ਮਿਸ ਵਰਲਡ ਬਣੀ ਮੈਕਸੀਕੋ ਦੀ ਵੈਨੇਸਾ ਬਾਰੇ ਜਾਣੋ ਦਿਲਚਸਪ ਗੱਲਾਂ

ਸਾਲ 2017 ਦੀ ਮਿਸ ਵਰਲਡ ਦੀ ਭਾਰਤ ਦੀ ਮਾਨੁਸ਼ੀ ਛਿੱਲਰ ਇਸ ਸਾਲ ਦੀ ਨਵੀਂ ਮਿਸ ਵਰਲਡ ਮੈਕਸੀਕੋ ਦੀ ਵੈਨੇਸਾ ਪੋਂਸੇ ਡਿ ਲਿਓਨ ਨੂੰ ਤਾਜ ਪਹਿਨਾ ਕੇ ਮਿਸ ਵਰਲਡ ਦਾ ਖਿਤਾਬ ਦੇਣ ਦੀ ਰਸਮ ਪੂਰੀ ਕੀਤੀ।

ਚੀਨ ਦੇ ਸਾਨਿਆ ਸ਼ਹਿਰ 'ਚ 2018 ਲਈ ਮਿਸ ਵਰਲਡ ਦੇ ਖਿਤਾਬ ਦਾ ਐਲਾਨ ਕੀਤਾ ਗਿਆ।

ਫਾਈਨਲ ਰਾਊਂਡ 'ਚ ਵੈਨੇਸਾ ਕੋਲੋਂ ਸਵਾਲ ਪੁੱਛਿਆ ਗਿਆ ਕਿ ਮਿਸ ਵਰਲਡ ਬਣਨ 'ਤੇ ਉਹ ਕਿਸ ਤਰ੍ਹਾਂ ਦੂਜਿਆਂ ਦੀ ਮਦਦ ਕਰੇਗੀ?

ਇਸ ਦੇ ਜਵਾਬ ਵਿੱਚ ਵੈਨੇਸਾ ਨੇ ਕਿਹਾ, "ਮੈਂ ਆਪਣੇ ਅਹੁਦੇ ਦਾ ਉਸੇ ਤਰ੍ਹਾਂ ਇਸਤੇਮਾਲ ਕਰਾਂਗੀ ਜਿਵੇਂ ਪਿਛਲੇ ਤਿੰਨ ਸਾਲ ਤੋਂ ਕਰਦੀ ਆ ਰਹੀ ਹਾਂ। ਸਾਨੂੰ ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਪਿਆਰ ਕਰਨਾ ਚਾਹੀਦਾ।''

"ਕਿਸੇ ਦੀ ਮਦਦ ਕਰਨਾ ਮੁਸ਼ਕਲ ਕੰਮ ਨਹੀਂ ਹੈ। ਤੁਸੀਂ ਜਦੋਂ ਵੀ ਕਿਤੇ ਬਾਹਰ ਜਾਂਦੇ ਹੋ ਤਾਂ ਕੋਈ ਨਾ ਕੋਈ ਜ਼ਰੂਰ ਹੋਵੇਗਾ, ਜਿਸ ਨੂੰ ਮਦਦ ਦੀ ਜ਼ਰੂਰਤ ਰਹਿੰਦੀ ਹੈ, ਤਾਂ ਹਮੇਸ਼ਾ ਮਦਦ ਲਈ ਤਿਆਰ ਰਹੋ।"

26 ਸਾਲ ਦੀ ਵੈਨੇਸਾ ਮੈਕਸੀਕੋ ਲਈ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਹੈ।

ਵੈਨੇਸਾ ਦਾ ਜਨਮ ਮੈਕਸੀਕੋ ਦੇ ਮੁਆਨਜੁਆਟੋ ਸ਼ਹਿਰ ਵਿੱਚ ਹੋਇਆ।

ਵੈਨੇਸਾ ਦਾ ਕੱਦ 174 ਸੈਂਟੀਮੀਟਰ ਹੈ, ਉਨ੍ਹਾਂ ਨੇ ਇਸੇ ਸਾਲ ਮਈ ਵਿੱਚ ਮਿਸ ਮੈਕਸੀਕੋ ਦਾ ਖਿਤਾਬ ਜਿੱਤਿਆ ਸੀ।

