You’re viewing a text-only version of this website that uses less data. View the main version of the website including all images and videos.
ਇੰਟਰਨੈਸ਼ਨਲ ਹੈਪੀਨੈੱਸ ਡੇਅ : ਖ਼ੁਸ਼ ਰਹਿਣ ਦੇ 5 ਤਰੀਕੇ
20 ਮਾਰਚ ਨੂੰ ਕੌਮਾਂਤਰੀ ਹੈਪੀਨਸ ਡੇਅ ਯਾਨਿ ਕਿ 'ਖੁਸ਼ੀ ਦਿਵਸ' ਹੈ। ਜੇਕਰ ਤੁਹਾਨੂੰ ਖੁਸ਼ੀ ਮਹਿਸੂਸ ਨਹੀਂ ਹੁੰਦੀ ਤਾਂ ਕੋਈ ਗੱਲ ਨਹੀਂ ।
ਇਹ ਤਰੀਕੇ ਪੜ੍ਹੋ ਕਿ ਤੁਸੀਂ ਕਿਵੇਂ ਖੁਸ਼ ਰਹਿ ਸਕਦੇ ਹੋ।
ਜਿਵੇਂ ਇੱਕ ਸੰਗੀਤਕਾਰ ਅਤੇ ਐਥਲੀਟ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਅਤੇ ਸਫ਼ਲਤਾ ਹਾਸਲ ਕਰਨ ਲਈ ਹਮੇਸ਼ਾ ਮਿਹਨਤ ਕਰਦੇ ਹਨ। ਉਸੇ ਤਰ੍ਹਾਂ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਅਜਿਹਾ ਕਰੋ।
ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਲੌਰੀ ਸਾਂਤੋਸ ਦਾ ਕਹਿਣਾ ਹੈ,''ਖੁਸ਼ ਰਹਿਣ ਦੇ ਨਾਲ ਕੁਝ ਨਹੀਂ ਹੁੰਦਾ, ਇਸਦੀ ਪ੍ਰੈਕਟਿਸ ਕਰਨੀ ਵੀ ਜ਼ਰੂਰੀ ਹੈ।''
ਲੌਰੀ ਸਾਂਤੋਸ ਨੇ ਇਸ ਬਾਰੇ ਇੱਕ ਕਲਾਸ ਵੀ ਸ਼ੁਰੂ ਕੀਤੀ ਹੈ ਅਤੇ ਇਹ ਯੂਨੀਵਰਸਿਟੀ ਦੇ 300 ਸਾਲਾਂ ਦੇ ਇਤਿਹਾਸ ਦੀ ਸਭ ਤੋਂ ਮਸ਼ਹੂਰ ਕਲਾਸ ਹੈ। ਉਨ੍ਹਾਂ ਨੇ ਪੰਜ ਨੁਕਤਿਆਂ ਦਾ ਇੱਕ ਫਾਰਮੂਲਾ ਦਿੱਤਾ ਹੈ।
1. ਧੰਨਵਾਦ ਦੀ ਇੱਕ ਸੂਚੀ ਬਣਾਓ
ਸਾਂਤੋ ਆਪਣੇ ਵਿਦਿਆਰਥੀਆਂ ਨੂੰ ਕਹਿੰਦੇ ਹਨ ਕਿ ਹਰ ਰਾਤ, ਪੂਰਾ ਹਫ਼ਤਾ — ਇੱਕ ਚੀਜ਼ ਲਿਖੋ, ਜਿਸ ਬਾਰੇ ਤੁਸੀਂ ਧੰਨਵਾਦੀ ਹੋਵੋ। ਤੁਹਾਡੀ ਚੰਗੀ ਖੁਰਾਕ ਹੋਵੇ, ਵੱਡੀ ਤਨਖਾਹ ਹੋਵੇ, ਭਾਵੇਂ ਬੂਟਾਂ ਦੀ ਜੋੜੀ।
ਇਹ ਵੀ ਪੜ੍ਹੋ:
ਸਾਂਤੋ ਕਹਿੰਦੇ ਹਨ,''ਇਹ ਸੁਣਨ ਵਿੱਚ ਸੌਖਾ ਅਤੇ ਛੋਟੀ ਜਿਹੀ ਚੀਜ਼ ਲੱਗ ਸਕਦੀ ਹੈ ਪਰ ਅਸੀਂ ਅਜਿਹੇ ਵਿਦਿਆਰਥੀ ਦੇਖੇ ਹਨ ਜਿਹੜੇ ਰੋਜ਼ਾਨਾ ਅਜਿਹਾ ਕਰਕੇ ਖੁਸ਼ ਰਹਿੰਦੇ ਹਨ।"
2. ਪੂਰੀ ਨੀਂਦ ਲਵੋ
ਹਰ ਰਾਤ, ਪੂਰੀ ਹਫ਼ਤਾ ਅੱਠ ਘੰਟੇ ਦੀ ਨੀਂਦ ਲਵੋ ਜੋ ਕਿ ਬਹੁਤ ਜ਼ਰੂਰੀ ਹੈ। ਸਾਂਤੋ ਦੇ ਮੁਤਾਬਕ ਇੱਕ ਆਮ ਜਿਹੀ ਚੀਜ਼ ਕਰਕੇ ਤੁਸੀਂ ਕੁਝ ਵੱਡਾ ਹਾਸਲ ਕਰ ਸਕਦੇ ਹੋ।
ਸਾਂਤੋ ਕਹਿੰਦੇ ਹਨ ਕਿ,''ਇਹ ਬਹੁਤ ਛੋਟੀ ਜਿਹੀ ਗੱਲ ਲੱਗਦੀ ਹੋਵੇ ਪਰ ਅਸੀਂ ਜਾਣਦੇ ਹਾਂ ਕਿ ਜ਼ਿਆਦਾ ਅਤੇ ਚੰਗੀ ਤਰ੍ਹਾਂ ਸੋਣ ਨਾਲ ਤੁਸੀਂ ਡਿਪ੍ਰੈਸ਼ਨ ਮੁਕਤ ਹੋ ਸਕਦੇ ਹੋ ਅਤੇ ਇਸ ਨਾਲ ਤੁਹਾਡਾ ਰਵੱਈਆ ਵੀ ਸਕਾਰਾਤਮਕ ਰਹੇਗਾ।"
