ਵਿਆਹ ਨਾ ਕਰਵਾਉਣ ਦਾ ਦਫ਼ਤਰ 'ਚ ਵੀ ਹੁੰਦਾ ਹੈ ਨੁਕਸਾਨ

ਤਸਵੀਰ ਸਰੋਤ, Getty Images
ਕੀ ਤੁ਼ਹਾਡੇ ਨਾਲ ਕਦੇ ਇਹ ਹੋਇਆ ਹੈ ਕਿ ਤੁਹਾਨੂੰ ਦਫਤਰ ਵਿੱਚ ਕਿਸੇ ਹੋਰ ਦਾ ਕੰਮ ਕਰਨ ਲਈ ਕਹਿ ਦਿੱਤਾ ਗਿਆ ਹੋਵੇ, ਸਿਰਫ ਇਸਲਈ ਕਿਉਂਕਿ ਉਹਨਾਂ ਦੇ ਬੱਚੇ ਹਨ ਅਤੇ ਤੁਹਾਡੇ ਨਹੀਂ ?
ਦੱਸ ਸਾਲ ਪਹਿਲਾਂ ਜੇਨਿਸ ਚਾਕਾ ਨਾਮ ਦੀ ਇੱਕ ਮੁਲਾਜ਼ਮ ਮਹਿਲਾ ਨਾਲ ਇਹ ਗੁਜ਼ਰ ਚੁੱਕਿਆ ਹੈ। ਉਸ ਸਮੇਂ ਜੇਨਿਸ ਮੈਕਸੀਕੋ ਦੀ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ।
ਇੱਕ ਰੋਜ਼ ਜੇਨਿਸ ਨੂੰ ਆਪਣੀ ਦੋਸਤ ਨੂੰ ਕੁਕਿੰਗ ਕਲਾਸ ਦੇਣ ਲਈ ਜਾਣਾ ਸੀ। ਵਾਪਸੀ ਵਿੱਚ ਜੇਨਿਸ ਪੰਜ ਮਿੰਟ ਦੇਰੀ ਨਾਲ ਲੌਟੀ ਜਿਸਦੇ ਲਈ ਉਸਨੂੰ ਕਈ ਲੋਕਾਂ ਨੂੰ ਜਵਾਬ ਦੇਣਾ ਪਿਆ।
ਜੇਨਿਸ ਮੁਤਾਬਕ ਜੇ ਉਸ ਦਿਨ ਉਹ ਆਪਣੇ ਬੱਚਿਆਂ ਨੂੰ ਲੈਕੇ ਕਿਤੇ ਗਈ ਹੁੰਦੀ, ਤਾਂ ਉਸਨੂੰ ਇਹਨੀਆਂ ਗੱਲਾਂ ਨਹੀਂ ਸੀ ਸੁਨਣੀਆਂ ਪੈਂਦੀਆਂ।

ਤਸਵੀਰ ਸਰੋਤ, Janice Chaka
ਉਸ ਤੋਂ ਬਾਅਦ ਜੇਨਿਸ ਨੇ ਨੌਕਰੀ ਛੱਡ ਦਿੱਤੀ । ਹੁਣ ਉਹ ਆਪਣਾ ਕੰਮ ਕਰਦੀ ਹੈ ਪਰ ਹੱਲੇ ਵੀ ਉਸਨੂੰ ਲੱਗਦਾ ਹੈ ਕਿ ਅਕਸਰ ਕੰਪਨੀਆਂ ਵਿੱਚ ਉਹਨਾਂ ਮੁਲਾਜ਼ਮਾਂ ਨੂੰ ਛੁੱਟੀ ਆਸਾਨੀ ਨਾਲ ਮਿੱਲ ਜਾਂਦੀ ਹੈ ਜਿਹੜੇ ਵਿਆਹ ਵਰ੍ਹੇ ਅਤੇ ਬੱਚਿਆਂ ਵਾਲੇ ਹੁੰਦੇ ਹਨ। ਅਤੇ ਕੁੰਵਾਰੇ ਜਾਂ ਫਿਰ ਬਿਨਾਂ ਬੱਚਿਆਂ ਦੇ ਜੋੜਿਆਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।
