You’re viewing a text-only version of this website that uses less data. View the main version of the website including all images and videos.
ਸਟੇਟ ਆਫ ਦਾ ਯੂਨੀਅਨ : ਟਰੰਪ ਵੱਲੋਂ ਦੂਜੇ ਉੱਤਰੀ ਕੋਰੀਆ ਸੰਮੇਲਨ ਦਾ ਐਲਾਨ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਟੇਟ ਆਫ਼ ਦਿ ਯੂਨੀਅਨ ਸਪੀਚ ਵਿੱਚ ਐਲਾਨ ਕੀਤਾ ਹੈ ਕਿ ਉਹ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ-ਉਨ ਦੇ ਨਾਮ ਦੂਜੀ ਬੈਠਕ ਇਸੇ ਮਹੀਨੇ ਕਰਨਗੇ।
ਉਨ੍ਹਾਂ ਨੇ ਇਸ ਦੌਰਾਨ ਬੈਠਕ ਲਈ ਥਾਂ ਦਾ ਐਲਾਨ ਵੀ ਕਰ ਦਿੱਤਾ ਹੈ। ਟਰੰਪ ਨੇ ਆਪਣੇ ਭਾਸ਼ਣ ਵਿਚ ਇੰਮੀਗ੍ਰੇਸ਼ਨ, ਡਰੱਗਜ਼ ਅਤੇ ਨਾਗਰਿਕਾਂ ਦੀ ਸੁਰੱਖਿਆ ਦੇ ਮਸਲਿਆਂ ਉੱਤੇ ਆਪਣੇ ਵਿਚਾਰ ਰੱਖੇ ਹਨ।
ਉੱਤਰੀ ਕੋਰੀਆ ਬਾਰੇ ਟਰੰਪ
ਇਸ ਮਹੀਨੇ ਦੇ ਅਖੀਰ ਵਿੱਚ 27-28 ਫਰਵਰੀ ਨੂੰ ਉੱਤਰੀ ਕੋਰੀਆ ਦੇ ਆਗੂ ਕਿਮਜੋਂਗ ਉਨ ਨਾਲ ਵਿਅਤਨਾਮ ਵਿੱਚ ਮੁਲਾਕਾਤ ਹੋਵੇਗੀ।
ਪਿਛਲੇ ਸਾਲ ਹੋਈ ਇਤਿਹਾਸਕ ਮੀਟਿੰਗ ਤੋਂ ਬਾਅਦ ਦੂਜੀ ਬੈਠਕ ਦੀ ਯੋਜਨਾ ਹੈ।
ਇਹ ਵੀ ਪੜ੍ਹੋ:
ਟਰੰਪ ਨੇ ਕਿਹਾ, " ਪਰਮਾਣੂ ਪ੍ਰੀਖਣ ਬੰਦ ਹੋ ਗਿਆ ਹੈ ਅਤੇ 15 ਮਹੀਨਿਆਂ ਵਿੱਚ ਇਕ ਮਿਜ਼ਾਈਲ ਲਾਂਚ ਨਹੀਂ ਕੀਤੀ ਗਈ।"
"ਜੇਕਰ ਮੈਂ ਅਮਰੀਕਾ ਦਾ ਰਾਸ਼ਟਰਪਤੀ ਨਾ ਚੁਣਿਆ ਜਾਂਦਾ ਤਾਂ ਮੈਨੂੰ ਲਗਦਾ ਹੈ ਕਿ ਉੱਤਰੀ ਕੋਰੀਆ ਨਾਲ ਇੱਕ ਵੱਡੀ ਲੜਾਈ ਹੋ ਸਕਦੀ ਸੀ। ਹਾਲੇ ਬਹੁਤ ਕੰਮ ਕਰਨਾ ਬਾਕੀ ਹੈ ਪਰ ਕਿਮ ਜੋਂਗ-ਉਨ ਨਾਲ ਮੇਰੇ ਰਿਸ਼ਤੇ ਵਧੀਆ ਹਨ।"
