ਆਲਮੀ ਤਪਸ਼ ਘਟਾਉਣ ਲਈ ਘੱਟ ਮਾਸ ਖਾਣਾ ਕਿਵੇਂ ਹੈ ਕਾਰਗਰ ਹਥਿਆਰ

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਵਿਸ਼ਵ ਭਰ ਵਿੱਚ ਵੱਧ ਰਹੇ ਤਾਪਮਾਨ ਨੂੰ ਲੈ ਕੇ ਜਲਵਾਯੂ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ।

ਸੰਯੁਕਤ ਰਾਸ਼ਟਰ ਦੀ ਮੈਂਬਰ ਦੇਸਾਂ ਦੀਆਂ ਸਰਕਾਰਾਂ ਦੇ ਪੈਨਲ ਦੀ ਰਿਪੋਰਟ ਮੁਤਾਬਕ ਧਰਤੀ ਦੇ ਤਾਪਮਾਨ ਦੇ ਵਾਧੇ ਦੀ ਦਰ ਅਗਲੇ 12 ਸਾਲਾਂ ਵਿੱਚ ਹੀ ਉਦਯੋਗੀਕਰਨ ਤੋਂ ਪਹਿਲਾਂ ਦੇ 1.5 ਸੈਲਸੀਅਸ ਤੋਂ ਟੱਪ ਸਕਦੀ ਹੈ।

ਇਹ ਵੱਡੇ ਪੱਧਰ 'ਤੇ ਸੋਕਾ, ਜੰਗਲਾਂ ਵਿੱਚ ਲੱਗੀ ਅੱਗ, ਹੜ੍ਹ ਅਤੇ ਲੱਖਾਂ ਲੋਕਾਂ ਲਈ ਖਾਣੇ ਦੀ ਘਾਟ ਵਰਗੇ ਹਾਲਾਤਾਂ ਵਿੱਚ ਖਤਰੇ ਨੂੰ ਵਧਾ ਸਕਦਾ ਹੈ।

ਇਹ ਵੀ ਪੜ੍ਹੋ:

ਅਜਿਹੇ ਵਿੱਚ ਸੀਮਾ ਰੇਖਾ ਨੂੰ ਪਾਰ ਕਰਨ ਤੋਂ ਬਚੋ। ਦੁਨੀਆਂ ਨੂੰ ''ਸਮਾਜ ਦੇ ਸਾਰੇ ਪਹਿਲੂਆਂ ਵਿੱਚ ਤੇਜ਼ੀ ਨਾਲ ਦੂਰ ਤੱਕ ਪਹੁੰਚਣ ਅਤੇ ਬੇਮਿਸਾਲ ਤਬਦੀਲੀਆਂ" ਦੀ ਲੋੜ ਹੈ।

ਪਰ ਅਜਿਹਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

ਰਿਪੋਰਟ ਦੇ ਮੁੱਖ ਲੇਖਕ ਅਰੋਮਰ ਰੇਵੀ ਮੁਤਾਬਕ, "ਬਹੁਤ ਹੀ ਆਮ ਸੂਝ ਵਾਲੀਆਂ ਕਿਰਿਆਵਾਂ ਹਨ।"

''1.5 ਸੈਲਸੀਅਸ ਤਬਦੀਲੀ ਲਈ ਜਲਵਾਯੂ ਕਾਰਵਾਈ ਵਿੱਚ ਤੇਜ਼ੀ ਲਿਆਉਣ ਲਈ ਨਾਗਰਿਕ ਅਤੇ ਉਪਭੋਗਤਾ ਸਭ ਤੋਂ ਮਹੱਤਵਪੂਰਨ ਅਦਾਕਾਰਾਂ ਵਿੱਚੋਂ ਇੱਕ ਹੋਣਗੇ।''