ਚਾਕਾ ਨੇ ਕਿਹਾ, ਲੋਕ ਸੋਚਦੇ ਹਨ ਕਿ ਸਾਹਨੂੰ ਕੋਈ ਕੰਮ ਨਹੀਂ ਅਤੇ ਅਸੀਂ ਆਸਾਨੀ ਨਾਲ ਹੋਰ ਜ਼ਰੂਰੀ ਕੰਮ ਛੱਡ ਸਕਦੇ ਹਾਂ। ਜਦਕਿ ਇੱਕ ਕੁੰਵਾਰੇ ਇੰਨਸਾਨ ਲਈ ਹਰ ਚੀਜ਼ ਵੱਧ ਔਖੀ ਹੈ। ਕਿਉਂਕਿ ਅਸੀਂ ਆਰਥਿਕ ਤੌਰ ਤੇ ਕਿਸੇ ਤੇ ਨਿਰਭਰ ਨਹੀਂ ਹਾਂ।
ਫਿਲਹਾਲ ਇਸ ਮੁੱਦੇ ਤੇ ਕੋਈ ਪੱਕੀ ਰਿਸਰਚ ਨਹੀਂ ਹੈ ਕਿ ਬਿਨਾਂ ਬੱਚਿਆਂ ਦੇ ਮੁਲਾਜ਼ਮ ਦਫਤਰਾਂ ਵਿੱਚ ਵੱਧ ਕੰਮਸਤਾਏ ਹੁੰਦੇ ਹਨ।
ਪਰ ਯੂਕੇ ਵਿੱਚ 25000 ਮੁਲਾਜ਼ਮਾਂ ਦੀ ਇੱਕ ਰਿਸਰਚ ਕਰਾਈ ਗਈ ਸੀ। ਜਿਸ ਵਿੱਚ ਆਇਆ ਕਿ 28 ਤੋਂ 40 ਸਾਲ ਦੀ ਕੁੰਵਾਰੀ ਔਰਤਾਂ ਨੂੰ ਲੱਗਦਾ ਹੈ ਕਿ ਉਹਨਾਂ ਤੋਂ ਵੱਧ ਕੰਮ ਦੀ ਉਮੀਦ ਕੀਤੀ ਜਾਂਦੀ ਹੈ।
ਕਾਰਪੋਰੇਟ ਘੋੜੇ
ਲੇਖਕ ਐਰਿਕ ਕਲਿਨਨਬਰਗ ਨੇ ਵੀ ਆਪਣੀ ਕਿਤਾਬ 'ਗੋਇੰਗ ਸੋਲੋ' ਲਈ ਅਮਰੀਕਾ ਅਤੇ ਯੌਰਪ ਵਿੱਚ ਰਿਸਰਚ ਕੀਤੀ ਸੀ।
ਇਸ ਦੌਰਾਨ ਉਹਨਾਂ ਨੇ ਕਈ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਵਿੱਚ ਸਾਹਮਣੇ ਆਇਆ ਕਿ ਕਾਰਪੋਰੇਟ ਕੰਪਨੀਆਂ ਵਿੱਚ ਕੁੰਵਾਰਿਆਂ ਨੂੰ ਕੰਮ ਕਰਨ ਵਾਲੇ ਘੋੜੇ ਸਮਝਿਆ ਜਾਂਦਾ ਹੈ।
ਉਹਨਾਂ ਕਿਹਾ, 'ਕਈ ਲੋਕਾਂ ਨੇ ਮੈਨੂੰ ਇਸ ਸਮੱਸਿਆ ਬਾਰੇ ਦੱਸਿਆ। ਉਹਨਾਂ ਦੇ ਮੈਨੇਜਰ ਸੋਚਦੇ ਸਨ ਕਿ ਕੁੰਵਾਰਿਆਂ ਨੂੰ ਕਿਸੇ ਵੀ ਵੇਲੇ ਕੰਮ 'ਤੇ ਬੁਲਾਇਆ ਜਾ ਸਕਦਾ ਹੈ। ਸਿਰਫ ਇਸਲਈ ਕਿਉਂਕਿ ਉਹਨਾਂ ਦੇ ਵਿਆਹ ਜਾਂ ਫਿਰ ਬੱਚੇ ਨਹੀਂ ਹੋਏ ਹਨ।'
'ਮੈਂ ਕੁਝ ਔਰਤਾਂ ਨੂੰ ਵੀ ਮਿਲਿਆ ਜਿਹਨਾਂ ਦੀ ਤੰਖਾਹ ਸਿਰਫ ਇਸਲਈ ਨਹੀਂ ਵਧਾਈ ਗਈ ਕਿਉਂਕਿ ਉਹਨਾਂ ਦੇ ਬੌਸ ਮੁਤਾਬਕ ਬਿਨਾਂ ਬੱਚਿਆਂ ਦੇ ਵੱਧ ਤੰਖਾਹ ਦੀ ਕੋਈ ਲੋੜ ਹੀ ਨਹੀਂ ਹੈ।'
ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੈਨਟਾ ਬਾਰਬਰਾ ਦੀ ਸਾਈਕੋਲੋਜੀ ਪ੍ਰੋਫੈਸਰ ਬੈਲਾ ਡੀ ਪੌਲੋ ਨੇ ਇਸ ਵਰਤਾਰੇ ਨੂੰ 'ਸਿੰਗਲਿਜ਼ਮ' ਦਾ ਨਾਂ ਦਿੱਤਾ ਹੈ।
ਉਹਨਾਂ ਮੁਤਾਬਕ ਕੁੰਵਾਰੇ ਲੋਕਾਂ ਨਾਲ ਦਫਤਰਾਂ ਵਿੱਚ ਇਹ ਬਹੁਤ ਕੀਤਾ ਜਾ ਰਿਹਾ ਹੈ। ਰੋਜ਼ਗਾਰ ਦੇਣ ਵਾਲੇ ਇਸ ਵੱਲ ਧਿਆਨ ਨਹੀਂ ਦੇ ਰਹੇ ਹਨ ਕਿ ਕੁੰਵਾਰੇ ਲੋਕ ਵੱਧ ਇਕੱਲੇ ਮਹਿਸੂਸ ਕਰਦੇ ਹਨ ਜਿਸ ਕਰਕੇ ਉਹਨਾਂ ਦਾ ਆਪਣੀ ਬਿਰਾਦਰੀ ਨਾਲ ਵੱਧ ਸਮਾਂ ਬਿਤਾਉਣਾ ਜ਼ਿਆਦਾ ਜ਼ਰੂਰੀ ਹੈ।
ਇਸ ਵਰਤਾਰੇ ਤੋਂ ਬਚਣ ਲਈ ਕੁੰਵਾਰੇ ਲੋਕ ਕੀ ਕਰ ਸਕਦੇ ਹਨ ?
ਯੂਕੇ ਦੇ ਬਿਜ਼ਨਸ ਗਾਈਡ ਡੇਵਿਡ ਕਾਰਟਰ ਦੀ ਸੁਲਾਹ ਹੈ ਕਿ ਸਭ ਤੋਂ ਪਹਿਲਾਂ ਇਸ ਬਾਰੇ ਸ਼ਿਕਾਅਤ ਕਰਨੀ ਛੱਡ ਦੇਣੀ ਚਾਹੀਦੀ ਹੈ।
ਉਹਨਾਂ ਮੁਤਾਬਕ ਕੁੰਵਾਰੇ ਮੁਲਾਜ਼ਮਾਂ ਨੂੰ ਵੱਧ ਸਮਾਂ ਇਕੱਠੇ ਬਿਤਾਉਣਾ ਚਾਹੀਦਾ ਹੈ। ਅਤੇ ਇਸ ਮੁਸ਼ਕਿਲ ਦਾ ਕੋਈ ਵਿੱਚਕਾਰਲਾ ਹੱਲ ਕੱਢਣਾ ਚਾਹੀਦਾ ਹੈ ਜਿਸ ਨਾਲ ਕੰਪਨੀ ਨੂੰ ਵੀ ਫਾਏਦਾ ਲੱਗੇ।
ਕਾਰਟਰ ਨੇ ਇੱਕ ਹੋਰ ਸੁਝਾਅ ਦਿੱਤਾ ਹੈ। ਇੱਕ ਪੌਏਂਟਸ ਸਿਸਟਮ ਦਾ ਨਿਰਮਾਣ ਜਿਸ ਰਾਹੀਂ ਇੱਕ ਦੂਜੇ ਨਾਲ ਕੰਮ ਅਤੇ ਕੰਮ ਕਰਨ ਦੇ ਘੰਟੇ ਵੰਡੇ ਜਾ ਸਕਣ। ਅਤੇ ਅੰਤ ਵਿੱਚ ਕੋਈ ਵੀ ਵੱਧ ਜਾਂ ਘੱਟ ਸਮਾਂ ਨਾ ਲਗਾਏ।

ਤਸਵੀਰ ਸਰੋਤ, Getty Images
ਉਹਨਾਂ ਕਿਹਾ, ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਤੁਸੀਂ ਛੁੱਟੀ ਲੈਕੇ ਕਿੱਥੇ ਜਾ ਰਹੇ ਹੋ ਜਾਂ ਫਿਰ ਕੀ ਕਰ ਰਹੇ ਹੋ। ਮਾਇਨੇ ਇਹ ਰੱਖਦਾ ਹੈ ਕਿ ਹਰ ਮੁਲਾਜ਼ਮ ਨੂੰ ਹਫਤੇ ਵਿੱਚ 40 ਤੋਂ ਵੱਧ ਘੰਟੇ ਕੰਮ ਨਾ ਕਰਨਾ ਪਏ।
