ਉਹ ਜਵਾਬ ਜਿਨ੍ਹਾਂ ਨਾਲ ਭਾਰਤੀ ਕੁੜੀਆਂ ਬਣੀਆਂ ਮਿਸ ਵਰਲਡ

ਕੁਝ ਸਵਾਲਾਂ ਦੇ ਜਵਾਬ ਤੁਹਾਡੀ ਜ਼ਿੰਦਗੀ ਬਦਲ ਦਿੰਦੇ ਹਨ। ਮਾਨੁਸ਼ੀ ਛਿੱਲਰ ਨੇ ਵੀ ਕੁਝ ਅਜਿਹਾ ਹੀ ਜਵਾਬ ਦਿੱਤਾ ਤੇ ਅੱਜ ਉਹ ਮਿਸ ਵਰਲਡ ਦਾ ਖਿਤਾਬ ਜਿੱਤ ਚੁੱਕੀ ਹੈ।

ਪਿਛਲੇ ਤਿੰਨ ਦਿਨਾਂ ਤੋਂ ਮਾਨੁਸ਼ੀ ਛਿੱਲਰ ਦੇ ਹਰ ਪਾਸੇ ਚਰਚੇ ਹਨ। ਮਾਨੂਸ਼ੀ ਨੇ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਪਹਿਲਾ ਜੋ ਜਵਾਬ ਦਿੱਤਾ, ਉਸਦੀ ਹਰ ਥਾਂ ਵਾਹੋ-ਵਾਹੀ ਹੋ ਰਹੀ ਹੈ।

ਪ੍ਰਤੀਯੋਗਤਾ ਦੇ ਅਖ਼ੀਰ ਵਿੱਚ ਮਾਨੁਸ਼ੀ ਤੋਂ ਸਵਾਲ ਪੁੱਛਿਆ ਗਿਆ , ਦੁਨੀਆਂ ਵਿੱਚ ਕਿਸ ਪੇਸ਼ੇ ਦੀ ਤਨਖ਼ਾਹ ਸਭ ਤੋਂ ਵੱਧ ਹੋਣੀ ਚੀਹੀਦੀ ਹੈ ਅਤੇ ਕਿਉਂ?

ਮਾਨੁਸ਼ੀ ਨੇ ਇਸਦਾ ਜਵਾਬ ਦਿੱਤਾ,''ਮੇਰੀ ਮਾਂ ਮੇਰੀ ਸਭ ਤੋਂ ਵੱਡੀ ਪ੍ਰੇਰਣਾ ਹੈ ਇਸ ਲਈ ਮੈਂ ਕਹਿੰਦੀ ਹਾਂ ਕਿ ਮੇਰੀ ਮਾਂ ਦਾ ਕੰਮ। ਇਸ ਦੀ ਕੀਮਤ ਸਿਰਫ਼ ਪੈਸੇ ਨਾਲ ਅਦਾ ਨਹੀਂ ਹੋ ਸਕਦੀ ਬਲਕਿ ਪਿਆਰ ਅਤੇ ਸਤਕਾਰ ਨਾਲ ਹੋ ਸਕਦੀ ਹੈ। ਮੇਰੀ ਮਾਂ ਸਭ ਤੋਂ ਵੱਧ ਤਨਖ਼ਾਹ ਦੀ ਹੱਕਦਾਰ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਿਸ ਵਰਲਡ ਦੀ ਪ੍ਰਤੀਯੋਗਤਾ ਵਿੱਚ ਭਾਰਤੀ ਕੁੜੀਆਂ ਦੇ ਜਵਾਬ ਸੁਰਖ਼ੀਆਂ ਵਿੱਚ ਰਹੇ ਹੋਣ।

