You’re viewing a text-only version of this website that uses less data. View the main version of the website including all images and videos.
ਬਰਫ਼ਬਾਰੀ ਦੀ ਰਜ਼ਾਈ ਵਿੱਚ ਲਿਪਟੀ ਕੁਦਰਤ ਦੀਆਂ ਦਿਲਚਸਪ ਤਸਵੀਰਾਂ
ਨਵੇਂ ਸਾਲ ਦੇ ਨਾਲ ਹੀ ਦੁਨੀਆ ਭਰ ਵਿੱਚ ਬਰਫ਼ ਪੈਣੀ ਵੀ ਸ਼ੁਰੂ ਹੋ ਗਈ ਹੈ। ਭਾਰਤ, ਅਫਗਾਨਿਸਤਾਨ ਤੋਂ ਲੈ ਕੇ ਯੂਰਪ ਦੇ ਕਈ ਦੇਸਾਂ ਤੱਕ ਬਰਫ਼ ਦੀ ਸਫ਼ੈਦ ਚਾਦਰ ਵਿਛ ਗਈ ਹੈ।
ਸ਼੍ਰੀਨਗਰ ਵਿੱਚ ਇਨ੍ਹੀਂ ਦਿਨੀਂ ਬਰਫ਼ ਪੈ ਰਹੀ ਹੈ। ਠੰਡੇ ਮੌਸਮ ਵਿੱਚ ਸੈਲਫੀ ਲੈਣ ਵਿੱਚ ਰੁਝੀਆਂ ਸੈਲਾਨੀ ਮੁਟਿਆਰਾਂ।
ਬਰਫ਼ ਪੈਣ ਮਗਰੋਂ ਇੱਕ ਜੋੜੇ ਨੂੰ ਡਲ ਝੀਲ ਦੀ ਸੈਰ ਕਰਵਾਉਂਦਾ ਇੱਕ ਸ਼ਿਕਾਰੇ ਵਾਲਾ।
ਦੱਖਣੀ ਕਸ਼ਮੀਰ ਵਿੱਚ ਤਰਾਲ ਇਲਾਕੇ ਵਿੱਚ ਬਰਫ਼ ਨਾਲ ਘਿਰੀਆਂ ਪਹਾੜੀਆਂ ਅਤੇ ਸੁੱਕੇ ਰੁੱਖਾਂ ਵਿੱਚ ਜਾ ਰਹੀ ਇੱਕ ਲੜਕੀ ਲੂਸੀ ਗ੍ਰੇਅ ਦੀ ਯਾਦ ਦਿਵਾਉਂਦੀ ਹੈ।
ਮੌਸਮ ਵਿਭਾਗ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਇਹ ਕਸ਼ਮੀਰ ਦੀ ਸਭ ਤੋਂ ਵੱਧ ਬਰਫ਼ਬਾਰੀ ਦਰਜ ਕੀਤੀ ਗਈ ਹੈ।
ਜਰਮਨੀ ਦੇ ਮਿਊਨਿਖ ਵਿੱਚ ਆਪਣੀ ਰੇਲ ਗੱਡੀ ਦੀ ਉਡੀਕ ਕਰਦਾ ਇੱਕ ਮੁਸਾਫਰ ਅਤੇ ਦੂਰੋਂ ਆਉਂਦੀ ਰੇਲ ਕਿਸੇ ਸੁਪਨੇ ਦਾ ਭਰਮ ਸਿਰਜਦੀ ਹੈ।
ਗ੍ਰੀਸ ਦੇ ਥੈਸੋਲਿੰਕੀ ਇਲਾਕੇ ਵਿੱਚ ਬਰਫ ਦੇ ਗੋਲੇ ਮਾਰ ਕੇ ਖੇਡਦੇ ਬੱਚੇ।
ਗ੍ਰੀਸ ਵਿੱਚ ਬਰਫ਼ਬਾਰੀ ਦੌਰਾਨ ਛਤਰੀਆਂ ਦੀ ਬਣੀ ਕਲਾਕਾਰੀ ਕੋਲ ਖੜ ਕੇ ਤਸਵੀਰਾਂ ਖਿਚਵਾਉਂਦੇ ਹੋਏ।
ਗ੍ਰੀਸ ਵਿੱਚ ਸਿਕੰਦਰ ਦੀ ਇਹ ਮੂਰਤੀ ਦੇ ਸਾਹਮਣੇ ਬਣਿਆ ਬਰਫ਼ ਦਾ ਪੁਤਲਾ।
ਗ੍ਰੀਸ ਦੇ ਥੈਸੋਲਿੰਕੀ ਵਿੱਚ ਵੱਡੇ ਦਿਨ ਮੌਕੇ ਲੱਗੇ ਇੱਕ ਦੁਕਾਨ ਕੋਲ ਡਿਗਦੀ ਬਰਫ਼ ਵਿੱਚ ਈਸਾ ਦੇ ਜਨਮ ਨਾਲ ਜੁੜੀ ਝਾਕੀ ਕੋਲੋਂ ਲੰਘਦੀ ਇੱਕ ਔਰਤ।
ਗ੍ਰੀਸ ਦੀ ਰਾਜਧਾਨੀ ਏਥੰਜ਼ ਵਿੱਚ 'ਦਿ ਪਾਰਕ ਆਫ ਸੋਲ' ਵਿੱਚ ਲੱਗੀ ਖੁੱਲ੍ਹੀ ਪ੍ਰਦਰਸ਼ਨੀ ਵਿੱਚ ਲੱਗੀ ਇੱਕ ਮੂਰਤੀ ਅਤੇ ਉਸ ਦੇ ਆਸਪਾਸ ਜ਼ਮੀਨ ਉੱਪਰ ਵਿਛੀ ਚਿੱਟੀ ਚਾਦਰ ਦਾ ਨਜ਼ਾਰਾ।