ਕਾਰਟਰ ਨੇ ਇਸ ਮਾਮਲੇ ਵਿੱਚ ਆਪਣੇ ਮੁਲਾਜ਼ਮਾਂ ਨੂੰ ਪੂਰੀ ਛੁੱਟ ਦੇ ਕੇ ਰੱਖੀ ਹੈ। ਉਹਨਾਂ ਮੁਤਾਬਕ ਸਿਰਫ ਕੰਮ ਹੋਣਾ ਚਾਹੀਦਾ ਹੈ, ਘੰਟੇ ਮਾਇਨੇ ਨਹੀਂ ਰੱਖਦੇ।
ਪਰ ਕਾਰਟਰ ਇਹ ਵੀ ਸਮਝਦੇ ਹਨ ਕਿ ਵੱਡੀ ਕੰਮਪਨੀਆਂ ਵਿੱਚ ਇਹ ਥੋੜਾ ਔਖਾ ਹੋ ਸਕਦਾ ਹੈ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜੇ ਮੁਲਾਜ਼ਮਾਂ ਨੂੰ ਥੋੜੀ ਬਹੁਤੀ ਛੁੱਟ ਨਾ ਦਿੱਤੀ ਜਾਏ ਫਿਰ ਅਸਲੀ ਟੈਲੇਂਟ ਨੂੰ ਖੋਣ ਦਾ ਖਤਰਾ ਰਹਿ ਸਕਦਾ ਹੈ।
ਸਿੰਗਲ ਹੋਣਾ ਕੋਈ ਜੁਰਮ ਨਹੀਂ
ਫੇਸਬੁੱਕ ਦੀ ਸੀਓਓ ਸ਼ੈਰਿਲ ਸੈਂਡਬਰਗ ਨੇ ਆਪਣੀ ਕਿਤਾਬ 'ਲੀਨ ਇੰਨ' ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ।
ਸ਼ੈਰਿਲ ਨੇ ਲਿੱਖਿਆ ਹੈ ਕਿ ਇੱਕ ਇਕੱਲੀ ਮਹਿਲਾ ਲਈ ਪਾਰਟੀ ਕਰਨ ਲਈ ਛੁੱਟੀ ਲੈਣਾ ਉਹਨਾਂ ਹੀ ਜ਼ਰੂਰੀ ਹੈ ਜਿਹਨਾਂ ਇੱਕ ਮਾਂ ਲਈ ਆਪਣੇ ਬੇਟੇ ਦੀ ਫੁੱਟਬਾਲ ਗੇਮ 'ਤੇ ਜਾਣਾ।
ਉਹਨਾਂ ਕਿਹਾ, ਕੰਪਨੀ ਨੂੰ ਇਕੱਲੇ ਮੁਲਾਜ਼ਮ ਨੂੰ ਇਸ ਗੱਲ ਦਾ ਇਹਸਾਸ ਜ਼ਰੂਰ ਕਰਾਉਣਾ ਚਾਹੀਦਾ ਹੈ ਕਿ ਜ਼ਿੰਦਗੀ ਜੀਣ ਦਾ ਉਸਨੂੰ ਵੀ ਉਹਨਾਂ ਹੀ ਹੱਕ ਹੈ ਜਿਹਨਾਂ ਕਿਸੇ ਹੋਰ ਨੂੰ।
ਪਰ ਕੁਝ ਕਾਰੋਬਾਰੀ ਹਨ ਜੋ ਇਸ ਗੱਲ ਨਾਲ ਸਹਿਮਤ ਨਹੀਂ। ਸਵੀਡਨ ਦੀ ਐਕਸਪੋਰਟ ਅਤੇ ਟਰੇਡ ਏਜੰਸੀ ਦੇ ਹੈਡ ਆਫ ਈਨੋਵੇਸ਼ਨ ਜੋਨਸ ਐਲਮਲਿੰਗ ਮੁਤਾਬਕ ਜਦ ਤੁਸੀਂ ਮਾਂ ਬਾਪ ਬਣ ਜਾਂਦੇ ਹੋ, ਫਿਰ ਹਰ ਚੀਜ਼ ਨੂੰ ਵੇਖਣ ਦਾ ਨਜ਼ਰਿਆ ਬਦਲ ਜਾਂਦਾ ਹੈ। ਉਹ ਆਪ ਵੀ ਇੱਕ ਬੱਚੇ ਦੇ ਪਿਤਾ ਹਨ।