ਸਿਆਸੀ ਏਕਤਾ ਬਾਰੇ ਬੋਲੇ ਟਰੰਪ
ਟਰੰਪ ਨੇ ਆਪਣੇ ਸਲਾਨਾ ਯੂਨੀਅਨ ਭਾਸ਼ਣ ਵਿਚ ਆਪਣੇ ਸਿਆਸੀ ਵਿਰੋਧੀਆਂ ਨੂੰ ਏਕਤਾ ਦਾ ਸੁਨੇਹਾ ਦਿੱਤਾ ਹੈ। ਟਰੰਪ ਨੇ ਕਿਹਾ ਕਿ ਵਿਦੇਸ਼ੀ ਦੁਸ਼ਮਣਾਂ ਨੂੰ ਮਾਤ ਦੇਣ ਦੇ ਲਈ ਘਰੇਲੂ ਏਕਤਾ ਹੋਣ ਜ਼ਰੂਰੀ ਹੈ।
ਅਮਰੀਕੀ ਸੈਨੇਟ ਨੇ ਵਿਚ ਡੈਮੋਕਰੇਟਸ ਰਿਪਬਲਿਕਨਜ਼ ਨੂੰ ਘੰਟਿਆਂਬੱਧੀ ਹਮਲਾਵਰ ਭਾਸ਼ਾ ਵਰਤਣ ਵਾਲੇ ਰਾਸ਼ਟਰਪਤੀ ਟਰੰਪ ਨੇ ਹੁਣ ਸਿਆਸੀ ਏਕਤਾ ਦਾ ਸੱਦਾ ਦਿੱਤਾ ਹੈ।
"ਇਕੱਠੇ ਮਿਲ ਕੇ ਅਸੀਂ ਦਹਾਕਿਆਂ ਦੀ ਸਿਆਸੀ ਮੁਸ਼ਕਿਲ ਖਤਮ ਕਰ ਸਕਦੇ ਹਾਂ।"
"ਅਸੀਂ ਪੁਰਾਣੀਆਂ ਵੰਡਾਂ ਨੂੰ ਜੋੜ ਸਕਦੇ ਹਾਂ, ਪੁਰਾਣੇ ਜ਼ਖ਼ਮਾਂ ਨੂੰ ਠੀਕ ਕਰ ਸਕਦੇ ਹਾਂ, ਨਵੇਂ ਗੱਠਜੋੜ ਬਣਾ ਸਕਦੇ ਹਾਂ, ਨਵੇਂ ਹੱਲ ਲੱਭ ਸਕਦੇ ਹਾਂ ਅਤੇ ਅਮਰੀਕਾ ਦੇ ਭਵਿੱਖ ਨੂੰ ਸੁਨਹਿਰਾ ਬਣਾ ਸਕਦੇ ਹਾਂ। ਫੈਸਲਾ ਸਾਡਾ ਹੈ।"
ਬਾਰਡਰ ਮੁੱਦੇ ਉੱਤੇ ਟਰੰਪ
ਇਸ ਦੌਰਾਨ ਟਰੰਪ ਨੇ ਇੱਕ ਵਾਰੀ ਫਿਰ ਸਰਹੱਦ ਸੀਲ ਕਰਨ ਦਾ ਮੁੱਦਾ ਚੁੱਕਿਆ। ਉਨ੍ਹਾਂ ਗੈਰ-ਕਾਨੂੰਨੀ ਪਰਵਾਸ ਨੂੰ 'ਤੁਰੰਤ ਕੌਮੀ ਖ਼ਤਰਾ' ਕਰਾਰ ਦਿੱਤਾ।
ਉਨ੍ਹਾਂ ਕਿਹਾ, "ਬਾਰਡਰ ਦਾ ਮੁੱਦਾ ਨੈਤਿਕਤਾ ਦਾ ਮੁੱਦਾ ਹੈ। ਅਮਰੀਕਾ ਗੈਰ-ਕਾਨੂੰਨੀ ਪਰਵਾਸ ਖ਼ਤਮ ਕਰਨ ਲਈ ਵਚਨਬੱਧ ਹੈ।"
ਪਿਛਲੇ ਦੋ ਸਾਲਾਂ ਵਿੱਚ ਸਾਡੇ ਅਫਸਰਾਂ ਨੇ 2,66,000 ਹਿਰਾਸਤ ਵਿੱਚ ਲਏ ਹਨ।
