ਸੀਰੀਆ 'ਚੋਂ ਅਮਰੀਕੀ ਹਮਾਇਤ ਵਾਲੀਆਂ ਫੌਜਾਂ ਦਾ ਦਾਅਵਾ, ਆਈਐੱਸ ਦਾ 'ਖ਼ਾਤਮਾ'

ਤਸਵੀਰ ਸਰੋਤ, AFP/GETTY IMAGES
ਅਮਰੀਕੀ ਹਮਾਇਤ ਹਾਸਲ ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ ਦੇ ਕੱਟੜਪੰਥੀਆਂ ਨੂੰ ਸੀਰੀਆ ਵਿੱਚ ਹਰਾਉਣ ਤੋਂ ਬਾਅਦ ਸੰਗਠਨ ਦੀ ਪੰਜ ਸਾਲਾਂ ਤੋਂ ਚੱਲੀ ਆ ਰਹੀ "ਸਲਤਨਤ" ਦਾ ਖ਼ਾਤਮਾ ਕਰ ਦਿੱਤਾ ਗਿਆ ਹੈ।
ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਦੇ ਲੜਾਕਿਆਂ ਨੇ ਸੀਰੀਆ ਦੇ ਬਘੂਜ਼ ਸੂਬੇ ਵਿੱਚ ਇਸਲਾਮਿਕ ਸਟੇਟ ਦੇ ਆਖ਼ਰੀ ਟਿਕਾਣੇ 'ਤੇ ਜੇਤੂ ਝੰਡੇ ਝੁਲਾ ਦਿੱਤੇ ਹਨ।
ਆਪਣੀ ਚੜ੍ਹਤ ਦੇ ਦਿਨਾਂ ਵਿੱਚ ਇਸਲਮਿਕ ਸਟੇਟ ਦਾ ਸੀਰੀਆ ਤੇ ਇਰਾਕ ਵਿਚਕਾਰ 88,000 ਵਰਗ ਕਿਲੋਮੀਟਰ (34000 ਵਰਗ ਮੀਲ) ਜ਼ਮੀਨ 'ਤੇ ਕਬਜ਼ਾ ਸੀ।
ਇਹ ਵੀ ਪੜ੍ਹੋ:
ਹਾਲਾਂਕਿ ਸੰਗਠਨ ਦੇ ਖ਼ਾਤਮੇ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਹ ਹਾਲੇ ਵੀ ਇੱਕ ਵੱਡਾ ਵਿਸ਼ਵੀ ਖ਼ਤਰਾ ਹੈ।
ਨਾਇਜੀਰੀਆ, ਯਮਨ, ਅਫਗਾਨਿਸਤਾਨ ਅਤੇ ਫਿਲੀਪੀਨਜ਼ ਵਿੱਚ ਹਾਲੇ ਵੀ ਇਸਲਾਮਿਕ ਸਟੇਟ ਦੇ ਹਮਾਇਤੀ ਮੌਜੂਦ ਹਨ।
ਵੀਡੀਓ ਵਿੱਚ ਜਾਣੋ ਕੌਣ ਹਨ ਕੁਰਦ ਲੜਾਕੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਿਵੇਂ ਹੋਈ ਫੈਸਲਾਕੁੰਨ ਲੜਾਈ
ਕੁਰਦਾਂ ਦੀ ਅਗਵਾਈ ਵਿੱਚ ਲੜਦਿਆਂ ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਦੀਆਂ ਸਾਂਝੀਆਂ ਫੌਜਾਂ ਨੇ ਮਾਰਚ ਦੇ ਸ਼ੁਰੂ ਹੁੰਦਿਆਂ ਹੀ ਇਸਲਾਮਿਕ ਸਟੇਟ ਦੇ ਬਘੂਜ਼ ਸੂਬੇ ਵਿਚਲੇ ਆਖ਼ਰੀ ਟਿਕਾਣੇ 'ਤੇ ਹਮਲੇ ਸ਼ੁਰੂ ਕੀਤੇ ਸਨ।
ਬਘੂਜ਼ ਸੂਬਾ ਸੀਰੀਆ ਦਾ ਇੱਕ ਪੂਰਬੀ ਸੂਬਾ ਹੈ।
