ਸਕੂਲ ਵਿੱਚ ਆਪਣਾ ਲੰਚ ਵੇਚ ਦੇਣ ਵਾਲਾ ਮੁੰਡਾ, ਬਣਿਆ ਹੋਟਲਾਂ ਦਾ ਮਾਲਕ

ਸ਼ਰਨ ਪਸਰੀਚਾ

ਤਸਵੀਰ ਸਰੋਤ, Ennismore

ਤਸਵੀਰ ਕੈਪਸ਼ਨ, ਸ਼ਰਨ ਪਸਰੀਚਾ ਨੇ ਯੂਰਪ ਤੇ ਅਮਰੀਕਾ ਵਿੱਚ ਐਨਿਸਮੋਰ ਹੋਟਲਾਂ ਦੀ ਲੜੀ ਖੋਲ੍ਹੀ ਹੈ।
    • ਲੇਖਕ, ਸੂਜ਼ਨੇ ਬੀਰਨੇ
    • ਰੋਲ, ਬਿਜ਼ਨਸ ਪੱਤਰਕਾਰ

ਕਹਿੰਦੇ ਹਨ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ। ਸ਼ਰਨ ਪਸਰੀਚਾ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ, ਯੂਰਪ ਤੇ ਅਮਰੀਕਾ ਵਿੱਚ ਹੋਟਲਾਂ ਦੀ ਲੜੀ ਦੇ ਮਾਲਕ ਸ਼ਰਨ ਪਸਰੀਚਾ, ਜਦੋਂ 6 ਸਾਲ ਦੀ ਉਮਰ ਦੇ ਸਨ ਤਾਂ ਉਦੋਂ ਹੀ ਘਰ ਵਾਲਿਆਂ ਨੂੰ ਉਨ੍ਹਾਂ ਦੇ ਉੱਦਮੀਆਂ ਵਾਲੇ ਗੁਣ ਪਤਾ ਲੱਗ ਗਏ ਸਨ।

ਪਹਿਲੀ ਜਮਾਤ ਵਿੱਚ ਹੀ ਸ਼ਰਨ ਪਸਰੀਚਾ ਨੇ ਸਕੂਲ ਵਿੱਚ ਆਪਣਾ ਦੁਪਹਿਰ ਦਾ ਖਾਣਾ ਵੇਚਣਾ ਸ਼ੁਰੂ ਕਰ ਦਿੱਤਾ ਸੀ।

ਮੁੰਬਈ ਵਿੱਚ ਪਲੇ ਤੇ ਵੱਡੇ ਹੋਏ ਸ਼ਰਨ ਪਸਰੀਚਾ ਨੇ ਉਸ ਸਮੇਂ ਨੂੰ ਯਾਦ ਕਰਦਿਆਂ ਦੱਸਿਆ, "ਮੈਨੂੰ ਕਾਫ਼ੀ ਮੁਨਾਫਾ ਹੋ ਰਿਹਾ ਸੀ, ਇਸ ਲਈ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੇਰੇ ਲਈ ਜ਼ਿਆਦਾ ਸੈਂਡਵਿਚ ਬਣਾ ਦਿਆ ਕਰਨ।"

ਅਠੱਤੀ ਸਾਲਾ ਸ਼ਰਨ ਪਸਰੀਚਾ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, "ਸਭ ਕੁਝ ਠੀਕ ਚੱਲ ਰਿਹਾ ਸੀ, ਜਦੋਂ ਤੱਕ ਮੈਂ ਲਾਲਚ ਵਸ ਕੀਮਤ ਦੁੱਗਣੀ ਨਹੀਂ ਕਰ ਦਿੱਤੀ।"