ਰੀਤਾ ਫਾਰਿਆ, 1966

ਰੀਤਾ ਫਾਰਿਆ ਭਾਰਤ ਅਤੇ ਏਸ਼ੀਆ ਦੀ ਪਹਿਲੀ ਕੁੜੀ ਸੀ ਜਿਸ ਨੇ ਮਿਸ ਵਰਲਡ ਦਾ ਖਿਤਾਬ ਜਿਤਿਆ ਸੀ। ਰੀਤਾ ਜ਼ਿਆਦਾ ਸਮੇਂ ਤੱਕ ਮੌਡਲਿੰਗ ਵਿੱਚ ਐਕਟਿਵ ਨਹੀਂ ਰਹੀ।

ਉਹ ਡਾਕਟਰ ਬਣੀ ਅਤੇ ਸਮਾਜਕ ਕੰਮਾਂ ਵਿੱਚ ਲੱਗ ਗਈ। ਜਦੋਂ ਰੀਤਾ ਨੇ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ, ਉਸ ਵੇਲੇ ਉਹ ਮੈਡੀਕਲ ਸਟੂਡੈਂਟ ਸੀ।

ਰੀਤਾ ਫਾਰਿਆ ਤੋਂ ਪਰਸਨੈਲਿਟੀ ਰਾਊਂਡ ਵਿੱਚ ਪੁੱਛਿਆ ਗਿਆ, ਤੁਸੀਂ ਡਾਕਟਰ ਕਿਉਂ ਬਣਨਾ ਹੈ?

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮਹਿਲਾ ਮਾਹਰਾਂ ਦੀ ਬਹੁਤ ਲੋੜ ਹੈ। ਉਹਾਂ ਕਿਹਾ, "ਮੈਂ ਮੰਨਦੀ ਹਾਂ ਕਿ ਭਾਰਤ ਵਿੱਚ ਬੱਚੇ ਬਹੁਤ ਹਨ ਤੇ ਇਸ 'ਤੇ ਕੰਮ ਕਰਨ ਦੀ ਲੋੜ ਹੈ।"

ਐਸ਼ਵਰਿਆ ਰਾਏ,1994

ਜੇਕਰ ਅੱਜ ਤੁਸੀਂ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤੇ ਗਏ ਤਾਂ ਕੀ ਕਰੋਗੇ ਅਤੇ 1994 ਦੀ ਮਿਸ ਵਰਲਡ ਵਿੱਚ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਹਨ?

ਉਨ੍ਹਾਂ ਕਿਹਾ, ''ਮੈਂ ਜੇਕਰ ਅੱਜ ਮਿਸ ਵਰਲਡ ਬਣੀ ਤਾਂ ਮੈਂ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਦਿਲ ਨਾਲ ਨਿਭਾਵਾਂਗੀ। ਸ਼ਾਂਤੀ ਅਤੇ ਦਿਆਲਤਾ ਦੀ ਚੰਗੀ ਅੰਬੈਸਡਰ ਬਣਨ ਦੀ ਕੋਸ਼ਿਸ਼ ਕਰਾਂਗੀ।

ਤਾਂਕਿ ਸਾਡਾ 'ਬਿਊਟੀ ਵਿਦ ਪਰਪਜ਼' ਦਾ ਜੋ ਮਕਸਦ ਹੈ, ਉਸਦੇ ਨਾਲ ਵੀ ਨਿਆਂ ਕਰ ਸਕਾਂ। ਯਾਦ ਰਹੇ ਦੋਸਤੋ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗੀ।

ਹੁਣ ਤੱਕ ਜੋ ਵੀ ਮਿਸ ਵਰਲਡ ਹੋਈ ਹੈ ਉਹ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੇ ਦਿਲਾਂ ਵਿੱਚ ਹਾਸ਼ੀਏ ਦੇ ਲੋਕਾਂ ਲਈ ਦਿਆਲਤਾ ਹੈ। ਨਾ ਸਿਰਫ਼ ਅਜਿਹੇ ਲੋਕ ਲਈ ਜਿਨ੍ਹਾਂ ਦਾ ਨਾਮ ਹੈ ਜਾਂ ਉਹ ਵੱਡੇ ਅਹੁਦੇ 'ਤੇ ਹਨ ਬਲਕਿ ਉਹ ਲੋਕ ਜੋ ਨਾਗਰਿਕਤਾ ਅਤੇ ਰੰਗ ਲਈ ਬਣਾਈ ਗਈ ਇਨਸਾਨ ਦੀ ਬੰਦਿਸ਼ਾਂ ਦੇ ਪਾਰ ਦੇਖ ਸਕੇ।

