ਕੇਰਲ ਹੜ੍ਹ: ਆਫ਼ਤ ਆਈ ਤੇ ਪੰਡਿਤ, ਮੌਲਵੀ ਬਣ ਗਏ ਭਾਈ-ਭਾਈ - ਬਲਾਗ

ਤਸਵੀਰ ਸਰੋਤ, Getty Images
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ
ਅਕਤੂਬਰ 2005 'ਚ ਉੱਤਰੀ ਪਾਕਿਸਤਾਨ ਅਤੇ ਕਸ਼ਮੀਰ ਦੇ ਦੋਵਾਂ ਹਿੱਸਿਆਂ ਨੂੰ ਖ਼ਤਰਨਾਕ ਭੂਚਾਲ ਦਾ ਸਾਹਮਣਾ ਕਰਨਾ ਪਿਆ। ਸੈਂਕੜੇ ਲੋਕ, ਹਜ਼ਾਰਾਂ ਘਰ ਤੇ ਕਈ ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ।
ਕਿਸੇ ਦੀਆਂ ਅੱਖਾਂ ਵਿੱਚ ਕਿਸੇ ਲਈ ਅੱਥਰੂ ਨਹੀਂ ਸਨ। ਮੌਤ ਦੀ ਚੁੱਪੀ ਉੱਤੇ ਲਾਸ਼ਾਂ ਦੀ ਦੁਰਗੰਧ ਦਾ ਕੰਬਲ ਪੈ ਗਿਆ ਲੱਗਦਾ ਸੀ।
ਜਿਹੜੇ ਲੋਕ ਅਜੇ ਜਿੰਦਾ ਸਨ ਉਹ ਘਬਰਾਏ ਹੀ ਫਿਰਦੇ ਸਨ, ਜਿਹੜੇ ਜ਼ਖ਼ਮੀ ਸਨ ਉਨ੍ਹਾਂ ਨੂੰ ਆਪਣੀਆਂ ਸੱਟਾਂ ਗਿਣਨ ਤੋਂ ਫੁਰਸਤ ਹੀ ਨਹੀਂ ਸੀ ਮਿਲ ਰਹੀ।
ਜਿਹੜੇ ਸਮਾਜ ਸੇਵਕ ਤੇ ਸੰਸਥਾਵਾਂ ਦੁਨੀਆਂ ਦੇ ਹਰ ਕੋਨੇ ਤੋਂ ਮਦਦ ਕਰਨ ਲਈ ਆਈਆਂ ਸਨ, ਉਨ੍ਹਾਂ ਨੂੰ ਨਾ ਦਿਨ ਦਾ ਪਤਾ ਲਗਦਾ ਸੀ ਨਾ ਰਾਤ ਨਜ਼ਰ ਆਉਂਦੀ ਸੀ, ਤੇ ਨਾ ਹੀ ਤਾਰੀਕ ਯਾਦ ਸੀ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਸੀ ਯਾਦ ਰਹਿੰਦਾ ਕਿ ਸਵੇਰੇ ਨਾਸ਼ਤਾ ਕੀਤਾ ਹੈ ਕਿ ਨਹੀਂ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਭੂਚਾਲ ਤੋਂ ਤਿੰਨ-ਚਾਰ ਦਿਨਾਂ ਬਾਅਦ ਕੁਝ ਹੋਰ ਲੋਕ ਇਨ੍ਹਾਂ ਬਰਬਾਦ ਹੋਏ ਇਲਾਕਿਆਂ 'ਚ ਆਉਣ ਲੱਗੇ।
ਚਿੱਟੇ ਕੱਪੜੇ, ਵੱਖੋ-ਵੱਖ ਰੰਗਾਂ ਦੀਆਂ ਪੱਗਾਂ। ਕਿਸੇ ਦੀ ਦਾੜ੍ਹੀ ਕਾਲੀ, ਕਿਸੇ ਦੀ ਚਿੱਟੀ, ਕਿਸੇ ਚਿੱਟੀ ਵੀ ਤੇ ਕਾਲੀ ਵੀ।
