ਅਮਰੀਕਾ ਦੇ ਸ਼ਿਕਾਗੋ 'ਚ ਗੋਲੀਬਾਰੀ, 4 ਦੀ ਮੌਤ

ਅਮਰੀਕਾ ਵਿੱਚ ਸ਼ਿਕਾਗੋ ਦੇ ਮਰਸੀ ਹਸਪਤਾਲ 'ਚ ਹੋਈ ਗੋਲੀਬਾਰੀ 'ਚ ਹਸਪਤਾਲ ਦੀਆਂ ਦੋ ਮਹਿਲਾ ਕਰਮੀਆਂ, ਇੱਕ ਪੁਲਿਸ ਅਫ਼ਸਰ ਅਤੇ ਬੰਦੂਕਧਾਰੀ ਸਣੇ 4 ਲੋਕਾਂ ਦੀ ਮੌਤ ਹੋ ਗਈ ਹੈ।

ਮੇਅਰ ਰਾਹਮ ਐਮਾਨੁਇਲ ਦੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲੀਆਂ ਦੋ ਔਰਤਾਂ ਵਿਚੋਂ ਇੱਕ ਡਾਕਟਰ ਅਤੇ ਫਾਰਮੈਂਸਿਊਟੀਕਲ ਅਸਿਸਟੈਂਟ ਸੀ।

ਸ਼ਿਕਾਗੋ ਪੁਲਿਸ ਵਿਭਾਗ ਦੇ ਬੁਲਾਰੇ ਮੁਤਾਬਕ, "ਬੰਦੂਕਧਾਰੀ ਨੇ "ਕਈ ਗੋਲੀਆਂ" ਚਲਾਈਆਂ।"

ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਬੰਦੂਕਧਾਰੀ ਵੀ ਇਸ ਗੋਲੀਬਾਰੀ 'ਚ ਮਾਰਿਆ ਗਿਆ ਹੈ ਜਾਂ ਜੋ ਸਕਦਾ ਹੈ ਕਿ ਉਸ ਨੇ ਆਪਣੀ ਜਾਨ ਆਪ ਲਈ ਹੋਵੇ ਪਰ ਇਸ ਬਾਰੇ ਅਜੇ ਸਪੱਸ਼ਟ ਨਹੀਂ ਕਿਹਾ ਜਾ ਸਕਦਾ।

ਅਧਿਕਾਰੀਆਂ ਮੁਤਾਬਕ ਬੰਦੂਕਧਾਰੀ ਇਸ ਔਰਤ ਨੂੰ ਨਿਸ਼ਾਨਾ ਬਣਾ ਰਿਹਾ ਸੀ, ਜਿਸ ਨਾਲ ਉਸ ਦੇ ਰਿਸ਼ਤੇ ਸਨ ਪਰ ਉਹ ਇਸ ਉਸ ਨੂੰ ਉਸ ਦੇ ਖ਼ਾਸ ਉਦੇਸ਼ ਵਜੋਂ ਨਹੀਂ ਲੈ ਰਹੇ।

ਇਹ ਵੀ ਪੜ੍ਹੋ -

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)