ਉੱਥੇ ਆਮ ਨਾਗਰਿਕਾਂ ਦੀ ਬਹੁਤ ਜ਼ਿਆਦਾ ਵਸੋਂ ਹੋਣ ਕਾਰਨ ਫੌਜਾਂ ਨੂੰ ਕੁਝ ਸਮੇਂ ਲਈ ਆਪਣੀ ਇਸ ਕਾਰਵਾਈ ਨੂੰ ਰੋਕਣਾ ਵੀ ਪਿਆ ਸੀ। ਇਹ ਨਾਗਰਿਕ ਉੱਥੇ ਤੰਬੂਆਂ, ਇਮਾਰਤਾਂ ਅਤੇ ਸੁਰੰਗਾਂ ਵਿੱਚ ਲੁਕੇ ਹੋਏ ਸਨ।

ਤਸਵੀਰ ਸਰੋਤ, AFP
ਮਾਰਚ ਦੇ ਦੂਸਰੇ ਹਫ਼ਤੇ ਵਿੱਚ ਤਿੰਨ ਹਜ਼ਾਰ ਲੜਾਕਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਉਹ ਉਜੜੇ ਲੋਕਾਂ ਲਈ ਫੌਜਾਂ ਵੱਲੋਂ ਬਣਾਏ ਗਏ ਖ਼ਾਸ਼ ਸ਼ਰਣਾਰਥੀ ਕੈਂਪਾਂ ਵਿੱਚ ਚਲੇ ਗਏ।
ਇਸ ਮਗਰੋਂ ਜਿਹੜੇ ਲੜਾਕੇ ਉੱਥੇ ਰਹਿ ਗਏ ਉਨ੍ਹਾਂ ਨੇ ਫੌਜਾਂ ਨੂੰ ਭਰਵੀਂ ਟੱਕਰ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਕਾਰ ਬੰਬਾਂ ਤੇ ਖ਼ੁਦਕੁਸ਼ ਹਮਲਾਵਰਾਂ ਦੀ ਵਰਤੋਂ ਵੀ ਕੀਤੀ।

ਤਸਵੀਰ ਸਰੋਤ, AFP
ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਦੇ ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਮੁਤਸਤਫ਼ਾ ਬਾਲੀ ਨੇ ਟਵੀਟ ਕੀਤਾ, "ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਕਥਿਤ ਆਈਐੱਸ ਦੀ ਸਲਤਨਤ ਦੇ ਖ਼ਾਤਮੇ ਦਾ ਅਤੇ ਆਈਐੱਸ ਦੇ 100 ਫੀਸਦੀ ਹਾਰ ਦਾ ਐਲਾਨ ਕਰਦੀਆਂ ਹਨ। ਇਸ ਦਿਨ ਅਸੀਂ ਉਨ੍ਹਾਂ ਹਜ਼ਾਰਾਂ ਲੜਾਕਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਜਿੱਤ ਸੰਭਵ ਹੋ ਸਕੀ ਹੈ।”
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਸਾਲ ਹੀ ਇਸਲਾਮਿਕ ਸਟੇਟ ਦੇ ਖ਼ਾਤਮੇ ਦਾ ਐਲਾਨ ਕਰਕੇ ਸੀਰੀਆ ਵਿੱਚੋਂ ਅਮਰੀਕੀ ਫੌਜਾਂ ਕੱਢਣ ਦਾ ਐਲਾਨ ਕਰ ਦਿੱਤਾ ਸੀ ਜਿਸ ਕਾਰਨ ਅਮਰੀਕਾ ਵਿੱਚ ਕਈ ਸੀਨੀਅਰ ਅਧਿਕਾਰੀਆਂ ਨੇ ਅਸਤੀਫ਼ੇ ਦੇ ਦਿੱਤੇ ਸਨ। ਇਸ ਮਗਰੋਂ ਵ੍ਹਾਈਟ ਹਾਊਸ ਨੇ ਸਾਫ਼ ਕੀਤਾ ਸੀ ਕਿ ਸੀਰੀਆ ਵਿੱਚੋਂ ਅਮਰੀਕੀ ਫੌਜਾਂ ਨਹੀਂ ਹਟਾਈਆਂ ਜਾਣਗੀਆਂ।
ਇਸਲਾਮਿਕ ਸਟੇਟ ਦਾ ਖ਼ਤਰਾ ਬਰਕਰਾਰ ਕਿਉਂ ਹੈ?