ਉਹ ਕਿਸੇ ਦੀ ਮਦਦ ਨਹੀਂ ਕਰ ਰਹੇ ਸਨ। ਆਪਣੀਆਂ ਗੱਡੀਆਂ 'ਚ ਬੈਠ ਕੇ ਤਕਰੀਰ ਜ਼ਰੂਰ ਕਰ ਰਹੇ ਸਨ।
ਕਹਿੰਦੇ ਸਨ, "ਇਹ ਭੁਚਾਲ ਨਹੀਂ, ਅੱਲ੍ਹਾ ਦਾ ਅਜ਼ਾਬ ਹੈ। ਇਹ ਸਾਡੇ ਗੁਨਾਹਾਂ ਦੀ ਸਜ਼ਾ ਹੈ। ਸਾਡੀਆਂ ਔਰਤਾਂ ਬੇਪਰਦ ਹਨ। ਸਾਡੇ ਮਰਦ ਕਲੀਨ ਸ਼ੇਵ ਹਨ। ਅਸੀਂ ਜੂਏ, ਸ਼ਰਾਬ ਤੇ ਨਾਜਾਇਜ਼ ਸਰੀਰਕ ਸੰਬੰਧਾਂ ਵਿੱਚ ਗਰਕ ਗਏ ਹਾਂ। ਸਾਡੇ ਹਾਕਮ ਬੇਈਮਾਨ ਤੇ ਰਿਸ਼ਵਤਖੋਰ ਹਨ। ਅਸੀਂ ਯਹੂਦੀਆਂ ਦੇ ਦੋਸਤ ਹਾਂ ਤੇ ਇਸਲਾਮ ਦਾ ਮਜ਼ਾਕ ਉਡਾਉਣ ਵਾਲੇ ਹਾਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਅਸੀਂ ਖੁੱਲੇ-ਆਮ ਨੱਚਦੇ ਹਾਂ, ਮਾਵਾਂ-ਭੈਣਾਂ ਨੂੰ ਛੇੜਦੇ ਹਾਂ, ਖੁਦਾ ਦੇ ਹੁਕਮ ਨੂੰ ਹਾਸੇ ਵਿੱਚ ਉਡਾਉਂਦੇ ਹਾਂ, ਇਸ ਲਈ ਸਾਡੇ ਉੱਤੇ ਮੁਸੀਬਤਾਂ ਤਾਂ ਆਉਣੀਆਂ ਹੀ ਹਨ।"
"ਇਹ ਭੁਚਾਲ ਤਾਂ ਸ਼ੁਰੂਆਤ ਹੈ, ਡਰੋ ਅਜਿਹੇ ਵੇਲੇ ਤੋਂ ਜਦੋਂ ਗੁਨਾਹਾਂ ਦੀ ਸਜ਼ਾ ਵਜੋਂ ਦੋ ਪਹਾੜ ਆਪਸ ਵਿੱਚ ਟਕਰਾ ਕੇ ਤੁਹਾਡਾ ਸੁਰਮਾ ਹੀ ਬਣਾ ਦੇਣਗੇ।"
"ਜਦੋਂ ਦਰਿਆ ਕੰਢੇ ਭੰਨ ਕੇ ਤੁਹਾਨੂੰ ਵਹਾਅ ਕੇ ਲੈ ਜਾਣਗੇ। ਸਮਾਂ ਰਹਿੰਦਿਆਂ ਤੌਬਾ ਕਰ ਲਵੋ। ਹੋ ਸਕਦਾ ਹੈ ਆਉਣ ਵਾਲਾ ਅਜ਼ਾਬ ਟਲ ਜਾਵੇ।"

ਤਸਵੀਰ ਸਰੋਤ, Reuters
ਫਿਰ ਇਹ ਗੱਡੀਆਂ ਅੱਗੇ ਤੁਰ ਜਾਂਦੀਆਂ। ਕਿਸੇ ਹੋਰ ਤਬਾਹ ਹੋਏ ਇਲਾਕੇ 'ਚ ਖੜੀਆਂ ਹੋ ਜਾਂਦੀਆਂ ਜਿੱਥੇ ਲੋਕ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਮਲਬੇ ਹੇਠਾਂ ਲੱਭ ਰਹੇ ਹੁੰਦੇ।
