ਕਿਮ ਕਰਦਾਸ਼ਿਅਨ ਤੇ ਲੇਡੀ ਗਾਗਾ ਦੇ ਘਰ ਤੱਕ ਪਹੁੰਚਿਆ ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਦਾ ਸੇਕ

ਅਮਰੀਕਾ ਦੇ ਕੈਲੀਫੋਰਨੀਆਂ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਕਾਰਨ ਹੁਣ ਤੱਕ ਘੱਟੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਤੋਂ ਇਲਾਵਾ ਹੁਣ ਤੱਕ ਕਰੀਬ 2.5 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ।

ਅੱਗ ਬੁਝਾਊ ਅਮਲਾ ਵੀ ਨੋਰਥਨ ਟਾਊਨ ਪੈਰਾਡਾਈਸ ਵਿੱਚ ਫੈਲੀ ਇੱਸ ਭਿਆਨਕ 'ਤੇ ਕਾਬੂ ਪਾਉਣ ਵਿੱਚ ਅਸਮਰਥ ਹੈ। ਨੌਰਥਨ ਇਲਾਕੇ ਵਿੱਚ 35 ਲੋਕ ਲਾਪਤਾ ਹਨ।

ਇਸ ਦੇ ਨਾਲ ਹੀ ਇਸ ਭਿਆਨਕ ਅੱਗ ਨੇ ਸ਼ੁੱਕਰਵਾਰ ਨੂੰ ਸਾਊਥਰਨ ਬੀਚ ਮਾਲੀਬੂ ਵੱਲ ਵੀ ਤੇਜ਼ੀ ਨਾਲ ਰੁੱਖ਼ ਕੀਤਾ, ਜਿੱਥੇ ਕਈ ਹਾਲੀਵੁੱਡ ਹਸਤੀਆਂ ਦੇ ਘਰ ਹਨ।

ਇਹ ਵੀ ਪੜ੍ਹੋ:

ਕਿਮ ਕਰਦਾਸ਼ਿਅਨ ਅਤੇ ਲੇਡੀ ਗਾਗਾ ਦੇ ਘਰ ਤੱਕ ਵੀ ਇਸ ਅੱਗ ਦਾ ਸੇਕ ਪਹੁੰਚ ਗਿਆ ਹੈ ਅਤੇ ਉਨ੍ਹਾਂ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਆਪਣੀ ਸਲਾਮਤੀ ਬਾਰੇ ਦੱਸਦਿਆਂ ਸਭ ਲਈ ਅਰਦਾਸ ਕੀਤੀ ਹੈ।

ਕਿਮ ਕਰਦਾਸ਼ਿਅਨ ਨੇ ਟਵੀਟ ਕਰਕੇ ਦੱਸਿਆ ਕਿ ਮੈਂ ਸੁਣਿਆ ਹੈ ਕਿ ਅੱਗ ਦੀਆਂ ਲਪਟਾਂ ਸਾਡੇ ਘਰ ਤੱਕ ਪਹੁੰਚ ਗਈਆਂ ਹਨ।

ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰ ਰਹੀ ਹਾਂ ਇਸ ਸਭ ਤੋਂ ਆਪਣਾ ਧਿਆਨ ਹਟਾਉਣ ਦੀ ਅਤੇ ਅਸੀਂ ਸਾਰੇ ਲੋਕ ਸੁਰੱਖਿਅਤ ਹਾਂ ਤੇ ਸਾਡੇ ਲਈ ਉਹੀ ਜ਼ਰੂਰੀ ਹੈ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਪ੍ਰਸਿੱਧ ਗਾਇਕਾ ਲੇਡੀ ਗਾਗਾ ਨੂੰ ਵੀ ਮਾਲੀਬੂ ਵਿਚ ਸਥਿਤ ਉਨ੍ਹਾਂ ਦੇ ਘਰ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਉਨ੍ਹਾਂ ਇਸ ਸਬੰਧੀ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪਾਈ ਹੈ, ਜਿਸ ਵਿੱਚ ਧੂੰਆਂ ਉਠਦਾ ਹੋਇਆ ਨਜ਼ਰ ਆ ਰਿਹਾ ਸੀ।

ਪ੍ਰਸ਼ਾਸਨ ਮੁਤਾਬਕ ਤੇਜ਼ ਹਵਾਵਾਂ ਅਤੇ ਸੁੱਕਾ ਜੰਗਲ ਅੱਗ ਨੂੰ ਹੋਰ ਅੱਗੇ ਵਧਾ ਰਿਹਾ ਹੈ।

ਕੈਲੀਫੋਰਨੀਆਂ ਦੇ ਗਵਰਨਰ ਦਫ਼ਤਰ ਦੇ ਅਧਿਕਾਰੀ ਮਾਰਕ ਗਿਲਿਆਰਡੂਚੀ ਮੁਤਾਬਕ, "ਅੱਗ ਦੇ ਵਿਨਾਸ਼ਕਾਰੀ ਸਿੱਟੇ ਅਵਿਸ਼ਵਾਸ਼ਯੋਗ ਅਤੇ ਦਿਲ ਕੰਬਾਊ ਹਨ।"

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਲਜ਼ਾਮ ਲਗਾਉਂਦਿਆਂ ਇਸ ਸਮੱਸਿਆ ਲਈ ਜੰਗਲਾਂ ਦੇ ਮਾੜੇ ਪ੍ਰਬੰਧਨ ਅਤੇ ਫੰਡਾਂ 'ਚ ਕਟੌਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ।

ਮੌਸਮ ਵਿਗਿਆਨੀਆਂ ਮੁਤਾਬਕ ਖ਼ਤਰੇ ਦੇ ਇਹ ਹਾਲਾਤ ਅਗਲੇ ਹਫ਼ਤੇ ਵੀ ਬਰਕਰਾਰ ਰਹਿ ਸਕਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)