3. ਧਿਆਨ ਲਗਾਓ
ਹਰ ਰੋਜ਼ 10 ਮਿੰਟ ਧਿਆਨ ਜ਼ਰੂਰ ਲਗਾਓ।
ਸਾਂਤੋ ਕਹਿੰਦੇ ਹਨ ਕਿ ਜਦੋਂ ਤੁਸੀਂ ਪੂਰੀ ਤਰ੍ਹਾਂ ਧਿਆਨ ਲਗਾਓਗੇ ਤਾਂ ਆਰਾਮ ਮਹਿਸੂਰ ਕਰੋਗੇ। ਉਹ ਕਹਿੰਦੇ ਹਨ ਕਿ ਜਦੋਂ ਉਹ ਵਿਦਿਆਰਥੀ ਸਨ ਤਾਂ ਧਿਆਨ ਲਗਾ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਸੀ। ਹੁਣ ਉਹ ਪ੍ਰੋਫ਼ੈਸਰ ਹਨ ਅਤੇ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਉਹ ਖੁਸ਼ ਰਹਿ ਸਕਦੇ ਹਨ।
4. ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾਓ
ਪ੍ਰੋਫੈਸਰ ਸਾਂਤੋ ਕਹਿੰਦੀ ਹੈ ਕਿ ਇਸ ਬਾਰੇ ਬਹੁਤ ਰਿਸਰਚ ਹੋ ਚੁੱਕੀ ਹੈ, ਜਿਹੜੀ ਕਿ ਦਰਸਾਉਂਦੀ ਹੈ ਕਿ ਜੇਕਰ ਤੁਸੀਂ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਚੰਗਾ ਸਮਾਂ ਬਤੀਤ ਕਰਦੇ ਹੋ ਤਾਂ ਤੁਸੀਂ ਖੁਸ਼ ਮਹਿਸੂਸ ਕਰਦੇ ਹੋ।
ਸਾਬਿਤ ਹੋ ਚੁੱਕਾ ਹੈ ਕਿ ਦੋਸਤਾਂ ਤੇ ਪਰਿਵਾਰ ਵਿੱਚ ਪਿਆਰ ਮਿਲਣ ਨਾਲ ਤੁਹਾਨੂੰ ਸਕਾਰਾਤਮਕ ਊਰਜਾ ਮਿਲਦੀ ਹੈ ... ਭਾਵੇਂ ਮਾੜੀ-ਮੋਟੀ ਬਹਿਸ ਹੀ ਹੋ ਜਾਵੇ ਪਰ ਆਪਣਿਆਂ ਨਾਲ ਮਿਲਣ ਨਾਲ ਖੁਸ਼ੀ ਤਾਂ ਹੁੰਦੀ ਹੀ ਹੈ।
ਇਹ ਵੀ ਪੜ੍ਹੋ:
5. ਸੋਸ਼ਲ ਮੀਡੀਆ ਘੱਟ ਅਤੇ ਅਸਲ ਜੁੜਾਵ ਵੱਧ
ਪ੍ਰੋਫੈਸਰ ਸਾਂਤੋ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਸਾਨੂੰ ਖੁਸ਼ੀ ਦਾ ਭੁਲੇਖਾ ਪਾ ਸਕਦਾ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਤੋਂ ਜ਼ਰਾ ਦੂਰ ਰਹੀਏ।
ਰਿਸਰਚ ਦੱਸਦੀ ਹੈ ਕਿ ਸੋਸ਼ਲ ਮੀਡੀਆ ਜਿਵੇਂ ਕਿ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲੇ ਲੋਕ ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਖੁਸ਼ ਰਹਿੰਦੇ ਹਨ ਜਿਹੜੇ ਇਸਦੀ ਵਰਤੋਂ ਨਹੀਂ ਕਰਦੇ।
ਤਾਂ ਮੁੱਕਦੀ ਗੱਲ ਇਹ ਹੈ ਕਿ ਜੇਕਰ ਤੁਸੀਂ ਖੁਸ਼ ਰਹਿਣਾ ਹੈ ਤਾਂ...
— ਧੰਨਵਾਦੀ ਰਹੋ
— ਨੀਂਦ ਪੂਰੀ ਲਓ
— ਧਿਆਨ ਲਗਾਓ
— ਘਰਦਿਆਂ ਤੇ ਦੋਸਤਾਂ ਨਾਲ ਜ਼ਿਆਦਾ ਰਹੋ
— ਸੋਸ਼ਲ ਮੀਡੀਆ ਉੱਤੇ ਕਾਬੂ ਰੱਖੋ
ਖੁਸ਼ ਰਹੋ!
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