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਕਿਸੇ ਬੱਚੇ ਦੇ ਮਾਂ-ਬਾਪ ਨੇ ਉਨ੍ਹਾਂ ਦੀ ਮਾਂ ਨੂੰ ਸਕੂਲ ਦੇ ਇੱਕ ਸਮਾਗਮ ਦੌਰਾਨ ਇਸ ਬਾਰੇ ਦੱਸ ਦਿੱਤਾ ਕਿ ਕਿਵੇਂ ਇਹ ਲੰਚ ਦੇ ਭਾਅ ਵਧਾਈ ਜਾ ਰਿਹਾ ਹੈ।

ਹੌਕਸਟਨ ਹੋਟਲ ਐਮਸਟਰਡਮ

ਤਸਵੀਰ ਸਰੋਤ, Ennismore

ਤਸਵੀਰ ਕੈਪਸ਼ਨ, ਹੌਕਸਟਨ ਹੋਟਲ ਐਮਸਟਰਡਮ

ਇਸ ਤੋਂ ਬਾਅਦ ਉਨ੍ਹਾਂ ਵਿਚਲਾ ਉੱਦਮੀ ਪਹਿਲੀ ਵਾਰ 22 ਸਾਲਾਂ ਦੀ ਉਮਰ ਵਿੱਚ ਜਾਗਿਆ ਅਤੇ ਉਨ੍ਹਾਂ ਨੇ ਇੰਗਲੈਂਡ ਵਿੱਚ ਹੀ ਕਿਸੇ ਨਾਲ ਮਿਲ ਕੇ ਰਸ਼ ਮੀਡੀਆ ਨਾਮ ਦੀ ਕੰਪਨੀ ਸ਼ੁਰੂ ਕੀਤੀ।

ਇਹ ਉਨ੍ਹਾਂ ਨੇ ਲੰਡਨ ਵਿੱਚ ਇੱਕ ਵਿਦਿਆਰਥੀ ਵਜੋਂ ਸ਼ੁਰੂ ਕੀਤੀ ਸੀ ਅਤੇ ਇਹ ਇੱਕ ਮਾਰਕੀਟਿੰਗ ਏਜੰਸੀ ਸੀ, ਜੋ ਉਨ੍ਹਾਂ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹ ਫਰਮ ਤਿੰਨ ਸਾਲ ਚਲਾਈ।

ਉਨ੍ਹਾਂ ਦੇ ਇਸ ਨਵੇਂ ਕੰਮ ਦਾ ਪਤਾ ਦਿੱਲੀ ਵਿੱਚ ਰਹਿੰਦੇ ਉਨ੍ਹਾਂ ਦੇ ਅੰਕਲ ਨੂੰ ਲੱਗਿਆ। ਇਸ ਮਗਰੋਂ ਅੰਕਲ ਨੇ ਸ਼ਰਨ ਨੂੰ ਅਪਣਾ ਚਮੜੇ ਦਾ ਕਾਰੋਬਾਰ ਸੰਭਾਲਣ ਲਈ ਭਾਰਤ ਵਾਪਸ ਬੁਲਾ ਲਿਆ।

ਸ਼ਰਨ ਨੇ ਦੱਸਿਆ, ਇਹ ਬਹੁਤ ਮੁਸ਼ਕਲ ਸੀ। ਮੈਂ 25 ਸਾਲਾਂ ਦਾ ਸੀ ਅਤੇ 300 ਲੋਕਾਂ ਦੀ ਇੱਕ ਮੈਨੂਫੈਕਚਰਿੰਗ ਫਰਮ ਚਲਾ ਰਿਹਾ ਸੀ। ਫਿਰ ਵੀ ਇਹ ਇੱਕ ਵਧੀਆ ਅਨੁਭਵ ਸੀ ਮੈਂ ਵਿਕਰੀ, ਵਿੱਤ, ਪੂਰਤੀ, ਮਾਰਜਨ ਅਤੇ ਲੋਕਾਂ ਬਾਰੇ ਸਿੱਖਿਆ।"

