ਇੱਕ ਮਹੀਨੇ 'ਚ 20 ਸਾਲ ਦੀ ਮਾਂ ਨੇ ਤਿੰਨ ਬੱਚੇ ਜੰਮੇ

ਤਸਵੀਰ ਸਰੋਤ, Getty Images
ਬੰਗਲਾਦੇਸ਼ 'ਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨਾਲ ਉਥੋਂ ਦੇ ਮੈਡੀਕਲ ਜਗਤ ਦੇ ਨਾਲ-ਨਾਲ ਆਮ ਲੋਕ ਵੀ ਹੈਰਾਨ ਹੋ ਗਏ ਹਨ।
ਇੱਥੇ 20 ਸਾਲ ਦੀ ਇੱਕ ਕੁੜੀ ਨੇ 26 ਦਿਨਾਂ ਬਾਅਦ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ। ਦਰਅਸਲ ਪਹਿਲੇ ਬੱਚੇ ਦੇ ਜਨਮ ਵੇਲੇ ਡਾਕਟਰਾਂ ਨੂੰ ਜੌੜੇ ਬੱਚਿਆਂ ਦਾ ਪਤਾ ਨਹੀਂ ਲੱਗਿਆ ਸੀ।
ਕਰੀਬ ਇੱਕ ਮਹਿਨੇ ਬਾਅਦ ਆਰਿਫ਼ਾ ਸੁਲਤਾਨਾ ਨਾਂ ਦੀ ਇਸ ਕੁੜੀ ਨੇ ਆਪਰੇਸ਼ਨ ਨਾਲ ਜੌੜੇ ਬੱਚਿਆਂ ਨੂੰ ਜਨਮ ਦਿੱਤਾ।
ਫਿਲਹਾਲ ਤਿੰਨੇ ਬੱਚੇ ਅਤੇ ਮਾਂ ਸਲਾਮਤ ਹਨ।
ਉਨ੍ਹਾਂ ਦਾ ਇਲਾਜ ਕਰਨ ਵਾਲੀ ਡਾ. ਸ਼ੀਲਾ ਪੌਦਿਆਰ ਨੇ ਏਐਫਪੀ ਨੇ ਕਿਹਾ ਹੈ, "ਪਹਿਲੀ ਡਿਲੀਵਰੀ ਤੋਂ ਬਾਅਦ ਉਨ੍ਹਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਬੱਚੇ ਨੂੰ ਜਨਮ ਤੋਂ ਬਾਅਦ ਵੀ ਗਰਭਵਤੀ ਸੀ। 26 ਦਿਨਾਂ ਬਾਅਦ ਅਚਾਨਕ ਕੁਝ ਪ੍ਰੇਸ਼ਾਨੀਆਂ ਹੋਈਆਂ ਅਤੇ ਉਹ ਸਾਡੇ ਕੋਲ ਆਈ।"
ਇਹ ਵੀ ਪੜ੍ਹੋ-
ਆਰਿਫ਼ਾ ਸੁਲਤਾਨਾ ਦਾ ਪਹਿਲਾ ਬੱਚਾ ਨਾਰਮਲ ਡਿਲੀਵਰੀ ਨਾਲ ਹੋਇਆ ਸੀ। ਹਾਲਾਂਕਿ ਉਨ੍ਹਾਂ ਦਾ ਇਹ ਬੱਚਾ ਸਮੇਂ ਤੋਂ ਪਹਿਲਾਂ ਜੰਮਿਆ ਸੀ।
ਡਾਕਟਰਾਂ ਮੁਤਾਬਕ ਇਹ ਦੁਰਲਭ ਘਟਨਾ ਹੈ ਕਿਉਂਕਿ ਔਰਤ ਅੰਦਰ ਦੋ ਗਰਭ ਹਨ। ਆਰਿਫਾ ਸ਼ਾਰਸ਼ਾ ਦੇ ਸ਼ਿਆਮਲਾਗਾਛੀ ਪਿੰਡ ਦੀ ਰਹਿਣ ਵਾਲੀ ਹੈ।
ਦੋ ਗਰਭ
ਬੰਗਲਾਦੇਸ਼ ਦੀ ਨਿਊਜ਼ ਵੈਬਸਾਈਟ ਬੀਡੀਨਿਊਜ਼ 24 ਨਾਲ ਗੱਲ ਕਰਦਿਆਂ ਆਰਿਫਾ ਦੇ ਪਤੀ ਸੁਮੋਨ ਵਿਸ਼ਵਾਸ਼ ਨੇ ਕਿਹਾ, "ਪਹਿਲੇ ਬੱਚੇ ਦੇ ਜਨਮ ਦੇ 26 ਦਿਨਾਂ ਬਾਅਦ ਉਹ ਦੁਬਾਰਾ ਬਿਮਾਰ ਪੈ ਗਈ। ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਉਸ ਨੇ ਦੋ ਹੋਰ ਬੱਚਿਆਂ ਨੂੰ ਜਨਮ ਦਿੱਤਾ।"

ਤਸਵੀਰ ਸਰੋਤ, Getty Images
