ਰੂਸੀ ਜਹਾਜ਼ ਨੂੰ ਲੱਗੀ ਅੱਗ: 'ਏਅਰਪੋਰਟ 'ਤੇ ਯਾਤਰੀ ਡਰ ਦੇ ਨਾਲ ਕੰਬ ਰਹੇ ਸਨ'

ਇੱਕ ਰੂਸੀ ਯਾਤਰੀ ਜਹਾਜ਼ ਨੇ ਅੱਗ ਲੱਗਣ ਕਾਰਨ ਮਾਸਕੋ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ।

ਰੂਸ ਦੀ ਸਰਕਾਰੀ ਮੀਡੀਆ ਮੁਤਾਬਕ ਜਹਾਜ਼ ਵਿੱਚ ਅੱਗ ਲੱਗ ਗਈ ਸੀ। ਰੂਸੀ ਜਾਂਚ ਏਜੰਸੀ ਮੁਤਾਬਕ ਹਾਦਸੇ ਵਿੱਚ ਘੱਟੋ-ਘੱਟ 41 ਲੋਕਾਂ ਦੀ ਮੌਤ ਦੀ ਖ਼ਬਰ ਹੈ।

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਕੁੱਲ 78 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ ਸਿਰਫ਼ 37 ਯਾਤਰੀ ਹੀ ਜਿਉਂਦੇ ਬਚੇ ਹਨ। ਜਹਾਜ਼ ਵਿੱਚ ਚਾਲਕ ਦਲ ਦੇ ਪੰਜ ਮੈਂਬਰ ਵੀ ਮੌਜੂਦ ਸਨ।

ਰੂਸ ਦੀ ਸਰਕਾਰੀ ਏਅਰਲਾਈਨ ਕੰਪਨੀ ਏਅਰੋਫਲੋਟ ਨੇ ਕਿਹਾ ਹੈ ਕਿ ਜਹਾਜ਼ ਨੂੰ ਤਕਨੀਕੀ ਕਾਰਨਾਂ ਕਰਕੇ ਏਅਰਪੋਰਟ ਵਾਪਿਸ ਪਰਤਣਾ ਪਿਆ। ਹਾਲਾਂਕਿ ਕੰਪਨੀ ਨੇ ਇਸ ਬਾਰੇ ਡਿਟੇਲ ਨਹੀਂ ਦੱਸੀ।

ਸੋਸ਼ਲ ਮੀਡੀਆ 'ਤੇ ਰਹੇ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਯਾਤਰੀਆਂ ਨੂੰ ਜਹਾਜ਼ ਦੇ ਐਮਰਜੈਂਸੀ ਦਰਵਾਜ਼ੇ ਰਾਹੀਂ ਕੱਢਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਇੱਕ ਹੋਰ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਲੈਂਡ ਕਰ ਰਿਹਾ ਹੈ ਅਤੇ ਉਸ ਵਿੱਚ ਧੂੰਆਂ ਨਿਕਲ ਰਿਹਾ ਹੈ। ਇੱਕ ਦੂਜੇ ਵੀਡੀਓ ਵਿੱਚ ਜਹਾਜ਼ ਨੂੰ ਲੈਂਡਿੰਗ ਕਰਦੇ ਸਮੇਂ ਬੜੀ ਹੀ ਤੇਜ਼ੀ ਨਾਲ ਹਿਲਦੇ ਹੋਏ ਦੇਖਿਆ ਜਾ ਸਕਦਾ ਹੈ।

ਕਥਿਤ ਤੌਰ 'ਤੇ ਇਹ ਇੱਕ ਸੁਖੋਈ ਸੁਪਰਜੈੱਟ-100 ਜਹਾਜ਼ ਹੈ ਜੋ ਮਾਸਕੋ ਦੇ ਸ਼ੇਰੇਮੇਤਏਵੋ ਹਵਾਈ ਅੱਡੇ ਤੋਂ ਮਰਸਾਂਸਕ ਜਾ ਰਿਹਾ ਸੀ।

