਿ ਸਭ ਕੁਝ ਫਟਾਫਟ ਭੁੱਲ ਜਾਈਏ ਤਾਂ ਇਹ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ:

ਹਾਂ ਅਸੀਂ ਉਸ ਨੂੰ ਫਾਸਟ ਟਰੈਕ ਜ਼ਰੂਰ ਕਰ ਸਕਦੇ ਹਾਂ... ਤਾਂ ਸਮਾਂ ਲਓ, ਆਪਣੇ ਮਨ ਨੂੰ ਹਲਕਾ ਕਰਨ ਲਈ ਲਿਖੋ, ਕਿਤਾਬਾਂ ਪੜ੍ਹੋ, ਗਾਣੇ ਸੁਣੋ, ਜੋ ਵੀ ਕੰਮ ਤੁਹਾਨੂੰ ਮਨ ਹਲਕਾ ਕਰਨ ਵਿੱਚ ਮਦਦ ਕਰੇ, ਉਹ ਕਰੋ।

2. ਕੋਈ ਦੋਸਤ ਚੁਣੋ

ਇੱਕ ਨਜ਼ਦੀਕੀ ਜਿਸ ਨਾਲ ਤੁਸੀਂ ਆਪਣਾ ਦੁੱਖ ਵੰਡ ਸਕੋ ਤੇ ਜੋ ਤੁਹਾਨੂੰ ਸਹੀ ਸਲਾਹ ਦੇ ਸਕੇ, ਤੁਹਾਡਾ ਕੋਈ ਖ਼ਾਸ ਦੋਸਤ, ਸਹਿਯੋਗੀ ਜਾਂ ਰਿਸ਼ਤੇਦਾਰ ਜੋ ਇਸ ਮੁਸ਼ਕਲ ਸਮੇਂ ਵਿੱਚ ਤੁਹਾਡਾ ਸਾਥ ਦੇਵੇ।

ਸਲਾਹਕਾਰ ਅਜਿਹਾ ਹੋਵੇ ਜੋ ਤੁਹਾਨੂੰ ਸਹੀ ਰਾਹ ਚੁਣਨ ਵਿੱਚ ਮਦਦ ਕਰੇ... ਤੁਹਾਨੂੰ ਯਕੀਨ ਦਿਵਾਏ ਕਿ ਤੁਸੀਂ ਇਸ ਹਾਲਤ ਵਿੱਚੋਂ ਨਿਕਲ ਜਾਓਗੇ, ਤੁਹਾਨੂੰ ਘੁੱਟ ਕੇ ਜੱਫ਼ੀ ਪਾਵੇ।

3.ਆਪਣੀ ਦਿੱਖ ’ਤੇ ਪੈਸੇ ਖ਼ਰਚੋ

ਹੁਣ ਆਪਣੀ ਦਿੱਖ ਸੁਧਾਰਨ ਜਾਂ ਮੇਕਓਵਰ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸ਼ੋਪਿੰਗ ਕਰਨ ਵਿੱਚ ਹੀ ਸਾਰੇ ਪੈਸੇ ਖਰਚ ਕਰ ਦਿਓ।

ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਦਿੱਖ 'ਤੇ, ਆਪਣੇ ਆਪ ਨੂੰ ਬਿਹਤਰ ਬਣਾਉਣ 'ਤੇ ਖਰਚ ਕਰੋ ਅਤੇ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਓ।

ਫਿਰ ਚਾਹੇ ਉਹ ਵਾਲਾਂ ਦਾ ਸਟਾਈਲ ਬਦਲਣਾ ਹੋਵੇ ਜਾਂ ਫਿਰ ਕਿਸੇ ਫਿਟਨੈੱਸ ਪਰੋਗਰਾਮ ਵਿੱਚ ਸ਼ਾਮਲ ਹੋ ਜਾਓ ਜਾਂ ਫਿਰ ਕੋਈ ਨਵਾਂ ਕੌਸ਼ਲ ਸਿੱਖਣ ਵਿੱਚ ਸਮਾਂ ਲਾਓ।

ਇਸ ਨਾਲ ਤੁਹਾਡਾ ਧਿਆਨ ਬ੍ਰੇਕਅਪ ਤੋਂ ਹੱਟ ਕੇ ਕੁਝ ਨਵਾਂ ਸਿੱਖਣ ਵਿੱਚ ਲੱਗ ਜਾਵੇਗਾ ਅਤੇ ਇੱਕ ਨਵੀਂ ਸ਼ੁਰੂਆਤ ਹੋਵੇਗੀ।

ਇੱਕ ਨਵੀਂ ਕਹਾਣੀ ਦੀ ਸ਼ੁਰੂਆਤ ਇਨ੍ਹਾਂ ਹੀ ਨਵੀਆਂ ਆਦਤਾਂ ਤੋਂ ਹੁੰਦੀ ਹੈ।

ਸਭ ਤੋਂ ਪਹਿਲਾਂ ਤਾਂ ਆਪਣੇ ਪੁਰਾਣੇ ਸੰਪਰਕ ਨੂੰ ਬਿਲਕੁਲ ਖ਼ਤਮ ਕਰ ਦਿਓ।

ਇਹ ਨਾ ਸੋਚੋ ਕਿ ਚਲੋ ਕੋਈ ਨੀ, ਦੋਸਤ ਬਣੇ ਰਹਿੰਦੇ ਹਾਂ, ਇਹ ਸਭ ਤੁਹਾਨੂੰ ਤੁਹਾਨੂੰ ਪਿੱਛੇ ਖਿੱਚੇਗਾ ਅਤੇ ਹਾਲਾਤ ਵਿੱਚੋਂ ਉੱਭਰਨ ਨਹੀਂ ਦੇਵੇਗਾ।

