ਕੀ ਫ਼ਰਕ ਹੈ ਹਾਈਡਰੋਜਨ ਤੇ ਪਰਮਾਣੂ ਬੰਬ `ਚ, 6 ਬੁਨਿਆਦੀ ਨੁਕਤੇ

ਤਸਵੀਰ ਸਰੋਤ, STR/AFP/Getty Images
ਉੱਤਰੀ ਕੋਰੀਆ ਦੁਆਰਾ ਹਾਈਡਰੋਜਨ ਬੰਬ ਦੇ ਸਫ਼ਲ ਪ੍ਰੀਖਣ ਦਾ ਦਾਅਵਾ ਕੀਤਾ ਗਿਆ ਹੈ। ਜਿਸ ਕਾਰਨ ਇਹ ਮਹਾਵਿਨਾਸ਼ਕਾਰੀ ਹਥਿਆਰ ਚਰਚਾ ਵਿੱਚ ਹੈ। ਅਸੀਂ ਇਸ ਬਾਰੇ ਕੁਝ ਬੁਨਿਆਦੀ ਨੁਕਤੇ ਸਾਂਝੇ ਰਹੇ ਹਾਂ꞉
- ਪ੍ਰਮਾਣੂ ਅਤੇ ਹਾਈਡਰੋਜਨ ਬੰਬਾਂ ਵਿਚ ਵੱਡਾ ਫ਼ਰਕ ਤਾਂ ਇਨ੍ਹਾਂ ਦੀ ਤਕਨੀਕ ਦਾ ਹੈ। ਹਾਈਡਰੋਜਨ ਬੰਬ ਦੀ ਤਕਨੀਕ ਵਧੇਰੇ ਜਟਿਲ ਅਤੇ ਖ਼ਤਰਨਾਕ ਹੈ।
- ਹਾਈਡਰੋਜਨ ਬੰਬ ਇਕ ਤਾਪ ਪਰਮਾਣੂ ਬੰਬ ਹੈ, ਜੋ ਸੰਯੋਜਨ (ਫ਼ਯੂਯਨ) ਅਤੇ ਇਸ ਦੇ ਉਲਟ ਪਰਮਾਣੂ ਬੰਬ ਵਿਖੰਡਨ (ਫ਼ਿਸ਼ਨ) ਪ੍ਰਕਿਰਿਆ ਨਾਲ ਫਟਦੇ ਹਨ।
- ਹਾਈਡਰੋਜਨ ਬੰਬ ਆਪਣੀ ਪੈਦਾ ਕੀਤੀ ਊਰਜਾ ਨਾਲ ਫਟਦਾ ਹੈ ਜਦ ਕਿ ਦੂਸਰੇ ਵਿਚ ਇਹ ਊਰਜਾ ਯੂਰੇਨੀਅਮ ਅਤੇ ਪਲੂਟੋਨੀਅਮ ਦੁਆਰਾ ਪੈਦਾ ਕੀਤੀ ਜਾਂਦੀ ਹੈ।
- ਸੂਰਜ ਅਤੇ ਹੋਰ ਤਾਰੇ ਵੀ ਸੰਯੋਜਨ ਨਾਲ ਹੀ ਊਰਜਾ ਪੈਦਾ ਕਰਦੇ ਹਨ। ਇਸ ਦੇ ਉਲਟ ਪਰਮਾਣੂ ਬੰਬ, ਪਰਮਾਣੂ ਊਰਜਾ ਪਲਾਂਟਾਂ ਵਾਂਗ ਹੀ ਅਣੂਆਂ ਦੇ ਫਟਣ 'ਤੇ ਨਿਰਭਰ ਕਰਦੇ ਹਨ।

ਤਸਵੀਰ ਸਰੋਤ, Photo by NASA/Solar Dynamics Observatory via Getty
- ਦੂਜੇ ਵਿਸ਼ਵ ਯੁੱਧ ਦੇ ਅਖੀਰੀ ਦਿਨਾਂ ਵਿੱਚ ਅਮਰੀਕਾ ਵੱਲੋਂ ਜਾਪਾਨ 'ਤੇ ਸੁੱਟੇ ਗਏ ਪ੍ਰਮਾਣੂ ਬੰਬ ਦੀ ਤੁਲਨਾ ਵਿੱਚ ਇਸੇ ਭਾਰ ਦਾ ਹਾਈਡਰੋਜਨ ਬੰਬ 1000 ਗੁਣਾਂ ਜ਼ਿਆਦਾ ਤਬਾਹਕਾਰੀ ਹੋ ਸਕਦਾ ਹੈ।

ਤਸਵੀਰ ਸਰੋਤ, Hiromichi Matsuda/Handout from Nagasaki Atomic Bom
- ਇਹ ਬਹੁਤ ਮਹਿੰਗੇ ਵੀ ਹਨ। ਇਹ ਤਕਨੀਕ ਪੰਜ ਪਰਮਾਣੂ ਮਹਾਂ- ਸ਼ਕਤੀ ਦੇਸ਼ਾਂ (ਅਮਰੀਕਾ, ਰੂਸ, ਫਰਾਂਸ, ਯੂ.ਕੇ. ਅਤੇ ਚੀਨ) ਕੋਲ ਉਪਲੱਬਧ ਹੈ।








