ਕਿਉਂ ਪੈਦਾ ਹੁੰਦੇ ਹਨ ਸਤਮਾਹੇ ਬੱਚੇ, ਗਰਭ ਦੌਰਾਨ ਬੱਚੇ ਦੇ ਵਿਕਾਸ 'ਤੇ ਕਿਵੇਂ ਰੱਖੀ ਜਾਵੇ ਨਜ਼ਰ

ਰੌਬਿਨ ਬਰਿਆਂਤ ਅਤੇ ਜੇਮਜ਼ ਡਿਊਰੀ ਦੇ ਘਰ ਪੈਦਾ ਹੋਏ 28 ਹਫ਼ਤਿਆਂ (ਕਰੀਬ ਸਤਵੇਂ ਮਹੀਨੇ) ਵਿੱਚ ਪੈਦਾ ਹੋਏ ਬੇਬੀ ਹੈਲੀ ਦਾ ਭਾਰ ਸਿਰਫ਼ ਅੱਧਾ ਕਿਲੋ ਹੈ।
ਇਸ ਤੋਂ ਪਹਿਲਾਂ 27 ਫਰਵਰੀ 2018 ਵਿੱਚ ਓਡੀਸ਼ਾ ਜੋੜੇ ਦੇ ਘਰ ਤੇਲੰਗਾਨਾ ਦੇ ਹੈਦਰਾਬਾਦ ਦੇ ਹਸਪਤਾਲ ਵਿੱਚ ਸਭ ਤੋਂ ਘੱਟ ਭਾਰ (375 ਗ੍ਰਾਮ) ਵਾਲੇ ਬੱਚੇ ਦਾ ਜਨਮ ਦਰਜ ਕੀਤਾ ਗਿਆ ਸੀ।
ਚੇਰੀ ਦਾ ਨਾਮ ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਜ਼ਿੰਦਾ ਰਹਿਣ ਲਈ ਦੱਖਣੀ ਏਸ਼ੀਆ ਦੇ ਸਭ ਤੋਂ ਛੋਟੇ ਬੱਚੇ ਵਜੋਂ ਨਾਮ ਦਰਜ ਕੀਤਾ ਗਿਆ ਹੈ।
ਚਾਰ ਮਹੀਨਿਆਂ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਵੇਲੇ ਚੈਰੀ ਦਾ ਭਾਰ 1.98 ਕਿਲੋ ਸੀ। ਚੈਰੀ ਦੇ ਮਾਤਾ ਪਿਤਾ ਵੀ ਆਪਣੀ ਧੀ ਦੇ ਸਿਹਤ ਵਿੱਚ ਸੁਧਾਰ ਦੇਖ ਕੇ ਉਤਸ਼ਾਹਿਤ ਸਨ।
ਇਹ ਵੀ ਪੜ੍ਹੋ-
ਚੈਰੀ ਦੀ ਮਾਂ ਨਿਤਿਕਾ ਅਜਮਾਨੀ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਬੀਬੀਸੀ ਨੂੰ ਬੱਚੀ ਦੇ ਵਿਕਾਸ ਬਾਰੇ ਦੱਸਿਆ ਅਤੇ ਕਿਹਾ ਉਹ ਚੁਸਤ ਵੀ ਹੋ ਰਹੀ ਹੈ।
ਬੀਬੀਸੀ ਨੇ ਬਾਲ ਰੋਗ ਮਾਹਿਰ ਡਾ. ਦਿਨੇਸ਼ ਕੁਮਾਰ ਚਿਰਲਾ ਨਾਲ ਗੱਲ ਕੀਤੀ ਚੈਰੀ ਦੇ ਸਮੇਂ ਤੋਂ ਪਹਿਲਾਂ ਜਨਮ ਲੈਣ ਅਤੇ ਭਾਰਤ ਵਿੱਚ ਉਪਲਬਧ ਮੈਡੀਕਲ ਇਲਾਜ ਦੇ ਕਾਰਨਾਂ ਨੂੰ ਸਮਝਣ ਲਈ ਗੱਲ ਕੀਤੀ।