ਵੈਨੇਸਾ ਨੂੰ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ਆਉਂਦੀਆਂ ਹਨ, ਖਾਲੀ ਸਮੇਂ ਵਿੱਚ ਉਨ੍ਹਾ ਨੂੰ ਆਊਟਡੋਰ ਗੇਮ ਖੇਡਣਾ ਪਸੰਦ ਹੈ।

ਵੈਨੇਸਾ ਕੁੜੀਆਂ ਦੇ ਮੁੜ ਵਸੇਬੇ ਲਈ ਕੰਮ ਕਰਨ ਵਾਲੀ ਸੰਸਥਾ ਦੀ ਬੋਰਡ ਆਫ ਡਾਇਰੈਕਟਰਸ 'ਚ ਵੀ ਸ਼ਾਮਿਲ ਹਨ।

ਮਿਸ ਵਰਲਡ 2018 ਦੇ ਅਖੀਰ ਪੰਜ 'ਚ ਪਹੁੰਚੀਆਂ ਪ੍ਰਤੀਭਾਗੀਆਂ ਵਿੱਚ, ਮਿਸ ਥਾਈਲੈਂਡ ਨਿਕੋਲੀਨ ਪਿਚਾਪਾ ਲਿਮਨਕਨ, ਮਿਸ ਯੁਗਾਂਡਾ ਕਵਿਨ ਅਬਨੇਕਿਓ, ਮਿਸ ਮੈਕਸੀਕੋ ਵੈਨਾਸਾ ਪੋਂਸੇ ਡਿ ਲਿਓਨ, ਮਿਸ ਜਮੈਕਾ ਕਦੀਜਾ ਰੋਬਿਨਸਨ ਅਤੇ ਮਿਸ ਬੈਲਾਰੂਸ ਮਾਰੀਆ ਵਸਿਲਵਿਚ ਹਨ। (ਖੱਬਿਓਂ ਸੱਜੇ)

ਭਾਰਤ ਵੱਲੋਂ ਇਸ ਸਾਲ ਮਿਸ ਇੰਡੀਆ 2018 ਅਨੁਕ੍ਰਿਤੀ ਵਾਸ ਨੇ ਮਿਸ ਵਰਲਡ ਪ੍ਰਤੀਯੋਗਤਾ 'ਚ ਹਿੱਸਾ ਲਿਆ। ਉਹ ਟੌਪ 30 ਤੱਕ ਪਹੁੰਚਣ 'ਚ ਸਫ਼ਲ ਰਹੀ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਸਫ਼ਰ ਰੁਕ ਗਿਆ। ਪਿਛਲੇ ਸਾਲ ਮਾਨੁਸ਼ੀ ਛਿੱਲੜ ਨੇ 17 ਸਾਲ ਬਾਅਦ ਭਾਰਤ ਨੂੰ ਮਿਸ ਵਰਲਡ ਦਾ ਖਿਤਾਬ ਜਿਤਾਇਆ ਸੀ।

ਬੈਲਾਰੂਸ ਦੀ ਪ੍ਰਤੀਭਾਗੀ ਮਾਰੀਆ ਵਸਿਲਵਿਚ

ਵੈਨੇਸਾ ਨੇ ਇੰਟਰਨੈਸ਼ਨਲ ਬਿਜ਼ਨੈਸ 'ਚ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਨੁੱਖੀ ਅਧਿਕਾਰ ਡਿਪਲੋਮਾ ਵੀ ਲਿਆ ਹੈ।

ਵੈਨੇਸਾ ਨੇਨੇਮੀ ਨਾਮਕ ਇੱਕ ਸਕੂਲ 'ਚ ਵੀ ਕੰਮ ਕਰਦੀ ਹੈ, ਇਸ ਸਕੂਲ 'ਚ ਆਦਿਵਾਸੀ ਇਲਾਕਿਆਂ ਦੇ ਬੱਚਿਆਂ ਨੂੰ ਵੱਖ-ਵੱਖ ਸੱਭਿਆਚਾਰਾਂ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ।

ਵੈਨੇਸਾ ਨੂੰ ਵਾਲੀਬੌਲ ਖੇਡਣਾ ਪਸੰਦ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਬਾ ਡਾਈਵਿੰਗ 'ਚ ਵੀ ਸਰਟੀਫਿਕੇਟ ਹਾਸਿਲ ਕੀਤਾ ਹੈ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)