ਇੱਕ ਬਿਆਨ ਵਿੱਚ ਏਅਰੋਫਲੋਟ ਕੰਪਨੀ ਨੇ ਕਿਹਾ ਹੈ ਕਿ ਜਹਾਜ਼ ਉਡਾਨ ਭਰ ਚੁੱਕਿਆ ਸੀ ਪਰ ਕੁਝ ਦੇਰ ਬਾਅਦ ਤਕਨੀਕੀ ਕਾਰਨਾਂ ਕਰਕੇ ਉਸ ਨੂੰ ਏਅਰਪੋਰਟ ਪਰਤਣਾ ਪਿਆ। ਰਨਵੇ 'ਤੇ ਲੈਂਡ ਕਰਦੇ ਸਮੇਂ ਜਹਾਜ਼ ਦੇ ਇੰਜਨ ਵਿੱਚ ਅੱਗ ਲੱਗ ਗਈ।

ਸੋਸ਼ਲ ਮੀਡੀਆ 'ਤੇ ਆਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੈਂਡ ਕਰਨ ਸਮੇਂ ਜਹਾਜ਼ ਦਾ ਪਿਛਲਾ ਹਿੱਸਾ ਧੂੰ-ਧੂੰ ਕਰਕੇ ਸੜ ਰਿਹਾ ਹੈ ਜਦਕਿ ਸਾਹਮਣੇ ਵਾਲੇ ਐਮਰਜੈਂਸੀ ਦਰਵਾਜ਼ੇ ਰਾਹੀਂ ਕੁਝ ਲੋਕ ਛਾਲਾਂ ਮਾਰ ਕੇ ਆਪਣੀ ਜਾਨ ਬਚਾ ਰਹੇ ਹਨ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਜਤਾਈ ਹੈ।

ਏਅਰੋਫਲੋਟ ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਹਾਦਸੇ ਵਿੱਚ ਜਿਉਂਦੇ ਬਚੇ ਲੋਕਾਂ ਦੇ ਨਾਮ ਪ੍ਰਕਾਸ਼ਿਤ ਕੀਤੇ ਹਨ। ਇਸ ਸੂਚੀ ਵਿੱਚ ਕੁੱਲ 33 ਨਾਮ ਹਨ।

ਕੰਪਨੀ ਨੇ ਨਾਲ ਹੀ ਐਮਰਜੈਂਸੀ ਟੈਲੀਫ਼ੋਨ ਨੰਬਰ ਵੀ ਜਾਰੀ ਜਾਰੀ ਕੀਤੇ ਹਨ।

ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜ਼ਖ਼ਮੀਆਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਖਰਚੇ 'ਤੇ ਮਾਸਕੋ ਪਹੁੰਚਾਏਗੀ।

ਹਾਦਸੇ ਵਿੱਚ ਬਚੇ ਲੋਕ ਅਤੇ ਚਸ਼ਮਦੀਦਾਂ ਨੇ ਕੀ ਦੱਸਿਆ

ਮਿਖੇਲ ਸਾਵਚੇਨਕੋ ਦਾ ਦਾਅਵਾ ਹੈ ਕਿ ਉਸ ਵੇਲੇ ਉਹ ਜਹਾਜ਼ ਵਿੱਚ ਸਨ ਜਦੋਂ ਇਹ ਹਾਦਸਾ ਹੋਇਆ ਪਰ ਉਹ ਜਹਾਜ਼ ਵਿੱਚੋਂ ਨਿਕਲਣ ਵਿੱਚ ਸਫ਼ਲ ਰਹੇ।

ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਸਵਾਰੀਆਂ ਜਹਾਜ਼ ਵਿੱਚੋਂ ਬਾਹਰ ਭੱਜ ਰਹੀਆਂ ਸਨ, ਪੋਸਟ ਵਿੱਚ ਉਨ੍ਹਾਂ ਨੇ ਲਿਖਿਆ: ''ਮੈਂ ਬਿਲਕੁਲ ਠੀਕ ਹਾਂ ਅਤੇ ਜਿਉਂਦਾ ਹਾਂ।''

