ਕੈਲੀਫੋਰਨੀਆ ਦੇ ਜੰਗਲਾਂ ਦੀ ਭਿਆਨਕ ਅੱਗ- 'ਤਿੰਨ ਮਿੰਟਾਂ ਦੇ ਫਰਕ ਨਾਲ ਬਚੀ ਸਾਡੀ ਜ਼ਿੰਦਗੀ'

ਅਮਰੀਕੀ ਸੂਬੇ ਕੈਲੀਫੋਰਨੀਆ ਵਿੱਚ 13 ਹੋਰ ਲਾਸ਼ਾਂ ਮਿਲਣ ਕਾਰਨ ਜੰਗਲ ਦੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ ਹੈ।

ਜ਼ਿਆਦਾਤਰ ਲਾਸ਼ਾਂ ਤਬਾਹ ਹੋ ਚੁੱਕੇ ਸ਼ਹਿਰ ਪੈਰਾਡਾਈਜ਼ ਵਿੱਚ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਤੋਂ ਮਿਲੇ ਹਨ।

ਪੈਰਾਡਾਈਜ਼ ਨਿਵਾਸੀ ਵਿਲੀਅਮ ਅਤੇ ਉਨ੍ਹਾਂ ਦੀ ਸਾਥਣ ਦੀ ਜਿੰਦਗੀ ਤਿੰਨ ਮਿੰਟਾਂ ਦੇ ਫਰਕ ਨਾਲ ਬਚ ਗਈ।

ਇੱਕ ਅਨੁਮਾਨ ਮੁਤਾਬਕ ਲਗਪਗ ਢਾਈ ਲੱਖ ਲੋਕ ਅੱਗ ਦੀ ਮਾਰ ਤੋਂ ਬਚਣ ਲਈ ਆਪਣੇ ਘਰ ਛੱਡ ਚੁੱਕੇ ਹਨ।

ਇਹ ਵੀ ਪੜ੍ਹੋ:

'ਤਿੰਨ ਮਿੰਟਾਂ ਦੇ ਫਰਕ ਨਾਲ ਬਚੀ ਜ਼ਿੰਦਗੀ'

ਸ਼ੁੱਕਰਵਾਰ ਸਵੇਰੇ ਜਦੋਂ ਵਿਲਿਅਮ ਸੌਂ ਕੇ ਉੱਠੇ ਅਤੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਚਾਰੇ ਪਾਸੇ ਧੂੰਆਂ ਪਸਰਿਆ ਹੋਇਆ ਹੈ।

ਵਿਲਿਅਮ ਨੇ ਦੱਸਿਆ, ''ਮੈਂ ਨੋਟਿਸ ਕੀਤਾ ਕਿ ਬਾਹਰ ਧੂੰਆਂ ਹੀ ਧੂੰਆਂ ਹੈ। ਅਸੀਂ ਪੈਰਾਡਾਈਜ਼ ਇਲਾਕੇ ਵਿੱਚ ਰਹਿੰਦੇ ਹਾਂ ਜਿੱਥੇ ਹਰ ਘਰ ਵਿੱਚ ਚਿਮਨੀ ਹੈ।''

ਉਨ੍ਹਾਂ ਨੂੰ ਕੁਝ ਪਲਾਂ ਲਈ ਤਾਂ ਸਮਝ ਨਹੀਂ ਆਈ, ਕੀ ਕੀਤਾ ਜਾਵੇ। ਫੇਰ ਉਹ ਤੇ ਉਨ੍ਹਾਂ ਦੀ ਸਾਥਣ ਨੇ ਉੱਥੋਂ ਭੱਜਣ ਦਾ ਫੈਸਲਾ ਕੀਤਾ ਪਰ ਇਹ ਵੀ ਸੋਚਣਾ ਸੀ ਕਿ ਨਾਲ ਕੀ ਲੈ ਕੇ ਜਾਵੇ।

ਵਿਲਿਅਮ ਕਿਹਾ ਕਿ ਉਨ੍ਹਾਂ ਦੀ ਸਾਥਣ ਆਪਣੇ ਮਰਹੂਮ ਪਤੀ ਦੀਆਂ ਅਸਥੀਆਂ ਚੁੱਕ ਲਿਆਈ ਪਰ ਫੇਰ ਸੋਚੀਂ ਪੈ ਗਈ ਕਿ ਇਹ ਮੈਂ ਕੀ ਕਰ ਰਹੀ ਹਾਂ ਉਹ ਤਾਂ ਪਹਿਲਾਂ ਹੀ ਮਰ ਚੁੱਕਿਆ ਹੈ।

