You’re viewing a text-only version of this website that uses less data. View the main version of the website including all images and videos.
ਬਾਡੀਗਾਰਡ ਤੋਂ ਥਾਈਲੈਂਡ ਦੀ ਰਾਣੀ ਬਣੀ ਔਰਤ ਨੂੰ ਮਿਲੋ
ਥਾਈਲੈਂਡ ਦੇ ਰਾਜਾ ਮਹਾ ਵਾਚਿਰਾਲੋਂਗਕੋਨ ਨੇ ਇੱਕ ਵਾਰ ਫਿਰ ਵਿਆਹ ਕਰਵਾ ਲਿਆ ਹੈ।
ਕਰੀਬ ਤਿੰਨ ਸਾਲ ਪਹਿਲਾਂ ਥਾਈਲੈਂਡ ਦੀ ਰਾਜਗੱਦੀ ਸੰਭਾਲਣ ਵਾਲੇ ਵਾਚਿਰਾਲੋਂਗਕੋਨ ਦੀ ਨਵੀਂ ਪਤਨੀ ਉਨ੍ਹਾਂ ਦੇ ਨਿੱਜੀ ਸੁਰੱਖਿਆ ਦਸਤੇ ਦੀ ਉਪ-ਮੁਖੀ ਹੈ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਰਾਣੀ ਦਾ ਦਰਜਾ ਦਿੱਤਾ ਗਿਆ।
ਰਾਜਾ ਵਾਚਿਰਾਲੋਂਗਕੋਨ ਦਾ ਰਾਜ ਤਿਲਕ ਸਮਾਗਮ ਸ਼ਨਿਚੱਵਾਰ ਸ਼ੁਰੂ ਹੋ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਇੱਕ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿੱਚ ਰਾਜ ਮਹਿਲ ਵੱਲੋਂ ਉਨ੍ਹਾਂ ਦੇ ਵਿਆਹ ਦੀ ਜਾਣਕਾਰੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ
ਵਿਆਹ ਨੂੰ ਲੈ ਕੇ ਜਾਰੀ ਸ਼ਾਹੀ ਬਿਆਨ 'ਚ ਜਾਣਕਾਰੀ ਦਿੱਤੀ ਗਈ ਹੈ, "ਰਾਜਾ ਵਾਚਿਰਾਲੋਂਗਕੋਨ ਨੇ ਆਪਣੀ ਸ਼ਾਹੀ ਸਹਿਯੋਗੀ ਸੁਤਿਦਾ ਵਾਚਿਰਾਲੋਂਗਕੋਨ ਨੂੰ ਰਾਣੀ ਸੁਤਿਦਾ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ।"
ਰਾਣੀ ਸੁਤਿਦਾ ਰਾਜਾ ਵਾਚਿਰਾਲੋਂਗਕੋਨ ਦੀ ਲੰਬੇ ਸਮੇਂ ਤੋਂ ਸਹਿਯੋਗੀ ਹਨ ਅਤੇ ਕਈ ਸਾਲਾਂ ਤੋਂ ਜਨਤਕ ਮੌਕਿਆਂ 'ਤੇ ਉਨ੍ਹਾਂ ਦੇ ਨਾਲ ਨਜ਼ਰ ਆਉਂਦੀ ਰਹੀ ਹਨ। ਹਾਲਾਂਕਿ ਪਹਿਲਾ ਉਨ੍ਹਾਂ ਦੇ ਰਿਸ਼ਤੇ ਨੂੰ ਰਸਮੀ ਮਾਨਤਾ ਨਹੀਂ ਦਿੱਤੀ ਗਈ ਸੀ।
