ਕ੍ਰਿਸਮਸ ਨੂੰ ਜਦੋਂ ਈਸਾਈਆਂ ਨੇ ਬਰਤਾਨੀਆ ਅਤੇ ਅਮਰੀਕਾ ਵਿੱਚ ਬੈਨ ਕੀਤਾ ਸੀ

14ਵੀਂ ਸਦੀ ਦੀ ਤਸਵੀਰ ਜਿਸ ਵਿੱਚ ਈਸਾਈ ਧਰਮ ਦੇ ਅੰਧ ਸ਼ਰਧਾਲੂਆਂ ਨੂੰ ਇੰਗਲੈਂਡ ਤੋਂ ਬਾਹਰ ਜਾਂਦੇ ਦਿਖਾਇਆ ਗਿਆ ਹੈ।

ਤਸਵੀਰ ਸਰੋਤ, Universal History Archive

ਤਸਵੀਰ ਕੈਪਸ਼ਨ, 14ਵੀਂ ਸਦੀ ਦੀ ਤਸਵੀਰ ਜਿਸ ਵਿੱਚ ਈਸਾਈ ਧਰਮ ਦੇ ਅੰਧ ਸ਼ਰਧਾਲੂਆਂ ਨੂੰ ਇੰਗਲੈਂਡ ਤੋਂ ਬਾਹਰ ਜਾਂਦੇ ਦਿਖਾਇਆ ਗਿਆ ਹੈ।

ਕੱਟੜ ਈਸਾਈ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਸਨ।

ਇੱਕ ਅਜਿਹਾ ਵੀ ਸਮਾਂ ਸੀ ਜਦੋਂ ਅੰਗਰੇਜ਼ਾਂ ਨੂੰ ਲੱਗਿਆ ਕਿ ਗੈਰ-ਈਸਾਈ ਗਤੀਵਿਧੀਆਂ ਖਿਲਾਫ਼ ਕੁਝ ਕਰਨਾ ਚਾਹੀਦਾ ਹੈ।

ਦਸੰਬਰ ਦੇ ਆਖ਼ਰ ’ਤੇ ਬਣਨ ਵਾਲਾ ਅਨੈਤਿਕ ਕਿਸਮ ਦਾ ਵਿਹਾਰ ਹਰ ਸਾਲ ਜਨਤਾ ਨੂੰ ਜਕੜ ਲੈਂਦਾ ਸੀ। ਅਜਿਹੇ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਹੋਣਾ ਚਾਹੀਦਾ ਸੀ।

ਲੋਕ ਕੁਝ ਜ਼ਿਆਦਾ ਹੀ ਜੋਸ਼ ਵਿੱਚ ਆ ਜਾਂਦੇ ਹਨ ਅਤੇ ਈਸਾਈਅਤ ਦੇ ਮਿਆਰ ਤੋਂ ਬੇਹੱਦ ਹੇਠਲੇ ਦਰਜੇ ਦਾ ਵਿਹਾਰ ਕਰਦੇ ਸਨ।

ਸ਼ਰਾਬਖ਼ਾਨੇ, ਸ਼ਰਾਬੀਆਂ ਨਾਲ ਭਰ ਜਾਂਦੇ, ਦੁਕਾਨਾਂ ਅਤੇ ਕਾਰੋਬਾਰ ਸਮੇਂ ਤੋਂ ਪਹਿਲਾਂ ਬੰਦ ਹੋ ਜਾਂਦੇ, ਦੋਸਤ ਅਤੇ ਪਰਿਵਾਰ ਮਿਲ ਕੇ ਬਾਹਰ ਖਾਣਾ ਖਾਂਦੇ, ਘਰਾਂ ਨੂੰ ਪੱਤਿਆਂ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਅਤੇ ਗਲੀਆਂ ਵਿੱਚ ਨੱਚਣ-ਗਾਉਣ ਲੱਗਿਆ ਰਹਿੰਦਾ ਸੀ।

ਇਹ ਵੀ ਪੜ੍ਹੋ:

ਇਹ ਸਾਰਾ ਕੁਝ ਹੁਣ ਭਾਵੇਂ ਆਮ ਲਗਦਾ ਹੋਵੇ ਪਰ ਉਸ ਸਮੇਂ ਅਧਰਮੀ ਮੰਨਿਆ ਜਾਂਦਾ ਸੀ ਪਰ ਇਹ ਸਾਰੇ ਕ੍ਰਿਸਮਸ ਭਾਵ ਵੱਡੇ ਦਿਨ ਦੇ ਜਸ਼ਨਾਂ ਵਜੋਂ ਕੀਤਾ ਜਾਂਦਾ ਸੀ।

ਸੱਚਾ ਈਸਾਈ ਕੌਣ ਹੈ?