ਆਖ਼ਰ ਵਿਲੀਅਮ ਨੇ ਆਪਣਾ ਸਲੀਪਿੰਗ ਬੈਗ ਚੁੱਕਿਆ। ਉਹ ਬਹੁਤਾ ਸਾਮਾਨ ਆਪਣੇ ਨਾਲ ਨਹੀਂ ਰੱਖਦੇ।

ਵਿਲਿਅਮ ਮੁਤਾਬਕ, ''ਜਦੋਂ ਮੈਂ ਮੁੜ ਕੇ ਆਪਣੀ ਗਲੀ ਵਿੱਚ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਬਚਿਆ ਸੀ, ਸਿਰਫ ਤਿੰਨ ਮਿੰਟਾਂ ਦੇ ਫਰਕ ਨਾਲ ਮੇਰੀ ਜਾਨ ਬੱਚ ਗਈ।''

ਉਨ੍ਹਾਂ ਨੇ ਇਸ ਸਭ ਦੀ ਵੀਡੀਓ ਫੇਸਬੁੱਕ 'ਤੇ ਪਾਉਣ ਲਈ ਬਣਾਈ ਪਰ ਕੁਝ ਦ੍ਰਿਸ਼ ਉਨ੍ਹਾਂ ਨੂੰ ਸਾਂਝੇ ਕਰਨ ਵਾਲੇ ਨਹੀਂ ਲੱਗੇ, ਸੋ ਉਨ੍ਹਾਂ ਨੇ ਵੀਡੀਓ ਸਾਂਝੀ ਨਹੀਂ ਕੀਤੀ।

ਵਿਲਿਅਮ ਨੇ ਦੱਸਿਆ, ''ਮੈਂ ਅੱਧ-ਸੜੀਆਂ ਇਨਸਾਨੀ ਲਾਸ਼ਾਂ ਅਤੇ ਅੱਗ ਵਿੱਚ ਲਿਪਟੇ ਭੱਜ ਰਹੇ ਜਾਨਵਰਾਂ ਦੀ ਵੀਡੀਓ ਡਿਲੀਟ ਕਰ ਦਿੱਤੀ। ਕਾਰਾਂ ਸੜ ਕੇ ਸੁਆਹ ਹੋ ਗਈਆਂ ਸਨ।''

'ਅਸੀਂ 30ਫੁੱਟ ਉੱਚੀਆਂ ਲਪਟਾਂ ਦੇਖ ਸਕਦੇ ਸੀ'

ਜੋਸਫ਼ ਅਤੇ ਮੈਟਕਾਫ ਨੇ ਅੱਧੀ ਰਾਤ ਨੂੰ ਆਪਣੇ ਬੱਚਿਆਂ ਨੂੰ ਜਗਾਇਆ ਤੇ ਦੱਸਿਆ ਕਿ ਉਨ੍ਹਾਂ ਨੂੰ ਘਰ ਛੱਡ ਕੇ ਜਾਣਾ ਪਵੇਗਾ।

ਉਨ੍ਹਾਂ ਦੱਸਿਆ, "ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਇਸ ਨੂੰ ਬੱਚਿਆਂ ਨੂੰ ਰੋਮਾਂਚ ਵਾਂਗ ਦਿਖਾਈਏ ਤਾਂ ਕਿ ਉਹ ਘਬਰਾ ਨਾ ਜਾਣ। ਅਸੀਂ ਪਹਾੜੀ ਦੇ ਹੇਠਾਂ ਵੱਲ ਗੱਡੀ ਰਾਹੀਂ ਆਉਂਦੇ ਹੋਏ ਅਸੀਂ 30 ਫੁੱਟ (9 ਮੀਟਰ) ਉੱਚੀਆਂ ਲਪਟਾਂ ਕੋਲੋਂ ਨਿਕਲੇ।"

"ਅੱਗ ਕੋਈ ਵਿਤਕਰਾ ਨਹੀਂ ਸੀ ਕਰ ਰਹੀ।"

"ਇਸ ਨੇ ਜਿੰਦਗੀ ਅਤੇ ਸਾਡੀਆਂ ਵਸਤਾਂ ਪ੍ਰਤੀ ਨਵਾਂ ਨਜ਼ਰੀਆ ਦਿੱਤਾ ਹੈ। ਉਹ ਮੁੱਲਵਾਨ ਹੋ ਗਈਆਂ ਹਨ। ਜ਼ਿੰਦਗੀਆਂ ਨੂੰ ਮੁੜ ਸ਼ੁਰੂ ਕਰਨਾ ਇੱਕ ਚੁਣੌਤੀ ਹੈ।"

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)