ਸ਼ਰਨ ਦੱਸਦੇ ਹਨ ਕਿ ਤਜਰਬੇ ਦੀ ਕਮੀ ਦੇ ਬਾਵਜੂਦ ਉਨ੍ਹਾਂ ਨੇ ਕਾਰੋਬਾਰ ਸੰਭਾਲਿਆ ਤੇ ਵਿਕਰੀ ਅਤੇ ਮੁਨਾਫਾ ਕਾਫ਼ੀ ਵਧਿਆ।

ਤਿੰਨ ਸਾਲਾਂ ਬਾਅਦ ਉਨ੍ਹਾਂ ਨੇ ਲੰਡਨ ਸਕੂਲ ਆਫ਼ ਬਿਜਨਸ ਤੋਂ ਐੱਮਬੀਏ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਨਿੱਜੀ ਕੰਪਨੀ ਨਾਲ ਕੰਮ ਵੀ ਕੀਤਾ।

The lobby of Hoxton Paris

ਤਸਵੀਰ ਸਰੋਤ, Ennismore

ਤਸਵੀਰ ਕੈਪਸ਼ਨ, ਐਨਿਸਮੋਰ ਦਾ ਪੈਰਿਸ ਵਿਚਲੇ ਇੱਕ ਹੋਟਲ ਦੀ ਲਾਬੀ

ਇੱਥੋਂ ਹੀ ਉਨ੍ਹਾਂ ਨੇ ਹੋਟਲ ਅਤੇ ਵਿਦਿਆਰਥੀਆਂ ਦੀਆਂ ਰਿਹਾਇਸ਼ਾਂ ਵਿੱਚ ਨਿਵੇਸ਼ ਕਰਨ ਬਾਰੇ ਸੋਚਿਆ।

ਹੋਟਲ ਇੱਕ ਦਿਲਚਸਪ ਚੀਜ਼ ਹੈ, ਜਿੱਥੇ ਕਈ ਚੀਜ਼ਾ ਆ ਕੇ ਮਿਲ ਜਾਂਦੀਆਂ ਹਨ। "ਮੈਂ ਸੋਚਿਆ ਕਿੰਨਾ ਵਧੀਆ ਹੋਵੇਗਾ ਜੇ ਮੈਂ ਉਸ ਕੰਮ ਵਿੱਚ ਆਪਣਾ ਕਰੀਅਰ ਬਣਾ ਸਕਾਂ, ਜਿਸ ਬਾਰੇ ਮੈਂ ਦਿਲੋਂ ਸੋਚਦਾ ਹਾਂ।"

ਸਾਲ 2011 ਵਿੱਚ ਐੱਮਬੀਏ ਪੂਰੀ ਕਰਨ ਤੋਂ ਬਾਅਦ ਹੀ ਉਨ੍ਹਾਂ ਨੇ ਕੁਝ ਪੂੰਜੀਕਾਰਾਂ ਨਾਲ ਮਿਲ ਕੇ ਐਨਿਸਮੋਰ ਹੋਲਡਿੰਗਸ ਸ਼ੁਰੂ ਕੀਤੀ। ਇਸ ਸਮੂਹ ਨੇ ਸਾਲ 2012 ਵਿੱਚ ਲੰਡਨ ਦਾ ਹੌਕਸਟਨ ਹੋਟਲ 65 ਮਿਲੀਅਨ ਡਾਲਰ ਵਿੱਚ ਖ਼ਰੀਦਿਆ।

ਸ਼ੋਰਡਿਚ ਦੇ ਇੱਕ ਹੋਟਲ ਨੂੰ ਖ਼ਰੀਦਣ ਮਗਰੋਂ ਉਨ੍ਹਾਂ ਨੇ ਉਸ ਹੋਟਲ ਨੂੰ ਨਵਾਂ ਰੂਪ ਦੇਣ ਲਈ ਉਸ ਵਿੱਚ ਪੂਰਾ ਇੱਕ ਸਾਲ ਆਪ ਰਹਿ ਕੇ ਬਿਤਾਇਆ।