ਸਮੇਂ ਤੋਂ ਪਹਿਲਾਂ ਜਨਮ ਲੈਣ ਦੇ ਕਾਰਨਾਂ ਬਾਰੇ ਦੱਸਦਿਆਂ ਡਾ. ਦਿਨੇਸ਼ ਨੇ ਦੱਸਿਆ ਮਾਂ ਦੇ ਪਲੇਸੈਂਟਾ ਵਿੱਚ ਅਨੁਚਿਤ ਥਾਂ , ਸ਼ੂਗਰ, ਥਾਈਰਾਇਡ, ਦਿਲ ਸੰਬੰਧੀ ਬਿਮਾਰੀਆਂ, ਗੁਰਦੇ ਆਦਿ ਸਿਹਤ ਸੰਬੰਧ ਸਮੱਸਿਆਵਾ ਜਾਂ ਜੇਕਰ ਬੱਚੇਦਾਨੀ ਭਰੂਣ ਲਈ ਅਸਮਰੱਥ ਹੋਵੇ ਤਾਂ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਜਾਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪਲੇਸੈਂਟਾ ਤੋਂ ਭਰੂਣ ਤੋਂ ਖ਼ੂਨ ਦੀ ਸਪਲਾਈ ਠੀਕ ਨਾ ਹੋਵੇ ਤਾਂ ਇਸ ਕਾਰਨ ਵੀ ਬੱਚਾ ਸਮੇਂ ਤੋਂ ਪਹਿਲਾਂ ਜਨਮ ਲੈ ਸਕਦਾ ਹੈ।
ਉਨ੍ਹਾਂ ਨੇ ਚੈਰੀ ਦਾ 24 ਘੰਟੇ ਨਿਗਰਾਨੀ ਤਹਿਤ ਇਲਾਜ ਨੂੰ ਕਰਦਿਆਂ ਦੱਸਿਆ ਕਿ ਇੱਕ ਬੱਚੇ ਦਾ ਜਨਮ ਮਾਂ ਦੇ ਗਰਭ ਵਿੱਚ ਭਰੂਣ ਦੀ ਅਵਸਥਾ ਗਰਭਧਾਰਨ ਦੀ ਵਿਵਸਥਾ ਵਾਂਗ ਹੁੰਦੀ ਹੈ।

ਡਾ. ਦਿਨੇਸ਼ ਮੁਤਾਬਕ, "ਬੱਚੇਦਾਨੀ ਦੇ ਅੰਦਰੂਨੀ ਵਿਕਾਸ ਦੀ ਕਮੀ ਕਾਰਨ ਮਾਂ ਤੋਂ ਬੱਚੇ ਤੱਕ ਖ਼ੂਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਕੁਝ ਕਮੀਆਂ ਦੇ ਨਾਲ ਬੱਚੇ ਦਾ ਜਨਮ ਹੁੰਦਾ ਹੈ।"
ਉਨ੍ਹਾਂ ਨੇ ਇਹ ਵੀ ਦੱਸਿਆ, " ਜੇਕਰ ਮਾਂ 'ਚ ਖ਼ੂਨ ਦੀ ਘਾਟ ਹੈ ਅਤੇ ਉਹ ਨੌਜਵਾਨ ਹੈ ਤਾਂ ਵੀ ਸਮੇਂ ਤੋਂ ਪਹਿਲਾਂ ਬੱਚਾ ਪੈਦਾ ਹੋ ਸਕਦਾ ਹੈ।"
ਇਹ ਵੀ ਪੜ੍ਹੋ-
ਇਸ ਤਰ੍ਹਾਂ ਦੇ ਸਮੇਂ ਤੋਂ ਪਹਿਲਾਂ ਅਤੇ 27 ਹਫ਼ਤਿਆਂ ਤੋਂ ਬਾਅਦ ਪੈਦਾ ਹੋਣ ਵਾਲੇ ਬੱਚੇ ਦੇ ਜ਼ਿੰਦਾ ਰਹਿਣ ਦੀ ਕੀ ਸੰਭਾਵਨਾ ਹੈ?
