ਕੈਲੀਫੋਰਨੀਆ : ਜੰਗਲ ਦੀ ਅੱਗ ਨੇ ਮੱਚਾਈ ਹਾਹਾਕਾਰ, ਜਾਨ ਮਾਲ ਦਾ ਭਾਰੀ ਨੁਕਸਾਨ

ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਵਿੱਚ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਤੱਕ ਘੱਟੋ-ਘੱਟ 31 ਮੌਤਾਂ ਦੀ ਪੁਸ਼ਟੀ ਹੋਈ ਹੈ ਜਦਕਿ 200 ਲੋਕੀਂ ਹਾਲੇ ਵੀ ਲਾਪਤਾ ਹਨ।

ਜੰਗਲਾਂ ਵਿੱਚ ਲੱਗੀ ਇਹ ਅੱਗ ਪਿਛਲੀਆਂ ਸਾਰੀਆਂ ਅੱਗਾਂ ਨਾਲੋਂ ਖ਼ਤਰਨਾਕ ਹੈ ਸਾਬਤ ਹੋਈ ਹੈ ਅਤੇ 1933 ਵਿੱਚ ਲੌਸ ਏਂਜਲਸ ਦੇ ਗ੍ਰਿਫਥ ਪਾਰਕ ਹਾਦਸੇ ਦੀ ਯਾਦ ਦੁਆ ਗਈ ਹੈ।

29 ਜਾਨਾਂ ਸੂਬੇ ਦੇ ਪੈਰਡਾਈਜ਼ ਸ਼ਹਿਰ ਵਿੱਚ ਹੀ ਚਲੀਆਂ ਗਈਆਂ ਹਨ। ਜਿੱਥੇ 7000 ਤੋਂ ਵਧੇਰੇ ਇਮਾਰਤਾਂ ਅੱਗ ਨਾਲ ਬਰਬਾਦ ਹੋ ਗਈਆਂ।

ਇੱਕ ਅਨੁਮਾਨ ਮੁਤਾਬਕ ਲਗਪਗ ਢਾਈ ਲੱਖ ਲੋਕ ਅੱਗ ਦੀ ਮਾਰ ਤੋਂ ਬਚਣ ਲਈ ਆਪਣੇ ਘਰ-ਘਾਟ ਛੱਡ ਕੇ ਚਲੇ ਗਏ ਹਨ।

ਇਸ ਭਿਆਨਕ ਅੱਗ ਨੇ ਸ਼ੁੱਕਰਵਾਰ ਨੂੰ ਸਾਊਥਰਨ ਬੀਚ ਮਾਲੀਬੂ ਵੱਲ ਵੀ ਤੇਜ਼ੀ ਨਾਲ ਰੁੱਖ਼ ਕੀਤਾ, ਜਿੱਥੇ ਕਈ ਹਾਲੀਵੁੱਡ ਹਸਤੀਆਂ ਦੇ ਘਰ ਹਨ।

ਸਭ ਤੋਂ ਵੱਡਾ ਖ਼ਤਰਾ ਤੇਜ਼ ਵਗਦੀਆਂ ਹਵਾਵਾਂ ਤੋਂ ਹੈ। ਜਿਸ ਕਰਕੇ ਅੱਗ ਦੇ ਤੇਜ਼ੀ ਨਾਲ ਫੈਲਣ ਅਤੇ ਹੋਰ ਖ਼ਤਰਨਾਕ ਬਣ ਜਾਣ ਦਾ ਡਰ ਬਣਿਆ ਹੋਇਆ ਹੈ।

ਪੈਰਾਡਾਈਜ਼ ਦੇ ਮੇਅਰ ਮੁਤਾਬਕ ਸ਼ਿਹਰ ਦਾ ਲਗਪਗ 90 ਫੀਸਦੀ ਰਹਾਇਸ਼ੀ ਖੇਤਰ ਤਬਾਹ ਹੋ ਗਿਆ ਹੈ। ਅਤੇ ਲਗਪਗ ਹਰ ਕੋਈ ਬੇਘਰ ਹੋ ਗਿਆ ਹੈ।

ਇਹ ਅੱਗ 1, 09, 000 ਏਕੜ (44,000 ਹੈਕਟੇਅਰ) ਵਿੱਚ ਫੈਲੀ ਹੋਈ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)