ਮੇਰੇ ਲਈ ਉਹ ਇੱਕ ਬੇਹਤਰੀਨ ਮਿਸ ਵਰਲਡ ਹੈ। ਇੱਕ ਸੱਚਾ ਤੇ ਅਸਲੀ ਇਨਸਾਨ। ਧੰਨਵਾਦ।''

ਡਾਏਨਾ ਹੇਡਨ, 1997

ਜੇ ਤੁਸੀਂ ਮਿਸ ਵਰਲਡ ਬਣਦੇ ਹੋ ਤਾਂ ਇਨਾਮ ਦੀ ਰਾਸ਼ੀ ਤੋਂ ਕੀ ਕਰੋਗੇ। ਕੀ ਤੁਸੀਂ ਇਸ ਨੂੰ ਦਾਨ ਵਿੱਚ ਦਵੋਗੇ?

''ਮੈਂ ਆਪਣੀ ਇਨਾਮ ਰਾਸ਼ੀ ਨੂੰ ਕਿਸੇ ਨਾਲ ਕਿਉਂ ਸਾਂਝਾ ਕਰਾਂਗੀ। ਇਹ ਮੇਰੀ ਇਨਾਮ ਰਾਸ਼ੀ ਹੈ ਇਸਨੂੰ ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਤੇ ਖਰਚ ਕਰਾਂਗੀ। ਮੇਰਾ ਜਿੱਥੇ ਦਿਲ ਕਰੇਗਾ , ਮੈਂ ਇਸਨੂੰ ਉੱਥੇ ਖਰਚ ਕਰਾਂਗੀ।''

ਯੁਕਤਾ ਮੁਖੀ, 1999

ਤੁਹਾਡਾ ਪਸੰਦੀਦਾ ਖਾਣਾ ਕੀ ਹੈ? ਜੇ ਤੁਸੀਂ ਦੁਨੀਆਂ ਵਿੱਚ ਕੁਝ ਵੀ ਬਣ ਸਕਦੇ ਤਾਂ ਕੀ ਬਣਦੇ? ਤੁਸੀਂ ਕਿਸ ਦੇਸ਼ ਜਾਣਾ ਚਾਹੁੰਦੇ ਹੋ?

''ਮੈਂ 20 ਸਾਲਾਂ ਤੋਂ ਭਾਰਤੀ ਖਾਣਾ ਖਾ ਰਹੀ ਹਾਂ ਅਤੇ ਮੈਂ ਇਸ ਤੋਂ ਬੋਰ ਨਹੀਂ ਹੋਈ ਪਰ ਮੇਰਾ ਪਸੰਦੀਦਾ ਖਾਣਾ ਥਾਈ ਫੂਡ ਹੈ। ਬ੍ਰਿਟਿਸ਼ ਕਲਾਕਾਰ ਆਡਰੀ ਹੇਪਬਰਨ ਦੀ ਖੂਬਸੁਰਤੀ ਤੇ ਦਯਾ ਦੀ ਕਾਇਲ ਹਾਂ।

ਉਨ੍ਹਾਂ ਦਾ ਔਰਾ ਅਤੇ ਸ਼ਾਂਤੀ ਸਾਫ ਝਲਕਦੀ ਹੈ। ਭਾਰਤ ਦੇ ਇਲਾਵਾ ਮੈਂ ਪੈਰਿਸ ਅਤੇ ਫਰਾਂਸ ਜਾਣਾ ਚਾਹਾਂਗੀ। ਮੈਂ ਉੱਥੇ ਕਦੇ ਨਹੀਂ ਗਈ। ਇਹ ਮਾਡਲਸ ਦਾ ਮੁਲਕ ਹੈ। ਇਹ ਇੱਕ ਅਜਿਹੀ ਥਾਂ ਹੈ ਜਿੱਥੇ ਮੈਂ ਜਾਣਾ ਚਾਹੁੰਦੀ ਹਾਂ।''