ਸ਼ਰਨ ਨੇ ਇਸ ਬਾਰੇ ਦੱਸਿਆ, "ਮੈਂ ਬਸ ਉੱਥੇ ਗਿਆ ਤੇ ਹੋਟਲ ਦੇ 40 ਕਰਮੀਆਂ ਨੂੰ ਕਿਹਾ, ਮੈਂ ਇੱਥੇ ਤੁਹਾਡੇ ਨਾਲ ਰਹਾਂਗਾ।"

ਵਿਲੀਅਮਸਬਰਗ, ਨਿਊ ਯਾਰਕ ਵਿੱਚ ਹੋਕਸਟਨ ਹੋਟਲ

ਤਸਵੀਰ ਸਰੋਤ, Ennismore

ਤਸਵੀਰ ਕੈਪਸ਼ਨ, ਵਿਲੀਅਮਸਬਰਗ, ਨਿਊ ਯਾਰਕ ਵਿੱਚ ਹੋਕਸਟਨ ਹੋਟਲ

ਉਨ੍ਹਾਂ ਦੱਸਿਆ ਕਿ ਜੋ ਵੀ ਸਿੱਖਿਆ, ਤਜਰਬੇ ਤੋਂ ਸਿੱਖਿਆ।

ਇਸ ਕੰਮ ਵਿੱਚ ਉਨ੍ਹਾਂ ਨੇ ਬਾਹਰੋਂ ਵੀ ਮਦਦ ਹਾਸਲ ਕੀਤੀ, ਕਮਰਿਆਂ ਨੂੰ ਨਵਾਂ ਰੂਪ ਦਿੱਤਾ, ਹੋਟਲ ਵਿੱਚ ਪ੍ਰੋਗਰਾਮ ਕਰਵਾਉਣੇ ਸ਼ੁਰੂ ਕੀਤੇ।

ਹੋਟਲ ਤੋਂ ਹੋਣ ਵਾਲੇ ਮੁਨਾਫ਼ੇ ਵਿੱਚ ਵਾਧਾ ਹੋਇਆ ਤਾਂ ਸ਼ਰਨ ਨੇ ਹਿਸਾਬ ਲਾ ਲਿਆ ਕਿ ਇਹ ਉਨ੍ਹਾਂ ਦਾ ਇਕੱਲਾ ਹੋਟਲ ਨਹੀਂ ਰਹਿਣ ਵਾਲਾ।

"ਇਸ ਵਿੱਚ ਵਾਧੇ ਦੀਆਂ ਸੰਭਾਵਨਾਵਾਂ ਸਨ। ਅਸੀਂ ਸੋਚਿਆ ਕਿ ਅਸੀਂ ਇਸੇ ਨੂੰ ਲੰਡਨ ਵਿੱਚ ਕਿਵੇਂ ਦੁਹਰਾ ਸਕਦੇ ਹਾਂ? ਅਸੀਂ ਲੰਡਨ ਦੇ ਕਈ ਇਲਾਕਿਆਂ ਵਿੱਚ ਬਹੁਤ ਸਾਰਾ ਸਮਾਂ ਲਾਇਆ।"

ਸਾਲ 2014 ਵਿੱਚ ਸਮੂਹ ਨੇ ਲੰਡਨ ਵਿੱਚ ਹੀ ਦੂਸਰਾ ਹੋਟਲ ਖੋਲ੍ਹਿਆ ਅਤੇ ਉਸ ਤੋਂ ਬਾਅਦ ਐਮਸਟਰਡਮ, ਪੈਰਿਸ ਅਤੇ ਅਮਰੀਕਾ ਤੱਕ ਆਪਣਾ ਹੋਟਲ ਕਾਰੋਬਾਰ ਫੈਲਾਅ ਚੁੱਕੇ ਹਨ। ਅਮਰੀਕਾ ਵਿੱਚ ਉਨ੍ਹਾਂ ਦੇ ਹੋਟਲ, ਨਿਊ ਯਾਰਕ, ਪੋਰਟ ਲੈਂਡ ਅਤੇ ਸ਼ਿਕਾਗੋ ਵਿੱਚ ਹਨ।