1644 ਵਿੱਚ ਈਸਾਈ ਧਰਮ ਵਿੱਚ ਬਹੁਤ ਜ਼ਿਆਦਾ ਸ਼ਰਧਾ ਰੱਖਣ ਵਾਲੇ ਅੰਗਰੇਜ਼ਾਂ ਨੇ ਵੱਡਾ ਦਿਨ ਮਨਾਉਣ ਦੀ ਰਵਾਇਤ ਖ਼ਤਮ ਕਰਨ ਦਾ ਫੈਸਲਾ ਲਿਆ। ਇਹ ਪ੍ਰੋਟੈਸਟੈਂਟ ਈਸਾਈ ਸਨ।

ਕ੍ਰਿਸਮਸ ਦਾ 19ਵੀਂ ਸਦੀ ਦਾ ਚਿੱਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਸਾਈ ਮਤ ਵਿੱਚ ਬਹੁਤ ਜ਼ਿਆਦਾ ਸ਼ਰਧਾਲੂ ਪੇਗਨ ਰਵਾਇਤਾਂ ਮੁਤਾਬਕ ਕ੍ਰਿਸਮਸ ਮਨਾਉਂਦੇ ਸਨ। (ਕ੍ਰਿਸਮਸ ਦਾ 19ਵੀਂ ਸਦੀ ਦਾ ਚਿੱਤਰ)

ਪਿਊਰਿਟਨ (ਸ਼ੁਧਤਾਵਾਦੀ) ਸਰਕਾਰ ਕ੍ਰਿਸਮਸ ਨੂੰ ਗੈਰ-ਕਾਨੂੰਨੀ ਤਿਉਹਾਰ ਸਮਝਦੀ ਸੀ ਕਿਉਂਕਿ ਬਾਈਬਲ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਕਿ ਈਸਾ ਦਾ ਜਨਮ 25 ਦਸੰਬਰ ਨੂੰ ਹੀ ਹੋਇਆ ਸੀ।

ਤਾਰੀਕ ਬਾਰੇ ਸੋਚਿਆ ਜਾਵੇ ਤਾਂ ਇਸ ਦਲੀਲ ਵਿੱਚ ਦਮ ਸੀ ਪਰ ਇਸ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ।

ਇੰਗਲੈਂਡ ਵਿੱਚ 1660 ਤੱਕ ਕ੍ਰਿਸਮਸ ਨਾਲ ਜੁੜੀਆਂ ਗਤੀਵਿਧੀਆਂ ਬੰਦ ਰਹੀਆਂ।

25 ਦਸੰਬਰ ਦੇ ਦਿਨ ਦੁਕਾਨਾਂ ਅਤੇ ਬਾਜ਼ਾਰਾਂ ਨੂੰ ਧੱਕੇ ਨਾਲ ਖੁੱਲ੍ਹਾ ਰੱਖਿਆ ਜਾਂਦਾ ਸੀ ਅਤੇ ਗਿਰਜਾ ਘਰਾਂ ਦੇ ਦਰਵਾਜ਼ੇ ਬੰਦ ਰੱਖੇ ਜਾਂਦੇ ਸਨ। ਕ੍ਰਿਸਮਸ ਦੇ ਦਿਨ ਗਿਰਜਾ ਘਰਾਂ ਵਿੱਚ ਪ੍ਰਾਰਥਨਾ ਸਭਾ ਕਰਨਾ ਗੈਰ-ਕਾਨੂੰਨੀ ਸੀ।