ਪ੍ਰਿਅੰਕਾ ਚੋਪੜਾ, 2000

ਬੀਤੇ ਸਾਲ ਵੀ ਜੇਤੂ ਭਾਰਤ ਤੋਂ ਹੀ ਸੀ, ਇਸ ਨਾਲ ਕੀ ਤੁਸੀਂ ਦਬਾਅ 'ਚ ਹੋ? ਤੁਸੀਂ ਕਿਸਨੂੰ ਕਾਮਯਾਬ ਲਿਵਿੰਗ ਵੂਮਨ ਮੰਨਦੇ ਹੋ ਅਤੇ ਕਿਉਂ?

''ਮੈਂ ਦਬਾਅ ਵਿੱਚ ਸਭ ਤੋਂ ਚੰਗਾ ਕਰਦੀ ਹਾਂ। ਜਦੋਂ ਦਬਾਅ ਹੁੰਦਾ ਹੈ ਤਾਂ ਉਮੀਦ ਹੁੰਦੀ ਹੈ ਅਤੇ ਜਦੋਂ ਉਮੀਦ ਹੁੰਦੀ ਹੈ ਤਾਂ ਮੈਂ ਕਾਮਯਾਬੀ ਲਈ ਜੋਸ਼ ਨਾਲ ਭਰ ਜਾਂਦੀ ਹਾਂ।

ਅਜਿਹੇ ਬਹੁਤ ਲੋਕ ਹਨ, ਜਿਨ੍ਹਾਂ ਦੀ ਮੈਂ ਤਰੀਫ਼ ਕਰਦੀ ਹਾਂ ਅਤੇ ਜਿਨ੍ਹਾਂ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਅਜਿਹੀ ਹੀ ਇੱਕ ਮਹਿਲਾ ਮਦਰ ਟੈਰੀਸਾ ਹੈ ਜਿਨ੍ਹਾਂ ਨੂੰ ਮੈਂ ਦਿਲ ਤੋਂ ਮੰਨਦੀ ਹਾਂ। ਉਹ ਭਾਵੁਕ, ਉਤਸਾਹੀ ਹੈ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆਉਣ ਲਈ ਲਗਾ ਦਿੱਤਾ। ਮੈਂ ਮਦਰ ਟਰੇਸਾ ਦਾ ਬਹੁਤ ਸਨਮਾਨ ਕਰਦੀ ਹਾਂ।''

ਪ੍ਰਿਅੰਕਾ ਚੋਪੜਾ ਦਾ ਇਹ ਜਵਾਬ ਇੱਕ ਹੋਰ ਕਾਰਨ ਵੀ ਚਰਚਾ ਵਿੱਚ ਆਇਆ ਸੀ। ਦਰਅਸਲ ਪ੍ਰਿਅੰਕਾ ਚੋਪੜਾ ਤੋਂ ਇਹ ਸਵਾਲ ਕੀਤਾ ਗਿਆ ਸੀ ਕਿ ਕਿਸਨੂੰ ਕਾਮਯਾਬ ਲਿਵਿੰਗ ਵੂਮਨ ਮੰਨਦੇ ਹੋ ਯਾਨਿ ਕਿ ਉਹ ਮਹਿਲਾ ਜੋ ਹੁਣ ਜ਼ਿੰਦਾ ਹੈ।

ਪ੍ਰਿਅੰਕਾ ਚੋਪੜਾ ਨੇ ਇਹ ਖਿਤਾਬ ਸਾਲ 2000 ਵਿੱਚ ਜਿੱਤਿਆ ਜਦਕਿ ਮਦਰ ਟੈਰੀਸਾ ਦੀ 1997 ਵਿੱਚ ਮੌਤ ਹੋ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)