ਉਨ੍ਹਾਂ ਦੇ ਹੋਟਲ ਸੁਹਣੀਆਂ ਥਾਵਾਂ 'ਤੇ ਬਹੁਤ ਸੁਹਣੇ ਡਿਜ਼ਾਈਨ ਨਾਲ ਬਣੇ ਹੋਏ ਹਨ।

ਪਰਥਸ਼ਾਇਰ ਦਾ ਵਕਾਰੀ ਗਲੇਨੀਗਲ

ਤਸਵੀਰ ਸਰੋਤ, Ennismore

ਤਸਵੀਰ ਕੈਪਸ਼ਨ, ਪਰਥਸ਼ਾਇਰ ਦਾ ਵਕਾਰੀ ਗਲੇਨੀਗਲ ਸ਼ਰਨ ਦੇ ਦੂਸਰੇ ਹੋਟਲਾਂ ਦੇ ਮੁਕਾਬਲ ਜ਼ਿਆਦਾ ਰਵਾਇਤੀ ਕਿਸਮ ਦਾ ਹੈ।

2015 ਵਿੱਚ ਉਨ੍ਹਾਂ ਨੇ ਪਰਥਸ਼ਾਇਰ ਦਾ ਵੱਕਾਰੀ ਗਲੇਨੀਗਲ ਹੋਟਲ ਖ਼ਰੀਦ ਕੇ ਹੈਰਾਨ ਕਰ ਦਿੱਤਾ। ਸਾਲ 1924 ਵਿੱਚ ਬਣਿਆ ਇਹ ਹੋਟਲ ਗੌਲਫ਼ ਖਿਡਾਰੀਆਂ ਨਾਲ ਜੁੜਿਆ ਰਿਹਾ ਹੈ

ਸ਼ਰਨ ਦੀ ਸਕੌਟਿਸ਼ ਪਤਨੀ ਇਸ ਹੋਟਲ ਵਿੱਚ ਰਹਿੰਦੀ ਰਹੀ ਸੀ। ਇਸ ਲਈ ਜਦੋਂ ਹੋਟਲ ਵਿਕਣ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਤੁਰੰਤ ਖ਼ਰੀਦ ਲਿਆ।

ਸਾਡਾ ਮੰਨਣਾ ਸੀ ਕਿ ਹੋਟਲ ਦਾ ਇੱਕ ਬਰਾਂਡ ਰਿਹਾ ਹੈ, ਇੱਕ ਇਤਿਹਾਸ ਰਿਹਾ ਹੈ ਪਰ ਹੁਣ ਇਹ ਸਾਰਾ ਕੁਝ ਗੁਆਚ ਚੁੱਕਿਆ ਹੈ।

ਇਹ ਵੀ ਪੜ੍ਹੋ:

ਇਸ ਲਈ ਸ਼ਰਨ ਨੇ ਹੋਟਲ ਨੂੰ ਉਹੀ ਪੁਰਾਣੀ ਦਿੱਖ ਦੇਣ ਲਈ ਮਿਹਨਤ ਕੀਤੀ।

ਐਨਿਸਮੋਰ ਨੇ ਇਸ ਹੋਟਲ ਨੂੰ ਨਵਾਂ ਰੂਪ ਵੀ ਦਿੱਤਾ ਪਰ ਇਸ ਦੀ ਸਕੌਟਿਸ਼ ਪਛਾਣ ਬਰਕਰਾਰ ਰੱਖੀ।

ਉਨ੍ਹਾਂ ਦੇ ਖਾਤਿਆਂ ਮੁਤਾਬਕ ਐਨਿਸਮੋਰ ਹੋਲਡਿੰਗਸ ਨੇ ਸਾਲ 2017 ਵਿੱਚ 20.7 ਮਿਲੀਅਨ ਯੂਰੋ ਦਾ ਰੈਵਿਨਿਊ ਸੀ, ਜੋ ਕਿ ਪਿਛਲੇ ਸਾਲ ਨਾਲੋਂ 14.6 ਮਿਲੀਅਨ ਯੂਰੋ ਜ਼ਿਆਦਾ ਸੀ। ਹੋਟਲਾਂ ਵਿੱਚ ਮੁੜ ਤੋਂ ਪੈਸਾ ਲਾਉਣ ਕਾਰਨ ਕੰਪਨੀ ਦਾ ਮੁਨਾਫ਼ਾ ਬਿਨਾਂ ਟੈਕਸਾਂ ਦੇ 7.7 ਮਿਲੀਅਨ ਯੂਰੋ ਤੋਂ ਘੱਟ ਕੇ 6.8 ਮਿਲੀਅਨ ਯੂਰੋ ਰਹਿ ਗਿਆ।

ਕੌਂਡੇ ਨੈਸਟ ਟਰੈਵਲਰ ਦੀ ਸੰਪਾਦਕ ਮੇਲਿੰਡਾ ਸਟੀਵਨਸਨ ਦਾ ਕਹਿਣਾ ਹੈ ਕਿ ਅਜਿਹੇ ਹੋਟਲ ਬਾਰੇ ਸੋਚਣਾ ਜੋ ਸ਼ਹਿਰੀ ਲੰਡਨ ਵਿੱਚ ਹੀ ਨਹੀਂ ਸਗੋ ਹੋਰ ਥਾਂ ਵੀ ਜਾਵੇ ਸੋਚਣਾ ਮੁਸ਼ਕਲ ਹੈ।" ਉਨ੍ਹਾਂ ਦੇ ਮੈਗਜ਼ੀਨ ਨੇ ਸ਼ਰਨ ਨੂੰ ਉਨ੍ਹਾਂ 44 ਲੋਕਾਂ ਵਿੱਚ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਲ ਕੀਤਾ ਸੀ ਜਿਨ੍ਹਾਂ ਨੇ ਟਰੈਵਲ ਦਾ ਢੰਗ ਹੀ ਬਦਲ ਦਿੱਤਾ ਹੈ।

A suite at the Gleneagles Hotel

ਤਸਵੀਰ ਸਰੋਤ, Ennismore

ਤਸਵੀਰ ਕੈਪਸ਼ਨ, ਗਲੇਨੀਗਲ ਹੋਟਲ ਦਾ ਇੱਕ ਕਮਰਾ

ਉਨ੍ਹਾਂ ਦਾ ਕਹਿਣਾ ਹੈ ਕਿ ਐਨਿਸਮੋਰ ਦੇ ਸਾਹਮਣੇ ਵਧਦੇ ਮੁਕਾਬਲੇ ਵਾਲੇ ਸਮੇਂ ਵਿੱਚ ਲਗਾਤਾਰ ਵਧਦੇ ਰਹਿਣਾ ਹੈ।

ਸ਼ਰਨ ਮੰਨਦੇ ਹਨ ਕਿ ਉਨ੍ਹਾਂ ਦੀ ਸ਼ਕਤੀ ਇਸ ਗੱਲ ਵਿੱਚੋਂ ਆਉਂਦੀ ਹੈ ਕਿ ਉਹ ਹੋਟਲ ਨਾਲ ਪਹਿਲਾਂ ਤੋਂ ਨਹੀਂ ਜੁੜੇ ਰਹੇ। ਇਸ ਕਾਰਨ ਉਨ੍ਹਾਂ ਦੇ ਮਨ ਵਿੱਚ ਕੋਈ ਅਜਿਹੀਆਂ ਧਾਰਨਾਵਾਂ ਨਹੀਂ ਹਨ ਕਿ ਕੀ ਕੀਤਾ ਜਾ ਸਕਦਾ ਹੈ ਤੇ ਕੀ ਨਹੀਂ।