ਇਹ ਪਾਬੰਦੀ ਆਸਾਨੀ ਨਾਲ ਸਵੀਕਾਰ ਨਹੀਂ ਕੀਤੀ ਗਈ।

ਪੀਣਾ, ਖ਼ੁਸ਼ੀ ਮਨਾਉਣ ਅਤੇ ਸੰਗੀਤ ਵਿੱਚ ਡੁੱਬ ਕੇ ਨੱਚਣ-ਗਾਉਣ ਦੀ ਆਜ਼ਾਦੀ ਲਈ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਲੱਗੇ।

ਇਹ ਵੀ ਪੜ੍ਹੋ:

ਜਦੋਂ ਚਾਰਲਸ ਦੂਜੇ ਨੇ ਰਾਜ ਗੱਦੀ ਸੰਭਾਲੀ ਤਾਂ ਵੱਡੇ ਦਿਨ ਨੂੰ ਗੈਰ-ਕਾਨੂੰਨੀ ਕਰਾਰ ਦੇਣ ਵਾਲਾ ਕਾਨੂੰਨ ਵਾਪਸ ਲਿਆ ਗਿਆ।

ਵੱਡੇ ਦਿਨ ਨੂੰ ਅਮਰੀਕੀ ਕੱਟੜਪੰਥੀ ਵੀ ਟੇਢੀ ਨਜ਼ਰ ਨਾਲ ਹੀ ਦੇਖਦੇ ਸਨ। ਬਿਲਕੁਲ ਸਹੀ ਸੋਚਿਆ, ਅਮਰੀਕਾ ਵਿੱਚ ਵੀ ਇਸ ਤਿਉਹਾਰ 'ਤੇ ਪਾਬੰਦੀ ਲਾ ਦਿੱਤੀ ਗਈ।

ਮੈਸਾਚਿਊਸਿਟਸ ਵਿੱਚ ਸਾਲ 1659 ਤੋਂ 1681 ਤੱਕ ਕ੍ਰਿਸਮਸ ਨਹੀਂ ਮਨਾਇਆ ਗਿਆ। ਕਾਰਣ ਉਹੀ ਸਨ ਜੋ ਇੰਗਲੈਂਡ ਵਿੱਚ ਸਨ।

ਜਦੋਂ ਇਸ ਉੱਪਰੋਂ ਪਾਬੰਦੀ ਹਟੀ ਤਾਂ ਵੀ ਕੱਟੜਪੰਥੀਆਂ ਨੇ ਦਸੰਬਰ ਦੇ ਤਿਉਹਾਰੀ ਮਹੀਨੇ ਨੂੰ ਗੈਰ-ਈਸਾਈਆਂ ਦਾ ਘਟੀਆ ਕੰਮ ਮੰਨਣਾ ਜਾਰੀ ਰੱਖਿਆ।

ਕ੍ਰਿਸਮਸ ਅੰਡਰ ਦਿ ਕਾਮਨਵੈਲਥ ਨਾਮ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਤਸਵੀਰ ਵਿੱਚ ਇੱਕ ਵਿਅਕਤੀ ਬੱਚਿਆਂ ਨੂੰ ਵੱਡੇ ਦਿਨ ਤੇ ਘਰਾਂ ਦੀ ਸਜਵਟ ਲਈ ਪੱਤੇ ਇਕੱਠੇ ਕਰਨੋਂ ਰੋਕ ਰਿਹਾ ਹੈ। (ਕ੍ਰਿਸਮਸ ਅੰਡਰ ਦਿ ਕਾਮਨਵੈਲਥ ਨਾਮ ਦੀ ਤਸਵੀਰ)

ਈਸਾ ਦਾ ਜਨਮ: ਪੋਹ ਕਿ ਵਿਸਾਖ?