ਡਾ. ਦਿਨੇਸ਼ ਦਾ ਕਹਿਣਾ ਹੈ ਕਿ ਜੇਕਰ ਸਹੀ ਅਤੇ ਸਮੇਂ ਸਿਰ ਜੱਚੇ-ਬੱਚੇ ਨੂੰ ਇਲਾਜ ਮਿਲ ਜਾਵੇ ਤਾਂ ਇਸ ਤਰ੍ਹਾਂ ਦੇ ਬੱਚੇ ਦੀ ਬਚਣ ਦੀ 80 ਫੀਸਦ ਸੰਭਾਵਨਾ ਹੁੰਦੀ ਹੈ। 25 ਹਫ਼ਤਿਆਂ ਵਿੱਚ ਪੈਦਾ ਹੋਏ ਬੱਚੇ ਦੀ 50-60 ਫੀਸਦ ਸੰਭਾਵਨਾ ਹੁੰਦੀ ਹੈ ਅਤੇ ਜੋ 24 ਹਫ਼ਤਿਆਂ ਤੋਂ ਪਹਿਲਾਂ ਵਾਲਿਆਂ ਨਹੀਂ ਇਨਕਾਰ ਕਰ ਦਿੱਤਾ।"
ਉਨ੍ਹਾਂ ਨੇ ਦੱਸਿਆ, " ਗਰਭ ਅਵਸਥਾ ਦੇ ਪਿਛਲੇ ਦੋ ਮਹੀਨਿਆਂ, ਜੋ ਕਿ ਬੱਚੇ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੁੰਦੇ ਹਨ, ਵਿੱਚ ਮਾਂ ਨਾਲੋਂ ਬੱਚੇ ਦੇ ਵੱਖ ਹੋਣ ਕਾਰਨ ਗਰਭਧਾਰਨ ਅਵਸਥਾ ਵਿੱਚ ਕਮੀ ਆ ਜਾਂਦੀ ਹੈ।"

ਉਨ੍ਹਾਂ ਦੱਸਿਆ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਏ ਅਤੇ ਘੱਟ ਭਾਰ ਵਾਲੇ ਬੱਚਿਆਂ ਨੂੰ ਸਾਹ ਪ੍ਰਣਾਲੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਮਾਂ ਦੇ ਗਰਭ ਵਾਂਗ ਹੀ ਆਰਟੀਫੀਸ਼ੀਅਲ ਵਿਕਾਸ ਵਾਲੇ ਸਿਸਟਮ ਵਿੱਚ ਰੱਖਿਆ ਜਾਂਦਾ ਹੈ, ਜੋ ਕਦੇ-ਕਦੇ ਇਨਫੈਕਸ਼ਨ ਕਾਰਨ ਇਲਾਜ ਵਿੱਚ ਬੇਹੱਦ ਸੰਕਟ ਪੈਦਾ ਕਰ ਸਕਦਾ ਹੈ।
ਬੱਚੇ ਵਿਕਾਸ ਵਿੱਚ ਕਮੀ ਦੀ ਪਛਾਣ ਹੋ ਸਕਦੀ ਹੈ ਅਤੇ ਇਸ ਦੇ ਸਹੀ ਉਪਾਅ ਕੀਤੇ ਜਾ ਸਕਦੇ ਹਨ?
ਡਾ. ਦਿਨੇਸ਼ ਦਾ ਕਹਿਣਾ ਹੈ ਕਿ ਵਿਕਾਸਸ਼ੀਲ ਦੇਸਾਂ ਵਿੱਚ ਇਸ ਸੰਬੰਧੀ ਦਵਾਈਆਂ ਕਾਫੀ ਹੱਦ ਤੱਕ ਵੱਧ ਗਈਆਂ ਹਨ।
ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਕਿ ਬੱਚੇ ਦਾ ਜਨਮ ਅਜਿਹੀ ਥਾਂ 'ਤੇ ਹੋਣਾ ਚਾਹੀਦਾ ਹੈ ਜਿੱਥੇ ਜੱਚੇ-ਬੱਚੇ ਦੇ ਵਿਕਾਸ ਦੀ ਕਮੀ ਦੀ ਪਛਾਣ ਕਰਕੇ ਇਲਵਾਜ ਕੀਤਾ ਜਾ ਸਕੇ।
ਚੈਰੀ ਬਾਰੇ ਡਾ. ਨੇ ਦੱਸਿਆ ਕਿ ਬੱਚੀ ਦੇ ਪਿਤਾ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਭਾਰ 4 ਕਿਲੋ ਹੋ ਗਿਆ ਹੈ।
ਚੈਰੀ ਦੀ ਮਾਂ ਨੇ ਮਾਪਿਆਂ ਨੂੰ ਕਿਹਾ ਕਿ ਅਜਿਹੀ ਕਿਸੇ ਵੀ ਸਥਿਤੀ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ, ਸਕਾਰਾਤਮਕ ਰਹੋ।
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਜ਼ਰੂਰ ਦੇਖੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












