ਕੈਲੀਫੋਰਨੀਆ : ਜੰਗਲ ਦੀ ਅੱਗ ਨੇ ਮੱਚਾਈ ਹਾਹਾਕਾਰ, ਜਾਨ ਮਾਲ ਦਾ ਭਾਰੀ ਨੁਕਸਾਨ

ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੈਰਡਾਈਜ਼ ਸ਼ਹਿਰ ਜਿੱਥੇ 7000 ਤੋਂ ਵਧੇਰੇ ਇਮਾਰਤਾਂ ਅੱਗ ਦਾ ਨਿਵਾਲ ਬਣ ਗਈਆਂ, ਇੱਕ ਬਜ਼ੁਰਗ ਜੋੜਾ ਆਪਣੇ ਸੜੇ ਹੋਏ ਘਰ ਦੀ ਰਾਖ ਵਿੱਚ ਖੜ੍ਹਾ ਹੋਇਆ।

ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਵਿੱਚ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਤੱਕ ਘੱਟੋ-ਘੱਟ 31 ਮੌਤਾਂ ਦੀ ਪੁਸ਼ਟੀ ਹੋਈ ਹੈ ਜਦਕਿ 200 ਲੋਕੀਂ ਹਾਲੇ ਵੀ ਲਾਪਤਾ ਹਨ।

ਜੰਗਲਾਂ ਵਿੱਚ ਲੱਗੀ ਇਹ ਅੱਗ ਪਿਛਲੀਆਂ ਸਾਰੀਆਂ ਅੱਗਾਂ ਨਾਲੋਂ ਖ਼ਤਰਨਾਕ ਹੈ ਸਾਬਤ ਹੋਈ ਹੈ ਅਤੇ 1933 ਵਿੱਚ ਲੌਸ ਏਂਜਲਸ ਦੇ ਗ੍ਰਿਫਥ ਪਾਰਕ ਹਾਦਸੇ ਦੀ ਯਾਦ ਦੁਆ ਗਈ ਹੈ।

29 ਜਾਨਾਂ ਸੂਬੇ ਦੇ ਪੈਰਡਾਈਜ਼ ਸ਼ਹਿਰ ਵਿੱਚ ਹੀ ਚਲੀਆਂ ਗਈਆਂ ਹਨ। ਜਿੱਥੇ 7000 ਤੋਂ ਵਧੇਰੇ ਇਮਾਰਤਾਂ ਅੱਗ ਨਾਲ ਬਰਬਾਦ ਹੋ ਗਈਆਂ।

ਇੱਕ ਅਨੁਮਾਨ ਮੁਤਾਬਕ ਲਗਪਗ ਢਾਈ ਲੱਖ ਲੋਕ ਅੱਗ ਦੀ ਮਾਰ ਤੋਂ ਬਚਣ ਲਈ ਆਪਣੇ ਘਰ-ਘਾਟ ਛੱਡ ਕੇ ਚਲੇ ਗਏ ਹਨ।

ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Reuters

ਇਸ ਭਿਆਨਕ ਅੱਗ ਨੇ ਸ਼ੁੱਕਰਵਾਰ ਨੂੰ ਸਾਊਥਰਨ ਬੀਚ ਮਾਲੀਬੂ ਵੱਲ ਵੀ ਤੇਜ਼ੀ ਨਾਲ ਰੁੱਖ਼ ਕੀਤਾ, ਜਿੱਥੇ ਕਈ ਹਾਲੀਵੁੱਡ ਹਸਤੀਆਂ ਦੇ ਘਰ ਹਨ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪੈਰਾਡਾਈਜ਼ ਸ਼ਹਿਰ ਵਿੱਚ ਬਰਬਾਦੀ ਦੀ ਤਸਵੀਰ
ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕੈਲੀਫੋਰਨੀਆ ਵਿੱਚ ਅੱਗ ਕਾਰਨ ਵੱਡੇ ਪੱਧਰ ਉੱਤੇ ਵਪਾਰ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ
ਕੈਲੀਫੋਰਨੀਆਂ ਦੇ ਜੰਗਲਾਂ 'ਚ ਅੱਗ

