ਲੋਕਸਭਾ ਚੋਣਾਂ 2019: 'ਵੋਟ ਨਾ ਦੇਣ 'ਤੇ 350 ਰੁਪਏ ਕੱਟੇ ਜਾਣ' ਦਾ ਸੱਚ- ਬੀਬੀਸੀ ਫ਼ੈਕਟ ਚੈੱਕ

ਵੋਟਿੰਗ

ਤਸਵੀਰ ਸਰੋਤ, FACEBOOK/ECI

    • ਲੇਖਕ, ਸੁਪ੍ਰੀਤ ਅਨੇਜਾ
    • ਰੋਲ, ਫ਼ੈਕਟ ਚੈੱਕ ਟੀਮ, ਦਿੱਲੀ

ਸੋਸ਼ਲ ਮੀਡੀਆ 'ਤੇ ਅਖ਼ਬਾਰ ਦੀ ਇੱਕ ਕਟਿੰਗ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਕਟਿੰਗ ਦਾ ਸਿਰਲੇਖ ਹੈ - ''ਵੋਟ ਨਾ ਦੇਣ ਗਏ ਤਾਂ ਬੈਂਕ ਅਕਾਊਂਟ 'ਚੋਂ ਕੱਟੇ ਜਾਣਗੇ 350 ਰੁਪਏ।''

ਇਸ ਲੇਖ ਦੀ ਪਹਿਲੀ ਲਾਈਨ 'ਚ ਲਿਖਿਆ ਹੈ ਕਿ 'ਇਸ ਵਾਰ ਲੋਕਸਭਾ ਚੋਣਾਂ 'ਚ ਵੋਟ ਨਾ ਪਾਉਣਾ ਮਹਿੰਗਾ ਪੈ ਜਾਵੇਗਾ।''

ਚੋਣ ਕਮਿਸ਼ਨ ਦੇ ਬੁਲਾਰੇ ਦੇ ਹਵਾਲੇ ਨਾਲ ਇਸ ਖ਼ਬਰ 'ਚ ਲਿਖਿਆ ਹੈ ਕਿ 'ਇਸ ਵਾਰ ਜੋ ਵੋਟਰ ਵੋਟ ਨਹੀਂ ਪਾਉਣਗੇ, ਉਨ੍ਹਾਂ ਦੇ ਬੈਂਕ ਅਕਾਊਂਟ 'ਚੋਂ 350 ਰੁਪਏ ਕੱਟੇ ਜਾਣਗੇ ਅਤੇ ਜਿਹੜੇ ਵੋਟਰਾਂ ਦੇ ਬੈਂਕ ਅਕਾਊਂਟ 'ਚ 350 ਰੁਪਏ ਨਹੀਂ ਹੋਣਗੇ, ਉਨ੍ਹਾਂ ਤੋਂ ਇਹ ਪੈਸਾ ਮੋਬਾਈਲ ਰਿਚਾਰਜ ਕਰਵਾਉਣ ਵੇਲੇ ਕੱਟਿਆ ਜਾਵੇਗਾ।'

ਆਮ ਚੋਣਾਂ 11 ਅਪ੍ਰੈਲ ਤੋਂ ਲੈ ਕੇ 19 ਮਈ ਵਿਚਾਲੇ ਕੁੱਲ 7 ਗੇੜ ਵਿੱਚ ਹੋ ਰਹੀਆਂ ਹਨ।

ਇਹ ਵੀ ਜ਼ਰੂਰ ਪੜ੍ਹੋ:

ਲੋਕ ਸਭਾ ਚੋਣਾਂ

ਤਸਵੀਰ ਸਰੋਤ, SM Viral Post

ਤਸਵੀਰ ਕੈਪਸ਼ਨ, 100 ਤੋਂ ਵੱਧ ਪਾਠਕਾਂ ਨੇ ਬੀਬੀਸੀ ਦੀ ਫ਼ੈਕਟ ਚੈੱਕ ਟੀਮ ਨੂੰ ਅਖ਼ਬਾਰ ਦੀ ਇਹ ਕਟਿੰਗ ਭੇਜੀ ਹੈ ਅਤੇ ਇਸ ਦੀ ਸੱਚਾਈ ਜਾਨਣੀ ਚਾਹੀ।