ਰੋਜ਼ਾਨਾ ਜ਼ਿੰਦਗੀ 'ਚ ਤੁਸੀਂ ਇਹ ਬਦਲਾਅ ਲਿਆ ਸਕਦੇ ਹੋ।

1. ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ

ਕਾਰ ਅਤੇ ਚਾਰ ਪਹੀਆ ਵਾਹਨ ਦੀ ਵਰਤੋਂ ਕਰਨ ਨਾਲੋਂ ਪੈਦਲ ਚੱਲੋ, ਸਾਈਕਲ ਦੀ ਵਰਤੋਂ ਕਰੋ ਜਾਂ ਫਿਰ ਪਬਲਿਕ ਟਰਾਂਸਪੋਰਟ ਦੀ। ਇਹ ਤੁਹਾਨੂੰ ਫਿੱਟ ਰੱਖਣ ਵਿੱਚ ਵੀ ਮਦਦ ਕਰਨਗੇ।

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਹਾਜ਼ ਵਿੱਚ ਸਫ਼ਰ ਕਰਨ ਨਾਲੋਂ ਇਲੈਕਟ੍ਰਿਕ ਵਾਹਨ ਜਾਂ ਫਿਰ ਰੇਲ ਗੱਡੀ ਦੀ ਵਰਤੋਂ ਕਰੋ

ਡਾ. ਡੇਬਰਾ ਰੋਬਰਟਸ, ਜਿਹੜੇ IPCC ਕੋ-ਚੇਅਰਸ ਹਨ, ਦਾ ਕਹਿਣਾ ਹੈ, "ਅਸੀਂ ਸ਼ਹਿਰ ਵਿੱਚ ਚੱਲਣ ਲਈ ਆਪਣਾ ਰਸਤਾ ਚੁਣ ਸਕਦੇ ਹਾਂ। ਜੇਕਰ ਤੁਹਾਡੇ ਕੋਲ ਪਬਲਿਕ ਟਰਾਂਸਪੋਰਟ ਦੀ ਸੁਵਿਧਾ ਨਹੀਂ ਹੈ ਤਾਂ ਇਹ ਯਕੀਨੀ ਬਣਾਓ ਕਿ ਉਸੇ ਸਿਆਸਤਦਾਨ ਨੂੰ ਚੁਣੋ ਜਿਹੜਾ ਤੁਹਾਨੂੰ ਪਬਲਿਕ ਟਰਾਂਸਪੋਰਟ ਦਾ ਬਦਲ ਮੁਹੱਈਆ ਕਰਵਾਏ।"

"ਜਹਾਜ਼ ਵਿੱਚ ਸਫ਼ਰ ਕਰਨ ਨਾਲੋਂ ਇਲੈਕਟ੍ਰਿਕ ਵਾਹਨ ਜਾਂ ਫਿਰ ਰੇਲ ਗੱਡੀ ਦੀ ਵਰਤੋਂ ਕਰੋ। ਆਪਣੀ ਯਾਤਰਾ ਨੂੰ ਰੱਦ ਕਰਕੇ ਵੀਡੀਓ ਕਾਨਫਰਸਿੰਗ ਦੀ ਵਰਤੋਂ ਕਰਕੇ ਇਸ ਪਾਸੇ ਇੱਕ ਕਦਮ ਹੋਰ ਵਧਾਓ।"

2. ਊਰਜਾ ਦੀ ਬੱਚਤ ਕਰੋ

ਖਣਿਜ ਈਂਧਨ ਦੀ ਬਚਤ ਲਈ ਕੱਪੜੇ ਮਸ਼ੀਨ ਵਿੱਚ ਸੁਕਾਉਣ ਦੀ ਥਾਂ ਤਾਰ 'ਤੇ ਪਾ ਕੇ ਸੁਕਾਓ।

ਠੰਢਾ ਕਰਨ ਲਈ ਵੱਧ ਤਾਪਮਾਨ ਦੀ ਵਰਤੋਂ ਕਰੋ ਅਤੇ ਗਰਮ ਕਰਨ ਲਈ ਘੱਟ ਤਾਪਮਾਨ ਦੀ ਵਰਤੋਂ ਕਰੋ।

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਸਰਦੀਆਂ ਵਿੱਚ ਘਰ ਦੀ ਗਰਮੀ ਬਾਹਰ ਜਾਣ ਤੋਂ ਰੋਕਣ ਲਈ ਆਪਣੀ ਘਰ ਦੀ ਛੱਤ ਨੂੰ ਇਨਸੂਲੇਟ ਕਰੋ।