ਈਸਾ ਦਾ ਜਨਮ ਕਦੋਂ ਹੋਇਆ, ਇਸ ਬਾਰੇ ਇੱਕ ਰਾਇ ਨਹੀਂ ਹੈ।

ਕੁਝ ਧਰਮ ਸ਼ਾਸ਼ਤਰੀ ਮੰਨਦੇ ਹਨ ਕਿ ਉਨ੍ਹਾਂ ਦਾ ਜਨਮ ਵਿਸਾਖ ਵਿੱਚ ਹੋਇਆ। ਬਾਈਬਲ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਜਦੋਂ ਈਸਾ ਦਾ ਜਨਮ ਹੋਇਆ ਤਾਂ ਵਾਘੀ ਘਾਹ ਦੇ ਮੈਦਾਨਾਂ ਵਿੱਚ ਆਪਣੇ ਪਸ਼ੂਆਂ ਦੀ ਸੰਭਾਲ ਕਰ ਰਹੇ ਸਨ। ਜੇ ਠੰਡ ਹੁੰਦੀ ਤਾਂ ਉਹ ਕਿਤੇ ਸ਼ਰਣ ਲੈ ਕੇ ਬੈਠੇ ਹੁੰਦੇ।

ਜਾਨ ਲੀਚ ਵੱਲੋਂ 1852 ਵਿੱਚ ਬਣਾਈ ਪੇਂਟਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਤਸਵੀਰ 19ਵੀਂ ਸਦੀ ਵਿੱਚ ਰੋਮਨ ਇਸ ਦਿਨ ਖ਼ੂਬ ਮਸਤੀ ਕਰਦੇ ਸਨ। (ਜਾਨ ਲੀਚ ਵੱਲੋਂ 1852 ਵਿੱਚ ਬਣਾਈ ਪੇਂਟਿੰਗ)

ਜੇ ਇਹ ਭੇਡਾਂ ਦੇ ਨਵੇਂ ਹੋਣ ਦਾ ਸਮਾਂ ਹੁੰਦਾ ਤਾਂ ਉਹ ਨਵੀਆਂ ਹੋ ਚੁੱਕੀਆਂ ਭੇਡਾਂ ਨੂੰ ਦੂਸਰੀਆਂ ਤੋਂ ਵੱਖਰੀਆਂ ਕਰਨ ਵਿੱਚ ਰੁਝੇ ਹੁੰਦੇ। ਭੇਡਾਂ ਲਈ ਇਹ ਸਮਾਂ ਪਤਝੜ ਦਾ ਹੁੰਦਾ ਹੈ।

ਪਰ ਬਾਈਬਲ ਵਿੱਚ ਈਸਾ ਦੇ ਜਨਮ ਦਾ ਕੋਈ ਦਿਨ ਦੱਸਿਆ ਹੀ ਨਹੀਂ ਗਿਆ।

ਪੈਗਨ ਪਰੰਪਰਾ ਅਸੀਂ ਜਾਣਦੇ ਹਾਂ ਕਿ ਰੋਮਨ ਰੋਮਨ ਕਾਲ ਤੋਂ ਹੀ ਦਸੰਬਰ ਦੇ ਅਖ਼ੀਰ ਵਿੱਚ ਪੇਗਨ (ਮੂਰਤੀ ਪੂਜਕ) ਪਰੰਪਰਾ ਵਜੋਂ ਖ਼ੂਬ ਜਸ਼ਨ ਮਨਾਉਣ ਦੀ ਰਵਾਇਤ ਰਹੀ ਹੈ।

ਅਸਲ ਵਿੱਚ ਇਹ ਫ਼ਸਲ ਕਟਾਈ ਦਾ ਤਿਉਹਾਰ ਸੀ। ਜਿਸ ਵਿੱਚ ਤੁਹਫਿਆਂ ਦਾ ਲੈਣ-ਦੇਣ ਕੀਤਾ ਜਾਂਦਾ, ਘਰਾਂ ਨੂੰ ਹਾਰਾਂ ਨਾਲ ਸਜਾਇਆ ਜਾਂਦਾ। ਖ਼ੂਬ ਖਾਣਾ ਖਾਧਾ ਜਾਂਦਾ ਅਤੇ ਸ਼ਰਾਬਾਂ ਪੀਤੀਆਂ ਜਾਂਦੀਆਂ।

ਇਤਿਹਾਸਕਾਰ ਸਾਈਮਨ ਸੇਬਗ ਮੋਂਟਿਫਿਓਰ ਦੇ ਮੁਤਾਬਕ, ਸ਼ੁਰੂ ਵਿੱਚ ਨਵੇਂ ਬਣੇ ਈਸਾਈ ਗੈਰ-ਈਸਾਈਆਂ ਵਾਲੀ ਹੀ ਮਸਤੀ ਕਰਨ ਦੇ ਇੱਛੁਕ ਰਹਿੰਦੇ ਸਨ।