ਇਨ੍ਹਾਂ ਗੱਡੀਆਂ ਵਿੱਚ ਬੈਠੇ ਬੰਦੇ ਉਨ੍ਹਾਂ ਦੇ ਕੰਨਾਂ ਵਿੱਚ ਵੀ ਇਹ ਗੁਨਾਹਾਂ ਦੀ ਗਿਣਤੀ ਵਾਲੀ ਦਲੀਲ ਡੋਲ ਕੇ ਆ ਜਾਂਦੇ ਸਨ।
ਜਦੋਂ ਯੂਰਪ ਵਿੱਚ ਪਲੇਗ ਫੈਲੀ ਤਾਂ ਪਾਦਰੀ ਲਾਸ਼ਾਂ ਦਫਨਾਉਣ ਦੀ ਬਜਾਏ ਇਹੀ ਕਹਿੰਦੇ ਸਨ ਕਿ ਇਸਦਾ ਕਾਰਨ ਗੰਦਗੀ ਨਹੀਂ ਸਗੋਂ ਸਾਡੇ ਗੁਨਾਹ ਹਨ।
ਜਦੋਂ ਭਾਰਤ ਵਿੱਚ ਵੀਹਵੀਂ ਸਦੀ ਦੇ ਦੂਜੇ ਦਹਾਕੇ 'ਚ ਲੱਖਾਂ ਲੋਕ ਇੰਫਲੂਐਂਜ਼ਾ ਨਾਲ ਮਰੇ ਤਾਂ ਵੀ ਕਸੂਰ ਉਨ੍ਹਾਂ ਹੀ ਲੋਕਾਂ ਦਾ ਸੀ ਜਿਨ੍ਹਾਂ ਨੇ ਰੱਬ ਨੂੰ ਨਾਰਾਜ਼ ਕੀਤਾ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮੈਨੂੰ ਕੋਈ ਹੈਰਾਨੀ ਨਹੀਂ ਹੈ। ਜਿੱਥੇ ਇੱਕ ਪਾਸੇ ਚੰਦ੍ਰਯਾਨ, ਸੈਟੇਲਾਈਟ ਅਸਮਾਨਾਂ ਦੀ ਖ਼ਬਰ ਲਿਆ ਰਹੇ ਹਨ, ਉੱਥੇ ਹੀ ਉਨ੍ਹਾਂ ਅਸਮਾਨਾਂ ਵਿੱਚ ਰਹਿਣ ਵਾਲੇ ਦੇਵੀ-ਦੇਵਤਾ ਕੇਰਲ ਦੇ ਲੋਕਾਂ ਨੂੰ ਬੀਫ (ਗਾਂ ਦਾ ਮਾਸ) ਖਾਣ ਤੇ ਔਰਤਾਂ ਦੇ ਮੰਦਰ 'ਚ ਦਾਖ਼ਲ ਹੋਣ ਦੀ ਸਜ਼ਾ ਦੇ ਰਹੇ ਹਨ।
ਇਹ ਵੀ ਪੜ੍ਹੋ:
ਮੇਰਾ ਨਜ਼ਰੀਆ ਤੁਹਾਡੇ ਨਜ਼ਰੀਏ ਤੋਂ ਅਲੱਗ ਸਹੀ; ਮੈਂ ਤੇ ਤੁਸੀਂ ਇੱਕ ਦੂਜੇ ਦੇ ਲਹੂ ਦੇ ਪਿਆਸੇ ਸਹੀ। ਮੌਲਵੀ, ਪੰਡਿਤ, ਪਾਦਰੀ ਤੇ ਰੱਬਾਈ, ਭਾਈ ਭਾਈ। ਇਹ ਇੱਕੋ ਜਿਹੇ ਨਜ਼ਰੀਏ ਦੀ ਤੰਦ ਨਾਲ ਬੰਨ੍ਹੇ ਹੋਏ ਹਨ।
ਹੱਸਣਾ ਹਰਾਮ ਹੈ, ਰੋਣਾ ਹਲਾਲ ਹੈ। ਲੋਕਾਂ ਵਿੱਚ ਨਿਰਾ ਡਰ ਪੈਦਾ ਕਰੋ। ਜੇ ਨਾ ਡਰਨ ਤਾਂ ਆਪੋ-ਆਪਣੇ ਰੱਬ ਨੂੰ ਵਿੱਚ ਲੈ ਆਓ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












