ਹਰਿਆਣਵੀ ਕੁੜੀ ਮਾਨੁਸ਼ੀ ਬਣੀ ਮਿਸ ਵਰਲਡ

ਭਾਰਤੀ ਮੁਟਿਆਰ ਮਾਨੁਸ਼ੀ ਛਿੱਲਰ ਮਿਸ ਵਰਲਡ ਬਣ ਗਈ ਹੈ।

ਮਾਨੁਸ਼ੀ ਇਹ ਖ਼ਿਤਾਬ ਜਿੱਤਣ ਵਾਲੀ ਛੇਵੀਂ ਭਾਰਤੀ ਸੁੰਦਰੀ ਹਨ। 20 ਸਾਲ ਦੀ ਮਾਨੁਸ਼ੀ ਤੋਂ ਪਹਿਲਾਂ ਆਖ਼ਰੀ ਬਾਰ, 2000 ਵਿੱਚ ਪ੍ਰਿਅੰਕਾ ਚੋਪੜਾ ਮਿਸ ਵਰਲਡ ਬਣੀ ਸੀ।

ਮਨੂਸ਼ੀ ਨੇ ਚੀਨ ਦੇ ਸਨਾਇਆ ਸ਼ਹਿਰ ਵਿੱਚ ਆਯੋਜਿਤ ਮੁਕਾਬਲੇ ਵਿੱਚ 108 ਹੋਰ ਕੁੜੀਆਂ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ।

ਸਵਾਲ ਦਾ ਜੇਤੂ ਜਵਾਬ

ਮਿਸ ਵਰਲਡ ਬਣਨ ਸਮੇਂ ਜੱਜਾਂ ਦੇ ਆਖ਼ਰੀ ਸਵਾਲ ਦਾ ਉਸ ਨੇ ਬੜੇ ਸਲੀਕੇ ਨਾਲ ਜਵਾਬ ਦਿੱਤਾ। ਜੱਜਾਂ ਨੇ ਉਸਨੂੰ ਪੁੱਛਿਆ ਕਿ ਦੁਨੀਆਂ ਵਿੱਚ ਅਜਿਹਾ ਕਿਹੜਾ ਕਿੱਤਾ ਹੈ ਜਿਸ ਵਿੱਚ ਸਭ ਤੋਂ ਵੱਧ ਤਨਖ਼ਾਹ ਦਿੱਤੀ ਜਾਣੀ ਚੀਹੀਦੀ ਹੈ ਤੇ ਕਿਉਂ?

ਮਾਨੂਸ਼ੀ ਨੇ ਕਿਹਾ,''ਮੇਰੀ ਮਾਂ ਮੇਰੀ ਸਭ ਤੋਂ ਵੱਡੀ ਪ੍ਰੇਰਣਾ ਹੈ ਇਸ ਲਈ ਮੈਂ ਕਹਿੰਦੀ ਹਾਂ ਕਿ ਮੇਰੀ ਮਾਂ ਦਾ ਕੰਮ। ਇਸ ਦੀ ਕੀਮਤ ਸਿਰਫ਼ ਪੈਸੇ ਨਾਲ ਅਦਾ ਨਹੀਂ ਹੋ ਸਕਦੀ ਬਲਕਿ ਪਿਆਰ ਅਤੇ ਸਤਕਾਰ ਨਾਲ ਹੋ ਸਕਦੀ ਹੈ। ਮੇਰੀ ਮਾਂ ਸਭ ਤੋਂ ਵੱਧ ਤਨਖ਼ਾਹ ਦੀ ਹੱਕਦਾਰ ਹੈ।

ਮਿਸ ਵਰਲਡ ਬਣਨ ਵਾਲੀ ਛੇਵੀਂ ਭਾਰਤੀ ਮੁਟਿਆਰ

  • ਮਿਸ ਇੰਡੀਆ ਮਾਨੂਸ਼ੀ ਛਿੱਲਰ ਮਿਸ ਵਰਲਡ ਬਣਨ ਵਾਲੀ ਛੇਵੀਂ ਭਾਰਤੀ ਮੁਟਿਆਰ ਹੈ।
  • ਮਾਨੂਸ਼ੀ ਦੇ ਮਿਸ ਵਰਲਡ ਬਣਨ ਨਾਲ ਭਾਰਤ ਨੂੰ 17 ਸਾਲ ਬਾਅਦ ਇਹ ਵਕਾਰੀ ਤਾਜ ਮਿਲਿਆ ਹੈ।
  • ਸਾਲ 2000 ਵਿੱਚ ਪ੍ਰੀਅੰਕਾ ਚੋਪੜਾ ਨੇ ਭਾਰਤ ਲਈ ਇਹ ਤਾਜ ਜਿੱਤਿਆ ਸੀ।
  • ਮਾਨੂਸ਼ੀ ਹਰਿਆਣਾ ਨਾਲ ਸਬੰਧਿਤ ਹੈ ਅਤੇ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)