ਜਿਉਂਦੇ ਬਚੇ ਲੋਕਾਂ ਵਿੱਚੋਂ ਦਮਿਤਰੀ ਖਲੇਬੁਸ਼ਕਿਨ ਦਾ ਕਹਿਣਾ ਹੈ ਕਿ ਮੈਂ ਫਲਾਈਟ ਅਟੈਂਡੇਂਟਸ ਦਾ ਬਹੁਤ ਧੰਨਵਾਦੀ ਹਾਂ।

ਉਸ ਨੇ ਪੱਤਰਕਾਰਾਂ ਨੂੰ ਦੱਸਿਆ,''ਸਿਰਫ਼ ਫਲਾਈਟ ਅਟੈਂਡੇਂਟਸ ਦੇ ਕਾਰਨ ਹੀ ਮੈਂ ਬਚ ਸਕਿਆ।''

ਇਹ ਵੀ ਪੜ੍ਹੋ:

ਕ੍ਰਿਸਤੀਅਨ ਕੋਸਤੋਨ ਨੇ ਸੋਸ਼ਲ ਮੀਡੀਆ 'ਤੇ ਹਾਦਸੇ ਬਾਰੇ ਪਾਇਆ।

ਉਨ੍ਹਾਂ ਕਿਹਾ ਹਾਦਸੇ ਬਾਰੇ ਸੁਣਨ ਤੋਂ ਬਾਅਦ ਏਅਰਪੋਰਟ 'ਤੇ ਲੋਕ ''ਕੰਬ'' ਰਹੇ ਸਨ।

ਦੂਜੇ ਚਸ਼ਮਦੀਦ ਪੈਟਰਿਕ ਹੋਰਲੈਕਰ ਨੇ ਬੀਬੀਸੀ ਨੂੰ ਕਿਹਾ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਸੀ ਕਿ ਜਹਾਜ਼ ਵੱਲੋਂ ਦੂਜੀ ਉਡਾਨ ਭਰਨ ਤੋਂ ਕੁਝ ਹੀ ਦੇਰ ਪਹਿਲਾਂ ਉਸ ਵਿੱਚ ਅੱਗ ਲੱਗੀ।

ਮਰਮਾਂਸਕ ਖੇਤਰ ਵਿੱਚ ਤਿੰਨ ਦਿਨ ਦਾ ਸੋਗ ਰੱਖਿਆ ਗਿਆ ਹੈ।

'ਡਰੇ-ਸਹਿਮੇ ਸਨ ਯਾਤਰੀ'

ਰਿਪੋਰਟਾਂ ਮੁਤਾਬਕ ਜਹਾਜ਼ ਦੀ ਪਹਿਲੀ ਐਮਰਜੈਂਸੀ ਲੈਂਡਿੰਗ ਸਫ਼ਲ ਨਹੀਂ ਹੋ ਸਕੀ।

ਟਰੈਕਿੰਗ ਵੈੱਬਸਾਈਟ 'ਫਲਾਈਟਰਡਾਰ24' ਦੇ ਮੁਤਾਬਕ ਪਲੇਨ ਟੇਕ ਆਫ਼ ਹੋਣ ਦੇ ਤਕਰੀਬਨ ਅੱਧੇ ਘੰਟੇ ਦੇ ਅੰਦਰ ਹੀ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕੀਤੀ ਗਈ।

ਕ੍ਰਿਸੀਚਿਆਨ ਕੋਸਤੋਵ ਨਾਮ ਦੇ ਇੱਕ ਚਸ਼ਮਦੀਦ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਬਾਰੇ ਲਿਖਿਆ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਜਹਾਜ਼ ਵਿੱਚ ਸਵਾਰ ਲੋਕ ਜਹਾਜ਼ ਨੂੰ ਅੱਗੇ ਵਿੱਚ ਝੁਲਸਦੇ ਦੇਖ ਕੇ ਡਰ ਨਾਲ ਕੰਬਣ ਲੱਗੇ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।