ਸ਼ਰਨ ਇਹ ਵੀ ਕਹਿੰਦੇ ਹਨ ਕਿ ਕੰਮ ਤੁਹਾਡੇ ਉੱਪਰ ਹਾਵੀ ਹੋ ਸਕਦਾ ਹੈ ਇਸ ਲਈ ਉਨ੍ਹਾਂ ਨੇ ਆਪਣਾ ਕੰਮ ਵੰਡਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਉਹ ਆਪਣੀ ਪਤਨੀ ਨਾਲ ਵਧੇਰੇ ਸਮਾਂ ਬਿਤਾ ਸਕਣ।

ਉਨ੍ਹਾਂ ਦੀ ਪਤਨੀ ਈਸ਼ਾ ਆਪ ਵੀ ਇੱਕ ਕਾਰੋਬਾਰੀ ਹੈ ਅਤੇ ਭਾਰਤ ਦੇ ਵੱਡੇ ਕਾਰੋਬਾਰੀ ਸੁਨੀਲ ਮਿੱਤਲ ਦੀ ਧੀ ਹੈ।

ਸ਼ਰਨ ਅਤੇ ਈਸ਼ਾ ਦੇ ਦੋ ਬੱਚੇ ਹਨ ਤੇ ਉਹ ਆਪਣੇ ਪਰਿਵਾਰ ਸਮੇਤ ਲੰਡਨ ਵਿੱਚ ਰਹਿੰਦੇ ਹਨ।

ਸ਼ਰਨ ਪਸਰੀਚਾ

ਤਸਵੀਰ ਸਰੋਤ, ENNISMORE

ਤਸਵੀਰ ਕੈਪਸ਼ਨ, ਸ਼ਰਨ ਦਾ ਮੰਨਣਾ ਹੈ ਕਿ ਪਹਿਲਾਂ ਉਹ ਸਾਰਾ ਕੁਝ ਆਪਣੇਨ ਕੰਟਰੋਲ ਵਿੱਚ ਕਰ ਲੈਣਾ ਚਾਹੁੰਦੇ ਸਨ ਪਰ ਹੁਣ ਇਹ ਇਸ ਤੋਂ ਬਾਹਰ ਆ ਰਹੇ ਹਨ।

"ਮੈਂ ਕਾਰੋਬਾਰ ਬਾਰੇ ਸਭ ਕੁਝ ਜਾਨਣਾ ਚਾਹੁੰਦਾ ਸੀ ਮੈਂ ਉਨ੍ਹਾਂ ਲੋਕਾਂ ਵਿੱਚੋਂ ਹਾਂ ਜੋ ਸਭ ਕੁਝ ਕੰਟਰੋਲ ਕਰ ਲੈਣਾ ਚਾਹੁੰਦੇ ਹਨ।"

ਉਨ੍ਹਾਂ ਅੱਗੇ ਦੱਸਿਆ, "ਇਹ ਸਫ਼ਰ ਦਿਲਚਸਪ ਰਿਹਾ ਹੈ ਤੇ ਮੈਂ ਕਾਫ਼ੀ ਕੁਝ ਸਿੱਖਿਆ ਹੈ ਤੇ ਮੈਂ ਹਰ ਰੋਜ਼ ਸਿੱਖ ਰਿਹਾ ਹਾਂ। ਮੈਂ ਬਹੁਤ ਸਿਆਣੇ ਬੰਦੇ ਲਿਆਂਦੇ ਹਨ, ਜਿਨ੍ਹਾਂ ਉੱਪਰ ਮੈਂ ਭਰੋਸਾ ਕਰ ਸਕਦਾ ਹਾਂ। ਮੈਂ ਕੰਟਰੋਲ ਛੱਡਣਾ ਸਿੱਖ ਲਿਆ ਹੈ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।