ਇਸ ਤੋਂ ਉਲਟ ਉਹ ਸਾਰੇ ਰਿਸ਼ਤੇ ਜੋ ਤੁਹਾਨੂੰ ਉਸ ਬ੍ਰੇਕਅਪ ਜਾਂ ਉਸ ਰਿਸ਼ਤੇ ਬਾਰੇ ਯਾਦ ਦਿਵਾਉਂਦੇ ਹਨ ਉਨ੍ਹਾਂ ਸਭ ਤੋਂ ਕੁਝ ਸਮੇਂ ਲਈ ਦੂਰੀ ਬਣਾ ਲਓ।

ਉਦੋਂ ਤੱਕ ਜਦੋਂ ਤੱਕ ਕਿ ਤੁਸੀਂ ਉਸ ਸਦਮੇ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਜਾਂਦੇ।

4. ਸੋਸ਼ਲ ਮੀਡੀਆ ਤੋਂ ਦੂਰ ਰਹੋ

ਸਾਫ਼ ਜਿਹੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਰਿਸ਼ਤੇ ਵਿੱਚ ਹੋਵੋਗੇ ਤਾਂ ਤੁਸੀਂ ਕੁਝ ਫੋਟੋਆਂ ਸੋਸ਼ਲ ਮੀਡੀਆ ਉੱਤੇ ਇਕੱਠੇ ਪਾਈਆਂ ਹੋਣਗੀਆਂ।

ਇਹ ਸਾਰੇ ਪੋਸਟ ਤੁਹਾਨੂੰ ਉਹ ਸਭ ਯਾਦ ਦਿਵਾਉਂਦੇ ਰਹਿਣਗੇ ਜੋ ਤੁਸੀਂ ਭੁੱਲਣਾ ਚਾਹੁੰਦੇ ਹੋ।

ਇਸ ਲਈ ਕੁਝ ਦਿਨਾਂ ਲਈ ਆਪਣਾ ਸੋਸ਼ਲ ਮੀਡੀਆ ਦਾ ਪਲਾਨ ਬਦਲ ਦਿਓ।

ਆਪਣੇ ਪੁਰਾਣੇ ਦੋਸਤ ਦੇ ਨਾਲ ਪਾਈਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਡਿਲੀਟ ਕਰ ਦਿਓ ਅਤੇ ਆਪਣੀਆਂ ਨਵੀਆਂ ਤਸਵੀਰਾਂ ਅਪਲੋਡ ਕਰੋ।

ਆਪਣੇ ਐਕਸ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਵਾਰ ਵਾਰ ਨਾ ਦੇਖੋ।

5. ਨਵੇਂ ਰਿਸ਼ਤੇ ਜੋੜੋ

ਨਵੇਂ ਰਿਸ਼ਤੇ ਤੁਹਾਡੇ ਦਿਮਾਗ ਨੂੰ ਪਟੜੀ ਤੇ ਲਿਆਉਣ ਵਿੱਚ ਮਦਦ ਕਰਦੇ ਹਨ ਅਤੇ ਇਹ ਇੱਕ ਬਹੁਤ ਜ਼ਰੂਰੀ ਕਦਮ ਹੈ।

ਇਸ ਲਈ ਨਵੇਂ ਲੋਕਾਂ ਨੂੰ ਮਿਲੋ ਅਤੇ ਨੈੱਟਵਰਕਿੰਗ ਕਰੋ... ਦੋਸਤ ਬਣਾਓ...

ਅਤੇ ਹੁਣ ਤੁਸੀਂ ਆਪਣੀ ਚੰਗੀ ਵਾਲੀ ਫੀਲਿੰਗ ਨਵੇਂ ਲੋਕਾਂ ਵਿੱਚ ਲਭ ਸਕਦੇ ਹੋ।

ਬ੍ਰੇਕਅਪ ਤੋਂ ਬਾਅਦ ਦਾ ਸਮਾਂ ਕਾਫ਼ੀ ਚੁਣੌਤੀ ਭਰਿਆ ਹੁੰਦਾ ਹੈ ਪਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਸਮੇਂ ਨੂੰ ਲੰਬਾ ਖਿੱਚੀ ਜਾਓਂ। ਇਹ ਸਾਡੇ ਹੱਥ ਵਿੱਚ ਹੈ ਕਿ ਅਸੀਂ ਇਸ ਨੂੰ ਜਿੰਨਾ ਹੋ ਸਕੇ ਘਟਾ ਕੇ ਇਸ ਤੋਂ ਸਬਕ ਲਈਏ ਤੇ ਜ਼ਿੰਦਗੀ ਵਿੱਚ ਅੱਗੇ ਵਧੀਏ...

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।