ਦੱਖਣੀ ਬਾਰਡਰ ਲਈ ਪ੍ਰਪੋਜ਼ਲ ਤਿਆਰ ਹੈ। ਕੰਧਾਂ ਕੰਮ ਆਉਂਦੀਆਂ ਹਨ ਤੇ ਜ਼ਿੰਦਗੀ ਬਚਾਉਂਦੀਆਂ ਹਨ।
ਔਰਤਾਂ ਲਈ ਕੀ ਬੋਲੇ ਟਰੰਪ
ਪਿਛਲੇ ਸਾਲ ਪੈਦਾ ਕੀਤੀਆਂ ਨੌਕਰੀਆਂ ਦਾ ਫਾਇਦਾ 58 ਫੀਸਦੀ ਫਾਇਦਾ ਔਰਤਾਂ ਨੂੰ ਹੋਇਆ।
ਸਾਰੇ ਅਮਰੀਕੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਕੰਮਕਾਜੀ ਔਰਤਾਂ ਦੀ ਗਿਣਤੀ ਹੁਣ ਤੱਕ ਦੀ ਸਭ ਤੋਂ ਵੱਧ ਹੈ।
ਇਸ ਸਮੇਂ ਅਮਰੀਕੀ ਕਾਂਗਰਸ ਵਿਚ ਹੁਣ ਤੱਕ ਦੀਆਂ ਸਭ ਤੋਂ ਵੱਧ ਔਰਤ ਮੈਂਬਰ ਹਨ। ਅਮਰੀਕਾ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਵਿਕਾਸਸ਼ੀਲ ਦੇਸ਼ਾਂ ਵਿਚ ਮੁਹਿੰਮ ਬਣਾਏਗਾ।
'ਟੈਰਿਫ਼ ਦਾ ਫਾਇਦਾ ਹੋਇਆ'
ਚੀਨ ਉੱਤੇ ਪਾਬੰਦੀਆਂ ਕਾਰਨ ਬਿਲੀਅਨ ਡਾਲਰ ਦਾ ਫਾਇਦਾ ਹੋ ਰਿਹਾ ਹੈ।
ਵਪਾਰ ਵਿੱਚ ਘਾਟੇ ਲਈ ਮੈਂ ਅਮਰੀਕੀ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ। ਟਰੰਪ ਨੇ ਮੇਡ ਇੰਨ ਅਮਰੀਕਾ ਉੱਤੇ ਜ਼ੋਰ ਦਿੱਤਾ। ਅਮਰੀਕਾ ਵਿੱਚ ਨੌਕਰੀਆਂ ਉੱਤੇ ਖਤਰਾ ਖਤਮ ਹੋ ਗਿਆ ਹੈ।
ਸਿਹਤ ਸਬੰਧੀ ਐਲਾਨ
ਸਿਹਤ ਸਬੰਧੀ ਯੋਜਨਾਵਾਂ ਦਾ ਖਰਚਾ ਘਟਾਉਣਾ ਸਾਡੀ ਅਗਲੀ ਯੋਜਨਾ ਹੈ।
ਐਚਆਈਵੀ ਤੇ ਏਡਜ਼ ਖਿਲਾਫ਼ ਜੰਗ ਜਾਰੀ ਹੈ ਅਤੇ ਅਮਰੀਕਾ ਵਿੱਚ 10 ਸਾਲਾਂ ਵਿੱਚ ਏਡਜ਼ ਮੁਕਤ ਕਰਾਂਗੇ।
ਟਰੰਪ ਨੇ ਦੇਰ ਨਾਲ ਹੁੰਦੇ ਗਰਭਪਾਤ ਨੂੰ ਰੋਕਣ ਲਈ ਕਾਨੂੰਨ ਬਣਾਉਣ ਲਈ ਕਿਹਾ।