ਆਈਐੱਸ, ਅਲਕਾਇਦਾ ਤੋਂ ਇਰਾਕ ਵਿੱਚ ਅਮਰੀਕਾ ਤੇ ਮਿੱਤਰ ਦੇਸਾਂ ਦੀਆਂ ਸਾਂਝੀਆਂ ਫੌਜਾਂ ਵੱਲੋਂ ਸਾਲ 2003 ਵਿੱਚ ਕੀਤੇ ਹਮਲੇ ਤੋਂ ਬਾਅਦ ਪੈਦਾ ਹੋਈ ਸੀ।
ਸਾਲ 2011 ਵਿੱਚ ਇਸ ਨੇ ਸੀਰੀਆ ਦੇ ਰਾਸ਼ਟਰਪਤੀ ਅਲ-ਅਸਦ ਦੇ ਵਿਰੋਧੀਆਂ ਨਾਲ ਗਠਜੋੜ ਕਰ ਲਿਆ। ਸਾਲ 2014 ਤੱਕ ਬਹੁਤੇ ਇਰਾਕ ਤੇ ਸੀਰੀਆ ਵਿਚਕਾਰ ਇੱਕ ਵੱਡੇ ਖਿੱਤੇ ’ਤੇ ਕਬਜ਼ਾ ਕਰਨ ਮਗਰੋਂ ਆਈਐੱਸ ਨੇ ਖ਼ਲੀਫੇ ਦੀ ਸਲਤਨਤ ਦਾ ਐਲਾਨ ਕਰ ਦਿੱਤਾ।
ਅਪਣੀ ਚੜ੍ਹਤ ਦੇ ਦਿਨਾਂ ਵਿੱਚ ਸੰਗਠਨ ਦਾ ਲਗਪਗ 80 ਲੱਖ ਲੋਕਾਂ ’ਤੇ ਰਾਜ ਸੀ ਅਤੇ ਤੇਲ, ਫਿਰੌਤੀ, ਲੁੱਟ-ਖੋਹ ਅਤੇ ਲੋਕਾਂ ਨੂੰ ਅਗਵਾ ਕਰਕੇ ਖਰਬਾਂ ਡਾਲਰ ਦੀ ਕਮਾਈ ਕਰਦੀ ਸੀ। ਇਸ ਦੇ ਇਲਾਵਾ ਆਈਐੱਸ ਆਪਣੇ ਇਲਾਕੇ ਦੀ ਦੂਸਰੇ ਦੇਸਾਂ ਖਿਲਾਫ਼ ਹਮਲੇ ਕਰਨ ਲਈ ਵਰਤੋਂ ਕਰਦਾ ਸੀ।

ਤਸਵੀਰ ਸਰੋਤ, AFP
ਬਗੂਜ਼ ਵਿੱਚੋਂ ਆਈਐੱਸ ਦੇ ਖ਼ਾਤਮੇ ਦਾ ਐਲਾਨ ਇਸ ਵਿਰੁੱਧ ਮੁਹਿੰਮ ਦਾ ਇੱਕ ਅਹਿਮ ਪੜਾਅ ਹੈ। ਇਰਾਕ ਨੇ ਇਸ ਤੋਂ ਪਹਿਲਾਂ ਹੀ ਸਾਲ 2017 ਵਿੱਚ ਕੱਟੜਪੰਥੀ ਸੰਗਠਨ ਦੇ ਖ਼ਾਤਮੇ ਦਾ ਐਲਾਨ ਕਰ ਦਿੱਤਾ ਸੀ।
ਇਸ ਦੇ ਬਾਵਜੂਦ ਸੰਗਠਨ ਦੀ ਹਾਲੇ ਪੂਰੀ ਹਾਰ ਨਹੀਂ ਹੋਈ ਹੈ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਾਲੇ ਵੀ ਇਲਾਕੇ ਵਿੱਚ 15 ਤੋਂ 20 ਹਜ਼ਾਰ ਹਥਿਆਰਬੰਦ ਲੜਾਕੇ ਇਲਾਕੇ ਵਿੱਚ ਲੁਕੇ ਹੋ ਸਕਦੇ ਹਨ। ਜਿਨ੍ਹਾਂ ਵਿੱਚੋਂ ਬਹੁਤਿਆਂ ਦੇ ਸਲੀਪਰ ਸੈੱਲ ਹੋ ਸਕਦੇ ਹਨ ਜੋ ਵਾਪਸ ਆ ਕੇ ਸੰਗਠਨ ਨੂੰ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਹਾਲਾਂਕਿ ਬਗੂਜ਼ ਦੀ ਜਿੱਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਪਰ ਆਈਐੱਸ ਨੇ ਆਪਣੇ ਬੁਲਾਰੇ (ਅਬੂ ਅਲ-ਮੁਜਾਹਿਰ) ਦੀ ਦੱਸੀ ਜਾ ਰਹੀ ਇੱਕ ਰਿਕਾਰਡਿੰਗ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਸਲਤਨਤ ਹਾਲੇ ਖ਼ਤਮ ਨਹੀਂ ਹੋਈ ਹੈ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4