ਰੋਮਨਾਂ ਨੇ ਹੌਲੀ-ਹੌਲੀ ਮੂਰਤੀ ਪੂਜਾ ਛੱਡ ਦਿੱਤੀ ਅਤੇ ਈਸਾਈ ਧਰਮ ਅਪਣਾ ਲਿਆ। ਹੌਲੀ-ਹੌਲੀ ਪੇਗਨ ਕੈਲੰਡਰ ਵੀ ਈਸਾਈ ਕਲੰਡਰ ਨਾਲ ਸਹਿਮਤ ਹੋ ਗਿਆ।

ਇੱਕ ਸਮੇਂ ਤੱਕ ਰੋਮਨ ਦੋਹਾਂ ਰਵਾਇਤਾਂ ਦੇ ਹਿਸਾਬ ਨਾਲ ਪਾਰਟੀਆਂ ਕਰਦੇ ਰਹੇ। ਚੌਥੀ ਸਦੀ ਦੇ ਅੰਤ ਤੱਕ ਪੈਗਨ ਅਤੇ ਈਸਾਈ ਰਵਾਇਤਾਂ ਦਸੰਬਰ ਦੇ 14 ਦਿਨਾਂ ਤੱਕ ਨਾਲੋ-ਨਾਲ ਚਲਦੀਆਂ ਸਨ।

ਪਰ ਅਜਿਹਾ ਨਹੀਂ ਕਿ ਇਨ੍ਹਾਂ ਦੇ ਭਾਂਡੇ ਕਦੇ ਖੜਕੇ ਹੀ ਨਹੀਂ।

ਜਿੱਤ ਅਤੇ ਹਾਰ

ਅਖ਼ੀਰ ਵਿੱਚ ਈਸਾਈ ਰਵਾਇਤਾਂ ਦੀ ਜਿੱਤ ਹੋਈ।

ਜਾਰਜ ਕਰੂਕਸ਼ੈਂਕ ਦਾ ਕਾਰਟੂਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੱਡੇ ਦਿਨ ਦੇ ਖਾਣ-ਪਾਣ ਬਾਰੇ 19ਵੀਂ ਸਦੀ ਵਿੱਚ ਜਾਰਜ ਕਰੂਕਸ਼ੈਂਕ ਦਾ ਬਣਾਇਆ ਕਾਰਟੂਨ।

17ਵੀਂ ਸਦੀ ਵਿੱਚ ਵੱਡੇ ਦਿਨ ਦੇ ਖਿਲਾਫ਼ ਵਿੱਢਿਆ ਗਿਆ ਅਭਿਆਨ ਕੱਟੜਪੰਥੀਆਂ ਦੀ ਨਜ਼ਰ ਵਿੱਚ ਇੱਕ ਕਿਸਮ ਨਾਲ ਪੈਗਨ ਰਵਾਇਤਾਂ ਦੀ ਨਿਸ਼ਾਨੀ ਸੀ।

ਪਰ ਹੁਣ ਦੇਖੋ, ਵੱਡਾ ਦਿਨ ਕਿੰਨੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਜ਼ਾਹਿਰ ਹੈ, ਪਿਊਰੋਟਿਨ ਜਾਣੀ ਸ਼ੁੱਧਤਾਵਾਦੀ ਹਾਰ ਚੁੱਕੇ ਹਨ।

ਅੱਜ ਪੂਰੀ ਦੁਨੀਆਂ ਵਿੱਚ ਈਸਾਈ ਭਾਵੇਂ ਕ੍ਰਿਸਮਸ ਦੇ ਸਜੇ ਹੋਏ ਦਰਖ਼ਤ ਕੋਲ ਬੈਠ ਕੇ ਸ਼ਰਾਬ ਅਤੇ ਟਰਕੀ ਦਾ ਲੁਤਫ਼ ਲੈਂਦੇ ਹੋਣ ਪਰ ਸ਼ਾਇਦ ਇਹ ਤਿਉਹਾਰ 2000 ਸਾਲ ਤੋਂ ਵੀ ਪੁਰਾਣਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)