ਤਸਵੀਰ ਸਰੋਤ, Getty Images

ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਂਕੜੇ ਲੋਕ ਹਾਲੇ ਵੀ ਗਾਇਬ ਹਨ। ਭਿਆਨਕ ਅੱਗ ਜਾਨਵਰਾਂ ਲਈ ਵੀ ਆਫਤ ਬਣ ਕੇ ਆਈ ਹੈ
ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਕਈ ਇਲਾਕਿਆਂ ਵਿੱਚ ਅੱਗ ਦੀ ਚਪੇਟ ਵਿੱਚ ਆਏ ਜਾਨਵਰਾਂ ਦੀ ਰੈਸਕਿਊ ਟੀਮ ਇਲਾਜ਼ ਕਰਦੀ ਹੋਈ
ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿੱਗ ਬੈਂਡ ਇਲਾਕੇ ਵਿੱਚ ਬਚਾਈ ਬਿੱਲੀ ਨੂੰ ਸੁਰੱਖਿਅਤ ਥਾਂ ਉੱਤੇ ਲਿਜਾਂਦੇ ਫਾਇਰ ਕੈਪਟਨ ਸਟੀਵ ਮਿਲੋਸੋਵਿਚ
ਕੈਲੀਫੋਰਨੀਆ ਜੰਗਲ ਦੀ ਅੱਗ
ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੈਰਾਡਾਈਜ਼ ਸ਼ਹਿਰ ਵਿੱਚ ਤਬਾਹੀ ਕਰਕੇ ਤਕਰੀਬਨ ਸਭ ਕੁਝ ਨੁਕਸਾਨਿਆ ਗਿਆ ਹੈ।

ਸਭ ਤੋਂ ਵੱਡਾ ਖ਼ਤਰਾ ਤੇਜ਼ ਵਗਦੀਆਂ ਹਵਾਵਾਂ ਤੋਂ ਹੈ। ਜਿਸ ਕਰਕੇ ਅੱਗ ਦੇ ਤੇਜ਼ੀ ਨਾਲ ਫੈਲਣ ਅਤੇ ਹੋਰ ਖ਼ਤਰਨਾਕ ਬਣ ਜਾਣ ਦਾ ਡਰ ਬਣਿਆ ਹੋਇਆ ਹੈ।

ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤ ਸਾਰੇ ਪੀੜਤਾਂ ਦੀ ਹਾਲੇ ਪਛਾਣ ਨਹੀਂ ਕੀਤੀ ਜਾ ਸਕੀ।
ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Reuters

ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਬੇ ਵਿੱਚ ਹਜ਼ਾਰਾਂ ਦਮਕਲ ਕਰਮੀ ਅੱਗ ਨਾਲ ਜੂਝ ਰਹੇ ਹਨ ਅਤੇ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ।
ਕੈਲੀਫੋਰਨੀਆ ਜੰਗਲ ਦੀ ਅੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਗ ਵਿੱਚ ਬਹੁਤ ਸਾਰੇ ਹਾਲੀਵੁੱਡ ਸਿਤਾਰਿਆਂ ਅਤੇ ਹੋਰ ਉੱਘੀਆਂ ਹਸਤੀਆਂ ਦੀਆਂ ਜਾਇਦਾਦਾਂ ਨੂ ਵੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਹਸਤੀਆਂ ਸੁਰੱਖਿਅਤ ਥਾਵਾਂ ’ਤੇ ਚਲੀਆਂ ਗਈਆਂ ਹਨ।

ਪੈਰਾਡਾਈਜ਼ ਦੇ ਮੇਅਰ ਮੁਤਾਬਕ ਸ਼ਿਹਰ ਦਾ ਲਗਪਗ 90 ਫੀਸਦੀ ਰਹਾਇਸ਼ੀ ਖੇਤਰ ਤਬਾਹ ਹੋ ਗਿਆ ਹੈ। ਅਤੇ ਲਗਪਗ ਹਰ ਕੋਈ ਬੇਘਰ ਹੋ ਗਿਆ ਹੈ।

ਇਹ ਅੱਗ 1, 09, 000 ਏਕੜ (44,000 ਹੈਕਟੇਅਰ) ਵਿੱਚ ਫੈਲੀ ਹੋਈ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)