ਆਰਿਫਾ ਨੇ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਸੀ। ਦੂਜੀ ਵਾਰ ਉਨ੍ਹਾਂ ਨੇ ਇੱਕ ਬੇਟੇ ਅਤੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ।
ਡਾ. ਸ਼ੀਲਾ ਪੌਦਿਆਰ ਮੁਤਾਬਕ ਦੂਜੀ ਵਾਰ ਹਸਪਤਾਲ ਲਿਆਉਣ ਤੋਂ ਬਾਅਦ ਆਰਿਫਾ ਦਾ ਅਲਟ੍ਰਾਸੋਨੋਗ੍ਰਾਫੀ ਟੈਸਟ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਦੇ ਅੰਦਰ ਦੋ ਗਰਭ ਹੋਣ ਦੀ ਗੱਲ ਸਾਹਮਣੇ ਆਈ।
"ਪਹਿਲਾ ਬੱਚਾ ਪਹਿਲੇ ਗਰਭ ਨਾਲ ਅਤੇ ਜੌੜੇ ਬੱਚੇ ਦੂਜੇ ਗਰਭ ਤੋਂ ਜੰਮੇ ਹਨ।"
ਡਾ. ਪੌਦਿਆਰ ਕਹਿੰਦੀ ਹੈ, "ਇਹ ਦੁਰਲਭ ਘਟਨਾ ਹੈ। ਮੈਂ ਪਹਿਲੀ ਵਾਰ ਅਜਿਹਾ ਹੁੰਦਿਆਂ ਦੇਖਿਆ ਹੈ। ਅਜਿਹਾ ਹੋਇਆ ਹੋਵੇ ਇਸ ਬਾਰੇ ਕਦੇ ਸੁਣਿਆ ਨਹੀਂ।"
'ਅੱਲਾਹ ਦਾ ਚਮਤਕਾਰ'
ਸਰਕਾਰੀ ਡਾਕਟਰ ਦਿਲੀਪ ਰਾਏ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ 30 ਸਾਲ ਦੇ ਕੈਰੀਅਰ 'ਚ ਅਜਿਹਾ ਕੇਸ ਨਹੀਂ ਦੇਖਿਆ ਹੈ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images
ਉਨ੍ਹਾਂ ਡਾਕਟਰਾਂ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਹੈ ਕਿ ਪਹਿਲੀ ਡਿਲੀਵਰੀ ਵੇਲੇ ਇਸ ਗੱਲ ਦਾ ਪਤਾ ਲਗਾ ਲੈਣਾ ਚਾਹੀਦਾ ਸੀ ਕਿ ਔਰਤ ਅੰਦਰ ਦੋ ਗਰਭ ਹਨ।
ਆਰਿਫਾ ਦੇ ਪਤੀ ਸੁਮੋਨ ਇਸ ਘਟਨਾ ਨੂੰ "ਅੱਲਾਹ ਦਾ ਚਮਤਕਾਰ" ਮੰਨਦੇ ਹਨ ਕਿ ਸਾਰੇ ਬੱਚੇ ਅਤੇ ਮਾਂ ਸੁਰੱਖਿਅਤ ਤੇ ਸਿਹਤਮੰਦ ਹਨ।
ਸੁਮੋਨ ਮਜ਼ਦੂਰੀ ਕਰਦੇ ਹਨ ਅਤੇ ਮਹੀਨੇ ਦੇ ਕਰੀਬ 5 ਹਜ਼ਾਰ ਰੁਪਏ ਕਮਾ ਲੈਂਦੇ ਹਨ।
ਉਹ ਕਹਿੰਦੇ ਹਨ, "ਮੈਂ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ।"
ਪਹਿਲੀ ਵਾਰ ਇਸ ਤਰ੍ਹਾਂ ਦਾ ਮਾਮਲਾ 2006 ਵਿੱਚ ਸਾਹਮਣੇ ਆਇਆ ਸੀ ਜਦੋਂ ਬਰਤਾਨੀਆ ਦੀ ਔਰਤ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੇ ਅੰਦਰ ਵੀ ਦੋ ਗਰਭ ਸਨ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