ਗਰਮੀਆਂ ਦੌਰਾਨ ਧੁੱਪ ਤੋਂ ਬਚਣ ਲਈ ਛੱਤ ਦੇ ਉੱਪਰਲੇ ਹਿੱਸੇ ਨੂੰ ਇੰਸੂਲੇਟ ਕਰੋ।

ਇਹ ਵੀ ਪੜ੍ਹੋ:

ਜਦੋਂ ਲੋੜ ਨਾ ਹੋਵੇ ਤਾਂ ਮਸ਼ੀਨਾਂ ਦੇ ਸਵਿੱਚ ਬੰਦ ਕਰ ਦਿਓ।

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਇਹ ਤੁਹਾਨੂੰ ਛੋਟਾ ਜਿਹਾ ਬਦਲਾਅ ਲੱਗੇਗਾ ਪਰ ਇਹ ਊਰਜਾ ਨੂੰ ਬਚਾਉਣ ਦੇ ਬਹੁਤ ਪ੍ਰਭਾਵੀ ਤਰੀਕੇ ਹਨ।

ਅਗਲੀ ਵਾਰ ਜਦੋਂ ਤੁਸੀਂ ਇਲੈਕਟ੍ਰਿਕ ਉਪਕਰਣ ਖਰੀਦ ਰਹੇ ਹੋਵੋਗੇ, ਇਹ ਜ਼ਰੂਰ ਜਾਂਚੋਗੇ ਕਿ ਇਹ ਊਰਜਾ-ਕੁਸ਼ਲ ਹੈ।

3. ਮਾਸ ਘੱਟ ਕਰੋ ਜਾਂ ਸ਼ਾਕਾਹਾਰੀ ਬਣੋ

ਰੈੱਡ ਮੀਟ ਯਾਨਿ ਕਿ ਮਟਨ ਦਾ ਉਤਪਾਦਨ ਚਿਕਨ, ਫਲ, ਸਬਜ਼ੀਆਂ ਅਤੇ ਅਨਾਜ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਗ੍ਰੀਨ ਹਾਊਸ ਗੈਸ ਦਾ ਨਿਕਾਸ ਕਰਦਾ ਹੈ।

ਪੈਰਿਸ ਕਲਾਈਮੇਟ ਸਮਿਟ ਦੌਰਾਨ, 119 ਦੇਸਾਂ ਨੇ ਖੇਤੀਬਾੜੀ ਨਿਕਾਸ ਘੱਟ ਕਰਨ ਦੀ ਸਹੁੰ ਚੁੱਕੀ ਸੀ।

ਸਬਜ਼ੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੈੱਡ ਮੀਟ ਯਾਨਿ ਕਿ ਮਟਨ ਦਾ ਉਤਪਾਦਨ ਚਿਕਨ, ਫਲ, ਸਬਜ਼ੀਆਂ ਅਤੇ ਅਨਾਜ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਗ੍ਰੀਨ ਹਾਊਸ ਗੈਸ ਦਾ ਨਿਕਾਸ ਕਰਦਾ ਹੈ