ਫਲਾਇਟ ਅਟੇਂਡੈਂਟ ਤੋਂ ਰਾਜ ਮਹਿਲ ਤੱਕ
ਰਾਜਾ ਵਾਚਿਰਾਲੋਂਗਕੋਨ 66 ਸਾਲ ਦੇ ਹਨ। ਸਾਲ 2016 'ਚ ਆਪਣੇ ਪਿਤਾ ਪੂਮੀਪੋਨ ਅਦੂਨਿਆਦੇਤ ਦੀ ਮੌਤ ਤੋਂ ਬਾਅਦ ਉਹ ਥਾਈਲੈਂਡ ਦੇ ਸਵਿੰਧਾਨਕ ਸਮਰਾਟ ਬਣੇ।
ਪੂਮੀ ਅਦੂਨਿਆਦੇਤ ਨੇ ਕਰੀਬ 70 ਸਾਲਾਂ ਤੱਕ ਸ਼ਾਸਨ ਕੀਤਾ ਸੀ ਅਤੇ ਉਹ ਦੁਨੀਆਂ 'ਚ ਸਭ ਤੋਂ ਲੰਬੇ ਸਮੇਂ ਤੱਕ ਗੱਦੀ 'ਤ ਰਹਿਣ ਵਾਲੇ ਰਾਜਾ ਸਨ। ਉਹ ਥਾਈਲੈਂਡ 'ਚ ਕਾਫੀ ਹਰਮਨ ਪਿਆਰੇ ਸਨ।
ਰਾਜਾ ਵਾਚਿਰਾਲੋਂਗਕੋਨ ਦੇ ਪਹਿਲਾਂ ਵੀ ਤਿੰਨ ਵਾਰ ਵਿਆਹ ਅਤੇ ਤਲਾਕ ਹੋਏ ਹਨ। ਉਨ੍ਹਾਂ ਦੇ ਸੱਤ ਬੱਚੇ ਹਨ।
ਸ਼ਾਹੀ ਵਿਆਹ ਸਮਾਗਮ ਦੀਆਂ ਤਸਵੀਰਾਂ ਨੂੰ ਬੁੱਧਵਾਰ ਨੂੰ ਥਾਈ ਟੀਵੀ ਚੈਨਲਾਂ 'ਤੇ ਦਿਖਾਈਆਂ ਗਈਆਂ। ਸਮਾਗਮ 'ਚ ਸ਼ਾਹੀ ਪਰਿਵਾਰ ਦੇ ਮੈਂਬਰ ਅਤੇ ਰਾਜ ਮਹਿਲ ਦੇ ਸਲਾਹਕਾਰਾਂ ਨੇ ਹਿੱਸਾ ਲਿਆ।
ਇਨ੍ਹਾਂ ਤਸਵੀਰਾਂ 'ਚ ਰਾਜਾ ਵਾਚਿਰਾਲੋਂਗਕੋਨ ਰਾਣੀ ਸੁਤਿਦਾ ਦੇ ਸਿਰ 'ਤੇ ਪਵਿੱਤਰ ਜਲ ਛਿੜਕਦੇ ਹੋਏ ਨਜ਼ਰ ਆਏ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਪੱਤਰ ਦੇ ਦਸਤਖ਼ਤ ਕੀਤੇ।
ਥਾਈਲੈਂਡ ਦੀ ਪਰੰਪਰਾ ਮੁਤਾਬਕ ਰਾਣੀ ਸੁਤਿਦਾ ਅਤੇ ਦੂਜੇ ਲੋਕਾਂ ਨੇ ਸਮਰਾਟ ਦੇ ਸਾਹਮਣੇ ਲੇਟ ਕੇ ਪ੍ਰਣਾਮ ਕੀਤਾ।
ਰਾਣੀ ਦਾ ਦਰਜਾ ਹਾਸਿਲ ਕਰਨ ਵਾਲੀ ਸੁਤਿਦਾ ਤਿਜਾਈ ਪਹਿਲਾ ਥਾਈ ਏਅਰਵੇਜ਼ 'ਚ ਫਲਾਈਟ ਅਟੇਂਡੈਂਟ ਸੀ।
ਸਾਲ 2014 ਵਿੱਚ ਵਾਚਿਰਾਲੋਂਗਕੋਨ ਨੇ ਉਨ੍ਹਾਂ ਨੂੰ ਆਪਣੇ ਅੰਗ-ਰੱਖਿਅਕ ਦਸਤੇ ਦਾ ਉਪ ਮੁਖੀ ਬਣਾਇਆ ਸੀ ਅਤੇ ਦਸੰਬਰ 2016 'ਚ ਉਨ੍ਹਾਂ ਨੇ ਸੁਤਿਦਾ ਨੂੰ ਸੈਨਾ 'ਚ ਜਨਰਲ ਦਾ ਅਹੁਦਾ ਦਿੱਤਾ।
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