ਜੋਨਸ ਨੇ ਕਿਹਾ, 'ਮੇਰੇ ਲਈ ਦੋਵੇਂ ਕੇਸ ਬਰਾਬਰ ਨਹੀਂ ਹੋ ਸਕਦੇ। ਇੱਕ ਵਿੱਚ
ਘੁੰਮਣ ਲਈ ਛੁੱਟੀ ਆਖੀ ਜਾ ਰਹੀ ਹੈ ਅਤੇ ਦੂਜੇ ਵਿੱਚ ਬੱਚੇ ਨੂੰ ਸਕੂਲ ਤੋਂ ਚੁੱਕਣ ਲਈ।'
'ਪਰ ਦੂਜੀ ਤਰਫ ਇੱਕ ਚੰਗਾ ਮੁਲਾਜ਼ਮ ਉਹੀ ਹੈ ਜਿਸ ਦੀ ਜ਼ਿੰਦਗੀ ਵਿੱਚ ਬੈਲੰਸ ਹੈ, ਜਿਸਦੇ ਲਈ ਇਸ ਸਮੱਸਿਆ ਨੂੰ ਇੱਕ ਵੱਡੇ ਦਾਅਰੇ ਵਿੱਚ ਰੱਖ ਸੋਚਣ ਦੀ ਲੋੜ ਹੈ।'

ਤਸਵੀਰ ਸਰੋਤ, Jonas Almeling
ਜੇਸਿਨ ਫਿਰ ਤੋਂ ਇਹੀ ਸੁਲਾਹ ਦਿੰਦੀ ਹੈ ਕਿ ਦਫਤਰ ਵਿੱਚ ਹਰ ਕਿਸੇ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ।
ਜੇਸਨ ਨੇ ਕਿਹਾ, 'ਕੰਮ ਅਤੇ ਜ਼ਿੰਦਗੀ ਵਿੱਚ ਬੈਲੰਸ ਬਨਾਉਣਾ ਹਰ ਕਿਸੇ ਲਈ ਇਹਮ ਹੈ, ਫਿਰ ਉਹ ਮਾਇਨੇ ਨਹੀਂ ਰੱਖਦਾ ਕਿ ਤੁਹਾਡੇ ਬੱਚੇ ਹਨ ਜਾਂ ਨਹੀਂ।'
ਜੇਸਨ ਦੀ ਸੁਲਾਹ ਇਹ ਵੀ ਹੈ ਕਿ ਨੌਕਰੀ ਕਰਨ ਤੋਂ ਪਹਿਲਾਂ ਹੀ ਉਹਨਾਂ ਦੀਆਂ ਪਾਲਸੀਆਂ ਬਾਰੇ ਜਾਂਚ ਕਰ ਲਿੱਤੀ ਜਾਏ।
ਸੋਸ਼ਲ ਮੀਡੀਆ 'ਤੇ ਵੀ ਆਪਣੇ ਨਾਲ ਦੇ ਮੁਲਾਜ਼ਮਾਂ ਨੂੰ ਜੋੜ ਕੇ ਰੱਖਿਆ ਜਾਏ ਤਾਕਿ ਉਹ ਵੀ ਵੇਖ ਸਕਣ ਕਿ ਤੁਸੀਂ ਛੁੱਟੀ ਲੈਕੇ ਕਿੱਥੇ ਜਾ ਰਹੇ ਹੋ।
ਉਹਨਾਂ ਕਿਹਾ, 'ਇਹੋ ਜਿਹੀ ਕੰਪਨੀ ਲੱਭੋ ਜਿਹੜੀ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਕਿ ਤੁਸੀਂ ਛੁੱਟੀ ਲੈਕੇ ਕਿੱਥੇ ਜਾ ਰਹੇ ਹੋ। ਅਤੇ ਇਸਦੇ ਬਾਵਜੂਦ ਤੁਹਾਨੂੰ ਪ੍ਰਮੋਸ਼ਨ ਦਿੰਦੀ ਹੈ।'












