ਕੰਪਨੀ ਨੇ ਪਾਸਵਰਡ ਨਹੀਂ ਦਿੱਤਾ, ਤਾਂ ਕੰਪਨੀ ਨੂੰ ਬੰਬ ਭੇਜਿਆ

ਇੱਕ ਸ਼ਖਸ ਨੂੰ ਲੰਡਨ ਵਿੱਚ ਬਿਟਕੁਆਈਨ ਦੀ ਕੰਪਨੀ ਨੂੰ ਘਰ ਵਿੱਚ ਬਣਿਆ ਬੰਬ ਭੇਜਣ 'ਤੇ ਜੇਲ੍ਹ ਹੋ ਗਈ ਹੈ। ਕੰਪਨੀ ਨੇ ਉਸ ਦਾ ਪਾਸਵਰਡ ਬਦਲਣ ਤੋਂ ਮਨ੍ਹਾ ਕਰ ਦਿੱਤਾ ਸੀ।

ਪੁਲਿਸ ਅਨੁਸਾਰ ਜਾਂਚ ਵਿੱਚ ਸਿਰਫ ਇਹ ਕਾਰਨ ਨਜ਼ਰ ਆ ਰਿਹਾ ਹੈ, ਜਿਸ ਕਰਕੇ ਸਵੀਡਨ ਦੇ ਨਾਗਰਿਕ ਨੇ ਇਹ ਕਾਰਾ ਕੀਤਾ।

ਕਰਿਪਟੋਪੇਅ ਨੂੰ ਦੋਸ਼ੀ ਨੇ ਅਗਸਤ 2017 ਵਿੱਚ ਇੱਕ ਈਮੇਲ ਲਿਖਿਆ ਸੀ ਅਤੇ ਨਵਾਂ ਪਾਸਵਰਡ ਦੇਣ ਲਈ ਕਿਹਾ ਸੀ। ਕੰਪਨੀ ਨੇ ਇਹ ਕਹਿ ਕੇ ਪਾਸਵਰਡ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਉਹ ਉਸ ਦੀ ਨੀਤੀ ਦੇ ਖਿਲਾਫ਼ ਹੈ।

ਸਟੌਕਹੌਲਮ ਦੀ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਜੈਰਮੂ ਮਾਈਕਲ ਨੂੰ 6 ਸਾਲ ਦ ਮਹੀਨੇ ਦੀ ਸਜ਼ਾ ਸੁਣਾਈ ਹੈ। ਉਸ 'ਤੇ ਕਈ ਮਾਮਲੇ ਚੱਲ ਰਹੇ ਸਨ, ਜਿਸ ਵਿੱਚ ਉਸ 'ਤੇ ਇਲਜ਼ਾਮ ਸੀ ਕਿ ਉਸ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਸਣੇ ਕਈ ਹਸਤੀਆਂ ਨੂੰ ਪਾਊਡਰ ਭੇਜਿਆ ਸੀ।

ਇਹ ਵੀ ਪੜ੍ਹੋ:

ਜੈਰਮੂ ਨੇ ਧਮਾਕਾਖੇਜ਼ ਸਾਮਾਨ ਕੰਪਨੀ ਦੇ ਦੋ ਮੁਲਾਜ਼ਮਾਂ ਦੇ ਪਤੇ 'ਤੇ ਭੇਜਿਆ ਸੀ।

ਇਹ ਕਰੀਬ ਨਵੰਬਰ 2017 ਵਿੱਚ ਹੈਕਨੀਅ ਵਿੱਚ ਡਿਲੀਵਰ ਹੋਇਆ ਸੀ। ਉਸ ਥਾਂ 'ਤੇ ਉਸ ਵੇਲੇ ਕਿਸੇ ਅਕਊਂਟਸ ਦੀ ਫਰਮ ਦਾ ਦਫ਼ਤਰ ਸੀ। ਉਸ ਤੋਂ ਪਹਿਲਾਂ ਉੱਥੇ ਕਰਿਪਟੋਪੇਅ ਦਾ ਦਫ਼ਤਰ ਹੋਇਆ ਕਰਦਾ ਸੀ।

ਕਈ ਮਹੀਨਿਆਂ ਬਾਅਦ 8 ਮਾਰਚ 2018 ਨੂੰ ਇੱਕ ਮੁਲਾਜ਼ਮ ਨੇ ਉਹ ਪੈਕੇਜ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੂੰ ਕੁਝ ਸ਼ੱਕੀ ਸਾਮਾਨ ਲਗਿਆ ਤਾਂ ਉਹ ਰੁਕ ਗਿਆ।

ਕਿਸਮਤ ਨੇ ਬਚਾਇਆ

ਅੱਤਵਾਦ ਵਿਰੋਧੀ ਮਹਿਕਮੇ ਨੇ ਆਪਣੀ ਜਾਂਚ ਸ਼ੁਰੂ ਕੀਤੀ। ਯੂਨਿਟ ਦੇ ਹੈੱਡ ਕਮਾਂਡਰ ਕਲਾਰਕ ਜੈਰੇਟ ਨੇ ਦੱਸਿਆ, "ਇਸ ਉਸ ਮੁਲਾਜ਼ਮ ਦੀ ਕਿਸਮਤ ਸੀ ਕਿ ਉਸ ਨੇ ਲਿਫਾਫਾ ਵਿਚਕਾਰ ਤੋਂ ਖੋਲ੍ਹਿਆ। ਜੇ ਉਹ ਲਿਫਾਫੇ ਨੂੰ ਉਸ ਦੇ ਫਲੈਪ ਤੋਂ ਖੋਲ੍ਹਦਾ ਤਾਂ ਧਮਾਕਾਖੇਜ਼ ਡਿਵਾਈਸ ਐਕਟਿਵ ਹੋ ਸਕਦਾ ਸੀ।

ਪੈਕੇਜ ਵਿੱਚ ਮਿਲਿਆ ਡੀਐਨਏ ਯੂਕੇ ਵਿੱਚ ਮੈਚ ਨਹੀਂ ਹੋਇਆ ਇਸ ਲਈ ਇੰਟਰਪੋਲ ਤੋਂ ਮਦਦ ਲਈ ਗਈ।

ਉਨ੍ਹਾਂ ਅੱਗੇ ਦੱਸਿਆ, "ਇੰਟਰਪੋਲ ਜ਼ਰੀਏ ਜਾਂਚ ਕਰਨ ਨਾਲ ਡੀਐੱਨਏ ਮਾਈਕਲ ਨਾਲ ਮੇਲ ਖਾ ਗਿਆ। ਉਸ ਦਾ ਡੀਐੱਨਏ ਸਵੀਡਨ ਦੇ ਪੁਲਿਸ ਪ੍ਰਸ਼ਾਸਨ ਕੋਲ ਪਹਿਲਾਂ ਤੋਂ ਹੀ ਸੀ। ਜੈਰਮੂ ਮਾਈਕਲ ਦੀ ਘਰ ਦੀ ਜਾਂਚ ਵਿੱਚ ਬੰਬ ਨਾਲ ਜੁੜੇ ਕਈ ਪੁਰਜੇ ਵੀ ਮਿਲੇ।''

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)