ਹਾਲਾਂਕਿ, ਇਸ ਬਾਰੇ ਕੋਈ ਗੱਲ ਨਹੀਂ ਹੋਈ ਸੀ ਕਿ ਉਹ ਇਹ ਸਭ ਕਿਵੇਂ ਕਰਨਗੇ।

ਪਰ ਤੁਸੀਂ ਮਦਦ ਕਰ ਸਕਦੇ ਹੋ। ਮੀਟ ਨੂੰ ਘੱਟ ਕਰੋ ਅਤੇ ਸਬਜ਼ੀਆਂ ਤੇ ਫਲਾਂ ਦੀ ਵੱਧ ਵਰਤੋਂ ਕਰੋ।

ਇਹ ਬਹੁਤ ਚੁਣੌਤੀ ਭਰਿਆ ਹੋਵੇਗਾ, ਪਰ ਹਫ਼ਤੇ ਵਿੱਚ ਇੱਕ ਦਿਨ ਮੀਟ ਛੱਡ ਕੇ ਵੇਖੋ।

4. ਘੱਟ ਕਰੋ ਅਤੇ ਮੁੜ ਵਰਤੋਂ ਕਰੋ... ਇੱਥੋਂ ਤੱਕ ਕਿ ਪਾਣੀ ਦੀ ਵੀ

ਸਾਨੂੰ ਵਾਰ-ਵਾਰ ਰੀਸਾਈਕਲਿੰਗ ਦੇ ਫਾਇਦਿਆਂ ਬਾਰੇ ਦੱਸਿਆ ਗਿਆ ਹੈ।

ਪਰ ਰੀਸਾਈਕਲਿੰਗ ਲਈ ਸਮੱਗਰੀ ਦੀ ਢੋਆ-ਢੁਆਈ ਅਤੇ ਪ੍ਰੋਸੈਸਿੰਗ ਇੱਕ ਕਾਰਬਨ ਪ੍ਰਭਾਵੀ ਪ੍ਰਕਿਰਿਆ ਹੈ।

ਗਲੋਬਲ ਵਾਰਮਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਮੇਸ਼ਾ ਪਾਣੀ ਦੀ ਬੱਚਤ ਕਰਨ ਦੇ ਤਰੀਕੇ ਲੱਭੋ

ਇਹ ਉਤਪਾਦ ਨੂੰ ਨਵੇਂ ਸਿਰੇ ਤੋਂ ਬਣਾਉਣ ਨਾਲੋਂ ਘੱਟ ਊਰਜਾ ਵਰਤਦਾ ਹੈ ਪਰ ਘਟਾਉਣ ਅਤੇ ਮੁੜ ਵਰਤਣ ਵਾਲੇ ਉਤਪਾਦ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਵਿੱਚ ਮਦਦ ਕਰਦੇ ਹਨ।

ਬਿਲਕੁਲ ਅਜਿਹਾ ਹੀ ਪਾਣੀ ਦੇ ਮਾਮਲੇ ਵਿੱਚ ਹੁੰਦਾ ਹੈ।

ਅਰੋਮਰ ਰੇਵੀ ਮੁਤਾਬਕ, ''ਅਸੀਂ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਰੱਖ ਸਕਦੇ ਹਾਂ ਅਤੇ ਉਸ ਨੂੰ ਰੀਸਾਈਕਲ ਕਰ ਸਕਦੇ ਹਾਂ।''

5. ਦੂਜਿਆਂ ਨੂੰ ਸਿਖਾਓ

ਮੌਸਮ ਤਬਦੀਲੀ ਬਾਰੇ ਲੋਕਾਂ ਨੂੰ ਸਿਖਾਓ। ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਜਾ ਕੇ ਮਿਲੋ।

'ਸ਼ੇਅਰਡ ਨੈੱਟਵਰਕ' ਵਿਕਸਿਤ ਕਰੋ ਤਾਂ ਜੋ ਲੋਕਾਂ ਤੱਕ ਜਾਣਕਾਰੀ ਪਹੁੰਚੇ।

ਇਹ ਵੀ ਪੜ੍ਹੋ:

ਅਰੋਮਰ ਰੇਵੀ ਦਾ ਕਹਿਣਾ ਹੈ ਕਿ ਜੇਕਰ ਅਰਬਾਂ ਲੋਕ ਰੋਜ਼ਾਨਾ ਆਪਣੀ ਜ਼ਿੰਦਗੀ 'ਚ ਬਦਲਾਅ ਲਿਆਉਣਗੇ ਤਾਂ ਤਬਦੀਲੀ ਜ਼ਰੂਰ ਆਵੇਗੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)