ਖ਼ਬਰ ਦਾ ਫ਼ੈਕਟ ਚੈੱਕ

ਸਾਨੂੰ ਫ਼ੈਕਟ ਚੈੱਕ ਦੌਰਾਨ ਪਤਾ ਲੱਗਿਆ ਕਿ ਇਹ ਕਟਿੰਗ ਦਿੱਲੀ ਤੋਂ ਛਪਣ ਵਾਲੇ ਰੋਜ਼ਾਨਾ ਹਿੰਦੀ ਅਖ਼ਬਾਰ ਨਵਭਾਰਤ ਟਾਈਮਜ਼ ਦੀ ਹੈ।

ਅਖ਼ਬਾਰ ਨੇ ਹੋਲੀ ਮੌਕੇ ਇਸ 'ਭਰਮ ਪੈਦਾ ਕਰਦੀ ਖ਼ਬਰ' ਨੂੰ ਪ੍ਰਕਾਸ਼ਿਤ ਕੀਤਾ ਸੀ।

ਨਵਭਾਰਤ ਟਾਈਮਜ਼ ਦੀ ਵੈੱਬਸਾਈਟ 'ਤੇ ਵੀ ਇਹ ਖ਼ਬਰ 21 ਮਾਰਚ ਨੂੰ ਪ੍ਰਕਾਸ਼ਿਤ ਹੋਈ ਸੀ। ਵੈੱਬਸਾਈਟ 'ਤੇ ਇਸ ਖ਼ਬਰ ਦੇ ਉੱਪਰ ਹੀ ਲਿਖਿਆ ਹੈ, 'ਇਸ ਖ਼ਬਰ 'ਚ ਕੋਈ ਸੱਚਾਈ ਨਹੀਂ ਹੈ, ਇਹ ਮਜ਼ਾਕ ਹੈ।'

ਲੋਕ ਸਭਾ ਚੋਣਾਂ

ਤਸਵੀਰ ਸਰੋਤ, Getty Images

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਕਟਿੰਗ 'ਚ ਲਿਖਿਆ ਹੈ, 'ਕੋਈ ਵੋਟਰ ਇਸ ਆਦੇਸ਼ ਲਈ ਅਦਾਲਤ ਨਾ ਜਾਵੇ। ਇਸ ਨੂੰ ਧਿਆਨ 'ਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਪਹਿਲਾਂ ਹੀ ਅਦਾਲਤ ਤੋਂ ਮਨਜ਼ੂਰੀ ਲੈ ਲਈ ਹੈ। ਇਸ ਦੇ ਖ਼ਿਲਾਫ਼ ਹੁਣ ਯਾਚਿਕਾ ਦਾਇਰ ਨਹੀਂ ਹੋ ਸਕਦੀ।'

ਚੋਣ ਕਮਿਸ਼ਨ ਨੇ ਵੋਟਰਾਂ 'ਤੇ ਜੁਰਮਾਨਾ ਲਗਾਉਣ ਲਈ ਅਦਾਲਤ ਤੋਂ ਕੋਈ ਮਨਜ਼ੂਰੀ ਨਹੀਂ ਲਈ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਅਰਜ਼ੀ ਲਗਾਈ ਹੈ। ਇਹ ਸਭ ਅਖ਼ਬਾਰ ਵੱਲੋਂ ਕੀਤਾ ਗਿਆ ਮਜ਼ਾਕ ਹੈ।

ਅਖ਼ਬਾਰ ਨੇ ਹੋਲੀ ਦੇ ਦਿਨ ਕਈ ਹੋਰ ਭਰਮ ਪੈਦਾ ਕਰਨ ਵਾਲੀਆਂ ਖ਼ਬਰਾਂ ਵੀ ਛਾਪੀਆਂ ਸਨ। ਇਨ੍ਹਾਂ ਵਿੱਚੋਂ ਦੋ ਦੇ ਸਿਰਲੇਖ ਸਨ - 'ਪਾਕਿਸਤਾਨ ਨੇ ਹਾਫ਼ਿਜ਼ ਸਈਅਦ ਨੂੰ ਭਾਰਤ ਦੇ ਹਵਾਲੇ ਕੀਤਾ, ਹੁਣ ਦਾਊਦ ਦੀ ਵਾਰੀ' ਅਤੇ 'ਨੀਰਵ, ਮਾਲਿਆ ਨੇ ਧੋਤੇ ਸੀ ਕੁੰਭ ਵਿੱਚ ਪਾਪ।'

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)